Punjabi Kavita
  

ਉਲਫ਼ਤ ਬਾਜਵਾ

ਉਲਫ਼ਤ ਬਾਜਵਾ (੧੧ ਫ਼ਰਵਰੀ ੧੯੩੮-੧੬ ਮਈ ੨੦੦੮) ਪੰਜਾਬੀ ਗਜ਼ਲਗੋ ਸਨ । ਉਨ੍ਹਾਂ ਦਾ ਅਸਲੀ ਨਾਂ ਮਿਲਖਾ ਸਿੰਘ ਸੀ । ਉਨ੍ਹਾਂ ਦਾ ਜਨਮ ਬਰਤਾਨਵੀ ਪੰਜਾਬ ਦੇ ਪਿੰਡ ਕੁਰਾਰਾ ਬੇਲਾ ਸਿੰਘ ਵਾਲਾ (ਪਾਕਿਸਤਾਨ), ਵਿੱਚ ਪਿਤਾ ਸ. ਬੁੱਧ ਸਿੰਘ ਬਾਜਵਾ ਅਤੇ ਮਾਤਾ ਸੰਤ ਕੌਰ ਦੇ ਘਰ ਹੋਇਆ । ਭਾਰਤ ਵੰਡ ਤੋਂ ਬਾਅਦ ਉਨ੍ਹਾਂ ਦਾ ਪਰਵਾਰ ਲੰਮਾ ਪਿੰਡ, ਜ਼ਿਲਾ ਜਲੰਧਰ ਆ ਕੇ ਵਸ ਗਿਆ ਸੀ।ਉਹ ਸਕੂਲ ਅਧਿਆਪਕ ਸਨ । ਉਨ੍ਹਾਂ ਦੀਆਂ ਰਚਨਾਵਾਂ ਹਨ: ਸਾਰਾ ਜਹਾਨ ਮੇਰਾ (ਗਜ਼ਲ ਸੰਗ੍ਰਹਿ-੧੯੯੧), ਵਧੀਆ ਸ਼ਿਅਰ ਪੰਜਾਬੀ ਦੇ (੨੦੦੭, ਗੁਰਦਿਆਲ ਰੌਸ਼ਨ ਨਾਲ ਮਿਲ ਕੇ ਸੰਪਾਦਿਤ), ਸਾਰਾ ਆਲਮ ਪਰਾਇਆ ਲਗਦਾ ਹੈ (੨੦੦੯, ਮੌਤ ਉੱਪਰੰਤ ਪ੍ਰਕਾਸ਼ਿਤ) । ਉਨ੍ਹਾਂ ਦੇ ਸ਼ਾਗਿਰਦਾਂ ਵਿੱਚ ਆਰਿਫ਼ ਗੋਬਿੰਦਪੁਰੀ, ਸੁਖਵੰਤ ਅਤੇ ਗੁਰਦਿਆਲ ਰੌਸ਼ਨ ਸ਼ਾਮਲ ਹਨ।

ਪੰਜਾਬੀ ਗ਼ਜ਼ਲਾਂ ਉਲਫ਼ਤ ਬਾਜਵਾ

ਚੰਗਾ ਰੱਬ ਦਾ ਰਾਹ ਦਿਖਲਾਇਆ ਮਜ੍ਹਬਾਂ ਨੇ
ਜੀ ਕਰਦੈ ਮੈਂ ਪੱਧਰੇ ਹੋਵਾਂ ਬਾਰਿਸ਼ ਵਿਚ
ਬੇਸ਼ਕ ਹੈਨ ਹਜ਼ਾਰ ਬਲਾਵਾਂ ਦੁਨੀਆ ਵਿਚ
ਪੇਸ਼ਾਵਰ 'ਚ ਕਤਲ ਹੋਏ ਬੱਚਿਆਂ ਦੇ ਨਾਮ
ਸਾਨੂੰ ਰਾਸ ਨਾ ਆਇਆ ਪਿਆਰ ਅਮੀਰਾਂ ਦਾ
ਸਾਰਾ ਆਲਮ ਪਰਾਇਆ ਲਗਦਾ ਹੈ
ਜਦੋਂ ਗੈਰਾਂ ਨੇ ਠੁਕਰਾਇਆ ਤਾਂ ਮੇਰੀ ਯਾਦ ਆਏਗੀ
ਮੰਨਿਆ ਜਹਾਨ ਰਹਿਣ ਦੇ ਕਾਬਿਲ ਨਹੀਂ ਰਿਹਾ
ਦਿਲੋਂ ਦੁਸ਼ਮਣ ਨੇ ਇਹ ਤੇਰੇ ਇਨ੍ਹਾਂ ਯਾਰਾਂ ਤੋਂ ਕੀ ਲੈਣਾ
ਫ਼ਾਨੀ ਜਹਾਂ ਮੇਂ ਕੋਈ ਸ਼ੈਅ ਰਹੀ ਨਹੀਂ