Manmohan Bawa
ਮਨਮੋਹਨ ਬਾਵਾ
ਮਨਮੋਹਨ ਬਾਵਾ (18 ਅਗਸਤ ੧੯੩੨-) ਪੰਜਾਬੀ ਦੇ ਸਾਹਿਤਕਾਰ ਹਨ । ਉਨ੍ਹਾਂ ਨੇ ਕਹਾਣੀਆਂ, ਨਾਵਲ ਤੇ ਸਫ਼ਰਨਾਮੇ ਦੀ ਰਚਨਾ ਕੀਤੀ।
ਉਨ੍ਹਾਂ ਦਾ ਜਨਮ ਪਿਤਾ ਕੁਲਵੰਤ ਸਿੰਘ ਤੇ ਮਾਤਾ ਸੱਤਿਆਵਤੀ ਦੇ ਘਰ,ਪਿੰਡ ਵੈਰੋਵਾਲ,ਜ਼ਿਲ੍ਹਾ ਅੰਮ੍ਰਿਤਸਰ (ਪੰਜਾਬ) ਵਿਖੇ ਹੋਇਆ। 1942 ਵਿੱਚ ਮਨਮੋਹਨ ਬਾਵਾ
ਆਪਣੇ ਪਰਿਵਾਰ ਨਾਲ ਦਿੱਲੀ ਆ ਕੇ ਰਹਿਣ ਲੱਗ ਪਿਆ। ਬਾਵਾ ਨੇ ਸਰ ਜੇ. ਜੇ. ਸਕੂਲ ਆਫ ਆਰਟਸ ਬੰਬੇ ਤੋਂ ਫਾਇਨ ਆਰਟਸ ਦਾ ਡਿਪਲੋਮਾ ਕੀਤਾ ਅਤੇ ਫਿਰ
ਦਿੱਲੀ ਆ ਕੇ ਇਤਿਹਾਸ ਦੀ ਐਮ.ਏ. ਕੀਤੀ। ਮਨਮੋਹਨ ਬਾਵਾ ਨੂੰ ਯਾਤਰਾਵਾਂ ਦਾ ਸ਼ੌਂਕ ਹੈ । ਇਸੇ ਲਈ ਉਨ੍ਹਾਂ ਨੂੰ ਇਤਿਹਾਸ ਅਤੇ ਮਿਥਿਹਾਸ ਬਾਰੇ ਜਾਣਕਾਰੀ ਇੱਕਠੀ
ਕਰਨ ਦੀ ਚੇਟਕ ਲੱਗੀ ਅਤੇ ਇਤਿਹਾਸ ਅਤੇ ਮਿਥਿਹਾਸ ਬਾਰੇ ਗਲਪ ਰਚਨਾ ਕਰਨ ਲੱਗੇ। ਉਨ੍ਹਾਂ ਨੇ ਫਾਇਨ ਆਰਟਸ ਦਾ ਡਿਪਲੋਮਾ ਕਰਨ ਤੋਂ ਬਾਅਦ, ਸ਼ੁਰੂ ਦੇ ਚੌਵੀ
ਪੰਝੀ ਵਰ੍ਹੇ ਬਤੌਰ ਇੱਕ ਆਰਟਿਸਟ ਦਿੱਲੀ ਵਿੱਚ ਕਈ ਥਾਵਾਂ ਤੇ ਨੌਕਰੀ ਕੀਤੀ। ਫਿਰ ਉਹਨਾਂ ਨੇ ਆਪਣੀ ਨੌਕਰੀ ਛੱਡ ਦਿੱਤੀ ਅਤੇ ਘੁਮੰਣ ਫਿਰਨ ਦੇ ਸ਼ੌਕੀਨ ਹੋਣ ਕਾਰਨ
ਭਾਰਤ ਦਾ ਭਰਮਣ ਕਰਦੇ ਰਹੇ। ਇਸੇ ਦੌਰਾਨ ਉਹਨਾਂ 1961-62 ਵਿੱਚ ਮੱਧ-ਪੂਰਬ ਅਤੇ ਯੂਰਪੀ ਦੇਸ਼ਾਂ ਦੀ ਕਾਰ ਉੱਤੇ ਸੜਕ ਰਾਹੀਂ ਯਾਤਰਾ ਕੀਤੀ। ਉਹ ਮੱਧ ਭਾਰਤ
ਵਿੱਚ ਸਾਇਕਲਾਂ ਉੱਤੇ ਘੁੰਮਦੇ ਰਹੇ ਅਤੇ ਹਿਮਾਲਿਆ ਦੇ ਪਹਾੜਾਂ ਵਿੱਚ ਟਰੈਕਿੰਗ (ਮੋਢਿਆਂ ਉੱਤੇ ਪਿੱਠੂ ਚੁੱਕੀ ਪੈਦਲ ਪਹਾੜੀ ਯਾਤਰਾਵਾਂ ਕਰਨੀਆਂ) ਉਹਨਾਂ ਦਾ ਮਨਪਸੰਦ ਸ਼ੌਂਕ ਹੈ।
