Sunil Gangopadhyay ਸੁਨੀਲ ਗੰਗੋਪਾਧਯਾਯ
ਸੁਨੀਲ ਗੰਗੋਪਾਧਯਾਯ ਜਾਂ ਸੁਨੀਲ ਗਾਂਗੁਲੀ (੭ ਸਤੰਬਰ ੧੯੩੪ – ੨੩ ਅਕਤੂਬਰ ੨੦੧੨) ਸਰਸਵਤੀ ਸਨਮਾਨ ਨਾਲ ਸਨਮਾਨਿਤ ਬੰਗਾਲੀ ਸਾਹਿਤਕਾਰ ਹਨ।
ਉਨ੍ਹਾਂ ਦਾ ਜਨਮ ਫਰੀਦਪੁਰ, ਬੰਗਲਾਦੇਸ਼ ਵਿੱਚ ਹੋਇਆ। ਉਨ੍ਹਾਂ ਨੇ ਕੋਲਕਾਤਾ ਯੂਨੀਵਰਸਿਟੀ ਤੋਂ ਐਮ.ਏ. ਤੱਕ ਸਿਖਿਆ ਹਾਸਿਲ ਕੀਤੀ । ਉਨ੍ਹਾਂ ਨੇ ਲਿਖਣ ਦੀ ਸ਼ੁਰੂਆਤ ਕਵਿਤਾ
ਤੋਂ ਕੀਤੀ। ਉਹ ‘ਕ੍ਰਿਤਿਵਾਸ’ ਮੈਗਜ਼ੀਨ ਦੇ ਬਾਨੀ-ਸੰਪਾਦਕ ਸਨ। ਜਦੋਂ ਉਹ ਇੱਕ ਕਵੀ ਵਜੋਂ ਆਪਣੀ ਪ੍ਰਸਿੱਧੀ ਦੇ ਸਿਖਰ 'ਤੇ ਸੀ, ਉਨ੍ਹਾਂ ਨੇ ਅਚਾਨਕ ਨਾਵਲ ਲਿਖਣਾ ਸ਼ੁਰੂ ਕਰ ਦਿੱਤਾ।
ਪਹਿਲਾ ਨਾਵਲ ‘ਆਤਮਾ ਪ੍ਰਕਾਸ਼’ ‘ਦੇਸ਼’ ਮੈਗਜ਼ੀਨ ਦੇ ਸ਼ਾਰਦੀ ਵਿਸ਼ੇਸ਼ ਅੰਕ ਵਿੱਚ ਪ੍ਰਕਾਸ਼ਿਤ ਹੋਇਆ ਸੀ। ਪਹਿਲਾ ਕਾਵਿ ਸੰਗ੍ਰਹਿ ਏਕਾ ਅਤੇ ਕਾਏਕਜਨ (ਇਕੱਲੇ ਅਤੇ ਬਹੁਤ ਸਾਰੇ ਲੋਕ) ਸੀ।
ਇੱਕ ਬਾਲ ਲੇਖਕ ਦੇ ਤੌਰ 'ਤੇ ਉਨ੍ਹਾਂ ਨੇ 'ਨੀਲ ਲੋਹਿਤ' ਦੇ ਨਾਂ ਹੇਠ ਵੀ ਬਹੁਤ ਕੁਝ ਲਿਖਿਆ। ‘ਸਨਾਤਨ ਪਾਠਕ’ ਅਤੇ ‘ਨੀਲ ਉਪਾਧਿਆਏ’ ਉਨ੍ਹਾਂ ਦੇ ਦੋ ਹੋਰ ਲਿਖਤੀ ਉਪਨਾਮ ਹਨ।
ਸਨਮਾਨ: ਦੋ ਵਾਰ 'ਆਨੰਦ ਪੁਰਸਕਾਰ' ਪ੍ਰਾਪਤ ਕੀਤਾ। ੧੯੮੩ ਵਿੱਚ 'ਬੰਕਿਮ ਅਵਾਰਡ'। ੧੯੮੫ ਵਿੱਚ ਉਨ੍ਹਾਂ ਨੂੰ ‘ਸਾਹਿਤ ਅਕਾਦਮੀ’ ਪੁਰਸਕਾਰ ਮਿਲਿਆ।
ਰਚਨਾਵਾਂ : ਉਨ੍ਹਾਂ ਨੇ ਦੋ ਸੌ ਦੇ ਕਰੀਬ ਪੁਸਤਕਾਂ ਲਿਖੀਆਂ ਹਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਕਹਾਣੀਆਂ, ਨਾਵਲ, ਨਾਟਕ, ਆਲੋਚਨਾ, ਸਫ਼ਰਨਾਮਾ ਅਤੇ ਬਾਲ ਸਾਹਿਤ ਸ਼ਾਮਲ ਹਨ।
ਸਾਲ ੧੯੮੫ ਵਿੱਚ ਸੁਨੀਲ ਗੰਗੋਪਾਧਿਆਏ ਨੂੰ ਉਨ੍ਹਾਂ ਦੇ ਨਾਵਲ ‘ਸੇਈ ਸਮੇ’ ਲਈ ਸਾਹਿਤ ਅਕਾਦਮੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਲੰਬਾ ਸਮਾਂ ਸਾਹਿਤ ਅਕਾਦਮੀ ਦੇ ਮੀਤ
ਪ੍ਰਧਾਨ ਰਹਿਣ ਤੋਂ ਬਾਅਦ ਉਹ ਸਾਲ ੨੦੦੮ ਵਿੱਚ ਸਾਹਿਤ ਅਕਾਦਮੀ ਦੇ ਪ੍ਰਧਾਨ ਚੁਣੇ ਗਏ।