Jasvir Rana
ਜਸਵੀਰ ਰਾਣਾ

ਜਸਵੀਰ ਸਿੰਘ ਰਾਣਾ (18 ਸਤੰਬਰ ੧੯੬੮-) ਪੰਜਾਬੀ ਦੇ ਗਲਪਕਾਰ ਹਨ । ਅੱਧੀ ਦਰਜਨ ਤੋਂ ਵੱਧ ਕਹਾਣੀ-ਸੰਗ੍ਰਹਿਆਂ ਦੇ ਇਲਾਵਾ ਇਨ੍ਹਾਂ ਦਾ ਇੱਕ ਨਾਵਲ ਵੀ ਛਪ ਚੁੱਕਾ ਹੈ। ਸਾਹਿਤਕ ਕਾਰਜ ਤੋਂ ਬਿਨਾਂ ਇਹ ਅਮਰਗੜ੍ਹ ਦੇ ਸਰਕਾਰੀ ਸਕੂਲ ਵਿੱਚ ਅਧਿਆਪਕ ਵਜੋਂ ਨੌਕਰੀ ਕਰ ਰਹੇ ਹਨ ।
ਇਨ੍ਹਾਂ ਦੀਆਂ ਪ੍ਰਕਾਸ਼ਿਤ ਪੁਸਤਕਾਂ ਹਨ : ਸਿਖਰ ਦੁਪਹਿਰਾ (ਕਹਾਣੀ ਸੰਗ੍ਰਹਿ), ਖਿੱਤੀਆਂ ਘੁੰਮ ਰਹੀਆਂ ਨੇ (ਕਹਾਣੀ ਸੰਗ੍ਰਹਿ), ਬਿੱਲੀਆਂ ਅੱਖਾਂ ਦਾ ਜਾਦੂ (ਕਹਾਣੀ ਸੰਗ੍ਰਹਿ), ਕਿੰਨਰਾਂ ਦਾ ਵੀ ਦਿਲ ਹੁੰਦਾ ਹੈ (ਹਿਜੜਿਆਂ ਦੀ ਜ਼ਿੰਦਗੀ ਨਾਲ ਸੰਬੰਧਤ ਕਹਾਣੀਆਂ), ਮੈਂ ਤੇ ਮੇਰੀ ਖਾਮੋਸ਼ੀ (ਸ਼ਬਦ-ਚਿੱਤਰ), ਮੇਰੀਆਂ ਬਾਲ ਕਹਾਣੀਆਂ, ਉਰਫ ਰੋਸ਼ੀ ਜੱਲਾਦ (ਕਹਾਣੀ ਸੰਗ੍ਰਹਿ), ਇੱਥੋਂ ਰੇਗਿਸਤਾਨ ਦਿਸਦਾ ਹੈ (ਨਾਵਲ),
ਜਸਵੀਰ ਰਾਣਾ ਅਤੇ ਉਸ ਦੀ ਕਹਾਣੀ ਕਲਾ ਬਾਰੇ ਰੁਪਿੰਦਰ ਕੌਰ ਦੀ ਲਿਖੀ ਇੱਕ ਪੁਸਤਕ 'ਜਸਵੀਰ ਰਾਣਾ ਦੀ ਕਥਾ-ਦ੍ਰਿਸ਼ਟੀ' ਪ੍ਰਕਾਸ਼ਿਤ ਹੋ ਚੁੱਕੀ ਹੈ।।