Tera Ambran 'Ch Naan Likhia : Kulwant Singh Grewal

ਤੇਰਾ ਅੰਬਰਾਂ 'ਚ ਨਾਂ ਲਿਖਿਆ : ਕੁਲਵੰਤ ਸਿੰਘ ਗਰੇਵਾਲ




ਜੇ ਤੂੰ ਚੰਨ ਵਸਾਖ ਦਾ

ਮੈਂ ਓਦੋਂ ਦਾ ਜਾਗਦਾ ਜਦ ਪਹਿਲਾ ਬੂਰ ਪਿਆ ਮੇਰੇ ਵੇਂਹਦੇ ਵੇਂਹਦਿਆਂ ਨਗ਼ਮਾਂ ਦੂਰ ਗਿਆ ਮੈਂ ਓਦੋਂ ਦਾ ਜਾਗਦਾ ਕੂੰਜਾਂ ਦੀ ਕਿਲਕਾਰ ਉਹ ਚਾਨਣ ਓਹ ਧਰਤੀਆਂ ਜਲ ਮਾਟੀ ਛਣਕਾਰ ਬੀਜ-ਬੀਜ ਦਾ ਚਾਨਣਾਂ ਜਲ-ਥਲ ਕਰੇ ਪੁਕਾਰ ਨਿੱਖਰੇ ਰੰਗ ਬਹਾਰ ਦਾ ਕੱਕਰੀ-ਕਾਲੀਧਾਰ ਸੰਘਣੇ-ਸਾਵੇ ਬੂਰ ਤੇ ਤਪਿਆ ਪਿਆ ਜੇਠ ਸੇਜ ਰਾਂਗਲੀ ਸੌਂ ਗਏ ਸਾਵੇ ਬਾਗਾਂ ਹੇਠ ਸਾਵਣ ਆਇਆ ਹੇ ਸਖੀ ਬੱਦਲ ਜ਼ੋਰ ਕਰੇ ਜਾਂ ਨਿਰਮੋਹੀ ਯਾਰ ਦਾ ਮੱਥਾ ਠਰੇ ਠਰੇ ਯਾਰਾਂ ਖੂਬ ਲਤਾੜਿਆ ਮਨ-ਰੁਤਾਂ ਦਾ ਦੇਸ ਜੇ ਦੁਨੀਆਂ ਨਹੀਂ ਬਦਲਦੀ ਕਿਉਂ ਬਦਲੇ ਦਰਵੇਸ਼ ਘਟਾ-ਧੁੰਦ ਕੋਈ ਰੰਗ ਹੈ ਬਰਸੇ ਰੂਪ ਅਪਾਰ ਪਾਰ ਪਹਾੜੀਂ ਗੱਜਦਾ ਬੱਦਲ ਸਦਾ ਬਹਾਰ ਮਾਘ ਸੁਹਾਵਾ ਉਤਰੇ ਨਿੱਘੀ ਗਲੀ ਗਲੀ ਰਸੀਆ ਲੋਹੜੀ-ਤਾਂਘਦੀ ਸੇਜ ਖਰੀ ਰੰਗਲੀ ਜੋਬਨ ਤਾਂਘਾਂ ਕੱਚੀਆਂ ਕੱਚੀ ਨੀਂਦ ਛਲੀ ਫੱਗਣ ਰੁੱਤ ਉਡੀਕਦੇ ਹੋਲੀ ਗਲੀ ਗਲੀ ਉੱਡੀਂ ਭੰਵਰਾ ਕਾਲਿਆ ਫੁੱਲ ਮਿਸਰੀ-ਮਿਸਰੀ ਜੇ ਤੂੰ ਚੰਨ ਵਸਾਖ ਦਾ ਸਾਨੂੰ ਨਾ ਵਿਸਾਰੀਂ ਜੇ ਤੂੰ ਚੰਨ ਵਸਾਖ ਦਾ ਮੇਰ-ਤੇਰ ਨਾ ਗੱਲ ਜਿਹੜੇ ਸਾਨੂੰ ਭੁੱਲ ਗਏ ਰਾਹ ਉਹਨਾਂ ਦੇ ਮੁੱਲ ਬੁੱਕਲ ਚੰਨ ਵਸਾਖ ਦਾ ਸਾਡਾ ਦਰਦ ਪਛਾਣ ਆਪਣਿਆਂ ਦੇ ਹੇਜ ਨੇ ਭੰਨਿਆ ਸਾਡਾ ਮਾਣ ਉਚਾ ਚੰਨ ਵਸਾਖ ਦਾ ਮੈਂ ਪੂਰਬ ਦੀ ਪੌਣ ਸਾਲੂ ਧੁਰ-ਮੁਲਤਾਨ ਦਾ ਮੇਲ ਕਰਾਵੇ ਕੌਣ ਜੇ ਤੂੰ ਚੰਨ ਵਸਾਖ ਦਾ ਮੈਂ ਸਰਘੀ ਦਾ ਵੰਨ ਪਹਿਲੀ ਫ਼ਸਲ ਕਬੂਲ ਕਰ ਢੋਲਾ ਸਾਡੀ ਮੰਨ ਬਾਰਾਂ ਮਾਹ ਦਾ ਮੁੱਖੜਾ ਸ਼ਾਇਰ ਲਿਆ ਉਚਾਰ ਰੂਹਾਂ ਨੇੜੇ ਗੂੰਜਦੀ ਰਚਨਾ ਸਦਾ ਬਹਾਰ ਬਾਰਾਂਮਾਹ ਦਰਵੇਸ਼ ਦੇ ਮਾਖਿਓਂ ਮਿੱਠੇ ਨਾਂ ਸੁਹਣੇ ਦੇਸ ਪੰਜਾਬ ਤੇ ਰੱਬਾ ਰੱਖ ਸਰਘੀ ਦੀ ਛਾਂ !

ਤੇਰਾ ਅੰਬਰਾਂ ‘ਚ ਨਾਂ ਲਿਖਿਆ (ਮਾਹੀਆ)

ਦਿਲ ਟੁੱਟਦੇ ਹਵਾਵਾਂ ਦੇ ਬੂੰਦ ਬੂੰਦ ਤਰਸ ਗਏ ਅਸੀਂ ਪੁੱਤ ਦਰਿਆਵਾਂ ਦੇ ਸਾਨੂੰ ਈਦਾਂ ਬਰ ਆਈਆਂ ਰਾਵੀ ਤੇਰੇ ਪੱਤਣਾਂ ਤੇ ਐਵੇਂ ਅੱਖੀਆਂ ਭਰ ਆਈਆਂ -1947 ਕਿਵੇਂ ਉਮਰ ਲੰਘਾਵਾਂਗੇ ਤੇਰੇ ਬਿਨਾਂ ਪੁੰਨਲਾ ਵੇ ਜਿਊਂਦੇ ਮਰ ਜਾਵਾਂਗੇ ਝੋਰਾ ਅੱਖੀਆਂ ਲਾਈਆਂ ਦਾ ਰੋਹੀਆਂ 'ਚ ਚੰਨ ਡੁੱਬਿਆ ਕੂੰਜਾਂ ਤਿਰਹਾਈਆਂ ਦਾ ਪੰਛੀ ਉਡ ਗਏ ਸ਼ਾਮਾਂ ਦੇ ਮੁੜ ਏਥੇ ਨਹੀਓਂ ਲੱਗਣੇ ਮੇਲੇ ਦਰਿਆਵਾਂ ਦੇ ਹੱਥ ਖਾਲੀ ਕਾਸਾ ਏ ਅੱਜ ਕਲ੍ਹ ਦੁਨੀਆਂ ਦਾ ਹਰ ਬਸ਼ਰ ਪਿਆਸਾ ਏ ਕੋਈ ਰਾਹੀ ਏ ਰਾਹਾਂ ਵਾਲਾ ਤਾਰਿਆਂ ਦੀ ਜੂਹ ਭਟਕੇ ਚੰਨ ਹਰਫ਼ ਗੁਨਾਹਾਂ ਵਾਲਾ ਤੇਰਾ ਅੰਬਰਾਂ 'ਚ ਨਾਂ ਲਿਖਿਆ ਤੇਰੀਆਂ ਕਿਤਾਬਾਂ ਵਿੱਚ ਵੇ ਸਾਡਾ ਨਾਂ, ਨਾ, ਨਿਸ਼ਾਂ ਲਿਖਿਆ ਮੈਲੇ ਪਾਣੀ ਨੇ ਨਦੀਆਂ ਤੇ ਵੈਰੀਆਂ ਨੂੰ ਖ਼ਬਰ ਕਰੋ ਯਾਰ ਆ ਗਏ ਨੇ ਬਦੀਆਂ ਤੇ ਡਾਢਾ ਰੁੱਸਿਆ ਤਬੀਬ ਮੇਰਾ ਬੈਠੀ ਆਂ ਚੁਰਾਹੇ ਤੇ ਕੋਈ ਲੁੱਟ ਲਏ ਨਸੀਬ ਮੇਰਾ ਮੰਦੇ ਹਾਲ ਗਰੀਬਾਂ ਦੇ ਯਾਰਾਂ ਸਾਨੂੰ ਛੱਡ ਵੀ ਦਿੱਤਾ ਵੱਸ ਪੈ ਗਏ ਨਸੀਬਾਂ ਦੇ ਗੱਲਾਂ ਅੰਬੀਆਂ ਦੇ ਬੂਰ ਦੀਆਂ ਜਲ ਥਲ ਊਂਘਦੀਆਂ ਕੋਈ ਝੁੱਗੀਆਂ ਨੂਰ ਦੀਆਂ ਗੱਲਾਂ ਆਰ ਨਾ ਪਾਰ ਦੀਆਂ ਝੁੱਗੀਆਂ ਨੇ ਕੀ ਵੱਸਣਾ ਜੂਹਾਂ ਮੱਲ ਬੈਠੋਂ ਪਾਰ ਦੀਆਂ ਨੀਵੀਂ ਝੋਕ ਗਰੀਬਾਂ ਦੀ ਪੱਤਣਾ ਨੂੰ ਖੋਰ ਪਿਆ ਏਨੀ ਬਾਤ ਨਸੀਬਾਂ ਦੀ ਬੇਦਰਦ ਫ਼ਿਜ਼ਾ ਹੋਈ ਗਲੀ ਗਲੀ ਸ਼ੋਰ ਵਿਕਦਾ ਗੀਤਾਂ ਨੂੰ ਸਜ਼ਾ ਹੋਈ ਮਿੱਠੀ ਬਾਂਗ ਫ਼ਜਰ ਵਾਲੀ ਨਜ਼ਰ ਭੁਲਾ ਬੈਠੇ ਸੁਹਣਿਆਂ ਦੇ ਕਦਰ ਵਾਲੀ ਸਾਵਣ ਦਾ ਰੰਗ ਲੋਕੋ ਵੱਡੇ ਵੇਲੇ ਦੁਖਦਾ ਏ ਉਂਜ ਦਿਸਦਾ ਨੀ ਡੰਗ ਲੋਕੋ ਰੱਬ ਰੱਖਦਾ ਸਾਵਣ ਦੀ ਚਾਨਣ ਬੱਦਲਾਂ ਦਾ ਵਿੱਚ ਰੁਣ ਝੁਣ ਸਾਂਵਲ ਦੀ ਕੋਈ ਆਪਣਾ ਬਣਾ ਰੱਖਦੇ ਰੁੱਤ ਨਾਦਾਨੀ ਦੀ ਸਾਂਵਲ ਤੋਂ ਲੁਕਾ ਰੱਖਦੇ ਸੂਹੇ ਡੋਰੇ ਬਾਜ਼ਾਂ ਦੇ ਗਲੀ ਗਲੀ ਰੁਲਦੇ ਨੇ ਖੰਭ ਉਚਿਆ ਤਾਜਾਂ ਦੇ ਨਦੀ ਕੰਢਿਆਂ ਤੇ ਆਈ ਹੋਈ ਆ ਬੁੱਤ ਸਾਡਾ ਮਿੱਟੀ ਦਾ ਚੰਨਾ ਵਿੱਚ ਰੂਹ ਤਿਰਹਾਈ ਹੋਈ ਆ ਮਾਹੀਏ ਦੀ ਛਾਂ ਵਰਗਾ ਜਲ-ਥਲ ਚਮਕ ਰਿਹਾ ਚੰਨ ਰੱਬ ਦੇ ਨਾਂ ਵਰਗਾ ਰੰਗ ਨੱਚਦੇ ਚਿਰਾਗਾਂ ਦੇ ਫੁੱਲਾਂ ਵਿਚੋਂ ਛਾਂ ਉੱਠਕੇ ਗੱਲ ਲੱਗ ਗਈ ਏ ਬਾਗਾਂ ਦੇ ਮੁੱਲਾਂ ਝੰਗ ਚੋਂ ਉਠਾ ਠਾਣਾ ਰੀਤ ਪੰਜਾਬਾਂ ਦੀ ਮੇਲਾ ਭਰਿਆ ਛੱਡ ਜਾਣਾ ਮੁੱਲਾਂ ਆਪਣਾ ਗੁਨਾਹ ਕੋਈ ਨਾ ਰਾਂਝੇ ਨੂੰ ਰੱਬ ਬਖ਼ਸ਼ੇ ਖੇੜਿਆਂ ਦਾ ਵਸਾਹ ਕੋਈ ਨਾ ਛਾਂ ਅੰਬੀਆਂ ਦੇ ਬੁਰ ਦੀ ਏ ਏਨਾ ਮਿੱਠਾ ਗਾ ਗਾ ਕੇ ਕੋਇਲ ਕਿਉਂ ਝੂਰਦੀ ਏ ਦਿਲ ਪਾਟਾ ਸੀਤਾ ਏ ਉਮਰਾਂ ਦੀ ਪਿਆਸ ਲੱਗੀ ਤੇਰਾ ਪਾਣੀ ਪੀਤਾ ਏ ਚੰਨ ਸੋਹਣਾ ਸੋਹਣਾ ਮੰਗੀਏ ਵੇ ਉਚਿਆਂ ਬੁਰਜਾਂ ਕੋਲੋਂ ਅਸੀਂ ਨੀਵੇਂ ਨੀਵੇਂ ਲੰਘੀਏ ਵੇ ਪੰਜਾਬ ਦੀ ਵਾਹ ਕੋਈ ਨਾ ਆਪਣੇ ਨੇ, ਮੰਨ ਜਾਣਗੇ ‘ਸੱਜਣਾਂ ਦਾ ਵਿਸਾਹ ਕੋਈ ਨਾ ਪੰਜਾਬੀ ਰਾਣੀ ਆਂ ਪੁੱਤਰੋ ਵੇ ਕਿਉਂ ਲੜਦੇ ਮੈਂ ਹੀ ਮਰ ਜਾਨੀ ਆਂ ਨਖਰਾ ਬੇਕਦਰਾਂ ਦਾ ਕੀ ਮੁੱਲ ਯੂਸਫ਼ ਦਾ ਮੁੱਲ ਉੱਚੀਆਂ ਨਜ਼ਰਾਂ ਦਾ ਚੰਨ ਡੁੱਬਦੇ ਵੇਖੇ ਨੇ ਦਿਲਾਂ ਵਿੱਚ ਨ੍ਹੇਰ ਪਏ ਤਕਦੀਰ ਦੇ ਲੇਖੇ ਨੇ ਫੁੱਲ ਆ ਗਏ ਨੇ ਕਿੱਕਰਾਂ ਨੂੰ ਸੂਲਾਂ ਵਾਂਗੂੰ ਵਿੰਨ੍ਹ ਜਾਂਦੇ ਕੀ ਹੋ ਗਿਆ ਮਿੱਤਰਾਂ ਨੂੰ ਨਾਗਾਂ ਦਾ ਸਾਇਆ ਏ ਲੁਕਵੇਂ ਨੇ ਡੰਗ ਭੋਲਿਆ ਬਚ ਮੁਲਕ ਪਰਾਇਆ ਏ ਮੇਲਾ ਨਾ ਉਜਾੜਾਂ ਵੇ ਵੈਰੀ ਮੇਰੀ ਜਾਨ ਦਿਆ ਮਾਸੂਮ ਨਾ ਮਾਰੀਂ ਵੇ ਫੁੱਲ ਖਿੜਨੇ ਬਹਾਰਾਂ ਦੇ ਗੀਤ ਗਵਾਹ ਸਾਡੇ ਮੇਲੇ ਲੱਗਣੇ ਪਹਾੜਾਂ ਦੇ ਅਸੀਂ ਘਰ ਮੁੜ ਆਵਾਂਗੇ ਮਾਹੀਏ ਦਾ ਚੰਨ ਚੁੰਮ ਕੇ ਪੰਜਾਬ ਨੂੰ ਗਾਵਾਂਗੇ।* * ਚੌਧਰੀ ਧਰਮਪਾਲ ਪੀਰ ਬਖ਼ਸ਼ ਦੇ ਨਾਂ।

