ਪੁਰਾਣੇ ਧਾਤ ਦੇ ਵਿਰਾਸਤੀ ਭਾਂਡੇ ਇਕੱਠੇ ਕਰਨ ਦੀ ਸ਼ੌਕੀਨ ਰਾਜਬੀਰ ਕੌਰ (ਰੋਜੀ ) ਕੇਨੇਡਾ (ਪੰਜਾਬੀ ਲੇਖ) : ਰਵੇਲ ਸਿੰਘ ਇਟਲੀ

ਹਰ ਇੱਕ ਦਾ ਆਪਣੋ ਆਪਣਾ ਵੱਖ ਵੱਖ ਸ਼ੌਕ ਜਾਂ ਲਗਾਅ ਹੁੰਦਾ ਹੈ।ਕਿਸੇ ਨੂੰ ਪੁਰਾਣੇ ਸਿੱਕੇ ਇਕੱਠੇ ਕਰਨ ਦਾ ਕਿਸੇ ਨੂੰ ਪੜ੍ਹਨ ਦਾ ਕਿਸੇ ਨੂੰ ਲਿਖਣ ਦਾ , ਕਿਤਾਬਾਂ ਇਕੱਠੀਆਂ ਕਰਨ ਦਾ ਕਿਸੇ ਨੂੰ ਘੁੰਮ ਕੇ ਕੁਦਰਤੀ ਦ੍ਰਿਸ਼ ਵੇਖਣ ਤੇ ਹੋਰ ਕਈ ਤਰ੍ਹਾਂ ਦੇ ਸ਼ੌਕ ਹੁੰਦੇ ਹਨ।ਜਿਨਾਂ ਦਾ ਵਿਸਥਾਰ ਕਰਨਾ ਬਹੁਤ ਲੰਮਾ ਸਮਾ ਮੰਗਦਾ ਹੈ। ਏਸੇ ਤ੍ਰਰ੍ਹਾਂ ਰਾਜਬੀਰ ਕੌਰ ਰੋਜੀ ਮੇਰੀ ਨੋਂਹ ਨੂੰ ਪੁਰਾਣੇ ਧਾਤ ਦੇ ਵਿਰਾਸਤੀ ਭਾਂਡੇ ਇੱਕਠੇ ਕਰਦੇ ਰਹਿਣ ਦਾ ਸ਼ੌਕ ਹੈ ।

ਉਸ ਨੂੰ ਇਹ ਸ਼ੋਕ ਸ਼ੁਰੂ ਤੋਂ ਹੀ ਸੀ, ਪਰ ਉਸ ਦਾ ਇਹ ਸ਼ੌਕ ਏਥੇ ਆ ਕੇ ਹੋਰ ਵਧ ਗਿਆ ।

ਉਹ ਜਦ ਏਥੇ ਆਈ ਤਾਂ ਬਹੁਤ ਸਾਰੇ ਇਸਤਰ੍ਰਾਂ ਦੇ ਭਾਂਡੇ ਵੀ ਨਾਲ ਲੈ ਆਈ ਜਿਨ੍ਹਾਂ ਨੂੰ ਉਸ ਨੇ ਪੁਰਾਤਨ ਵਿਰਾਸਤੀ ਵਸਤੂਆਂ ਵਜੋਂ ਉਸ ਨੇ ਨਿਰਾ ਸੰਭਾਲ ਕੇ ਹੀ ਨਹੀਂ ਰੱਖਿਆ ਹੋਇਆ, ਸਗੋਂ ਰਸੋਈ ਵਿੱਚ ਉਨ੍ਹਾਂ ਦੀ ਵਰਤੋਂ ਵੀ ਕਰਦੀ ਹੈ । ਸਟੀਲ,ਕੱਚ ਚੀਨੀ ,ਦੇ ਬਰਤਨਾਂ ਦੇ ਇਲਾਵਾ ਕੈਂਹ (ਕਾਂਸੀ) ਦਾ ਕਟੋਰਾ,ਜੱਗ, ਪਿਤਲ ਦੀ ਪਰਾਤ,ਥਾਲੀ ,ਕੜਾਹੀ,ਕੰਗਣੀ ਵਾਲੇ ਗਲਾਸ,ਸਿਲਵਰ (ਐਲੋਮੀਨੀਅਮ) ਦਾ ਪਤੀਲਾ,ਢੱਕਣ ਤੇ ਹੋਰ ਬਹੁਤ ਕੁੱਝ ਉਸ ਦੀ ਰਸੋਈ ਵਿੱਚ ਵੇਖਿਆ ਜਾ ਸਕਦਾ ਹੈ ।

