Mitter Sain Meet
ਮਿੱਤਰ ਸੈਨ ਮੀਤ

ਮਿੱਤਰ ਸੈਨ ਮੀਤ (ਜਨਮ 20 ਅਕਤੂਬਰ 1952-) ਪੰਜਾਬੀ ਨਾਵਲਕਾਰ ਅਤੇ ਕਹਾਣੀਕਾਰ ਹਨ । ਨਾਵਲ ਸੁਧਾਰ ਘਰ ਤੇ ਉਸਨੂੰ ਸਾਹਿਤ ਅਕਾਦਮੀ ਪੁਰਸਕਾਰ ਮਿਲ ਚੁੱਕਾ ਹੈ । ਮਿੱਤਰ ਸੈਨ ਮੀਤ ਪੇਸ਼ੇ ਵਜੋਂ ਸਰਕਾਰੀ ਵਕੀਲ ਹੈ । ਮਿੱਤਰ ਸੈਨ ਮੀਤ ਦਾ ਜਨਮ ਨਿਮਨ ਵਰਗੀ ਪਰਿਵਾਰ ਵਿੱਚ ਪਿੰਡ ਭੋਤਨਾ (ਸੰਗਰੂਰ) ਵਿੱਚ ਹੋਇਆ। ਉਸ ਦੇ ਪਿਤਾ ਜੀ ਪਟਵਾਰੀ ਸਨ ਜਿਹਨਾਂ ਦੀ ਬਦਲੀ ਇੱਕ ਥਾਂ ਤੋਂ ਦੂਜੀ ਥਾਂ ਹੁੰਦੀ ਰਹਿੰਦੀ ਸੀ ਅਤੇ ਪਰਿਵਾਰ ਵੀ ਉਨਾਂ ਦੇ ਨਾਲ-ਨਾਲ ਰਹਿੰਦਾ। ਉਸਨੇ ਜੀਵਨ ਦੇ ਪਹਿਲੇ ਅੱਠ-ਨੌਂ ਸਾਲ ਪਿੰਡਾਂ ਵਿੱਚ ਗੁਜ਼ਾਰੇ। 1962 ਵਿੱਚ ਉਸ ਦਾ ਪਰਵਾਰ ਬਰਨਾਲੇ ਆ ਗਿਆ ਅਤੇ ਦਲਿਤਾਂ ਤੋਂ ਵੀ ਨੀਵੇਂ ਸਮਝੇ ਜਾਂਦੇ ‘ਧਾਨਕਿਆਂ’ ਦੇ ਇਲਾਕੇ ਵਿੱਚ ਘਰ ਖਰੀਦ ਲਿਆ। ਉਸ ਦਾ ਲਕੜਪਨ ਕੁੱਲੀਆਂ ਵਿੱਚ ਰਹਿੰਦੇ ਧਾਨਕਿਆਂ ਤੇ ਸਾਂਸੀਆਂ ਦੇ ਬੱਚਿਆਂ ਵਿਚਕਾਰ ਖੇਡਦਿਆਂ ਤੇ ਉਹਨਾਂ ਦੀਆਂ ਦੁੱਖ ਤਕਲੀਫਾਂ ਨੂੰ ਵੇਖਦਿਆਂ ਉਹਨਾਂ ਦੇ ਨਾਲ ਬੀਤਿਆ। ਉਥੇ ਹੀ 1968 ਵਿੱਚ ਦਸਵੀਂ ਪਾਸ ਕਰਨ ਤੋਂ ਬਾਅਦ ਕਾਲਜ ਵਿੱਚ ਦਾਖਲਾ ਲੈ ਲਿਆ । ਉਨ੍ਹਾਂ ਦੀਆਂ ਰਚਨਾਵਾਂ ਹਨ; ਨਾਵਲ: ਅੱਗ ਦੇ ਬੀਜ (1971), ਕਾਫ਼ਲਾ (1986), ਤਫ਼ਤੀਸ਼ (1990), ਕਟਹਿਰਾ (1993), ਕੌਰਵ ਸਭਾ (2003), ਸੁਧਾਰ ਘਰ (2006); ਕਹਾਣੀ ਸੰਗ੍ਰਹਿ: ਪੁਨਰਵਾਸ (1987), ਲਾਮ (1988), ਠੋਸ ਸਬੂਤ (1992) ।