ਅਮਰਦੀਪ ਵਿਨੀਪੈੱਗ (ਕੈਨੇਡਾ) ਵੱਸਦਾ ਪੰਜਾਬੀ ਗ਼ਜ਼ਲ ਲੇਖਕ ਹੈ । ਇਨ੍ਹਾਂ ਦਾ ਇਕ ਗ਼ਜ਼ਲ ਸੰਗ੍ਰਿਹ ‘ਅੰਬਰ' ਪ੍ਰਕਾਸ਼ਿਤ ਹੋ ਚੁੱਕਿਆ ਹੈ।
ਪੰਜਾਬੀ ਦੀਆਂ ਲਗਪਗ ਸਾਰੀਆਂ ਪ੍ਰਮੁੱਖ ਅਖ਼ਬਾਰਾਂ ਤੇ ਰਸਾਲਿਆਂ ਵਿਚ ਇਨ੍ਹਾਂ ਦੀਆਂ ਰਚਨਾਵਾਂ ਅਕਸਰ ਛਪਦੀਆਂ ਰਹਿੰਦੀਆਂ ਹਨ।
ਉਸ ਦੇ ਵੱਡੇ
ਵਡੇਰੇ ਦੇਸ਼ ਵੰਡ ਵੇਲੇ ਸਿਆਲਕੋਟ ਦੀ ਤਹਿਸੀਲ ਡਸਕਾ ਦੇ ਪਿੰਡ ਸੰਧਾਂਵਾਲਾ ਤੋਂ ਆ ਕੇ ਉੱਚਾ ਪਿੰਡ (ਫਗਵਾੜਾ) 'ਚ ਆਣ ਵੱਸੇ।
ਹਦੀਆਬਾਦ(ਫਗਵਾੜਾ) 'ਚ
ਪਿਤਾ ਸ: ਅੰਮ੍ਰਿਤਪਾਲ ਸਿੰਘ ਦੇ ਘਰ ਮਾਤਾ ਕੁਲਦੀਪ ਕੌਰ ਦੀ ਕੁਖੋਂ 16 ਨਵੰਬਰ 1965 ਨੂੰ ਪੈਦਾ ਹੋਇਆ ਅਮਰਦੀਪ ਗੁਰੂ ਨਾਨਕ ਸਕੂਲ, ਬੇਰਿੰਗ ਯੂਨੀਅਨ
ਕਰਿਸਚਨ ਕਾਲਿਜ ਬਟਾਲਾ(ਗੁਰਦਾਸਪੁਰ) ਚ ਪੜ੍ਹਿਆ। ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਐੱਮ ਏ ਪੁਲਿਟੀਕਲ ਸਾਇੰਸ ਪਾਸ ਕੀਤੀ।
ਅਮਰਦੀਪ ਵਤਨ ਵੱਸਦਿਆਂ 1991 ਤੋਂ 2012 ਤੀਕ ਆਕਾਸ਼ਵਾਣੀ ਦੇ ਵੱਖ ਵੱਖ ਕੇਂਦਰਾਂ ਬਠਿੰਡਾ, ਪਟਿਆਲਾ ਤੇ ਕੁਰੂਕਸ਼ੇਤਰਾ (ਹਰਿਆਣਾ) ਚ ਸੰਚਾਰ ਤੇ ਪ੍ਰੋਗਰਾਮ
ਨਿਰਮਾਤਾ ਰਿਹਾ। 2012 ਚ ਉਹ ਵਕਤੋਂ ਪਹਿਲਾਂ ਸੇਵਾ ਮੁਕਤੀ ਲੈ ਕੇ ਜੀਵਨ ਸਾਥਣ ਰਾਜਵੰਤ ਕੌਰ ਤੇ ਬੱਚਿਆਂ ਸ਼ੁਭਕਰਮਨ ਸਿੰਘ ਤੇ ਬੇਟੀ ਸ਼ਬਦਜੋਤ ਕੌਰ ਸਮੇਤ
ਕੈਨੇਡਾ ਪਰਵਾਸ ਕਰ ਗਿਆ। ਉਸ ਦਾ ਪੁੱਤਰ ਹੁਣ ਡਾਕਟਰ ਬਣ ਕੇ ਪਰਿਵਾਰ ਦਾ ਨਾਂ ਰੌਸ਼ਨ ਕਰ ਰਿਹਾ ਹੈ।-
ਗੁਰਭਜਨ ਗਿੱਲ