ਰਾਵੀ ਰਾਵੀ ਰਾਵੀ - 1947

ਵਗਦੀ ਏ ਰਾਵੀ ਕੰਢੇ ਸੁੰਨੀਆਂ ਅਟਾਰੀਆਂ ਮੰਨੇ ਨਾ ਨਸੀਬ ਡਾਢੇ ਐਵੇਂ ਵਾਜਾਂ ਮਾਰੀਆਂ ਵਗਦੀ ਏ ਰਾਵੀ ਕੰਢੇ ਨੀਵਾਂ ਨੀਵਾਂ ਚੰਨ ਵੇ ਸੰਘਣੀ ਧਰੇਕ ਓਹਲੇ ਸੱਜਣਾ ਦੀ ਛੰਨ ਵੇ

ਮਾਂ ਦਾ ਗੀਤ

ਤੜਕੇ ਤੜਕੇ ਚੱਕੀ ਮੇਰੀ ਮਾਂ ਦੀ ਪੀਂਹਦੀ ਏ ਨਿੱਕਾ ਨਿੱਕਾ ਦਾਣਾ ਕਣਕਾਂ ਦਾ ਰੰਗ ਖਰਾ ਉੱਜਲਾ ਨਵੇਲਾ ਮਾਂ ਦਾ ਗੀਤ ਪੁਰਾਣਾ ! ਗਾ ਗਾ ਨੀਂ ਮਾਏ ਕੋਈ ਗੀਤ ਸਰ੍ਹੋਂ ਦਾ ਤਾਰਿਆਂ ਦੀ ਨਿੰਮ੍ਹੀ ਨਿੰਮ੍ਹੀ ਲੋਏ ਗਾ ਗਾ ਨੀ ਰੋਹੀਆਂ ਦੇ ਪੰਛੀਆਂ ਦੀ ਕਿਸਮਤ ਬਹਿ ਬਹਿ ਜੋ ਸੱਥ ਵਿਚ ਰੋਏ ਪੁਲੀਆਂ ਤੋਂ ਬਾਹਾਂ ਲਮਕਾਈ ਊਸ਼ਾ ਸੋਚਦੀ ਪਾਣੀਆਂ ਨੇ ਰੰਗ ਕੀ ਵਟਾਏ ਉਹੋ ਰੰਗ ਜਿਹੜਾ ਅਸਾਂ ਰਾਤ ਭਰ ਸਾਂਭਿਆ ਪਲੋ ਪਲੀ ਮੁੱਕਦਾ ਜਾਏ ਇਕ ਤਾਂ ਵਿਜੋਗ ਮੈਨੂੰ ਔਸ ਫਰਮਾਂਹ ਦਾ ਵਾਲ ਵਾਲ ਜਿਹੜਾ ਮੁਰਝਾਏ ਜਦੋਂ ਕੋਈ ਬੁੱਲਾ ਇਹਦੀ ਰਗ ਰਗ ਝੂਣਦਾ ਭੋਰਾ ਭੋਰਾ ਝਰੀ ਝਰੀ ਜਾਏ ਬੂਰ ਦੀ ਸੁਗੰਧ ਭਲਾ ਨਟ ਖਟ ਛੋਕਰੀ ਤਿੱਖੇ ਤਿੱਖੇ ਡੰਗ ਬਰਸਾਏ ਡੰਗ ਦੀ ਕਹਾਣੀ ਬੜੀ ਲੰਬੀ ਮੇਰੇ ਹਾਣੀਆਂ ਹਾਣ ਬਾਝੋਂ ਹਾਣ ਤਿਰਹਾਏ ਹਾਣੀਆਂ ਦੀ ਵਾਜ ਆਈ ਵੱਡੇ ਦਰਵਾਜ਼ਿਓਂ ਏਸ ਪਿੰਡੋਂ ਚੱਲੀਏ ਨੀ ਮਾਏ ‘ਬਹਿ ਜਾ ਵੇ ਬੀਬਾ ਪੁੱਤ ਗੱਲ ਸੁਣ ਰਾਹ ਦੀ ਨੰਗੇ ਪੈਰੀਂ ਚੱਲਿਆ ਨਾ ਜਾਏ’

ਰੱਬਾ ਮੇਰੀ ਕੱਚਿਆਂ ਦੇ ਨਾਲ ਜੋੜ-ਕਾਫ਼ੀ

ਰੱਬਾ ਮੇਰੀ ਕੱਚਿਆਂ ਦੇ ਨਾਲ ਜੋੜ ਪੱਕੇ ਵੇਖੇ ਕੌੜੇ ਫਿੱਕੇ ਜਿਉਂ ਰੋਹੀ ਦੇ ਰੋੜ ਪੱਕੇ ਨਿਰੇ ਭੁਲੇਖਾ ਭਾਵੀ ਕੱਚਿਆਂ ਦਾ ਕੀ ਜ਼ੋਰ ਕੱਚੇ ਰਾਹ ਜਾਂਦੇ ਮਿਲ ਜਾਂਦੇ ਨਾ ਦਾਅਵਾ ਨਾ ਜ਼ੋਰ ਪੱਕਿਆਂ ਵਾਂਗੂੰ ਕੂੜ ਨਾ ਮਾਰਨ ਰੱਬ ਦੇ ਜਾਨੀ ਚੋਰ ਰੱਬਾ ਮੇਰੀ ਕੱਚਿਆਂ ਦੇ ਨਾਲ ਜੋੜ ਵੱਜੇ ਢੋਲ ਤੇ ਉਡੀਆਂ ਡਾਰਾਂ ਸਾਵੇ ਪਰਬਤ, ਬਾਕੀਆਂ ਨਾਰਾਂ ਮਰੂਆ, ਚੰਬਾ, ਬਾਗ਼ ਬਹਾਰਾਂ ਨੈਣ ਬਦਾਮੀ ਚੋਰ ਨੈਣਾਂ ਬਿਨ ਕੀ ਸਾਂਝ ਪੁਰਾਣੀ ਕੀ ਗੋਰੀ, ਕੀ ਗੋਰ ਰੱਬਾ ਮੇਰੀ.. ਗੱਲ ਕਟਿਆ ਦੀ ਪੱਕੀ ਯਾਰੀ ਜਾਂ ਯਾਰੀ ਐਬਾਂ ਦੀ ਯਾਰੀ ਕੱਚਿਆਂ ਦਾ ਰਾਹ ਹੋਰ ਜੋ ਲਿਖਣਾ ਸੀ ਲਿਖ ਨਾ ਸਕੇ ਲਿਖ ਛੱਡਿਆ ਕੁਝ ਹੋਰ ਮੈਂ ਉੱਚਾ ਮੈਂ ਜਾਣਾ ਕੀ ਹਾਂ ਮੈਂ ਚੋਰਾਂ ਦਾ ਚੋਰ ਰੱਬਾ ਮੇਰੀ... ਬਹਿ ਸਾਊਆਂ ਵਿੱਚ ਕੀ ਨਹੀਂ ਜਰਿਆ ਪਤ ਨੂੰ ਪੈ ਗਏ ਚੋਰ ਅੱਜ ਯਾਰੋ ਕਾਵਾਂ ਦੀ ਵਾਰੀ ਬੇਲੇ ਪੈ ਗਿਆ ਸ਼ੋਰ ਅੱਗੇ ਚੱਕਲਾ ਨੀਵੇਂ ਥਾਂ ਸੀ ਗਲੀ ਲਿਆਂਦਾ ਮੋੜ ਮਾਵਾਂ, ਭੈਣਾਂ, ਵੀਰਾਂ ਦੀ ਥਾਂ ਸਹਿ ਪੱਕਿਆਂ ਦਾ ਜ਼ੋਰ ਰੱਬਾ ਮੇਰੀ... ਰੱਜ ਕੇ ਮਾਣੋ ਚੰਨ ਦੀਆਂ ਸ਼ਾਨਾਂ ਚੰਨ ਦੀਆਂ ਤਾਂਘਾਂ ਹੋਰ ਰਾਹ ਵਿੱਚ ਮਾਇਆ ਰਾਹ ਵਿੱਚ ਛਾਇਆ ਰਾਹ ਵਿੱਚ ਰੋਹੀਂ ਰੋੜ ਮੋੜ ਮਨਾਂ ਪੱਕਿਆਂ ਤੋਂ ਵਾਗਾਂ ਇਹ ਬੰਦੇ ਕੋਈ ਹੋਰ ਰੱਬਾ ਮੇਰੀ... ਬਾਰ ਪਰਾਏ ਖਾਣੇ ਧੱਕੇ ਆਪੋ ਆਪਣਾ ਜ਼ੋਰ ਬੱਚੜੇ ਮਾਰ ਥਲੀ ਸੁੱਟ ਜਾਂਦੇ ਕੀ ਆਪਣੇ, ਕੀ ਹੋਰ ਲਿੱਬੜੇ ਕਰਮ ਲਕੋਂਦੇ ਫਿਰਦੇ ਮਾਰੇ ਗਏ ਕੋਈ ਹੋਰ ਲੰਮੀਆਂ ਦੇਰਾਂ ਹੋਈਆਂ ਮਾਹੀਆ ਵਾਗਾਂ ਘਰ ਨੂੰ ਮੋੜ ਰੱਬਾ ਮੇਰੀ... ਉਹਨਾਂ ਵਰਗੇ ਸਿੱਧੇ ਜ਼ਾਲਮ ਕਿਥੋਂ ਮਿਲਣੇ ਹੋਰ ਕਿਥੋਂ ਮਿਲਣੇ ਰਾਵਣ, ਨਾਦਰ ਮਾਰੀ ਧਰਤੀ ਤੋੜ ਕਿਧਰੋਂ ਆਇਆ, ਕਿਥੇ ਲੁਕਿਆ ਜਨਮ ਜਨਮ ਦਾ ਚੋਰ ਤੂੰ ਕੋਹੇਂ ਤਾਂ ਰੂਹਾਂ ਜਾਗਣ ਜੱਗ ਕੋਹੇ ਤਾਂ ਹੋਰ ਰੱਬਾ ਮੇਰੀ... ਪੁੰਨਿਆ ਜਾਗ, ਨਾ ਖੋਲ੍ਹ ਕਿਤਾਬਾਂ ਲੇਖੇ ਲਿਖਣੇ ਜ਼ੋਰ ਪੰਛੀ ਉੱਚਾ, ਅੰਬਰ ਨੀਵਾਂ ਮੋਰਾਂ ਪਾਇਆ ਸ਼ੋਰ ਮਿੱਟੀ ਕੱਚੀ, ਕੁਦਰਤ ਕੱਚੀ ਵਿੱਚ ਸਤਰੰਗੀ ਡੋਰ ਰੱਬਾ ਮੇਰੀ.... ਮਾਰ ਨਾ ਧੱਕੇ ਹੋਣੀਏ ਅੜੀਏ ਮੈਂ ਬਾਗ਼ਾਂ ਦਾ ਬੂਰ ਤਾਰੇ ਤੋਂ ਤਾਰੇ ਦੀ ਦੂਰੀ ਮਹਿਰਮ ਸਾਡੇ ਦੂਰ ਇਸ ਮਿੱਟੀ ਵਿੱਚ ਦੋ ਪਲ ਜਿੰਦੇ ਡਾਢੇ ਨੂੰ ਮਨਜ਼ੂਰ ਭੋਰਾ ਕਿਣਕਾ ਚੰਨ ਦਾ ਮਿਲਿਆ ਖੋਹ ਕੇ ਲੈ ਗਏ ਚੋਰ ਰੱਬਾ ਮੇਰੀ... ਟੁੱਟੇ ਜ਼ੋਰ ਜ਼ਮਾਨਾ ਜਾਣੇ ਜੂਹਾਂ ਖੂਹਾਂ ਮੱਲੇ ਠਾਣੇ ਰਾਹੀ ਭੁੱਲੇ ਰਾਹ ਪੁਰਾਣੇ ਕੀ ਪੰਛੀ ਦਾ ਜ਼ੋਰ ਰੱਬਾ ਮੇਰੀ... ਮਿੱਟੀ ਖਾ ਗਈ ਕੱਚੇ ਪੱਕੇ ਮੈਂ ਪੱਕੇ ਮਾਸੂਮ ਵੀ ਤੱਕੇ ਤੇਰਾ ਮੁੱਖੜਾ ਭੁੱਲ ਨਹੀਂ ਸਕਦੇ ਤੂੰ ਚਾਨਣ ਕੋਈ ਹੋਰ ਹਾਲ ਫ਼ਕੀਰਾਂ ਦਾ ਕੀ ਗਾਉਣਾ ਹੰਝੂਆਂ ਦੀ ਘਨਘੋਰ ਰੱਬਾ ਮੇਰੀ ਕੱਚਿਆਂ ਦੇ ਨਾਲ ਜੋੜ ... ਮਾਸੂਮਾਂ ਦੀਆਂ ਖ਼ੈਰਾਂ ਮੰਗੀਏ, ਨਾ ਮੰਗੀਏ ਕੁਝ ਹੋਰ ਦਿਲ ਮੰਗਿਆ ਸੀ, ਉੱਡ ਕੇ ਮਿਲਿਆ ਗਲੀਏਂ ਪੈ ਗਿਆ ਸ਼ੋਰ ਮੋੜ ਮਨਾਂ ਪੱਕਿਆਂ ਤੋਂ ਵਾਗਾਂ, ਇਹ ਬੰਦੇ ਕੋਈ ਹੋਰ ਰੱਬਾ ਮੇਰੀ ਕੱਚਿਆਂ ਦੇ ਨਾਲ ਜੋੜ ਰੱਬਾ ਮੇਰੀ... ਰੱਬ ਬਣਿਆ ਮੰਡੀ ਦਾ ਮੇਲਾ ਜਾਂ ਗਲੀਆਂ ਦਾ ਸ਼ੋਰ ਕੱਚੇ ਕੁਝ ਵੀ ਬਣ ਸਕਦੇ ਨੇ ਸਾਧ ਬਾਦਸ਼ਾਹ ਚੋਰ ਰੱਬਾ ਮੇਰੀ...