ਮੇਰੇ ਏਥੇ ਜਦੋਂ ਉਸ ਕੋਲ ਆਉਣ ਤੋਂ ਪਹਿਲਾਂ ਮੈਨੂੰ ਉਸ ਦਾ ਸੁਣੇਹਾ ਮਿਲਿਆ ਕਿ ਆਉਂਦੀ ਵਾਰੀ ਪਿੱਤਲ ਦੇ ਕੰਗਣੀ ਵਾਲੇ ਗਲਾਸ ਲੈ ਆਇਉ ਮੈਂ ਦੋ ਗਲਾਸ ਕੰਗਣੀ ਵਾਲੇ ਲਿਆਂਦੇ,ਆਕੇ ਉਸ ਦੀ ਰਸੋਈ ਵਿੱਚ ਝਾਤੀ ਮਾਰ ਕੇ ਵੇਖਿਆ ਤਾਂ ਉਸ ਦਾ ਇਹ ਸ਼ੌਕ ਵੇਖਿਆ ਕਿ ਉਸ ਕੋਲ ਪਿੱਤਲ ਦੇ ਗਿਲਾਸ ਤਾਂ ਪਹਿਲਾਂ ਵੀ ਹਨ,ਪਰ ਉਸ ਦਾ ਇਸ ਤਰ੍ਰਾਂ ਦੀ ਧਾਤ ਦੇ ਭਾਂਡਿਆਂ ਪ੍ਰਤੀ ਸ਼ੌਕ ਵੇਖ ਉਸ ਦੀ ਦਾਦ ਦਿੱਤੇ ਬਿਨ ਨਹੀਂ ਰਹਿ ਸਕਿਆ ਮੇਰਾ ਹੱਥਲਾ ਲੇਖ ਸ਼ਾਇਦ ਲਿਖਣ ਲਈ ਮੇਰੀ ਪ੍ਰੇਰਣਾ ਸ੍ਰੋਤ ਬਣਿਆ ।

ਉਸ ਨੇ ਇਨ੍ਹਾਂ ਵਿਰਾਸਤੀ ਭਾਂਡਿਆਂ ਨੂੰ ਬੜੇ ਸਲੀਕੇ ਨਾਲ ਵਰਤ ਕੇ ਸਜਾ ਕੇ ਰੱਖੇ ਹੋਏ ਹਨ।ਭਾਂਵੇਂ ਉਸ ਦੀ ਰਸੋਈ ਵਿੱਚ ਹੋਰ ਵੀ ਕਈ ਤਰ੍ਹਾਂ ਦੇ ਵੰਨ ਸੁਵੰਨੇ ਸਟੀਲ ਤੇ ਕੱਚ ਦੇ ਭਾਂਡੇ (ਬਰਤਨ ) ਕੌਲੀਆਂ ,ਪਲੇਟਾਂ ,ਗਲਾਸ ਹਨ ਪਰ ਇਨ੍ਹਾਂ ਨਾਲ ਉਸ ਦਾ ਉਚੇਚਾ ਲਗਾਅ ਹੈ ।

ਵੱਸ ਲਗਦਿਆਂ ਉਹ ਇਸ ਤਰ੍ਹਾਂ ਦੇ ਪੁਰਾਣੇ ਵਿਰਾਸਤੀ ਭਾਂਡੇ ਪ੍ਰਾਪਤ ਕਰਨ ਦਾ ਮੌਕਾਨਹੀਂ ਦੇਂਦੀ ਤੇ ਹਰ ਵੇਲੇ ਇਨ੍ਹਾਂ ਦੀ ਭਾਲ ਵਿੱਚ ਰਹਿੰਦੀ ਹੈ ।

ਪੰਜਾਬ ਵਿੱਚ ਇਹੋ ਜੇਹੇ ਭਾਂਡੇ, ਭਾਂਡਿਆਂ ਵਾਲੀਆਂ ਦੁਕਾਨਾਂ ਤੇ ਆਮ ਮਿਲ ਜਾਂਦੇ ਹਨ ਕਿਉਂ ਜੋ ਇਹੋ ਜਿਹੇ ਭਾਂਡੇ ਲੋਕ ਫਾਲਤੂ ਤੇ ਬੇ ਲੋੜੇ ਸਮਝ ਕੇ ਉਹ ਇਨ੍ਹਾਂ ਦੁਕਾਨਾਂ ਤੇ ਦੇ ਕੇ ਇਨ੍ਹਾਂ ਵੱਟੇ ਸਟੀਲ ਦੇ ਭਾਂਡੇ ਲੋੜ ਅਨੁਸਾਰ ਲੈ ਆਉਂਦੇ ਹਨ ।

