Jaishankar Prasad
ਜੈਸ਼ੰਕਰ ਪ੍ਰਸਾਦ
ਜੈਸ਼ੰਕਰ ਪ੍ਰਸਾਦ (੩੦ ਜਨਵਰੀ ੧੮੮੯ – ੧੪ ਜਨਵਰੀ ੧੯੩੭), ਹਿੰਦੀ ਕਵੀ, ਨਾਟਕਕਾਰ, ਕਥਾਕਾਰ, ਨਾਵਲਕਾਰ ਅਤੇ
ਨਿਬੰਧਕਾਰ ਸਨ । ਉਹ ਆਧੁਨਿਕ ਹਿੰਦੀ ਸਾਹਿਤ ਅਤੇ ਥੀਏਟਰ ਦੀਆਂ ਸਭ ਤੋਂ ਮਹਾਨ ਹਸਤੀਆਂ ਵਿੱਚੋਂ ਇੱਕ ਸਨ । ਉਹ ਹਿੰਦੀ ਦੇ
ਛਾਇਆਵਾਦੀ ਯੁੱਗ ਦੇ ਪ੍ਰਮੁੱਖ ਸਤੰਭਾਂ ਵਿੱਚੋਂ ਇੱਕ ਹਨ । ਉਹਨਾਂ ਨੇ ਹਿੰਦੀ ਕਵਿਤਾ ਵਿੱਚ ਛਾਇਆਵਾਦ ਦੀ ਸਥਾਪਨਾ ਕੀਤੀ, ਜਿਸ
ਦੁਆਰਾ ਖੜੀ ਬੋਲੀ ਦੀ ਕਵਿਤਾ ਵਿੱਚ ਰੱਸਮਈ ਧਾਰਾ ਪ੍ਰਵਾਹਿਤ ਹੋਈ ਅਤੇ ਉਹ ਕਵਿਤਾ ਦੀ ਸਿੱਧ ਭਾਸ਼ਾ ਬਣ ਗਈ ।
ਵਾਰਾਨਸੀ ਦੇ ਇਸ ਪ੍ਰਸਿੱਧ ਸਹਿਤਕਾਰ ਦੇ ਲਿੱਖੇ ਕਈ ਨਾਵਲ, ਕਵਿਤਾ, ਕਹਾਣੀ ਅਤੇ ਨਾਟਕ ਸੰਗ੍ਰਹਿ ਉਪਲਬਧ ਹਨ ।
ਜੈਸ਼ੰਕਰ ਪ੍ਰਸਾਦ ਦੀਆਂ ਕਹਾਣੀਆਂ ਪੰਜਾਬੀ ਵਿੱਚ
Jaishankar Prasad Stories in Punjabi