ਬਾਵਾ ਨੇ 1962-1963 ਵਿੱਚ ਲਿਖਣਾ ਸ਼ੁਰੂ ਕੀਤਾ। ਉਹਨਾਂ ਨੇ ਸਭ ਤੋਂ ਪਹਿਲਾਂ ਇੱਕ ਰਾਤ (1962-1963) ਕਹਾਣੀ-ਸੰਗ੍ਰਹਿ ਲਿਖਿਆ । ਉਨ੍ਹਾਂ ਦੀਆਂ
ਰਚਨਾਵਾਂ ਹਨ ; ਕਹਾਣੀ ਸੰਗ੍ਰਹਿ : ਇੱਕ ਰਾਤ (1962), ਚਿੱਟੇ ਘੋੜੇ ਦਾ ਸਵਾਰ (1983), ਕਾਲਾ ਕਬੂਤਰ (2003), "ਨਰ ਬਲੀ" (2000)
ਬਾਦਬਾਨੀ ਕਿਸ਼ਤੀ", ਅਜਾਤ ਸੁੰਦਰੀ (1996), ਖ਼ਾਨਾਬਦੋਸ਼ ਬੇਗਮ (ਸਿੱਖ ਕਾਲ ਦੀਆਂ ਕਹਾਣੀਆਂ); ਨਾਵਲ : ਅਫਗਾਨਿਸਤਾਨ ਦੀ, ਉਰਸੁਲਾ(2008), ਯੁਧ ਨਾਦ (2004), ਯੁਗ ਅੰਤ (2009), 1857 ਦਿੱਲੀ, ਦਿੱਲੀ(2011), ਕਾਲ ਕਥਾ (2016), ਸਾਦਿਕ ਸੁਲਤਾਨ: ਸ਼ੇਰ ਸ਼ਾਹ ਸੂਰੀ (2018); ਸਫਰਨਾਮੇ : 'ਜੰਗਲ ਜੰਗਲ, ਪਰਬਤ ਪਰਬਤ',
ਆਓ ਚੱਲੀਏ ਬਰਫਾਂ ਦੇ ਪਾਰ, ਅਣਡਿਠੇ ਰਸਤੇ,ਉੱਚੇ ਪਰਬਤ, ਪੱਥ ਹੀ ਮੰਜਿਲ ਹੈ, 20,000 ਮੀਲ ਲੰਬੀ ਦੇਸ਼ ਕਾਲ ਯਾਤਰਾ ਸਚਿੱਤਰ;
ਸਵੈ-ਜੀਵਨੀ : ਮੇਰੀ ਸਾਹਿਤਕ ਸਵੈਜੀਵਨੀ: ਮੇਰੀ ਸਾਹਿਤਕ ਯਾਤਰਾ; ਅੰਗਰੇਜੀ ਪੁਸਤਕਾਂ/ਸਫ਼ਰਨਾਮੇ : Adventures in the snow, Adventures in the mountains, A touring and trekking guide to the Indian Himalaya, A trekking guide & the Annapurna, Dhaulagiri etc. Himachal Pardesh.
ਮਨਮੋਹਨ ਬਾਵਾ : ਪੰਜਾਬੀ ਕਹਾਣੀਆਂ
Manmohan Bawa : Punjabi Stories/Kahanian