Punjabi Stories/Kahanian
ਸਵਿੰਦਰ ਸਿੰਘ ਉੱਪਲ
Savinder Singh Uppal

Punjabi Kavita
  

ਸਵਿੰਦਰ ਸਿੰਘ ਉੱਪਲ

ਸਵਿੰਦਰ ਸਿੰਘ ਉੱਪਲ (੮ ਅਪ੍ਰੈਲ ੧੯੨੪-) ਪੰਜਾਬੀ ਦੇ ਨਾਵਲਕਾਰ, ਕਹਾਣੀਕਾਰ ਅਤੇ ਆਲੋਚਕ ਹਨ।ਉਨ੍ਹਾਂ ਦਾ ਜਨਮ ਪਿੰਡ ਧਮਿਆਲ ਪੰਜਾਬ (ਹੁਣ ਪਾਕਿਸਤਾਨ) ਵਿਖੇ ਸ: ਫਕੀਰ ਸਿੰਘ ਦੇ ਘਰ ਹੋਇਆ। ਉਨ੍ਹਾਂ ਨੇ ਆਨਰਜ਼ ਪੰਜਾਬੀ, ਐਮਏ ਅੰਗਰੇਜ਼ੀ/ਪੰਜਾਬੀ, ਤੇ ਪੀਐਚਡੀ ਤੱਕ ਉਚੇਰੀ ਪੜ੍ਹਾਈ ਕੀਤੀ। ਉਹ ਸ੍ਰੀ ਵਲਭ ਭਾਈ ਪਟੇਲ ਲਾਇਬਰੇਰੀ ਨਰੇਲਾ 'ਚ ੧੯੪੭ ਤੋਂ ੫੦ ਤੱਕ ਸਕੱਤਰ ਰਹੇ। ਫਿਰ ਬੀ.ਐਮ. ਕਾਲਜ ਸ਼ਿਮਲਾ 'ਚ ੧੯੫੦ ਤੋਂ ੫੫ ਤੱਕ, ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਕੈਂਪ, ਨਵੀਂ ਦਿੱਲੀ ੧੯੫੫ ਵਿਚ ਪੰਜਾਬੀ ਵਿਭਾਗ ਦੇ ਮੁਖੀ ਵੱਜੋਂ ਕੰਮ ਕੀਤਾ ਅਤੇ ਸੀਨੀਅਰ ਰਿਸਰਚ ਅਧਿਕਾਰੀ ਕਲਾਸ ਇਕ, ਯੂਪੀਐਸਸੀ, ਨਵੀਂ ਦਿੱਲੀ ਵਿਖੇ ਵੀ ਕੰਮ ਕੀਤਾ।ਉਨ੍ਹਾਂ ਦੀਆਂ ਰਚਨਾਵਾਂ ਹਨ; ਨਾਵਲ: ਘਾਲਿ ਖਾਇ, ਕਿਛੁ ਹਥਹੁ ਦੇਇ, ਲਛਮਣ ਰੇਖਾ; ਕਹਾਣੀ ਸੰਗ੍ਰਹਿ: ਕੁੜੀ ਪੋਠੋਹਾਰ ਦੀ, ਢਹਿੰਦੇ ਮੁਨਾਰੇ, ਭਰਾ ਭਰਾਵਾਂ ਦੇ, ਦੁੱਧ ਤੇ ਬੁੱਧ, ਮਹਿਕਾਂ, ਆਪਣਾ ਦੇਸ ਪਰਾਇਆ ਦੇਸ, ਹਾਲਾਂ ਬੀ ਨਾਸ਼ ਨਹੀਂ ਹੋਇਆ, ਕੱਚਾ ਰੰਗ ਕਸੁੰਭ ਦਾ, ਮੇਰੀ ਪ੍ਰਤੀਨਿਧ ਰਚਨਾ, ਚੋਣਵੀਆਂ ਕਹਾਣੀਆਂ, ਕਹਾਣੀ ਪੰਜਾਬ (ਸੰਪਾਦਿਤ), ਵਾਸਾ ਸਵਰਗਾਂ ਦਾ; ਆਲੋਚਨਾ: ਪ੍ਰਸਿੱਧ ਪੰਜਾਬੀ ਨਿਬੰਧਕਾਰ, ਪੰਜਾਬੀ ਸਾਹਿਤ ਬਾਰੇ, ਨਾਨਕ ਸਿੰਘ ਤੇ ਉਸ ਦੀ ਕਲਾ (ਸੰਪਾਦਤ), ਪੰਜਾਬੀ ਨਾਵਲ ਵਿਧੀ ਤੇ ਵਿਚਾਰਾਂ, ਪੰਜਾਬੀ ਕਹਾਣੀ-ਸਰੂਪ ਤੇ ਵਿਕਾਸ, ਨੌਰੰਗ ਸਿੰਘ-ਜੀਵਨ ਤੇ ਰਚਨਾ, ਕਰਤਾਰ ਸਿੰਘ ਦੁੱਗਲ-ਜੀਵਨ ਤੇ ਰਚਨਾ, ਪੰਜਾਬੀ ਕਹਾਣੀ ਪੁਨਰ-ਮੁਲੰਕਣ, ਪ੍ਰਸਿੱਧ ਪੰਜਾਬੀ ਨਿਬੰਧਕਾਰ ।

Savinder Singh Uppal Punjabi Stories/Kahanian


 
 

punjabi-kavita.com