ਗੀਤਾਂ ਦੇ ਬੇੜੇ

ਨਾ ਮਿਟਦੇ ਕੌਲ ਕਰਾਰ ਵੇ ਦਿਲ ਧਮਕੇ ਕਵੀਆਂ ਹਾਰ ਵੇ ਗੀਤਾਂ ਦੇ ਬੇੜੇ ਪੈਰ ਧਰੇ ਦਿਲ ਡੁੱਬਿਆ ਪਰਲੇ ਪਾਰ ਵੇ ਕੋਈ ਰੱਤ ਦੀ ਸੁਹਲ ਕਟਾਰ ਵੇ ਆ ਚਮਕੀ ਗਗਨੋਂ ਪਾਰ ਵੇ ਨੀਂਦਰ ਵਿਚ ਡੂੰਘੀ ਸੱਟ ਖਾ ਕੇ ਕੁਲ ਅੰਬਰ ਰਹੇ ਦਹਾੜ ਵੇ ਗੋਰੇ ਬੁੱਤਾਂ ਵਿਚ ਭਟਕ ਗਈ ਸੂਹੇ ਅੱਖਰਾਂ ਦੀ ਡਾਰ ਵੇ ਪਥਰੀਲੀ ਕਗਰ ਪਠਾਰ ਵੇ ਗੋਰੀ ਦੇ ਗਲ ਦਾ ਹਾਰ ਵੇ ਕਾਲੀ ਪੀਲੀ ਘਟ ਗਰਜ ਰਹੀ ਜੋਬਨ ਦੇ ਪਰਲੇ ਪਾਰ ਵੇ ਰੱਬ ਦਰਵੇਸ਼ ਨਾ ਮੁਕਣੇ ਤੂੰ ਮਾਰ ਸਕੇਂ ਤਾਂ ਮਾਰ ਕੇ

ਕੀ ਚੰਨ ਦਾ ਸਿਰਨਾਵਾਂ

ਇਸ ਨਗਮੇ ਦੇ ਹੱਥ ਵੱਡ ਉੱਚੇ ਫੈਲਣ ਵਾਂਗ ਦੁਆਵਾਂ ਨੀਵੀਂ ਢੱਕੀ, ਉਡਣ ਬਰਫਾਂ ਝੁੱਲਣ ਪਰਬਤ ਵਾਵਾਂ ਰੁੱਤ ਸਾਵਣ ਦੀ ਚੰਬਾ ਖਿੜਿਆ ਖਿੜੀਆਂ ਕਿਰਨਾਂ ਛਾਵਾਂ ਪੱਤਣਾਂ ‘ਤੇ ਬਰਫਾਂ ਪਈਆਂ ਨੇ ਬੇਲਿਆਂ ਵਿੱਚ ਬਲਾਵਾਂ ਦਰਦ ਕਮਾਇਆ ਲਿਖਿਆ ਗਾਇਆ ਮੱਲੀਆਂ ਦੁੱਖ ਦੀਆਂ ਰਾਹਵਾਂ ਮੁੱਢਾਂ ਖੋਟੇ ਲੇਖ ਇਲਮ ਦੇ ਬਹਿ ਦਿਲ ਨੂੰ ਸਮਝਾਵਾਂ ਪਿਛਲੇ ਜਨਮ ‘ਚ ਲਿਖਣਾ ਭੁੱਲਿਆ ਕੀ ਚੰਨ ਦਾ ਸਿਰਨਾਵਾਂ

ਅੱਖਰਾਂ ਦੀਏ ਲੋਏ

ਅੱਖਰਾਂ ਦੀਏ ਲੋਏ, ਖ਼ੁਸ਼ਬੋਏ ਚੰਨ ਤੇਰੀ ਡਗਰ ਦੀਆਂ ਛਾਵਾਂ ਮੈਂ ਮੁਸ ਮੁਸ ਗਾਵਾਂ ਦਾਗ ਵਿਛੋੜੇ ਦੇ ਕੁਲ ਜਲਵੇ ਥਲ ਬੁਝ ਜਾਣੇ ਅਸੀਂ ਮੰਨੀਏ ਰੱਬ ਦੇ ਭਾਣੇ ਉਂਝ ਨਾਬਰ ਬੜੇ ਪੁਰਾਣੇ ਨਾ ਮੁੜਦੇ ਮੋੜੇ ਦੇ ਵੱਗੇ ਪੌਣ, ਕਲਮ ਦੀਆਂ ਆਹੀਂ ਜੂਹ ਕੱਚਿਆਂ ਦੀ ਮਿਲ ਮਾਹੀ ਕੋਈ ਬੋਲ ਕੱਚੇ ਦੁੱਧ ਵਰਗਾ ਸਖੀ ਲੇਖ ਨਾ ਮੁੜਦੇ ਮੋੜੇਦੇ ਉੱਚਾ ਪਰਬਤ, ਸਬਜ਼ ਅਟਾਰੀ ਖੁੱਲੀ ਸੁਰ ਮੰਡਲ ਦੀ ਬਾਰੀ ਓਥੇ ਸਾਂਵਲ ਦੀ ਸਰਦਾਰੀ ਬਾਜ਼ ਬਿਨ ਡੋਰੇ ਦੇ ਘਣਘੋਰ ਘਟਾ ਦੀਆਂ ਛਾਵਾਂ ਤਾਰਾ ਉਤਰੇ ਟਾਵਾਂ ਟਾਵਾਂ ਨਗ਼ਮਾ ਭੁੱਲਿਆ ਪਿੰਡ ਦੀਆਂ ਰਾਹਾਂ ਦੁੱਖੜੇ ਲੋਹੜੇ ਦੇ ਅੱਖਰਾਂ ਦੀਏ ਲੋਏ ਖ਼ੁਸ਼ਬੋਏ ਚੰਨ ਤੇਰੀ ਡਗਰ ਦੀਆਂ ਛਾਵਾਂ ਮੈਂ ਮੁਸ ਮੁਸ ਗਾਵਾਂ ਦਾਗ਼ ਵਿਛੋੜੇ ਦੇ ।

ਬਿਨ ਸ਼ਬਦ ਘਣਹਰ ਗੱਜਦਾ

ਅੱਖਰਾਂ ਦੀ ਲੋਅ ਤੂੰ, ਹੋਰ ਤੂੰ ਚੜ੍ਹਦੇ ਦਾ ਜਲਵਾ, ਜ਼ੋਰ ਤੂੰ ਦੋਹਾਂ 'ਚ ਕੁਝ ਸਾਂਝਾ ਵੀ ਹੈ ਦੋਹਾਂ ਦਾ ਰੱਬ ਤੂੰ, ਹੋਰ ਤੂੰ । ਕੋਠੇ ਕਿਤਾਬਾਂ ਸਾਗਰੀ ਕੁਝ ਅੰਬਰੀ ਕੁਝ ਨਾਬਰੀ ਅੰਬਰ ਤਾਂ ਮੂਰਤ ਪਿਆਰ ਦੀ ਪੀਆ ਦੀ ਥਾਂ ਹੈ ਬੁੱਤਗਰੀ ਇਹ ਬੁੱਤ ਨਿਸ਼ਾਨੀ ਪਿਆਰ ਦੀ ਹਰ ਪੱਤ ਡਾਲੀ ਯਾਰ ਦੀ ਸੂਰਤ ਤੇ ਮੂਰਤ ਮਿੱਠੜੀ ਨਖਰੇਲੀ ਛੋਹਰ ਤਿੱਖੜੀ ਬਣਿਆ ਉਲਾਂਭਾ ਜੱਗ ਦਾ ਕੁਝ ਹੋਰ ਹੈ ਜੋ ਠੱਗਦਾ ਮੈਂ ਗੰਗ ਹਾਂ-ਮੈਂ ਜਮਨ ਹਾਂ ਯੋਰੋਸ਼ਲਮ ਦਾ ਚਮਨ ਹਾਂ ਨਾ ਸਿਦਕ ਸੀ-ਨਾਂ ਕੁਫ਼ਰ ਸੀ ਹੱਦ ਹੁਸਨ ਸੀ-ਹੱਦ ਜ਼ਿਕਰ ਸੀ ਬੀ ਸ਼ਬਦ ਦਾ, ਨਾਓ ਨਾਦ ਦਾ ਦੋਹਾਂ ’ਚ ਖਿੜਦੇ ਭਾਗ ਦਾ ਝੱਲਿਆ ਉਲਾਂਭਾ ਜੱਗ ਦਾ ਵਿੱਥ ਕਾਲ ਕਿੱਥੇ ਲੱਭਦਾ ਬਹਿ ਕੋਲ ਹੁਣ ਬਾਹਰ ਨਾ ਜਾ ਗੱਲ ਦੂਰ ਤਾਰੇ ਦੀ ਸੁਣਾ ਉਰਵਾਰ ਚਾਨਣ ਲੱਭਦਾ ਝੱਲਿਆ ਉਲਾਂਭਾ ਜੱਗ ਦਾ ਬਿਨ ਸ਼ਬਦ ਘਣਹਰ ਗੱਜਦਾ ਵਿਥ ਕਾਲ ਕਿੱਥੇ ਲੱਭਦਾ ਰਿਹਾ

ਗਾ ਜਿੰਦੇ ਸੁਖਨ ਘਰ ਆਇਆ-ਇਕ ਸੁਪਨਾ

ਤੂੰ ਮਦਨ-ਬਦਨ ਦਾ ਸੁਖ ਵੇ ਕੱਚ ਵਰਤਮਾਨ, ਕੀ ਦੁੱਖ ਵੇ ਤੂੰ ਲਾਮਕਾਂ ਵਡ-ਪਰਬਤ ਤੂੰ ਬੀਜ ਫਲਾਂ ਦੀ ਭੁੱਖ ਵੇ ਤੂੰ ਰਸ ਕਸ ਵਿੱਧੀ ਕੁੱਖ ਵੇ ਜੋ ਬੇਦ-ਕਤੇਬ ਨਾਂ ਅੰਗ ਸਕਦੇ ਤੂੰ ਦਿਲ ਟੁੱਟਿਆਂ ਦਾ ਸੁਖ ਵੇ ਅੰਗਪਾਲ ਜੋਬਨ ਘਰ ਆਇਆ ਦਿਲ ਕਿਸ ਧਰਤੀ ਧਰ ਆਇਆ ਨਾ ਬੁੱਕਲ ਛੁਪੇ ਛੁਪਾਇਆ ਕੀ ਮਨ, ਕੀ ਉਸ ਦੀ ਛਾਇਆ ਕੇਸਰ ਪਹੁ ਵੇਲੇ ਛਾਇਆ ਇਕ ਤੇਰਾ ਨਗ਼ਮਾ ਛਾਇਆ ਗਾ ਜਿੰਦੇ ਸੁਖਨ ਘਰ ਆਇਆ ਧੰਦਿਆਂ ਦੀ ਬੇਰਸ ਧੁੱਪ ਚਮਕੇ ਹਰ ਬੋਲ ਫਿਰੇ ਤਿਹਾਇਆ ਗਾ ਗੀਤ, ਮੀਤ ਰੁਤ ਧਰਤੀ ਵਿਚ ਅੱਖਰ ਬੀਜ ਲੁਕਾਇਆ ਜੀਹਦਾ ਜੋਬਨ ਸਰਘੀ ਵਿੱਚ ਘੁਲਿਆ ਮੈਂ ਉਹ ਨਗ਼ਮਾ ਚੁੰਮ ਆਇਆ ਇਕ ਤੇਰਾ ਨਗਮਾ ਛਾਇਆ ਗਾ ਜਿੰਦੇ ਸੁਖਨ ਘਰ ਆਇਆ

ਸ਼ਾਇਰ ਤੇ ਮਿੱਟੀ ਦੋ ਨਹੀਂ

ਸ਼ਾਇਰ ਤੇ ਮਿੱਟੀ ਦੋ ਨਹੀਂ ਛੁਪ ਛੁਪ ਕੇ ਏਨਾ ਰੋ ਨਹੀਂ ਬਣ ਖ਼ਾਕ ਘਰ ਚੋਂ ਉੱਡਿਆ ਬੇਲੇ ਮੁੜੀ ਖੁਸ਼ਬੋ ਨਹੀਂ ਦੀਵਾ ਬਲੇ ਬਿਨ ਤੇਲ ਤੋਂ ਅੱਥਰੇ ਬਦਨ ਦੀ ਛੋਹ ਨਹੀਂ ਪਰਦਾ ਕੁਆਰੀ ਨਜ਼ਰ ਦਾ ਜੋਬਨ ਜਿਹੀ ਕੋਈ ਲੋਅ ਨਹੀਂ ਲੋਅ ਲੱਗੀ ਪਿਪਲੀ ਛਾਂ ਮਿਲੀ ਇਕ ਤੈਨੂੰ ਸਾਡਾ ਮੋਹ ਨਹੀਂ ਲੂੰ ਲੂੰ ਸਵੇਰਾਂ ਧੁੰਮੀਆਂ ਇਹਨਾਂ ਤੋਂ ਬੂਹਾ ਢੋਅ ਨਹੀਂ ਕੱਲਿਆਂ ਵੀ ਗੱਲਾਂ ਕੀਤੀਆਂ ਮਿਲਿਆ ਸੀ ਉਹ ਪਰ ਉਹ ਨਹੀਂ

ਮੇਰੀਏ ਜਿੰਦੇ !

