Panchtantra
ਪੰਚਤੰਤਰ
ਪੰਚਤੰਤਰ (पञ्चतन्त्र) ਵਾਰਤਕ ਅਤੇ ਕਵਿਤਾ ਵਿੱਚ ਲਿਖਿਆ ਪ੍ਰਾਚੀਨ ਭਾਰਤੀ ਜਨੌਰ ਕਹਾਣੀਆਂ ਦਾ ਸੰਗ੍ਰਹਿ ਹੈ।
ਇਸ ਗਰੰਥ ਦੇ ਰਚਣਹਾਰ ਪੰ. ਵਿਸ਼ਣੁ ਸ਼ਰਮਾ ਨੂੰ ਮੰਨਿਆ ਜਾਂਦਾ ਹੈ। ਸੰਸਕ੍ਰਿਤ ਨੀਤੀ ਕਥਾਵਾਂ ਵਿੱਚ ਪੰਚਤੰਤਰ ਦਾ ਪਹਿਲਾ
ਸਥਾਨ ਮੰਨਿਆ ਜਾਂਦਾ ਹੈ। ਇਹ ਕਿਤਾਬ ਆਪਣੇ ਮੂਲ ਰੂਪ ਵਿੱਚ ਨਹੀਂ ਹੈ, ਉਪਲੱਬਧ ਅਨੁਵਾਦਾਂ ਦੇ ਆਧਾਰ
ਉੱਤੇ ਇਸ ਦੀ ਰਚਨਾ ਤੀਜੀ ਸਦੀ ਈਸਾ ਪੂਰਵ ਦੇ ਆਸ ਪਾਸ ਨਿਰਧਾਰਤ ਕੀਤੀ ਗਈ ਹੈ। ਪੰਚਤੰਤਰ ਨੂੰ ਪੰਜ ਤੰਤਰਾਂ (ਭਾਗਾਂ) ਵਿੱਚ ਵੰਡਿਆ ਗਿਆ ਹੈ:
1. ਮਿਤਰਭੇਦ (ਦੋਸਤਾਂ ਦਾ ਜੁਦਾ ਹੋਣਾ) - ਬੈਲ ਤੇ ਬੱਬਰ ਸ਼ੇਰ,
2. ਮਿੱਤਰਲਾਭ ਜਾਂ ਮਿੱਤਰ ਸੰਪ੍ਰਾਪਤੀ (ਮਿੱਤਰ ਪ੍ਰਾਪਤੀ ਅਤੇ ਉਸ ਦੇ ਫ਼ਾਇਦੇ),
3. ਕਾਕੋਲੁਕੀਇਮ (ਕਾਵਾਂ ਅਤੇ ਉੱਲੂਆਂ ਦੀ ਕਥਾ - ਜੰਗ ਅਤੇ ਅਮਨ),
4. ਲਬਧਪ੍ਰਣਾਸ਼ (ਮਿਲੇ ਲਾਭ ਗੁਆ ਲੈਣਾ) - ਬਾਂਦਰ ਅਤੇ ਮਗਰਮੱਛ,
5. ਅਣਪਰਖੇ ਕਾਰਕਮ (ਜਿਸ ਨੂੰ ਪਰਖਿਆ ਨਾ ਗਿਆ ਹੋਵੇ ਉਸਨੂੰ ਕਰਨ ਤੋਂ ਪਹਿਲਾਂ ਸੁਚੇਤ ਰਹੇ; ਕਾਹਲੀ ਵਿੱਚ ਕਦਮ ਨਾ ਉਠਾਓ) - ਬ੍ਰਾਹਮਣ ਅਤੇ ਨਿਓਲਾ।
ਪੰਚਤੰਤਰ ਦੀ ਕਈ ਕਹਾਣੀਆਂ ਵਿੱਚ ਮਨੁੱਖੀ ਪਾਤਰਾਂ ਦੇ ਇਲਾਵਾ ਕਈ ਵਾਰ ਪਸ਼ੂ-ਪੰਛੀਆਂ ਨੂੰ ਵੀ ਕਥਾ ਦਾ ਪਾਤਰ ਬਣਾਇਆ ਗਿਆ ਹੈ ਅਤੇ ਉਹਨਾਂ ਤੋਂ ਕਈ
ਸਿੱਖਿਆਦਾਇਕ ਗੱਲਾਂ ਕਹਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।
ਪੰਚਤੰਤਰ : ਪੰਜਾਬੀ ਕਹਾਣੀਆਂ
Panchtantra : Punjabi Stories/Kahanian