Pritam Dhanjal
ਪ੍ਰੀਤਮ ਧੰਜਲ

Punjabi Kavita
  

ਪ੍ਰੀਤਮ ਧੰਜਲ

ਪ੍ਰੀਤਮ ਧੰਜਲ ਪੰਜਾਬੀ ਅਤੇ ਉਰਦੂ ਕਵੀ ਹਨ । ਉਹ ਪਿੰਡ ਸੰਧਾਂਵਾਲ, ਸ਼ਾਹਕੋਟ, ਜਿਲ੍ਹਾ ਜਲੰਧਰ ਵਿੱਚ ਜੰਮੇ ਪਲੇ। ਅੱਜ ਕੱਲ੍ਹ ਉਹ ਕੈਨੇਡਾ ਵਿੱਚ ਰਹਿ ਰਹੇ ਹਨ । ਉਨ੍ਹਾਂ ਕਵਿਤਾਵਾਂ ਲਿਖਣੀਆਂ ੧੯੬੩ ਵਿੱਚ ਸ਼ੁਰੂ ਕੀਤੀਆਂ ਪਰ ਮਾਪਿਆਂ ਦੇ ਕਹਿਣ ਤੇ ਉਨ੍ਹਾਂ ਦੀ ਕਲਮ ੧੯੮੬ ਤੱਕ ਖ਼ਾਮੋਸ਼ ਰਹੀ । ਉਹ ਵਿਗਿਆਨਕ ਅਤੇ ਉਸਾਰੂ ਖ਼ਿਆਲਾਂ ਵਾਲੀ ਕਵਿਤਾ ਲਿਖਦੇ ਹਨ । ਉਨ੍ਹਾਂ ਦੀਆਂ ਰਚਨਾਵਾਂ ਦੇਸ਼ ਵਿਦੇਸ਼ ਦੇ ਅਖ਼ਬਾਰਾਂ ਅਤੇ ਰਸਾਲਿਆਂ ਵਿੱਚ ਛਪਦੀਆਂ ਰਹਿੰਦੀਆਂ ਹਨ । ਉਨ੍ਹਾਂ ਦੀਆਂ ਹੁਣ ਤੱਕ ਸੱਤ ਰਚਨਾਵਾਂ; ਮਿਲਣ, ਸੁਚੇਤ ਸੁਪਨੇ, ਤੁਲਸੀ ਦੇ ਪੱਤਰ, ਸਤਿਅਮ ਸ਼ਿਵਮ ਸੁੰਦਰਮ, ਨ੍ਰਿਪ, ਕੱਪਣ ਅਤੇ ਨ੍ਹੇਰਾ ਪ੍ਰਕਾਸ਼ਿਤ ਹੋ ਚੁੱਕੀਆਂ ਹਨ ।ਉਨ੍ਹਾਂ ਨੂੰ ਕੈਨੇਡਾ ਦੇ ਕੌਮੀ ਗੀਤ 'ਓ ਕੈਨੇਡਾ' ਦਾ ਪੰਜਾਬੀ ਅਨੁਵਾਦ ਕਰਨ ਲਈ ਉਥੋਂ ਦੀ ਸੰਸਦ ਨੇ ਸਨਮਾਨਿਤ ਕੀਤਾ ਸੀ । ਉਨ੍ਹਾਂ ਨੂੰ ਕਈ ਦੇਸ਼ਾਂ ਦੀਆਂ ਸੰਸਥਾਵਾਂ ਵੱਲੋਂ ਮਾਨ-ਸਨਮਾਨ ਮਿਲ ਚੁੱਕੇ ਹਨ ।


ਪੰਜਾਬੀ ਕਵਿਤਾ ਪ੍ਰੀਤਮ ਧੰਜਲ

ਸਿਫ਼ਰ
ਨ੍ਹੇਰਾ

ਉਰਦੂ ਸ਼ਾਇਰੀ ਗੁਰਮੁਖੀ ਵਿੱਚ ਪ੍ਰੀਤਮ ਧੰਜਲ

ਮਰਹੂਮ ਵਾਲਦੈਨ
ਸ਼ੁਅਲਾ ਸ਼ਬਨਮ