ਮੇਰੀਏ ਜਿੰਦੇ ! ਲਾਲੀਆਂ ਦੇ ਪੈਣ ਝਲਕਾਰੇ ਮਹਿੰਦੀਆਂ ਦੇ ਕੂਲੇ ਕੂਲੇ ਪੱਤਰੂ ਵੇ ਜਾਨੀਆਂ ਲਾਲ ਵੇ ਸ਼ਰਮ ਦੇ ਮਾਰੇ ਅੰਬਰਾਂ 'ਚ ਵੱਡੇ ਵੇਲੇ ਕੂੰਜ ਕੁਰਲਾਂਵਦੀ ਬੇਲੀਆਂ ਦੇ ਡੰਗ ਨੀ ਕਰਾਰੇ ਉਹਦੇ ਬੰਨੇ ਸੱਜਰੀ ਬਹਾਰ ਦੀਆਂ ਰੌਣਕਾਂ ਸਾਡੇ ਨੈਣੀ ਹੰਝੂ ਖਾਰੇ ਖਾਰੇ ਸੂਰਜਾਂ ਵੇ ਤੇਰੇ ਕੋਲ ਵੇਦਨਾ ਦੀ ਪੂੰਜੀ ਪੱਲੇ ਸਾਡੇ ਬੁੱਕ ਕੁ ਅੰਗਾਰੇ ਮੁੜ ਆਈ ਸ਼ਾਮ ਅਸਾਂ ਛੱਡ ਜਾਣੇ ਆਲ੍ਹਣੇ ਉੱਚਿਆਂ ਦੇ ਵੱਸਣ ਚੁਬਾਰੇ ਚੰਨ ਸਾਡਾ ਬੁਝ ਗਿਆ ਮੱਸਿਆ ਦੇ ਥਲਾਂ ਵਿੱਚ ਸਾਡੇ ਪੈਰੀਂ ਪੈਂਡੇ ਕਾਲੇ ਕਾਲੇ ਮੇਰੀਏ ਜਿੰਦੇ...

ਗ਼ਜ਼ਲ

ਹਰ ਹਾਲ ਗਿਰਾਂ ਧੁਖਦਾ ਡੁੱਬਿਆ ਹੈ ਕਿ ਚੜ੍ਹਿਆ ਹੈ ਕੋਈ ਖ਼ਬਰ ਨਹੀਂ ਆਈ ਸ਼ਾਇਦ ਕਿ ਬਹਾਰ ਆਈ ਖੇਤੀ ਬਿਨ ਪਾਣੀ ਦੇ ਬੀਜੀ ਵੀ ਉਗਾਈ ਵੀ ਸੁੱਤਾ ਏਂ ਤਾਂ ਜਾਗ ਦਿਲਾ ਧੁੱਪ ਡਾਢੀ ਚੜ੍ਹ ਆਈ ਖੇੜਿਆਂ ਵੱਲ ਬੰਦ ਰੱਖਿਓ ਮੇਰੀ ਕਬਰ ਦੀ ਬਾਰੀ ਨੂੰ ਚੰਨ ਰਾਂਝੇ ਨੂੰ ਨਾ ਦੱਸਿਓ ਕਿੰਝ ਹੀਰ ਸੀ ਕੁਰਲਾਈ ਬੁੱਕਲ ਵਿਚ ਗੱਲ ਕਰਨੀ ਪੀਰਾਂ ਵੱਲ ਕੰਡ ਕਰਨੀ ਨਗ਼ਮੇ ਨੇ ਨਹੀਂ ਮਿਟਣਾ ਮਿਟ ਜਾਣੀ ਸ਼ਹਿਨਸ਼ਾਹੀ ਉੱਚਿਆਂ ਬਾਜ਼ਾਰਾਂ ਵਿੱਚ ਇਕ ਮੈਂ ਹੀ ਗੁਨਾਹੀ ਸਾਂ ਕੁਝ ਜਾਣ ਲਈ ਦੁਨੀਆਂ ਆਪਣੀ ਨਾ ਸਮਝ ਆਈ ਥਲ ਲਾਟ ਕਿਵੇਂ ਮੱਚੀ ਚੰਨ ਖ਼ਾਕ ਕਿਵੇਂ ਹੋਇਆ ਗਾਉਣਾ ਵੀ ਤੇ ਰੋਣਾ ਵੀ ਮੁਕਦੀ ਨਹੀਂ ਤਨਹਾਈ ਛੱਡ ਪੂਰਬ ਪੱਛਮ ਨੂੰ ਵੱਡਿਆਂ ਦਾ ਰੰਗ ਜੀਵੇ ਉੱਚੇ ਨੇ ਸੋ ਤੇਰੇ ਨੇ ਇਕ ਬਾਤ ਸਮਝ ਆਈ ਖੇਤਾਂ ਵਿੱਚ ਬਾਗਾਂ ਵਿੱਚ ਫੱਗਣ ਦਾ ਚੰਨ ਚਮਕੇ ਮਿੱਠਾ ਤੇਰਾ ਸੁਰ ਸਰਗਮ ਕੋਈ ਗ਼ਜ਼ਲ ਨਹੀਂ ਗਾਈ

ਗ਼ਜ਼ਲ

ਲਿਖ ਲਿਖ ਕੇ ਛੱਡ ਜਾਈਏ ਤਕਦੀਰ ਅਨਾਮਾਂ ਦੀ ਥੋੜ੍ਹੀ ਜਹੀ ਗੱਲ ਕਰੀਏ ਬੰਦਿਆਂ ਬਦਨਾਮਾਂ ਦੀ ਆਪਣੇ ਸੀ ਤਾਂ ਰੁਸਵਾ ਸੀ ਫਿਰ ਵੀ ਕੋਈ ਆਪਣਾ ਸੀ ਉਜੜੇ ਤਾਂ ਸਮਝ ਆਈ ਚੁੱਪ ਬੀਆਬਾਨਾਂ ਦੀ ਨੱਢੀਆਂ ਧੁੱਪ ਚੜ੍ਹਦੇ ਦੀ, ਗੱਭਰੂ ਘੁੱਟ ਚਾਨਣ ਦਾ ਕਿਸ ਦੌਰ ’ਚ ਗੁੰਮ ਹੋ ਗਈ ਮਹਿਫ਼ਲ ਸੁਲਤਾਨਾਂ ਦੀ ਦੱਸ ਕਿਸਨੂੰ ਪੁੱਛ ਲਈਏ- ਇਸ ਪਿਆਰ ਦਾ ਨਾਂ ਕੀ ਏ ਨੈਣਾਂ ’ਚ ਲੁਕੋ ਰੱਖੀਏ ਸੂਰਤ ਨਾਦਾਨਾਂ ਦੀ ਅੱਜ ਫੇਰ ਖ਼ਬਰ ਆਈ, ‘ਸ਼ਾਇਦ ਕਿ ਬਹਾਰ ਆਈ’ ਰਾਹਗੀਰਾਂ ’ਚੋਂ ਨਾ ਭਾਲੋ ਸੂਰਤ ਦਿਲ ਜਾਨਾਂ ਦੀ ਲਿਖਣਾ ਬਰਬਾਦ ਕਰੇ, ਗਾਵੋ ਬਦਨਾਮੀ ਹੈ ਦੁਨੀਆਂ ਨੂੰ ਬੁਰੀ ਲੱਗਦੀ, ਸੁਹਬਤ ਨਾਦਾਨਾਂ ਦੀ

ਕਦੇ ਕਦੇ ਯਾਦ ਆਵੇਂ

ਕਦੇ ਕਦੇ ਯਾਦ ਆਵੇਂ ਸਰਘੀ ਦੇ ਤਾਰਿਆ ਦੱਸ ਸਾਡੇ ਸੁੰਨੇ ਲੇਖਾਂ ਤੇਰਾ ਕੀ ਵਿਗਾੜਿਆ ਸਾਨੂੰ ਡਾਢਿਆਂ ਮੁਕੱਦਰਾਂ ਦੀ ਮਾਰ ਹੈ ਨਹੀਂ ਕੁਲ ਵਲੈਤਾਂ ਵਿੱਚ ਮੇਰਾ ਡਾਚੀ ਦਾ ਅਸਵਾਰ ਡੇਰੇ ਉਜੜੇ ਤੇ ਖੇੜੇ ਨਹੀਓ ਵੱਸਦੇ ਜਣੇ ਖਣੇ ਸਾਡੀ ਖੇਡ ਉਤੇ ਹੱਸਦੇ ਹੀਰ ਮੁੱਕੀ ਪਰ ਬੇਲਾ ਨਾ ਵਿਸਾਰਿਆ ਜੱਗ ਜਿੱਤਿਆਂ ਮਲੰਗ ਬਾਜੀ ਹਾਰਿਆ ਤੂੰ ਜਿੱਤ ਜਾਨੀ, ਮੈ ਹਾਰ ਹੈ ਨਹੀਂ ਕੁੱਲ... ਹਾਕਾਂ ਭਖਦੇ ਸਿਤਾਰਿਆਂ ਨੂੰ ਮਾਰੀਆਂ ਖ਼ਾਕ ਲੱਥ ਗਈਆਂ ਮੂਰਤਾਂ ਪਿਆਰੀਆਂ ਹੱਥੀ ਆਪ ਗਵਾ ਲਿਆ ਯਾਰ ਹੈ ਨਹੀਂ ਕੁਲ ਵਲੈਤਾਂ ਵਿੱਚ ਮੇਰਾ ਡਾਢੀ ਦਾ ਅਸਵਾਰ

ਗੀਤ

ਪਤਾ ਵੀ ਨਾ ਲੱਗਾ ਦਿਲਾ ਕਰਮਾਂ ਦੀ ਹਾਰ ਦਾ ਸਾਵੇ ਪੱਤਰਾਂ 'ਚ ਫੁੱਲ ਖਿੜਿਆ ਅਨਾਰ ਦਾ ਪਤਾ ਵੀ ਨਾ ਲੱਗਾ ਦਿਲਾ ਕਰਮਾਂ ਦੀ ਹਾਰ ਦਾ ਬੇਲੀ ਮੰਨ ਜਾਣ, “ਚੰਨ ਚੱਖੀਏ ਬਹਾਰ ਦਾ” ਪੁੱਛੇ ਬੇਲੀਆ ਵੇ ਕੋਈ ਬੂਟਾ ਅਨਾਰ ਦਾ ਮੇਲ ਤੇ ਵਿਛੋੜਾ ਦੋਵੇਂ ਘੜੀਆਂ ਪੁਰਾਣੀਆਂ ਅਸੀਂ ਬੱਸ ਜਾਣਦੇ ਹਾਂ ਓਸ ਨੇ ਨਾ ਜਾਣੀਆਂ ਧੂੰਆਂ ਬਣ ਉੱਡ ਗਈਆਂ ਚੰਨਣ ਜੁਆਨੀਆਂ ਜਿੱਤ ਕੇ ਤੇ ਬਾਜ਼ੀ ਜੀਵੇਂ ਏਵੇਂ ਕੌਣ ਹਾਰਦਾ ਖਿੜੇ ਬੇਲੀਆ ਵੇ ਕੋਈ ਬੂਟਾ ਅਨਾਰ ਦਾ ਪਤਾ ਵੀ ਨਾ ਲੱਗਾ ਦਿਲਾ ਕਰਮਾਂ ਦੀ ਹਾਰ ਦਾ ਸਾਡੀ ਗਲੀ ਫੇਰਾ ਦਰਵੇਸ਼ ਤਾਰੇ ਪੌਣਗੇ ਸੁੰਨਿਆਂ ਨਸੀਬਾਂ ਵਿੱਚ ਚੰਨ ਦਮਕੌਣ ਗੇ ਚੰਨ ਨੂੰ ਗਵਾ ਕੇ ਕੌਣ ਚੰਨ ਨੂੰ ਵਿਸਾਰਦਾ ਪਤਾ ਵੀ ਨਾ ਲੱਗਾ ਦਿਲਾ ਕਰਮਾਂ ਦੀ ਹਾਰਦਾ

ਅਲਫ਼, ਲਾਮ, ਮੀਮ

ਅਲਫ਼ ਚੰਨ ਅੰਮ੍ਰਿਤ ਰੁਖੜੇ ਦਾ ਕਲਮਾ ਰੱਬ ਪੜ੍ਹਿਆ ਨਾਨਕ ਤੇਰੇ ਮੁੱਖੜੇ ਦਾ ਲਾਮ ਗੰਗਾ ਚੰਨ ਦੀ ਬੇੜੀ ਏ ਮਾਹੀ ਪਟਣੇ ਦਾ ਸਰਘੀ ਦੀ ਫੇਰੀ ਏ ਮੀਮ ਤੇਰੀ ਪੈੜ ਗਵਾ ਬੈਠੇ ਅੰਬਰਾਂ ਨੇ ਜੋ ਲਿਖਿਆ ਧਰਤੀ ਨੂੰ ਸੁਣਾ ਬੈਠੇ

