Oscar Wilde
ਆਸਕਰ ਵਾਇਲਡ

ਔਸਕਰ ਵਾਈਲਡ (੧੬ ਅਕਤੂਬਰ ੧੮੫੪–੩੦ ਨਵੰਬਰ ੧੯੦੦) ਦਾ ਜਨਮ ਆਇਰਲੈਂਡ ਦੀ ਰਾਜਧਾਨੀ ਡਬਲਿਨ ਵਿੱਚ ਹੋਇਆ । ਉਸ ਦੀ ਮਾਂ ਜੇਨ ਵਾਈਲਡ ਪੱਕੀ ਆਇਰਿਸ਼-ਰਾਸ਼ਟਰਵਾਦੀ ਸੀ ਤੇ ਕ੍ਰਾਂਤੀਕਾਰੀ ਕਵਿਤਾਵਾਂ ਲਿਖਦੀ ਸੀ । ਉਸਦੇ ਪਿਤਾ ਵਿਲੀਅਮ ਵਾਈਲਡ ਮਸ਼ਹੂਰ ਡਾਕਟਰ ਸਨ । ਔਸਕਰ ਵਾਈਲਡ ਨੇ ਛੋਟੀ ਉਮਰ ਵਿਚ ਹੀ ਫ੍ਰਾਂਸੀਸੀ ਅਤੇ ਜਰਮਨ ਬੋਲੀਆਂ ਵੀ ਸਿੱਖ ਲਈਆਂ ਸਨ ।ਉਹ ਨਾਵਲਿਸਟ, ਲੇਖਕ, ਕਵੀ, ਅਤੇ ਨਾਟਕਕਾਰ ਸਨ ਜਿਨ੍ਹਾਂ ਦਾ ਸੰਬੰਧ ਸੁਹਜਵਾਦੀ ਧਾਰਾ ਨਾਲ ਸੀ ।