Tera Singh Chann
ਤੇਰਾ ਸਿੰਘ ਚੰਨ
ਤੇਰਾ ਸਿੰਘ ਚੰਨ (੬ ਜਨਵਰੀ ੧੯੨੧-੯ ਜੁਲਾਈ ੨੦੦੯) ਦਾ ਜਨਮ ਸਵਾਂ ਨਦੀ ਕੰਢੇ ਪਿੰਡ ਬਿਲਾਵਲ, ਤਹਿਸੀਲ ਫਤਿਹ ਜੰਗ ਜ਼ਿਲ੍ਹਾ ਕੈਂਬਲਪੁਰ
(ਹੁਣ ਪਾਕਿਸਤਾਨ) ਪੰਜਾਬ ਵਿੱਚ ਹੋਇਆ । ਉਨ੍ਹਾਂ ਦਾ ਝੁਕਾਅ ਮਾਰਕਸੀ ਵਿਚਾਰਧਾਰਾ ਵੱਲ ਸੀ । ਉਹ ਕਵੀ, ਉਪੇਰਾ ਲੇਖਕ, ਨਾਟਕਕਾਰ ਅਤੇ ਅਨੁਵਾਦਕ ਸਨ ।
ਉਨ੍ਹਾਂ ਦੀਆਂ ਰਚਨਾਵਾਂ ਵੇਲੇ ਦੇ ਭਖਦੇ ਮਸਲਿਆਂ ਬਾਰੇ, ਲੋਕਾਂ ਦੀ ਲੁਟ-ਖਸੁੱਟ ਅਤੇ ਸਾਮਰਾਜਵਾਦ ਵਿਰੁਧ ਆਵਾਜ਼ ਉਠਾਉਂਦੀਆਂ ਹਨ । ਉਨ੍ਹਾਂ ਦੀਆਂ ਰਚਨਾਵਾਂ ਹਨ:
ਸਿਸਕੀਆਂ, ਜੈ ਹਿੰਦ, ਸਮੇਂ ਸਮੇਂ ਦੀਆਂ ਗੱਲਾਂ, ਕਾਗ ਸਮੇਂ ਦਾ ਬੋਲਿਆ, ਅਮਰ ਪੰਜਾਬ, ਸਾਂਝਾ ਵਿਹੜਾ, ਲੱਕੜ ਦੀ ਲੱਤ, ਪੰਜਾਬ ਦੀ ਆਵਾਜ਼, ਨੀਲ ਦੀ ਸ਼ਹਿਜ਼ਾਦੀ, ਫੁੱਲਾਂ
ਦਾ ਸੁਨੇਹਾ ਆਦਿ ।
ਤੇਰਾ ਸਿੰਘ ਚੰਨ : ਪੰਜਾਬੀ ਨਾਟਕ
Tera Singh Chann : Punjabi Plays