ਗੀਤ

ਜੇ ਜੀਵੇਂ ਮਨਜ਼ੂਰ ਵੀ ਥੀਵੇਂ ਨਾ ਕਰ ਮਾਣ ਨਸੀਬਾਂ ਤੇ ਮੰਦੜੇ ਹਾਲ ਫ਼ਕੀਰਨ ਥੀਣਾ ਵੱਸ ਨਾ ਪਵੀਂ ਤਬੀਬਾਂ ਦੇ ਕਹਿਣਾ ਫੇਰ ਮਲਾਹ ਆਪਣੇ ਨੂੰ ਦਿਲ ਡੋਲੇ ਦਰਿਆਵਾਂ ਦੇ ਥ੍ਹੱਈਆ ਥ੍ਹੱਈਆ ਜੋਬਨ ਵਿੱਚ ਤੂਫ਼ਾਨ ਹਿਜਰ ਦੀਆਂ ਛਾਵਾਂ ਦੇ ਜੇ ਜੀਵੇਂ... ਤੂੰ ਡੂੰਘੇ ਤਾਰੇ ਦੀ ਰੂਹ ਦੀ ਦਰਦ ਰੰਝਾਣੀ ਈਦ ਵੀ ਹੈਂ ਜਾਂ ਬੇਨੀਰ ਥਲਾਂ ਦੇ ਹੰਝ ਦੀ ਰੂਹ ਵਿੱਚ ਵਿਸਰੀ ਦੀਦ ਵੀ ਹੈ ਜੇ ਜੀਵੇਂ....... ਰੱਬ ਨੇ ਚੰਨ ਅੰਬਰ ਤੋਂ ਵਾਰੇ ਚੁੰਮ ਕੇ ਨੈਣ ਦੁਆਵਾਂ ਦੇ ਰੁਣ-ਝੁਣ ਰਾਤ ਉਦੋਂ ਤੋਂ ਗਾਵੇ ਮੂਕ ਥਲਾਂ ਦਿਆਂ ਰਾਹਾਂ ਤੇ ਜੇ ਜੀਵੇਂ... ਪਾਕ ਪੱਤਣ ਦੀਓ ਗਲੀਓ ਨੀ ਝੁੰਡ ਆਣ ਲੱਥੇ ਦਰਵੇਸ਼ਾਂ ਦੇ ਕੁਝ ਬੋਲਣ ਕੁਝ ਬੋਲ ਨਾ ਜਾਣਨ ਰਾਂਝਣ ਰੁੱਠੜੇ ਦੇਸਾਂ ਦੇ ਜੇ ਜੀਵੇਂ... ਤੂੰ ਮਿਲਿਆ ਕਿਸ ਵੇਲੇ ਮਿਲਿਆ ਕੂਕ ਸੁਬ੍ਹਾ ਦੇ ਤਾਰੇ ਨੂੰ ਰਾਂਝਣ ਤੇਰੇ ਨੈਣ ਭੁਲਾ ਨਹੀਂ ਜਾਣਾ ਤਖ਼ਤ ਹਜ਼ਾਰੇ ਨੂੰ ਜੇ ਜੀਵੇਂ ਮਨਜ਼ੂਰ ਵੀ ਥੀਵੇਂ ਨਾ ਕਰ ਮਾਣ ਨਸੀਬਾਂ ਤੇ ਮੰਦੜੇ ਹਾਲ ਫ਼ਕੀਰਨ ਥੀਣਾ ਵੱਸ ਨਾ ਪਵੀਂ ਤਬੀਬਾਂ ਦੇ

ਕੀ ਪੁੱਛੇਂ ਪਿਪਲੀ ਦੀਏ ਵਾਏ - 1984

ਵਣ ਵਣ ਪੀਲੂ ਪੱਕੀਆਂ ਰਾਹੀਆ ਸਿਖਰ ਦੁਪਹਿਰਾਂ ਢਲੀਆਂ ਚੁੱਪ ਨੇ ਝੋਕਾਂ ਝੁੱਲੀਆਂ ਨੇ ਨਾਦਰ ਦੀਆਂ ਪੌਣਾਂ ਰਾਮ ਮੇਰੇ ਕੀ ਧੋਖਾ ਮਨੂਆ ਖੋਟਾ ਜਮਨਾ ਕੰਢੇ ਕਹਿਰ ਦਾ ਬੇੜਾ ਖੁਲ੍ਹਿਆ ਕਾਲ ਝਰੋਖਾ ਹਾਏ ਵੇ ਲੋਕਾ ਕੀ ਪੁੱਛੇਂ ਪਿੱਪਲੀ ਦੀਏ ਵਾਏ ਜੂਹਾਂ ਕਿਵੇਂ ਉਜੜੀਆਂ ਅੱਗ ਦੀਆਂ ਝੜੀਆਂ ਕਿੰਝ ਧੀਆਂ ਦੇ ਸਾਲੂ ਪਾਟੇ ਕੰਧਾਂ ਠਰੀਆਂ ਠਰੀਆਂ ਰੱਤ ਦੀਆਂ ਭਰੀਆਂ ਰੱਬਾ ਰਹਿਮ ਕਰੀਂ ਵਤਨਾਂ ਤੇ ਰੱਤ ਦੀਆਂ ਬੂੰਦਾਂ ਵਰ੍ਹੀਆਂ ਫ਼ਸਲਾਂ ਸੜੀਆਂ ਜੁੱਗਾਂ ਪਿਛੋਂ ਏਡ ਬਲਾਵਾਂ ਆ ਵਿਹੜੇ ਵਿੱਚ ਖੜ੍ਹੀਆਂ ਚਿੱਕੜ ਭਰੀਆਂ ਗੰਗਾ ਸਿੰਧ ਦੀ ਵਾਦੀ ਅੰਦਰ ਪਿਆਸੀਆਂ ਜੂਹਾਂ ਸੜੀਆਂ ਬੇਦਿਲ ਘੜੀਆਂ ਆਹਲਣਿਆਂ ਵਿੱਚ ਪੰਛੀ ਸੜ ਗਏ ਗੋਕਲ ਵਿੱਚ ਗੁਜਰੀਆਂ ਬਾਂਕੀਆਂ ਵਰੀਆਂ ਬਾਬਲ ਦੇਸ ਤੇਰੇ ਤੇ ਮੁੜੀਆਂ ਆਦਮਖੋਰੀ ਘੜੀਆਂ ਰੂਹਾਂ ਠਰੀਆਂ ਪੀ ਵਤਨਾਂ ਦਾ ਖਾਰਾ ਪਾਣੀ ਕੂੰਜਾਂ ਥਲ ਵਿੱਚ ਮਰੀਆਂ ਅੱਥਰੂ ਭਰੀਆਂ ਜ਼ੁਲਮਾਂ ਵਾਲਿਆਂ ਜ਼ੁਲਮ ਕਮਾਏ ਰਾਜ ਕਰੇਂਦੀਆਂ ਮੜ੍ਹੀਆਂ ਕੀ ਦਿਲਬਰੀਆਂ ! ਰਾਮ ਮੇਰਾ ਪੱਥਰਾਂ ਤੇ ਸੌਂਦਾ ਸੀਤਾ ਤੇ ਕੀ ਬਣੀਆਂ ਨੈਣਾਂ ਭਰੀਆਂ ਏਨੇ ਟੁੱਟਿਆਂ ਦਾ ਕੀ ਜੀਣਾ ਮੇਲ ਗੀਤ ਦੀਆਂ ਲੜੀਆਂ ਰੂਹਾਂ ਠਰੀਆਂ ਬਾਬਲਾ ਵੇ ! ਚਿੱਟੀਆਂ ਚਿੱਟੀਆਂ ਕੂੰਜਾਂ ਜੀਵੇਂ ਦੇਸ ਤੇਰੇ ਵਿੱਚ ਮਰੀਆਂ ਕੀਕੂ ਜਰੀਆਂ

ਬਾਣ ਗੀਤ ਦਾ ਮਾਰੇ

ਭਰਿਆ ਬੁੱਕ ਗੁਨਾਹ ਸਰਵਰ ’ਚੋਂ ਪੀ ਗਏ ਰੱਬ ਦੇ ਮਾਰੇ ਤੁਰ ਗਏ ਕਿਹੜੀ ਧਰਤੀ ਵੱਲੇ ਸਰਘੀ ਦੇ ਵਣਜਾਰੇ ਕਿਧਰੋਂ ਆਇਆ ਕੌਣ ਬਲੀ ਸੀ ਪੁੱਛਦੇ ਬੋਲ ਪਿਆਰੇ ਠਰੇ ਠਰੇ ਹੱਥ ਨਾਰ ਗੋਰੀ ਦੇ ਭਖਦੇ ਵਾਂਗ ਅੰਗਾਰੇ ਰਾਤੀਂ ਖ਼ੂਨ ਤੇਰਾ ਸੁਪਨੇ ਵਿੱਚ ਕਰ ਗਏ ਮੋਹ ਦੇ ਮਾਰੇ ਆਹ ਘੁੱਟ ਪੀ ਲੈ ਬੋਲ ਨਾ ਮੰਦਾ ਪੀ ਲੈ ਕਮਲੀਏ ਨਾਰੇ ਕੋਈ ਕੋਈ ਪਰਬਤ ਬਿਰਖਾਂ ਵਿੱਚ ਦੀ ਬਾਣ ਗੀਤ ਦਾ ਮਾਰੇ ਰਾਤ ਵਿਚਾਰੀ ਫੱਕਰਾਂ ਵਾਂਗੂੰ ਰੋਹੀਏਂ ਪੈਰ ਪਸਾਰੇ ਜਾਂ ਕਣਕਾਂ ਦੀ ਰਾਖੀ ਸੁੱਤੇ ਕੁਝ ਅੰਬਰਾਂ ਦੇ ਤਾਰੇ ਪੱਤ ਪਿੱਪਲੀ ਦੇ ਵਿੰਨ੍ਹਣੇ ਸੌਖੇ ਸੌਖੇ ਵਿੰਨ੍ਹਣੇ ਤਾਰੇ ਜਿਸ ਸੀਨੇ ਵਿੱਚ ਰੱਤ ਮਾਹੀ ਦੀ ਉਸ ਨੂੰ ਕੌਣ ਵੰਗਾਰੇ

ਸੁਣ ਹੁਸਨਾਂ ਦਿਆ ਪਾਣੀਆਂ

ਸੁਣ ਹੁਸਨਾਂ ਦਿਆ ਪਾਣੀਆਂ ਜਿੰਦ ਸਰੂਆਂ ਵਾਂਗ ਜਵਾਨ ਸਾਡੀ ਹੰਝੂ ਰੰਗੀ ਜਿੰਦ ਵੇ ਸਾਡਾ ਹੌਕੇ ਜਿਹਾ ਜਹਾਨ ਅੱਜ ਮੁੜ੍ਹਕੋ ਮੁੜ੍ਹਕਾ ਅੰਬਰਾਂ ਰਾਤਾਂ ਦੇ ਕੋਲ ਖਲੋ ਏਸ ਨਿੰਮੋਝੂਣ ਦੋਮੇਲ ਦੇ ਲੱਖ ਹੰਝੂ ਲਏ ਲੁਕੋ ਸਾਡੇ ਬੋਲ ਅੰਝਾਣੀ ਵੇਦਨਾ ਪਲਕਾਂ ਵਿੱਚ ਸੱਜਰਾ ਨੀਰ ਇਹ ਜਿੰਦ ਬਿਰਹਾ ਦਾ ਬੂਟੜਾ ਉਮਰਾਂ ਵਾਂਗ ਫ਼ਕੀਰ ਚਮਕੇ ਚੰਨ ਬਹਾਰ ਦਾ ਨਿਸਲ ਪਏ ਪਰਾਣ ਚੰਬੇ ਗਾਵਣ ਗੋਰੀਆਂ ਜੀਅ ਦੇ ਨਾਲ ਜਹਾਨ ਚੰਨ ਵਿਚ ਚਾਨਣ ਯਾਰ ਦਾ ਮੈਂ ਪਹੁੰਚਾ ਕਿਹੜੇ ਰਾਹ ਜਦ ਸਰਘੀ ਵਰਗੇ ਨੈਣ ਵੇ ਗਏ ਬੂੰਦ ਬੂੰਦ ਕੁਮਲਾ ਮੈਂ ਕੇਰਾਂ ਬੀਜ ਵੈਰਾਗ ਦਾ ਜੇ ਧਰਤੀ ਮੰਗਦੀ ਹੋ ਹੰਝੂਆਂ ਦਾ ਪਾਣੀ ਦਿਆਂ ਜੀ- ਮੈਂ ਸੰਘਣੀ ਰਾਤੇ ਰੋ ਤੂੰ ਫੁੱਲ ਧਰਤੀ ਦਾ ਆਖਰੀ ਤੂੰ ਪਿਆਰਾਂ ਦੀ ਖੁਸ਼ਬੋ ਰੁੱਤ ਸਦਾ ਸੁਹਾਗਣ ਮੰਗਦੀ ਤੇਰੀ ਚਾਨਣ ਚਾਨਣ ਲੋਅ ਇਕ ਪਲ ਜਾਗੇ ਵੇਦਨਾ ਲੱਖ ਪਲ ਹੋਣ ਹਰੇ ਸੁਣ ਤਿਲ ਕਲੀਏ ਖਿੜਦੀਏ ਤੂੰ ਕਿਉਂ ਨੈਣ ਭਰੇ* *ਮਹਾਨ ਤੱਥਾਗਤ ਅਤੇ ਲੇਖਕ ਸ. ਕਰਤਾਰ ਸਿੰਘ ਦੁੱਗਲ ਦੇ ਨਾਂ

