Diwan Singh Maftoon ਦੀਵਾਨ ਸਿੰਘ ਮਫ਼ਤੂਨ

ਦੀਵਾਨ ਸਿੰਘ ਮਫ਼ਤੂਨ (1890 - 1975) ਪੰਜਾਬ ਦਾ ਉਰਦੂ ਲੇਖਕ ਸੀ। ਦੀਵਾਨ ਸਿੰਘ ਮਫ਼ਤੂਨ ਨੇ ਦਿੱਲੀ ਤੋਂ ਸਪਤਾਹਿਕ ਪਰਚਾ 'ਰਿਆਸਤ' ਕੱਢ ਕੇ ਰਿਆਸਤੀ ਰਾਜਿਆਂ ਤੇ ਮਹਾਰਾਜਿਆਂ ਦੇ ਅਜਿਹੇ ਨਕਸ਼ੇ ਖਿੱਚੇ ਕਿ ਉਸ ਦੇ ਪਾਠਕਾਂ ਦਾ ਘੇਰਾ ਬਹੁਤ ਵਿਆਪਕ ਹੋ ਗਿਆ ਸੀ। ਮਫ਼ਤੂਨ ਦਾ ਕਾਲਮ 'ਨਾਕਾਬੂਲ ਏ ਫਰਾਮੋਸ਼' ਤਾਂ ਅੱਜ ਵੀ ਉਰਦੂ ਪ੍ਰੇਮੀਆਂ ਵਿੱਚ ਅੱਜ ਵੀ ਯਾਦ ਕੀਤਾ ਜਾਂਦਾ ਹੈ। ਦੀਵਾਨ ਸਿੰਘ ਮਫ਼ਤੂਨ ਮਹਿੰਦਰ ਸਿੰਘ ਰੰਧਾਵਾ ਦਾ ਖ਼ਾਸ ਪੈਰੋਕਾਰ ਸੀ।
ਦੀਵਾਨ ਸਿੰਘ ਦਾ ਜਨਮ 14 ਅਗਸਤ 1890 ਨੂੰ ਗੁਜਰਾਂਵਾਲਾ, ਬਰਤਾਨਵੀ ਪੰਜਾਬ ਵਿੱਚ ਹੋਇਆ ਸੀ। 26 ਜਨਵਰੀ 1975 ਦਿੱਲੀ, ਭਾਰਤ ਵਿੱਚ ਉਸਦੀ ਮੌਤ ਹੋਈ। ਸੰਨ 1957 ਵਿਚ ਦੀਵਾਨ ਸਿੰਘ ਮਫ਼ਤੂਨ ਦੁਆਰਾ ਆਪਣੀ ਸਵੈਜੀਵਨੀ ਨਾਕਾਬਿਲੇ-ਫ਼ਰਾਮੋਸ਼ ਦਾ ਉਰਦੂ ਤੋਂ ਪੰਜਾਬੀ ਵਿਚ ਕੀਤਾ ਹੋਇਆ ਅਨੁਵਾਦ ਪੰਜਾਬੀ ਵਿੱਚ ਹੱਡ-ਬੀਤੀਆਂ ਵਜੋਂ ਮਿਲ਼ਦਾ ਹੈ।
ਉਰਦੂ ਲਿਖਤਾਂ : ਜਜ਼ਬਾਤ-ਏ-ਮਸ਼ਰਿਕ (1960), ਨਕਾਬਿਲ-ਏ-ਫਰਾਮੋਸ਼।
ਕਿੱਸੇ : ਮਜਾਜ਼, ਸੌਦਾ ਔਰ ਸ਼ਰਾਬ, ਏਕ ਸੁਰਾਹੀ, ਛੇ ਗਲਾਸ ਔਰ ਮੌਲਾਨਾ ਸਾਹਬ, ਸੂਰ ਕਾ ਸ਼ਿਕਾਰ।