Paramjit Sohal
ਪਰਮਜੀਤ ਸੋਹਲ

ਪਰਮਜੀਤ ਸਿੰਘ (13 ਅਗਸਤ, 1965-) ਦਾ ਸਾਹਿਤਕ ਨਾਂ ਪਰਮਜੀਤ ਸੋਹਲ ਹੈ ਉਨ੍ਹਾਂ ਦਾ ਜਨਮ ਪਿਤਾ ਸ. ਜਗਤ ਸਿੰਘ ਅਤੇ ਮਾਤਾ ਕੁਲਦੀਪ ਕੌਰ ਦੇ ਘਰ ਪਿੰਡ ਰੁੜਕੀ ਹੀਰਾਂ, ਡਾਕ: ਲੁਠੇੜੀ, ਤਹਿਸੀਲ ਚਮਕੌਰ ਸਾਹਿਬ, ਜ਼ਿਲ੍ਹਾ ਰੋਪੜ ਵਿਚ ਹੋਇਆ । ਉਨ੍ਹਾਂ ਦੀਆਂ ਰਚਨਾਵਾਂ ਹਨ ; ਕਾਵਿ ਸੰਗ੍ਰਹਿ : 'ਓਨਮ' (1994), 'ਪ੍ਰਿਯਤਮਾ' (2000), 'ਕਾਇਆ' (2003), 'ਪੌਣਾਂ ਸਤਲੁਜ ਕੋਲ ਦੀਆਂ' (2009) ਅਤੇ ਪੀ.ਐਚ.ਡੀ. ਥੀਸਿਸ : ਬਾਵਾ ਬਲਵੰਤ ਕਾਵਿ ਵਿਚ ਇਤਿਹਾਸਕ ਅਤੇ ਮਿਥਿਹਾਸਕ ਪ੍ਰਤੀਕਾਂ ਦਾ ਰੂਪਾਂਤ੍ਰਣ (2000) । ਉਨ੍ਹਾਂ ਨੂੰ ਜੋ ਮਾਣ ਸਨਮਾਨ ਮਿਲੇ ਉਹ ਹਨ : ਰੇਸ਼ਮਾ ਰਹੇਜਾ ਮੈਮੋਰੀਅਲ ਅਵਾਰਡ, 1993, ਮੋਹਨ ਸਿੰਘ ਮਾਹਿਰ ਕਵਿਤਾ ਪੁਰਸਕਾਰ 1995, ਕਾਵਿ ਸੰਗ੍ਰਹਿ 'ਓਨਮ' ਲਈ। 'ਸਾਰੰਗ' ਵਲੋਂ 'ਬੁੱਧ-ਬਿਬੇਕ' ਸਨਮਾਨ, 1995, ਕਾਵਿ ਸੰਗ੍ਰਹਿ 'ਓਨਮ' ਲਈ । ਉਨ੍ਹਾਂ ਦਾ 'ਨੀਸਾਣੁ' ਕਾਵਿ ਸੰਗ੍ਰਹਿ 2020 ਵਿਚ ਪ੍ਰਕਾਸ਼ਿਤ ਹੋ ਰਿਹਾ ਹੈ। ਇਸ ਤੋਂ ਇਲਾਵਾ ਉਨ੍ਹਾਂ ਦੀ ਫ਼ੋਟੋਗ੍ਰਾਫ਼ੀ ਵਿਚ ਵੀ ਰੁਚੀ ਹੈ, ਉਨ੍ਹਾਂ ਨੇ ਆਵਰ ਸਪੇਸ ਸਿਨੇਮਾ ਵਲੋਂ ਤਿਆਰ ''ਲੋਰੀ'' ਫ਼ਿਲਮ ਦੀ ਸਿਨਮੈਟੋਗ੍ਰਾਫ਼ੀ ਕੀਤੀ ਹੈ।

ਓਨਮ ਪਰਮਜੀਤ ਸੋਹਲ