ਸੌਣ ਸਹੇਲੀ

ਸੌਣ ਸਹੇਲੀ ਅੰਗ ਨਿਖਾਰੇ ਬਹਿਕੇ ਸਬਜ਼ ਬਨੇਰੇ ਸਬਜ਼ ਬਨੇਰਿਓਂ ਉਡੀਆਂ ਕੂੰਜਾਂ ਪਾ ਵਤਨਾਂ ਵੱਲ ਫੇਰੇ ਫੜਕੇ ਬਾਂਹ ਜੰਗਲਾਂ ਦਾ ਪੁੱਛਦੀ ਪੌਣ ਬਿਰਖ ਦੀ ਲਾੜੀ ਬਾਗ਼ ਤੇਰੇ ਦੀ ਕੋਇਲ ਬਣਕੇ ਝੱਲੀ ਬਹੁਤ ਖੁਆਰੀ ਜਾਂ ਮੈਂ ਰੁੱਤ ਦਾ ਪੀਹੜਾ ਡਾਹਕੇ ਕੇਸ ਤਲਬ ਦੇ ਵਾਹਾਂ ਠੋਡੀ ਹੱਥ ਧਰਕੇ ਮੈਂ ਸੋਚਾਂ ਹਰ ਰੁਤ ਸੁੰਨੀਆਂ ਰਾਹਾਂ ਆਖ ਰਹੀ ਮੈਂ ਵਰਜ ਰਹੀ ਮੈਂ ਵਣ ਵਣ ਅੱਥਰੂ ਬੋਲਾਂ ਬਹਿ ਨਾ ਏਸ ਬੋਹੜ ਦੀ ਛਾਵੇਂ ਟੁੱਕ ਨਾ ਵਿਹੁਲੀਆਂ ਗੋਹਲਾਂ ਉਸ ਰਾਹ ਦਾ ਦੱਸ ਕੌਣ ਮੁਸਾਫ਼ਰ ਨਾ ਦਿਨ ਰਾਤ ਨਾ ਰਾਹੀ ਸਿੱਖਰ ਦੁਪਹਿਰੇ ਜਿਸ ਦਾ ਡੁੱਬਿਆ ਸੂਰਜ ਵਰਗਾ ਮਾਹੀ ਆਈਆਂ ਕੂੰਜਾਂ ਚੱਲੀਆਂ ਕੂੰਜਾਂ ਪਲ ਦੋ ਪਲ ਕੁਰਲਾ ਕੇ ਪੀ ਨੈਣਾਂ ਦਾ ਖਾਰਾ ਪਾਣੀ ਮੋਈਆਂ ਪਿਆਸ ਬੁਝਾ ਕੇ ਸੌਣ ਸਖੀ ਦੀਆਂ ਲੰਮੀਆਂ ਬਾਤਾਂ ਪੰਛੀ ਮਰਨ ਤਿਹਾਏ ਆ ਜਾ ਬੋਲ ਦੀ ਗੋਦੀ ਬਹਿ ਜਾ ਨੀ ਪਿਪਲੀ ਦੀਏ ਵਾਏ

ਆਈ ਧਰਤੀ ਚੱਲਕੇ

ਆਈ ਧਰਤੀ ਚੱਲਕੇ ਕਾਲ ਰਿਖੀ ਦੇ ਕੋਲ ਜਿਸ ਦੇ ਨੈਣਾਂ ਦਇਆ ਦਾ ਅੱਥਰੂ ਇਕ ਅਬੋਲ ਸਾਡਿਆਂ ਬਿਰਖਾਂ ਹਾਣ ਦਾ ਕੰਬਿਆਂ ਹੁਣ ਦੇ ਕੋਲ ਰੋਹੀ ਬੁੱਤ ਕੰਗਾਲ ਦਾ ਪਿੰਡ ਦੇ ਬੰਨਿਆਂ ਕੋਲ ਸੁਤੀ ਕਿਸੇ ਸੁਰਾਲ ਨੇ ਜਿੰਦ ਇਸਦੀ ਅਣਮੋਲ ਝੁੱਲ ਅੰਬੀ ਦੀਏ ਡਾਲੀਏ ਸ਼ਹੁ ਦਿਆਂ ਗਗਨਾਂ ਕੋਲ ਲੱਖਾਂ ਦਿਲ ਇਤਿਹਾਸ ਦੇ ਮਾਰਨ ਕਸ ਕਸ ਬੋਲ ਜੰਗਲ ਜੂਹ ਰੰਗ ਸ਼ਾਮ ਦਾ ਗੁੰਮ ਸੁੰਮ ਡਾਵਾਂ ਡੋਲ ਰੋਹੀ ਦੀਵਾ ਬਾਲੀਏ ਬਿਨਾਂ ਕਾਜ, ਬਿਨ-ਬੋਲ ਮਾਰੀਏ ਹਾਕ ਫ਼ਨਾਹ ਨੂੰ ਭਰ ਨਗ਼ਮੇ ਦੀ ਝੋਲ ਪੈਰਾਂ ਹੇਠਾਂ ਆ ਗਿਆ ਸੂਰਜ ਅੱਗ-ਬਗੋਲ ਭਖ ਵੇ ਜਾਨੀਆਂ ਸੂਰਜਾ ਗੋਰੀ ਦੀ ਗੱਲ੍ਹ ਕੋਲ ਇਸ ਜੋਬਨ ਵਿੱਚ ਟਹਿਲਦੇ ਤੁਤਲੇ ਤੁਤਲੇ ਬੋਲ ਦਰਿਆ ਲੈਣ ਉਧਾਲ ਨਾ ਰੰਗ ਇਸ ਦੇ ਅਨਮੋਲ ਕਦੇ ਕਦਾਈਂ ਡੋਲਦਾ ਮਨ ਚੰਦਰੇ ਦਾ ਕੌਲ ਹਰ ਜੋਬਨ ਦੀ ਵਿਦਾ ਦੇ ਡੂੰਘੇ ਮਨ ਵਿਚ ਹੌਲ ਉੱਡਰ ਜੀਆ ਜੋਬਨਾਂ ਕੂੜੇ ਤੇਰੇ ਕੌਲ ਬਿਨ ਜੋਬਨ ਕਿੰਝ ਸੋਹਣਗੇ ਬੁੰਦੇ ਕੰਨਾਂ ਕੋਲ ਜ਼ਖਮੀ ਬੋਲ ਬਹਾਰ ਦੇ ਮਾਰਨ ਕਸ ਕਸ ਬੋਲ ਪਰ ਪਰਾਰ ਕੋਈ ਸੂਰਮਾ ਔਸ ਸ਼ਰੀਂਹ ਦੇ ਕੋਲ ਹੱਥ ਮੋਢੇ ਧਰ ਤੁਰ ਗਿਆ ਬਿਨ ਹੰਝੂ ਬਿਨ ਬੋਲ

ਫੁੱਲਾਂ ਦੇ ਸੁਰਤਾਲ

ਗੋਰ ਨਿਮਾਣੀ-ਖਿੜਦੀ ਏ ਮਹਿੰਦੀ ਅੱਥਰੀ ਮਹਿਕ ਪਈ ਏਥੋਂ ਡਿੱਠਾ ਹਰ ਕੋਈ ਹਾਰਦਾ ਏਥੇ ਹਾਰ ਸਹੀ ਆਪਣੀ ਜੂਹ ਦੇ ਫੁੱਲ ਕਮਾਲ ਨਾ ਇਹਨਾਂ ਦਾ ਨਾਂ ਥਾਂ ਕੋਈ ਨਾ ਭੰਵਰਾ ਨਾ ਡਾਲ ਸਿਖਰ ਦੁਪਹਿਰੇ ਛੰਭ ਤੇ ਜੁੜਦੇ ਗਹਿਰ ਗੰਭੀਰ ਹਲਾਲ ਲੱਕ ਇਨ੍ਹਾਂ ਦੇ ਸਾਵੇ ਲਾਚੇ ਦਾਮਨ ਵਿੱਚ ਗੁਲਾਲ ਕਿਸੇ ਨਾ ਪੁੱਛਿਆ ਵਰਜਿਆ ਹੁਣ ਕੋਈ ਨਾ ਰੱਖਦਾ ਨਾਲ ਸੱਚ ਸ਼ਾਇਰਾਂ ਨੇ ਆਖਿਆ ਕੌਣ ਤੁਰੇ ਗੁਨਾਹੀਆਂ ਨਾਲ ਟਿੱਬਿਆਂ ਉਹਲੇ ਜੰਡ ਫਲਾਹੀਆਂ ਸਣ ਪੱਤਰਾਂ ਸਣ ਡਾਲ ਸਾਵਣ ਬਾਗ਼ੀਂ ਘਿਰ ਘਿਰ ਆਏ ਤੈਨੂੰ ਕਿਸ ਦੀ ਭਾਲ ਕੋਈ ਕੋਈ ਰੁੱਖ ਸ਼ਰੀਂਹ ਦਾ ਕੰਬੇ ਖੜਾ ਬਨੇਰਿਓਂ ਪਾਰ ਢੂੰਡਣ ਗਈ ਨਾ ਬਹੁੜਦੇ ਫੁੱਲਾਂ ਦੇ ਸੁਰਤਾਲ ਮੇਰੇ ਗੀਤ ਨਾ ਬੇਲਿਓਂ ਪਰਤੇ ਵਾਹ ਕਰਮਾਂ ਦੀ ਮਾਰ

ਕੀ ਕੀ ਰੋਗ ਸਹੇੜੇ

ਪਲ ਪਲ ਧਸਦੀ ਜਾਵੇ ਦਿਲ ਵਿੱਚ ਰੈਣ-ਛਾਵਾਂ ਦੀ ਲੋਈ ਬੱਦਲਾਂ ਜਿਉਂ ਘਣਘੋਰੇ ਲੂੰ ਲੂੰ ਇਸ ਪਲ ਦੀ ਖੁਸ਼ਬੋਈ ਪੌਣਾ ਅਜੇ ਨਾ ਤੁਰਨਾ ਸਿਖਿਆ ਜੰਗਲੀ ਮਹਿਕ ਨਾ ਹੋਈ ਇਸ ਪਲ ਦੀ ਛਾਤੀ ਤੇ ਖੁਣਿਆ ਪਿੱਪਲਾਂ ਉਹਲੇ ਕੋਈ ਅੱਗੇ ਪਿਛੇ ਸ਼ਹੁ ਸਾਗਰ ਦੀ ਹੂੰਗਰ ਪੌਣੀ ਹੋਈ ਮਿੱਟ ਜਾਣਾ ਹੱਥਾਂ ਦੀਆਂ ਲੀਕਾਂ ਮਿੱਟ ਜਾਣੀ ਤ੍ਰੈਲੋਈ ਰੁੱਖਾਂ ਬਿਰਖਾਂ ਕੀ ਕੁਝ ਲਿਖਿਆ ਜਾਣੇ ਕੋਈ ਕੋਈ ਔਸ ਸਰਾਂ ਵਿੱਚ ਰਾਹੀ ਉਤਰੇ ਜਾਂ ਕੂੰਜਾਂ ਦਾ ਜੋੜਾ ਬਹਿ ਗਏ ਸੇਕਣ ਸੇਕ ਰੁੱਤਾਂ ਦਾ ਭੇਦ ਉਮਰ ਦਾ ਥੋਹੜਾ ਰਸਨਾਂ ਜਿਊਂ ਰੋਹੀ ਦੀਆਂ ਪੀਲ੍ਹਾਂ ਲੋਭ ਨਾ ਕਰੀਏ ਭੋਰਾ ਰੂਪ ਸਲਾਹੀਏ ਉਸ ਗੋਰੀ ਦਾ ਜੀਹਨੂੰ ਪਊ ਵਿਛੋੜਾ ਜਾਂ ਜਿਸ ਦੇ ਵਿਹੜੇ ਦਾ ਦੀਵਾ ਬੁੱਝਿਆ ਸਹਿਜ ਸਵੇਰੇ ਕੁਲ ਟਿੱਬਿਆਂ ਦਾ ਰੇਤਾ ਉੱਡਦਾ ਜਿਸ ਦੇ ਸੱਖਣੇ ਵਿਹੜੇ ਨਾ ਇਹ ਮੌਤ ਨਾ ਮਾਣ ਜੁਆਨੀ ਕੀ ਕੀ ਰੋਗ ਸਹੇੜੇ !

ਆਈਆਂ ਪੌਣਾਂ ਕਾਨ੍ਹਾ-ਗੀਤ

ਆਈਆਂ ਪੌਣਾਂ ਕਾਨ੍ਹਾ ਘੁੰਮ ਜੰਗਲ ਬੇਲੇ ਬੂੰਦਾਂ ਮਟਕੀ ਭਰੀ ਨੀਂਦ ਬਿਰਖਾਂ ਦੇ ਓਹਲੇ ਸੁਣੇ ਹੂੰਘ ਮਨਾਂ ਵੇਲਾ ਅੰਮ੍ਰਿਤ ਹੋਯਾ ਚੁੱਲ੍ਹੇ ਅਗਨੀ ਬਲੇ ਪਾਰ ਬੱਦਲੀ ਬੋਲੇ ਤੇਰੇ ਬੋਲ ਭਲੇ ਭਲਾ ਫੁੱਲ ਕੇਸੂ ਦਾ ਪੌਣੇ ਤੇਰੀ ਗਲੀ ਫੁੱਲ ਰੋਹੀਆਂ ਦਾ ਡੋਲੇ ਆਹ ਲੈ ਚੂਰੀ ਕਾਨ੍ਹਾ ਬੰਦੀ ਦੋ ਹੱਥ ਜੋੜੇ ਸਾਡੇ ਰੋਗ ਜਿਹਾ ਕਾਨ੍ਹ ਹੱਸੇ ਨ ਬੋਲੇ ਡਾ. ਰੰਧਾਵਾ ਦੀ ਪੁਸਤਕ ‘ਦਾ ਕਾਂਗੜਾ ਵੈਲੀ ਪੇਂਟਿੰਗਜ਼’ ਦਾ ਦੀਦਾਰ ਕਰਕੇ ਸੁੱਤੇ।ਕਾਨ੍ਹ ਜੀ ਦਾ ਇਹ ਸੁਪਨਾ ਹਾਜ਼ਰ ਹੈ।

