Gudipati Venkata Chalam ਗੁੜੀਪਤੀ ਵੈਂਕਟਾਚਲਮ
ਗੁੜੀਪਤੀ ਵੈਂਕਟਾਚਲਮ (੧੮੯੪–੧੯੭੯) ਤੇਲਗੂ ਦੇ ਪ੍ਰਸਿੱਧ ਫਿਲਾਸਫਰ, ਲੇਖਕ, ਨਾਵਲਿਸਟ ਅਤੇ ਕਹਾਣੀਕਾਰ ਸਨ । ਉਨ੍ਹਾਂ ਨੇ ਆਪਣੀਆਂ ਰਚਨਾਵਾਂ ਵਿੱਚ ਵਿਆਹ, ਪ੍ਰੇਮ, ਇਸਤ੍ਰੀ-ਪੁਰਸ਼ ਸੰਬੰਧਾਂ ਅਤੇ ਪ੍ਰਚਲਤ ਸਿਧਾਂਤਾਂ ਨੂੰ ਝੂਠਾ ਸਾਬਤ ਕਰਨ ਦੀ ਭਰਪੂਰ ਕੋਸ਼ਿਸ਼ ਕੀਤੀ ਹੈ । ਉਨ੍ਹਾਂ ਦੇ ਆਲੋਚਕ ਵੀ ਉਨ੍ਹਾਂ ਦੀ ਕਲਪਨਾ-ਸ਼ਕਤੀ ਦੀ ਪ੍ਰਸੰਸਾ ਕਰਦੇ ਹਨ । ਤੇਲਗੂ ਦੇ ਕਈ ਵਿਦਵਾਨ ਉਨ੍ਹਾਂ ਦੀ ਬਰਾਬਰੀ 'ਮੋਪਾਸਾਂ' ਨਾਲ ਕਰਦੇ ਹਨ।
