Mahadevi Verma
ਮਹਾਦੇਵੀ ਵਰਮਾ

ਮਹਾਦੇਵੀ ਵਰਮਾ (ਜਨਮ : ੨੬ ਮਾਰਚ, ੧੯੦੭, ਫਰੁੱਖਾਬਾਦ- ਮੌਤ : ੧੧ ਸਿਤੰਬਰ, ੧੯੮੭, ਪ੍ਰਯਾਗ) ਹਿੰਦੀ ਬੋਲੀ ਦੀ ਮਸ਼ਹੂਰ ਕਵਿਤਰੀ ਹੈ । ਮਹਾਦੇਵੀ ਵਰਮਾ ਦੀ ਗਿਣਤੀ ਹਿੰਦੀ ਕਵਿਤਾ ਦੇ ਛਾਇਆਵਾਦੀ ਯੁੱਗ ਦੇ ਚਾਰ ਪ੍ਰਮੁੱਖ ਕਵੀਆਂ ਸੁਮਿਤਰਾਨੰਦਨ ਪੰਤ, ਜੈਸ਼ੰਕਰ ਪ੍ਰਸਾਦ ਅਤੇ ਸੂਰਿਆਕਾਂਤ ਤ੍ਰਿਪਾਠੀ ਨਿਰਾਲਾ ਦੇ ਨਾਲ ਕੀਤੀ ਜਾਂਦੀ ਹੈ । ਆਧੁਨਿਕ ਹਿੰਦੀ ਕਵਿਤਾ ਵਿੱਚ ਮਹਾਦੇਵੀ ਵਰਮਾ ਇੱਕ ਮਹੱਤਵਪੂਰਣ ਸ਼ਕਤੀ ਦੇ ਰੂਪ ਵਿੱਚ ਉਭਰੀ । ਉਨ੍ਹਾਂ ਨੇ ਖੜੀ ਬੋਲੀ ਹਿੰਦੀ ਨੂੰ ਕੋਮਲਤਾ ਅਤੇ ਮਿਠਾਸ ਵਜੋਂ ਵਰਤਿਆ । ਉਹ ਮਹਾਤਮਾ ਬੁੱਧ ਦੇ ਜੀਵਨ ਤੋਂ ਬਹੁਤ ਪ੍ਰਭਾਵਿਤ ਸਨ । ਉਨ੍ਹਾਂ ਦੀਆਂ ਕਾਵਿ ਰਚਨਾਵਾਂ ਵਿੱਚ ਨੀਹਾਰ, ਰਸ਼ਮੀ, ਨੀਰਜਾ, ਸਾਂਧਯਗੀਤ, ਯਾਮਾ, ਅਗਨੀਰੇਖਾ, ਦੀਪਸ਼ਿਖਾ, ਸਪਤਪਰਣਾ, ਆਤਮਿਕਾ, ਦੀਪਗੀਤ, ਨੀਲਾਂਬਰਾ ਅਤੇ ਸੰਧਿਨੀ ਸ਼ਾਮਲ ਹਨ । ਕਵਿਤਾ ਤੋਂ ਇਲਾਵਾ ਉਨ੍ਹਾਂ ਨੇ ਰੇਖਾ-ਚਿੱਤਰ, ਸੰਸਮਰਣ ਅਤੇ ਨਿਬੰਧ ਵੀ ਲਿਖੇ । ਸਾਹਿਤ ਅਤੇ ਸੰਗੀਤ ਵਿੱਚ ਨਿਪੁੰਨ ਹੋਣ ਦੇ ਨਾਲ-ਨਾਲ ਕੁਸ਼ਲ ਚਿੱਤਰਕਾਰ ਅਤੇ ਸਿਰਜਨਾਤਮਕ ਅਨੁਵਾਦਕ ਵੀ ਸਨ । ਉਨ੍ਹਾਂ ਨੂੰ ਹਿੰਦੀ ਸਾਹਿਤ ਦੇ ਸਾਰੇ ਮਹੱਤਵਪੂਰਨ ਇਨਾਮ ਪ੍ਰਾਪਤ ਕਰਨ ਦਾ ਗੌਰਵ ਪ੍ਰਾਪਤ ਹੈ।

ਮਹਾਦੇਵੀ ਵਰਮਾ ਦੀਆਂ ਕਹਾਣੀਆਂ ਪੰਜਾਬੀ ਵਿੱਚ

Mahadevi Verma Stories in Punjabi