ਕਿਉਂ ਜੋ ਪਿੱਤਲ ਦੇ ਭਾਂਡਿਆਂ ਨੂੰ ਕਲੀ ਕਰਵਾ ਕੇ ਇਹ ਵਰਤਣਾ ਹੀ ਠੀਕ ਸਮਝਿਆ ਜਾਂਦਾ ਸੀ,ਏਸੇ ਤਰ੍ਹਾਂ ਸਿਲਵਰ (ਐਲੋਮੀਨੀਅਮ) ਦੇ ਭਾਂਡਿਆਂ ਵਿੱਚ ਕਿਸੇ ਤਰਲ ਜਾਂ ਸਖਤ ਪਦਾਰਥ ਨੂੰ ਉਬਾਲਣ ਜਾਂ ਰਿਨ੍ਹ ਕੇ ਖਾਣ ਦੇ ਦੁਸ਼ਟ ਪ੍ਰਭਾਵ ਤੋਂ ਬਚਣ ਲਈ ਸਟੀਲ ਦੇ ਭਾਂਡਿਆਂ ਦੀ ਥਾਂ ਲੈਣ ਕਰਕੇ ਇਨ੍ਹਾਂ ਦੀ ਵਰਤੋਂ ਹੋਲੀ ਹੌਲੀ ਬੰਦ ਹੀ ਹੋ ਗਈ ।

ਪਰ ਇਨ੍ਹਾਂ ਦੇ ਕਦਰ ਦਾਨ ਘਰਾਂ ਵਿੱਚ ਬੇ ਲੋੜੇ ਪਏ ਵਿਥੇ ਖੂੰਜਿਆਂ ਵਿੱਚੋਂ ਭਾਲ ਕੇ ਇਨ੍ਹਾਂ ਦੀ ਸਾਂਭ ਸੰਭਾਲ ਕਰਕੇ ਇਨ੍ਹਾਂ ਨੂੰ ਪੁਰਾਤਨ ਵਿਰਸੇ ਦੀ ਯਾਦਗਾਰੀ ਵਜੋਂ ਸੰਭਾਲ ਕਰਨ ਸ਼ੌਕ ਰੱਖਦੇ ਹਨ ।

ਸਾਡੇ ਪੰਜਾਬ ਵਿੱਚ ਤਾਂ ਇਸ ਤਰ੍ਹਾਂ ਦੇ ਸ਼ੌਕ ਤੇ ਮੱਸ ਰੱਖਣ ਵਾਲੇ ਲੋਕ ਤਾਂ ਮਿਲ ਜਾਣਗੇ ਪਰ ਵਿਦੇਸ਼ ਵਿੱਚ ਖਾਸ ਕਰਕੇ ਕੇਨੇਡਾ ਵਰਗੇ ਕੰਮਾਂ ਕਾਰਾਂ ਦੇ ਰੁਝੇਵਿਆਂ ਵਾਲੇ ਦੇਸ਼ ਵਿੱਚ ਏਹੋ ਜੇਹਾ ਸ਼ੌਕ ਪਾਲਣਾ ਬਹੁਤ ਔਖਾ ਹੈ । ਰੋਜੀ ਇਸ ਸ਼ੌਕ ਲਈ ਪ੍ਰਸ਼ੰਸਾ ਦੀ ਪਾਤਰ ਹੇ ।

ਰੱਬ ਕਰੇ ਉਸ ਦਾ ਇਹ ਸ਼ੌਕ ਦਿਨੋ ਦਿਨ ਵਧਦਾ ਫੁਲਦਾ ਰਹਿ ਕਿ ਦਰਸ਼ਕਾਂ ਤੇ ਪਾਠਕਾਂ ਦੀ ਇਨ੍ਹਾਂ ਵਿਰਾਸਤੀ ਬਰਤਨਾਂ ਦੀ ਜਾਣਕਾਰੀ ਵਿੱਚ ਵਾਧਾ ਕਰਦਾ ਰਹੇ ।

ਰਵੇਲ ਸਿੰਘ ਇਟਲੀ, ਪੰਜਾਬ
ਹੁਣ ਕੇਨੇਡਾ

  • ਮੁੱਖ ਪੰਨਾ : ਕਹਾਣੀਆਂ, ਰਵੇਲ ਸਿੰਘ ਇਟਲੀ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