ਸੁੰਨਾ ਤਖ਼ਤ ਵਿਜੋਗ ਦਾ

ਸੁੰਨਾ ਤਖ਼ਤ ਵਿਜੋਗ ਦਾ ਹੇਠ ਵੱਗੇ ਦਰਿਆ ਸੁਪਨਾ ਉਜੜੀ ਸ਼ਾਮ ਦਾ, ਸੀਨੇ ਵਿੱਚ ਧਸਿਆ ਜਾਂਦਾ ਸਾਂਵਲ ਰੁੱਸਿਆ ਹੱਥ ਕੰਗਣਾਂ ਬਾਂਹ ਲਮਕਾ ਕੁੱਲ ਖਲਕਤ ਸਾਥੋਂ ਰੁਸ ਗਈ ਤੇ ਰੁੱਸਿਆ ਬਹੁਤ ਖ਼ੁਦਾ ਜਾਨੀ ਰੁੱਠੇ ਭਾਲੀਏ ਭਾਲਣ ਚੜ੍ਹੇ ਖ਼ੁਦਾ ਲਾਲ ਦੰਮਾਂ ਦਿਆਂ ਲੋਭੀਆ ਭੁੱਲਿਆ ਕਿਹੜੇ ਚਾਅ ਸਾਇਆ ਖੋਟੇ ਲੇਖ ਦਾ ਜਾਂ ਕਾਦਰ ਠੱਗ ਦਾ ਕੌਲ ਕਰਾਰਾਂ ਡੰਗਿਆ ਦਿਹੁੰ ਫਿਰ ਵੀ ਚੜ੍ਹਦਾ ਬੇਗ਼ਾਨੇ ਤਾਂ ਮੰਨ ਗਏ ਅਪਣੇ ਲਏ ਗਵਾ ਏਸ ਕਦੀਮੀ ਸ਼ਹਿਰ ਵਿੱਚ ਪਰਦਾ ਕਿਸ ਗੱਲ ਦਾ ਰਾਠ ਜਵਾਨੀ ਬਲਦੇ ਪੈਂਡੇ ਸੁੰਨੀਆਂ ਬਾਰ ਬਰੂਹਾਂ ਰਾਤਾਂ ਬਿਸੀਅਰ ਡੰਗੀਆਂ ਸ਼ੂਕਣ ਵਿੱਚ ਸੁਪਨੇ ਦੀਆਂ ਜੂਹਾਂ ਸ਼ਹਿਰ ਭਲੇ ਗਲੀਆਂ ਬਦਨਾਮੀ ਆਵਲ ਬਾਵਲ ਰੂਹਾਂ ਉੱਚੇ ਪਰਬਤ ਸੋਨ ਅਟਾਰੀ ਅੰਬਰ ਬੂਰ ਭਰੇ ਹਰੇ ਭਰੇ ਸੂਹੇ ਰੁੱਤ ਪੰਛੀ ਮੁੜ ਪਏ ਏਸ ਵਰ੍ਹੇ ਅਹਿਦ ਬੇਗਾਨੇ ਪਰਦੇਸੀ ਦਾ ਮੱਥਾ ਠਰੇ ਠਰੇ ਰੁੱਖ ਜੂਹਾਂ ਹਰਨੋਟੇ ਸਾਂਭਣ ਅੱਥਰੂ ਭਰੇ ਭਰੇ

ਇਕ ਤੂੰ ਨਾ ਸਾਨੂੰ ਮਾਰ

ਸਾਵੇ ਪਰਬਤ ਬਾਂਕੀਆਂ ਜੂਹਾਂ ਕੇਸਰ ਖਿੜੀ ਬਹਾਰ ਰਿਮ ਝਿਮ ਬੋਲ ਬਹਾਰ ਦੇ ਬਰਸੇ ਪੱਤਣੋਂ ਪਾਰ ਮੱਲਿਆ ਲੋਭੀ ਯਾਰ ਨੇ ਸੀਨਾ ਹੀਰ ਸਿਆਲ ਤੋੜ ਦਿਲਾਂ ਦੀਆਂ ਗਾਨੀਆਂ ਲੱਦ ਗਏ ਦਿਲਾਂ ਦੇ ਯਾਰ ਕੁੱਲ ਮੁਲਖ ਅਸਾਂ ਨੂੰ ਮਾਰਦੇ ਇਕ ਤੂੰ ਨਾ ਸਾਨੂੰ ਮਾਰ ਬਰਫ਼ੀਲਾ ਦਰ ਭੰਨਿਆ ਤੇਰੇ ਨਗਮੇਂ, ਸਰਘੀ-ਸਾਰ ਰਿਮ-ਝਿਮ ਬੋਲ ਬਹਾਰ ਦੇ ਬਰਸੇ ਪੱਤਣੋਂ ਪਾਰ ਕਦੇ ਕਦੇ ਇਕ ਫੁੱਲ ਵੀ ਨਾ ਖਿੜਦਾ ਕੁੱਲ ਬਹਾਰ

ਦੋ ਕਣੀਆਂ

ਡੰਗ ਲੱਖਾਂ ਸ਼ਹਿਦ ਦੀਆਂ ਦੋ ਕਣੀਆਂ ਮੇਰੀ ਕਾਇਆ ਬੈਠੀਆਂ ਮੱਲ ਵੇ ਸੰਝ ਵੇਰ ਮੂੰਗੀਆ ਪਰਬਤ ਤੇ ਗਏ ਛੰਮ ਛੰਮ ਦੀਵੇ ਬਲ ਵੇ ਚੀੜ੍ਹਾਂ ਪਰਬਤ ਤਾਰਾ ਤਾਰਾ ਵਿੱਚ ਨਗ਼ਮਾਂ ਥੱਈਆ ਥੱਈਆ ਹਠ ਟੁੱਟੇ ਕਿਵੇਂ ਖ਼ੁਦਾਈ ਦਾ ਅੱਗ ਸੀਨੇ ਵਿੱਚ ਲਹਿ ਗਈਆ ਹੁਣ ਇਹ ਮਿੱਟੀ ਬਦਨਾਮ ਸਹੀ ਭੀ ਤੇਰੀ ਮੇਰੀ ਮਿੱਟੀ ਸੁਲਤਾਨ ਦਿਲਾ, ਸੁਰਤਾਲ ਸੁਧਾ ਤਕਦੀਰਾਂ ਨੇ ਭੰਨ ਸੁੱਟੀ

ਕਦ ਖਿੜਿਆ ਚੰਬਾ

ਬਾਲਾਂ ਵਾਗੂੰ ਘੂਰਦਾ ਕੋਈ ਸੰਘਣਾ ਅੰਬਰ ਬੂਰ ਦਾ ਕਦ ਖਿੜਿਆ ਚੰਬਾ ਚੰਨ ਚਾਨਣ ਚੜ੍ਹਿਆ ਦੂਰ ਦਾ ਕਦ ਖਿੜਿਆ ਚੰਬਾ ਨਟਖਟ ਸੁਗੰਧੀ ਦੂਰ ਦੀ ਸਰਘੀ ਤਾਂ ਸੱਗੀ ਬੂਰ ਦੀ ਚੰਬਾ ਤਾਂ ਵੱਡੀ ਦੂਰ ਨੀ ਕਦ ਖਿੜਿਆ ਚੰਬਾ ਵਣ ਖਿੜਿਆ, ਖਿੜਿਆ ਲੇਖ ਨਾ ਦੱਸ ਹੋਰ ਕਿਸੇ ਕੀ ਵੇਖਣਾ ਕਦ ਖਿੜਿਆ ਚੰਬਾ ਨਾ ਜਾਣਾ ਮੈਂ ਵਰਜਿਆ ਘਟ ਅੰਬਰ ਕਿਉਂ ਕਰ ਗਰਜਿਆ ਘਟ ਬੁੱਕਲ ਨਿੱਘਾ ਬੂਰ ਵੇ ਚੰਬਾ ਤਾਂ ਕਿੰਨੀ ਦੂਰ ਵੇ ਕਦ ਖਿੜਿਆ ਚੰਬਾ ਦਰਿਆ ਬਰਫ਼ਾਂ ਵਿੱਚ ਠਰ ਗਿਆ ਕਦ ਖਿੜਿਆ ਚੰਬਾ ਝੜ ਗਿਆ ਕੌਣ ਗਵਾਹੀ ਤੇਰੀ, ਰਚਨਾ ਮੇਰੀ ਵੇ ਕਦ ਖਿੜਿਆ ਚੰਬਾ ! ਮੈਂ ਕੂਕਾਂ ਬਾਰੰਬਾਰ ਵੇ ਕਦ ਖਿੜਿਆ ਚੰਬਾ ਬਾਲਾਂ ਵਾਗੂੰ ਘੂਰਦਾ ਕੋਈ ਸੰਘਣਾ ਅੰਬਰ ਬੂਰ ਦਾ ਕਦ ਖਿੜਿਆ ਚੰਬਾ

ਲਾਲੀ ਜੀ ਦੇ ਘਰ ਕੋਲੋਂ ਲੰਘਦਿਆਂ

ਉੱਚੇ ਨੇ ਕੱਖ ਬਨੇਰਿਓਂ ਝੜਦੇ ਪੌਣਾਂ ਨਾਲ ਦੱਸੀਂ ਯਾਰ ਪੁਰਾਣਿਆਂ ਨਿੱਘਰਿਆਂ ਦਾ ਹਾਲ ਸੰਘਣਾ ਰੁੱਖ ਉਜਾੜ ਦਾ ਦੀਵਾ, ਘੁੱਪ-ਹਨੇਰ ਵਿਛੜੀਆਂ ਜੂਹਾਂ ਭਾਲਦਾ ਸੂਰਜ, ਸ਼ਾਮ ਸਵੇਰ ਜੋਗੀ ਧੌਲਾਧਾਰ ਦਾ ਯਾਰੀ ਰੋਹੀਆਂ ਨਾਲ ਰਗ਼ ਸੁੱਚੀ ਦਰਵੇਸ਼ ਦੀ ਕੋਈ ਨਾ ਨਿਭਿਆ ਨਾਲ ਖਿੜਿਆ ਫੁੱਲ ਉਜਾੜ ਦਾ ਮਹਿਕੇ ਕਾਲੀਧਾਰ ਢਲਦੇ ਪਹਿਰੀਂ ਉੱਤਰੇ ਬਾਗਾਂ ਵਿਚ ਬਹਾਰ ਲਾਲੀ ਪੁੱਤਰ ਰਾਠ ਦਾ ਮਜਲਿਸ ਦਾ ਈਮਾਨ ਸੁਖ਼ਨਵਰਾਂ ਦਾ ਸੁਖ਼ਨਵਰ ਨਿਘਰਿਆਂ ਦਾ ਮਾਣ ਕੀ ਪੁਰਬ ਦੇ ਜ਼ਖ਼ਮ ਨੇ ਕੀ ਪੱਛਮ ਦਾ ਮਾਣ ਦੋਹਾਂ ਵਿਚ ਪਛਾਣਦਾ ਟੁੱਟੇ ਦਿਲ ਦੀ ਸ਼ਾਨ ਕਦੇ ਕਦੇ ਪਰ ਓਦਰੇ ਦਿਲਦਾਰਾਂ ਦੇ ਦੇਸ ਲੰਮੀ ਨਦਰ ਨਿਹਾਲ ਕੇ ਧਾਰੇ ਚੁੱਪ ਦਾ ਵੇਸ ਭੰਡਾਂ ਲੁੱਟਿਆ ਸ਼ਹਿਰ ਨੂੰ ਫ਼ਨੀਅਰ ਬਣੇ ਫ਼ਕੀਰ ਚੰਨ, ਮਿੱਟੀ ਨਾਲ ਅੱਟਿਆ ਨਗ਼ਮੇ ਦੀ ਤਾਸੀਰ

ਗੀਤ : ਸੂਈ ਗਰਾਂ ਦੇ ਨਾਂ ਜਾਈਂ

ਸੂਈ ਗਰਾਂ ਦੇ ਨਾ ਜਾਈਂ ਸੂਈ ਗਰਾਂ ਦੇ ਖੋਟੇ ਮਾਹਣੂ ਤੇਰੀਆਂ ਦੂਰ ਬਲਾਈਂ ਸੂਈ ਗਰਾਂ ਦੀਆਂ ਚੁੱਪ ਨੇ ਗਲੀਆਂ ਸੁਰ ਦੀਆਂ ਛਾਵਾਂ ਰਸ ਦੀਆਂ ਡਲੀਆਂ ਸ਼ਹਿਰ ਤੇਰੇ ਤੋਂ ਜਾਣ ਨਾ ਝੱਲੀਆਂ ਗੋਰੀ ਦੇ ਗਲ ਬਾਹੀਂ ਸੂਈ ਗਰਾਂ ਵਿੱਚ ਸੁਹਣੇ ਵੱਸਦੇ ਨੈਣ ਸ਼ਰਾਬੀ ਮੱਥੇ ਲੱਸਦੇ ਪਰਦੇਸੀ ਨੂੰ ਰਾਹ ਨਾ ਦੱਸਦੇ ਪਲ ਵਿੱਚ ਹੋਵਣ ਛਾਈਂ ਮਾਈਂ ਸੂਈ ਗਰਾਂ ਦਾ ਨਾਂ ਨਹੀਂ ਲੈਣਾ ਮੁੜ ਮੁੜ ਖੋਟੇ ਰਾਹ ਨਹੀਂ ਪੈਣਾ ਮੂਰਖ ਮੰਨਦੇ ਦਿਲ ਦਾ ਕਹਿਣਾ ਦਿਲ ਦੀਆਂ ਦੂਰ ਬਲਾਈਂ ਗੁੰਬਦ ਗੁੰਬਦ ਢਲੀਆਂ ਸ਼ਾਮਾਂ ਮੁੱਕੇ ਗੀਤ ਨਾ ਮੁੱਕੀਆਂ ਸ਼ਾਮਾਂ ਉਜੜੇ ਬਾਗ਼ ਕਹਿਰ ਦੀ ਸ਼ਾਹੀ ਕੁਝ ਵੀ ਬਦਲਿਆ ਨਾਹੀਂ ਮੁਕੀਆਂ ਨਾ ਪੱਥਰਾਂ ਦੀਆਂ ਛਾਵਾਂ ਮਿਟ ਚਲਿਆ ਫੁੱਲਾਂ ਦਾ ਨਾਮਾਂ ਆ ਤਲੀਆਂ ਤੇ ਚੋਗ ਚੁਗਾਵਾਂ ਪੰਛੀ ਦੀ ਪਰਛਾਈਂ ਸੂਈ ਗਰਾਂ ਸੂਈ ਦਾ ਨੱਕਾ ਰੂਹ ਤੋਂ ਰੂਹ ਬਰਫ਼ਾਨੀ ਠੱਕਾ ਗੱਲ ਕਰੀਏ ਦਿਲ ਵਜਦਾ ਧੱਕਾ ਦਿਲ ਦੀਆਂ ਦੂਰ ਬਲਾਈਂ ਉੱਚੇ ਬੁਰਜ, ਸਰਾਂ ਦੀ ਬਾਰੀ ਪੰਛੀ ਕਹੇ ਬੰਨ੍ਹ ਕਤਾਰੀ ਕੋਹਿਆ ਚੰਨ ਵੱਜੀ ਕਿਲਕਾਰੀ ਚੰਨ ਦੀਆਂ ਦੂਰ ਬਲਾਈਂ ! ਸੂਈ ਗਰਾਂ ਦੇ ਨਾ ਜਾਈਂ ਸੂਈ ਗਰਾਂ ਦੇ ਖੋਟੇ ਮਾਹਣੂ ਤੇਰੀਆਂ ਦੂਰ ਬਲਾਈਂ (ਮੇਰੇ ਪਿਆਰੇ ਹਮਰਾਜ਼ ਡਾ. ਇੰਦਰ ਦੇਵ ਸ਼ੁਕਲਾ ਦੇ ਨਾਂ)

