Ram Sarup Ankhi
ਰਾਮ ਸਰੂਪ ਅਣਖੀ
ਰਾਮ ਸਰੂਪ ਅਣਖੀ (੨੮ ਅਗਸਤ ੧੯੩੨-੧੪ ਫਰਵਰੀ ੨੦੧੦) ਦਾ ਜਨਮ ਆਪਣੇ ਜੱਦੀ ਪਿੰਡ ਧੌਲਾ
ਜ਼ਿਲ੍ਹਾ ਬਰਨਾਲਾ, ਪੰਜਾਬ ਵਿਖੇ ਪਿਤਾ ਇੰਦਰ ਰਾਮ ਅਤੇ ਮਾਂ ਸੋਧਾਂ ਦੇ ਘਰ ਹੋਇਆ।ਉਨ੍ਹਾਂ ਨੇ ਆਪਣੇ
ਦੋਸਤਾਂ ਨਾਲ ਮਿਲ ਕੇ 'ਅਣਖੀ' ਨਾਂ ਦਾ ਇੱਕ ਸਾਹਿਤਕ ਰਸਾਲਾ ਕੱਢਣ ਦੀ ਸਕੀਮ ਬਣਾਈ ਸੀ ਜੋ
ਕਦੇ ਵੀ ਨਾ ਛਪ ਸਕਿਆ, ਪਰ 'ਅਣਖੀ' ਉਪਨਾਮ ਰਾਮ ਸਰੂਪ ਦੇ ਨਾਂ ਨਾਲ ਹਮੇਸ਼ਾ ਵਾਸਤੇ ਜੁੜ
ਗਿਆ। ਉਹ ਕਵੀ, ਕਹਾਣੀਕਾਰ ਅਤੇ ਮੁੱਖ ਤੌਰ ਤੇ ਨਾਵਲਕਾਰ ਸਨ। ਉਨ੍ਹਾਂ ਨੇ ਆਪਣੇ ਨਾਵਲਾਂ
ਵਿਚ ਮਾਲਵੇ ਦੀ ਠੇਠ ਬੋਲੀ, ਭਾਸ਼ਾ ਅਤੇ ਸੱਭਿਆਚਾਰ ਦਾ ਚਿਤਰਣ ਕੀਤਾ ਹੈ। ਉਨ੍ਹਾਂ ਦੇ ਪੰਜ
ਕਾਵਿ-ਸੰਗ੍ਰਹਿ, ਦਸ ਪੰਜਾਬੀ ਅਤੇ ਪੰਜ ਹਿੰਦੀ ਵਿਚ ਕਹਾਣੀ-ਸੰਗ੍ਰਹਿ ਪ੍ਰਕਾਸ਼ਿਤ ਹੋਏ।ਨਾਵਲ
'ਕੋਠੇ ਖੜਕ ਸਿੰਘ' ਲਈ ੧੯੮੭ ਵਿਚ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ । ਉਨ੍ਹਾਂ ਦੀਆਂ
ਰਚਨਾਵਾਂ; ਕਵਿਤਾ: ਮਟਕ ਚਾਨਣਾ,ਮੇਰੇ ਕਮਰੇ ਦਾ ਸੂਰਜ, ਕਣਕ ਦੀ ਕਹਾਣੀ,
ਬਲਦੇ ਅੱਖਰਾਂ ਦਾ ਸੁਨੇਹਾ; ਨਾਵਲ: ਪਰਦਾ ਤੇ ਰੌਸ਼ਨੀ, ਸੁਲਘਦੀ ਰਾਤ, ਪਰਤਾਪੀ,
ਦੁੱਲੇ ਦੀ ਢਾਬ, ਕੋਠੇ ਖੜਕ ਸਿੰਘ, ਜ਼ਮੀਨਾਂ ਵਾਲੇ, ਢਿੱਡ ਦੀ ਆਂਦਰ, ਸਰਦਾਰੋ, ਹਮੀਰਗੜ੍ਹ,
ਜੱਸੀ ਸਰਪੰਚ, ਅੱਛਰਾ ਦਾਂਦ, ਸਲਫਾਸ, ਜ਼ਖਮੀ ਅਤੀਤ, ਕੱਖਾਂ ਕਾਨਿਆਂ ਦੇ ਪੁਲ, ਜਿਨੀ
ਸਿਰਿ ਸੋਹਨਿ ਪਟੀਆਂ, ਕਣਕਾਂ ਦਾ ਕਤਲਾਮ, ਬਸ ਹੋਰ ਨਹੀਂ, ਗੇਲੋ; ਕਹਾਣੀ ਸੰਗ੍ਰਹਿ:
ਸੁੱਤਾ ਨਾਗ, ਕੱਚਾ ਧਾਗਾ, ਮਨੁੱਖ ਦੀ ਮੌਤ, ਟੀਸੀ ਦਾ ਬੇਰ, ਖਾਰਾ ਦੁੱਧ, ਕੈਦਣ, ਅੱਧਾ ਆਦਮੀ,
ਕਦੋਂ ਫਿਰਨਗੇ ਦਿਨ, ਕਿਧਰ ਜਾਵਾ, ਛੱਡ ਕੇ ਨਾ ਜਾ, ਮਿੱਟੀ ਦੀ ਜਾਤ, ਹੱਡੀਆ, ਸਵਾਲ ਦਰ ਸਵਾਲ
ਤੇ ਚਿੱਟੀ ਕਬੂਤਰੀ (ਚੋਣਵੀਆਂ ਕਹਾਣੀਆਂ); ਵਾਰਤਕ, ਕਿਵੇਂ ਲੱਗਿਆ ਇੰਗਲੈਂਡ (ਸਫ਼ਰਨਾਮਾ),
ਮੱਲ੍ਹੇ ਝਾੜੀਆਂ ( ਸਵੈ ਜੀਵਨੀ), ਆਪਣੀ ਮਿੱਟੀ ਦੇ ਰੁੱਖ (ਸਵੈ ਜੀਵਨੀ ) ।
ਰਾਮ ਸਰੂਪ ਅਣਖੀ : ਪੰਜਾਬੀ ਕਹਾਣੀਆਂ
Ram Sarup Ankhi : Punjabi Stories/Kahanian