Suryakant Tripathi Nirala
ਸੂਰੀਆਕਾਂਤ ਤ੍ਰਿਪਾਠੀ ਨਿਰਾਲਾ
ਸੂਰੀਆਕਾਂਤ ਤ੍ਰਿਪਾਠੀ ਨਿਰਾਲਾ ( ੨੧ ਫਰਵਰੀ ੧੮੯੬ - ੧੫ ਅਕਤੂਬਰ ੧੯੬੧) ਹਿੰਦੀ ਸਾਹਿਤ ਦੇ ਆਧੁਨਿਕ ਯੁੱਗ ਦੇ ਪ੍ਰਮੁੱਖ ਸਤੰਭਾਂ
ਵਿੱਚੋਂ ਇੱਕ ਮੰਨੇ ਜਾਂਦੇ ਹਨ। ਉਹ ਕਵੀ, ਨਾਵਲਕਾਰ, ਨਿਬੰਧਕਾਰ ਅਤੇ ਕਹਾਣੀਕਾਰ ਸਨ। ਆਪਣੇ ਸਮਕਾਲੀ ਹੋਰ ਕਵੀਆਂ ਤੋਂ ਵੱਖ
ਉਨ੍ਹਾਂ ਨੇ ਕਵਿਤਾ ਵਿੱਚ ਕਲਪਨਾ ਦਾ ਸਹਾਰਾ ਬਹੁਤ ਘੱਟ ਲਿਆ ਹੈ ਅਤੇ ਯਥਾਰਥ ਨੂੰ ਪ੍ਰਮੁਖਤਾ ਨਾਲ ਚਿਤਰਿਤ ਕੀਤਾ ਹੈ। ਨਿਰਾਲਾ ਦੀ
ਸਿੱਖਿਆ ਹਾਈ ਸਕੂਲ ਤੱਕ ਹੋਈ। ਬਾਅਦ ਵਿੱਚ ਹਿੰਦੀ, ਸੰਸਕ੍ਰਿਤ ਅਤੇ ਬੰਗਲਾ ਦਾ ਅਧਿਅਨ ਆਪਣੇ ਤੌਰ ਤੇ ਕੀਤਾ। ਉਨ੍ਹਾਂ ਨੂੰ ਦਲਿਤ-ਸ਼ੋਸ਼ਿਤ
ਕਿਸਾਨ ਦੇ ਨਾਲ ਹਮਦਰਦੀ ਦੇ ਸੰਸਕਾਰ ਆਪਣੇ ਅਬੋਧ ਮਨ ਤੋਂ ਹੀ ਮਿਲ ਗਏ। ਉਨ੍ਹਾਂ ਪ੍ਰਮੁਖ ਰਚਨਾਵਾਂ ਹਨ; ਕਾਵਿ ਸੰਗ੍ਰਹਿ: ਅਨਾਮਿਕਾ, ਪਰਿਮਲ,
ਗੀਤ ਕੁੰਜ; ਨਾਵਲ: ਅਪਸਰਾ, ਪ੍ਰਭਾਵਤੀ, ਨਿਰੁਪਮਾ; ਕਹਾਣੀ ਸੰਗ੍ਰਹਿ: ਲਿਲੀ, ਚਤੁਰੀ ਚਮਾਰ, ਸਖੀ; ਨਿਬੰਧ: ਰਵਿੰਦਰ ਕਵਿਤਾ ਕਾਨਨ,
ਪ੍ਰਬੰਧ ਪਦਮ, ਚਾਬੁਕ ਇਤਯਾਦੀ।
ਸੂਰੀਆਕਾਂਤ ਤ੍ਰਿਪਾਠੀ ਨਿਰਾਲਾ ਦੀਆਂ ਕਹਾਣੀਆਂ ਪੰਜਾਬੀ ਵਿੱਚ
Suryakant Tripathi Nirala Stories in Punjabi