Kafian Aaqil Shah
ਕਾਫ਼ੀਆਂ ਆਕਲ ਸ਼ਾਹ
1. ਕਾਫ਼ੀ ਪਹਿਲੀ (ਰਾਗ ਵਡਹੰਸ)
ਰਹੀਆਂ ਸੁ ਹੋੜ ਹੋੜ ਹੋੜ,
ਹਮੇਸ਼ਾ ਹੋੜ ਹੋੜ ਹੋੜ ।੧।ਰਹਾਉ।
ਆਖਿ ਰਹੀ ਮਨ ਚੰਚਲ ਤਾਈਂ,
ਤੂੰ ਮੂਰਖ ਦਾ ਸੰਗ ਛੋੜ ਛੋੜ ਛੋੜ ।੧।
ਮੂਰਖ ਥੀ ਮਖਸੂਦ ਨ ਥੀਸੀ,
ਤੈਂ ਸੇਤੀ ਮੁਹੁ ਮੋੜ ਮੋੜ ਮੋੜ ।੨।
ਨੇਹੁ ਜੋ ਕਰੀਏ ਆਕਲ ਸੇਤੀ,
ਜੋ ਪ੍ਰੀਤ ਨਿਬਾਹੇ ਤੋੜ ਤੋੜ ਤੋੜ ।੩।
(ਰਾਗ ਵਡਹੰਸ)
2. ਕਾਫ਼ੀ ਦੂਜੀ (ਰਾਗ ਬਸੰਤੁ)
ਮੇਰੇ ਰਾਂਝਨ ਤਖ਼ਤ ਹਜ਼ਾਰੇ ਦੇ ਸਾਈਆਂ,
ਚਾਟ ਕੇਹੀ ਸਾਨੂੰ ਲਾਈਆ ਵੋ ।੧।ਰਹਾਉ।
ਪਿਨਹਾਂ ਆਤਸ਼ ਚਕ ਮਕ ਵਾਲੀ,
ਜ਼ਾਹਿਰ ਕਰਿ ਦਿਖਲਾਈਆ ਵੋ ।੧।
ਗੁਝੜੀ ਆਹੀ ਅਲਸਤ ਅਵਲ ਦੀ,
ਫੇਰਿ ਬਲੇ ਕਰਿ ਵਾਈਆ ਵੋ ।੨।
ਆਕਲ ਪਾਕ ਮੁਹਬਤਿ ਬੂਟੀ,
ਪਾਲੁ ਜਿਵੈ ਤਉ ਲਾਈਆ ਵੋ ।੩।
(ਰਾਗ ਬਸੰਤੁ)
ਸ਼ਬਦਾਵਲੀ (ਅਰਥ):
ਪਿਨਹਾਂ = ਛੁਪੀ ਹੋਈ
ਆਤਸ਼ = ਅੱਗ
ਚਕ ਮਕ = ਉਹ ਪੱਥਰ ਜਿਸ ਤੋਂ ਅੱਗ ਬਾਲੀ ਜਾਂਦੀ ਹੈ
ਪਿਨਹਾਂ = ਛੁਪੀ ਹੋਈ
ਆਤਸ਼ = ਅੱਗ
ਚਕ ਮਕ = ਉਹ ਪੱਥਰ ਜਿਸ ਤੋਂ ਅੱਗ ਬਾਲੀ ਜਾਂਦੀ ਹੈ