ਮੇਰਾ ਸੁਹਣਾ ਸ਼ਹਿਰ ਪਟਿਆਲਾ ਨੀ-ਰਾਗਿਨੀ ਕਾਫ਼ੀ

ਮੇਰਾ ਸੁਹਣਾ ਸ਼ਹਿਰ ਪਟਿਆਲਾ ਨੀ ਪਟਿਆਲਾ ਕਰਮਾਂ ਵਾਲਾ ਨੀ ਆ ਵੇ ਬੰਨਾ ਪਟਿਆਲੇ ਵੜ ਵੇਚ ਚੰਬੇ ਰੁੱਤ ਬਸੰਤ ਖਿੜਿਆ ਤੇਰਾ ਘਰ ਵੇ ਰੁੱਤ ਨੂੰ ਰੁੱਤ ਦਾ ਕਾਹਦਾ ਡਰ ਵੇ ਜੂਹ ਤੇਰੀ ਦੁੱਖ ਜਾਂਦੇ ਠਰ ਵੇ ਸੁਰ ਬਹਾਰ ਚੰਨ ਤੇਰਾ ਘਰ ਵੇ ਭਰਿਆ ਚੰਨ ਦਾ ਪਿਆਲਾ ਨੀ ਹਰ ਥਾਂ ਗ਼ਮ ਦਾ ਦਮ ਨਾਂ ਭਰੀਏ ਰੰਗਾਂ ਦੇ ਵੱਲ ਕੰਡ ਨਾਂ ਕਰੀਏ ਡਰੀਏ ਕਾਫ਼ਰ ਦਿਲ ਤੋਂ ਡਰੀਏ ਜੋਬਨ ਕਹਿਰ ਨਿਰਾਲਾ ਨੀ ਜੁਗ ਗਰਦੀ ਦਾ ਲੇਖਾਂ ਕਰਨਾਂ ਬਿਨ ਆਈ ਮੌਤੇ ਨਹੀਂ ਮਰਨਾਂ ਰਾਤ ਦਿਨੇ ਪੱਥਰਾਂ ਤੇ ਠਰਨਾ ਪੀਣਾ ਅੱਗ ਦਾ ਪਿਆਲਾ ਨੀ ਏਡਾ ਯਾਰ ਗੁਨਾਹ ਕੀ ਹੋਇਆ ਆਪਣਾ ਮਿਲਿਆ ਪਰ ਨਹੀਂ ਰੋਇਆ ਸੋਹਣੇ ਸੱਜਣਾਂ ਬੂਹਾਂ ਢੋਇਆ ਧਾਅ ਰੋਇਆ ਪਟਿਆਲਾ ਨੀ ਰੰਗ ਖਿੜਿਆ ਗਗਨਾਂ ਦੀ ਬਾਰੀ ਸੁਰ ਦੀਆਂ ਕਾਂਗਾਂ ਤਾਨ ਸਵਾਰੀ ਦਰਬਾਰੀ ਜਾਂ ਰਾਗ ਤੁਖਾਰੀ ਵਿਹੜਾ ਸ਼ਗਨਾਂ ਵਾਲਾ ਨੀ ਫ਼ਤਿਹ ਅਲੀ, ਸੁਰਤਾਲ ਇਲਾਹੀ ਆਸ਼ਿਕ, ਬੜੇ ਗ਼ੁਲਾਮ ਦੀ ਸ਼ਾਹੀ ਗਜਾ ਸਿੰਘ, ਬੂਬੇ, ਦਰਗਾਹੀ ਮ੍ਰਿਗਿੰਦਰ, ਦੀ ਠਾਠ ਇਲਾਹੀ ਵਾਦਨ ਗਾਇਨ ਸੁਰ ਬਾਦਸ਼ਾਹੀ ਕਲਾ ਤਖਤ ਪਟਿਆਲਾ ਨੀ* ਕਿਲਿਆਂ, ਬਾਗਾਂ, ਭੁੱਲੀਆਂ ਯਾਦਾਂ ਕੋਕਿਲ ਪਪੀਹਾ ਚਿੜੀਆਂ ਬਾਜ਼ਾਂ ਬੇ ਪੀਰਾਂ ਦੀਆਂ ਰੱਖ ਲਓ ਲਾਜਾਂ ਲਾਜ ਰੱਖੇ ਪਟਿਆਲਾ ਨੀ ਮਹਿੰਦਰਾ ਕਾਲਜ, ਸਬਜ਼ ਬਨੇਰੇ ਇਲਮ-ਮੁਹੱਬਤ ਜਲਵੇ ਤੇਰੇ ਰਾਠ ਜਵਾਨੀ, ਗੱਭਰੂ ਤੇਰੇ ਪੂਰਬ ਪੱਛਮ ਡੇਰੇ ਤੇਰੇ ਭਰਿਆ ਚੰਨ ਦਾ ਪਿਆਲਾ ਨੀ ਗਾਮੇਂ, ਗੂੰਗੇ, ਛਿੰਝਾਂ ਚੜ੍ਹੀਆਂ ‘ਮਾਮ ਬਖਸ਼ , ਦੀਆਂ ਧਾਂਕਾ ਖਰੀਆਂ ਮਹਾਂ ਕਾਲ ਦੀਆਂ ਨਬਜਾਂ ਫੜੀਆਂ ਹੁਣ ਆਈ, ਕੇਸਰ, ਦੀ ਵਾਰੀ ਮਾਰੇ ਸ਼ੌਕ ਨਾਲ ਕਿਲਕਾਰੀ ਯਾਦ ਕਰੇ ਪਟਿਆਲਾ ਨੀ ਠੰਢੀ ਖੂਹੀ, ਬਾਗ਼ ਪੁਰਾਣੇ ਰੁੱਤਾਂ ਕੀਤੇ ਅੱਧੋਰਾਣੇ ਸੂਈ ਗਰਾਂ ਜਾਂ ਜੌੜੀਆਂ ਭੱਠੀਆਂ ਧਰਮਪੁਰੇ ਦੀਆਂ ਨਾਰਾਂ ਕੱਚੀਆਂ ਕਿਥੋਂ ਉਜੜੀਆਂ ਕਿਥੇ ਵਸੀਆਂ ਢੂੰਡ ਰਿਹਾ ਪਟਿਆਲਾ ਨੀ ਰੰਗ ਡੁਲ੍ਹਿਆ ਪੱਛਮ ਦੀ ਬਾਰੀ ਵਾ ਵਿੱਚ ਸ਼ਿਕਰੇ ਦੀ ਕਿਲਕਾਰੀ ਕਿਸ ਚੰਦਰੇ ਨੇ ਬੋਲੀ ਮਾਰੀ ਟੁੱਟਿਆ ਚੰਨ ਦਾ ਪਿਆਲਾ ਨੀ ਬਹੁਤਾ ਪੜ੍ਹਕੇ, ਕੋਠੇ ਭਰਦੇ ਡਰਦੇ ਆਪਣੇ ਘਰ ਤੋਂ ਡਰਦੇ ਹੁਣ ਵੀ ਨਾਜ਼ੁਕ ਬਾਤ ਨਾ ਕਰਦੇ ਸਾਚ ਕਹੇ ਪਟਿਆਲਾ ਨੀ ਆ ਵੇ ! ਬੰਨਾਂ ! ਢਲ ਚੱਲੀਆਂ ਸ਼ਾਮਾਂ ਤੈਂ ਦਰ ਛੋੜ ਮੈਂ ਕੈਂ ਦਰ ਜਾਵਾਂ ਵੱਸਣ ਵਿਹੜੇ ਟੁੱਟਣ ਲਾਹਮਾਂ ਬਾਬਲ ਬਾਬਾ ਆਲਾ ਨੀ ਘੁੱਗ ਵੱਸਦਾ ਪਟਿਆਲਾ ਨੀ ਕਿਆ ਮਿੱਠੀ ਦਰਵੇਸ਼ ਜੁਆਨੀ ਦੁਨੀਆਂ ਚਾਕਰ ਭਰਦੀ ਪਾਣੀ ਬੁਝਦਾ ਕਰਮਾਂ ਵਾਲਾ ਨੀ ਮੇਰਾ ਸੁਹਣਾ ਸ਼ਹਿਰ ਪਟਿਆਲਾ ਨੀ ਗੋਰੇ ਬਦਨ ਤੋਂ ਡਰ ਡਰ ਮਰੀਏ ਵਸਦੇ ਛੋੜ ਵੀਰਾਨੇ ਵੜੀਏ ਜਾਂਦਿਆਂ ਗੋਰ ਬਿਗ਼ਾਨੀ ਠਰੀਏ ਜ਼ੋਰ ਖੁਦਾਈਆਂ ਵਾਲਾ ਨੀ ਉੱਚੀ ਤੇ ਵੀਰਾਨ ਅਟਾਰੀ ਫ਼ਨੀਅਰ ਸ਼ੂਕੇ ਬਾਰੀ ਬਾਰੀ ਗਲੀਆਂ ਬਾਗ਼ ਤੇ ਜੂਹਾਂ ਵਾਰੀ ਬਹੁਤੇ ਪੜ੍ਹਿਆਂ ਹਾਅ ਨਾਂ ਮਾਰੀ ਧਾਅ ਰੋਇਆ ਪਟਿਆਲਾ ਨੀ ਲਿਖਣ ਵਾਲਿਆਂ ਭਰ ਲਏ ਕਾਸੇ ਫਿਰ ਵੀ ਜਾਨ ਲਬਾਂ ਤੇ, ਪਿਆਸੇ ਕੁਰਸੀ ਵਾਲੇ ਸਾਰੇ ਗਾਜ਼ੀ ਬਾਕੀ ਦੇ ਸਭ ਰਾਜ਼ੀ ਬਾਜ਼ੀ ਟੁੱਟਿਆ ਚੰਨ ਦਾ ਪਿਆਲਾ ਨੀ ਵੱਸਣ ਵਾਲੇ ਵੱਸ ਕੇ ਉਜੜੇ ਕੁਝ ਰੋ ਕੇ ਕੁਝ ਹੱਸ ਕੇ ਉਜੜੇ ਕੁਝ ਚੁਪਕੇ ਕੁਝ ਦੱਸ ਕੇ ਉਜੜੇ ਘੁੱਗ ਵੱਸਦਾ ਪਟਿਆਲਾ ਨੀ ਆ ਵੇ ਬੰਨਾ ! ਢਲ ਚੱਲੀਆਂ ਸ਼ਾਮਾਂ ਤੈਂ ਦਰ ਛੋੜ ਮੈਂ ਕਿਸ ਦਰ ਜਾਵਾਂ ਵੱਸਣ ਬਾਗ਼ ਤੇ ਟੁੱਟਣ ਲਾਹਮਾਂ ਘੁੱਗ ਵੱਸਦਾ ਪਟਿਆਲਾ ਨੀ ਹੁਣ ਫਿਰ ਜਦ ਤੂੰ ਵਿਛੜ ਜਾਣਾ ਮੈਂ ਦੱਸ ਕਾਹਦਾ ਜੋਗ ਕਮਾਣਾ ਤੈਥੋਂ ਵਿਛੜ ਕਿੱਥੇ ਜਾਣਾ ਸਾਂਭ ਲਵਾਂ ਤੇਰੀ ਖੁਸ਼ਬੋਈ ਸਾਂਭ ਲਵਾਂ ਤੇਰਾ ਸਿਰਨਾਵਾਂ ਆਖ਼ਰ ਮੰਨ ਕੇ ਰੱਬ ਦਾ ਭਾਣਾ ਛੱਡ ਜਾਣਾ ਪਟਿਆਲਾ ਨੀ ਬਾਗਾਂ ਵਿਚ ਬਹਾਰ ਦੇ ਸਾਏ ਕੁੰਜ ਕੁੰਜ ਪੰਛੀ ਵਣ ਛਾਏ ਮੱਥੇ ਵਿਚ ਖੁਸ਼ਬੋ ਪਰਭਾਤੀ ਗੋਰਾ ਬਦਨ ਪਟਿਆਲਾ ਨੀ ਜੀ ਆਇਆਂ, ਸੱਜਣਾਂ ਦੀ ਖ਼ੈਰਾਂ ਚੰਨ ਚੜ੍ਹਿਆ ਮਿਟ ਜਾਣਾ ਵੈਰਾਂ ਚੜ੍ਹਨੇ ਸੂਰਜ ਪੰਜ ਦਰਿਆ ਦੇ ਮੁੱਕ ਜਾਣਾ ਸਦੀਆਂ ਦਿਆਂ ਵੈਰਾਂ ਅਮਨ ਮੁਹੱਬਤ, ਮੇਲੇ ਭਰਨੇ ਭਰ ਜੋਬਨ ਦਾ ਪਿਆਲਾ ਨੀ ਮੇਰਾ ਸੁਹਣਾ ਸ਼ਹਿਰ ਪਟਿਆਲਾ ਨੀ ਪਟਿਆਲਾ ਕਰਮਾਂ ਵਾਲਾ ਨੀਂ *(ਵਿਸ਼ਵ ਸੰਗੀਤ ਦੇ ਖੇਤਰ ਵਿੱਚ ਪਟਿਆਲੇ ਦੀ ਵਿਲੱਖਣ ਤੇ ਗੌਰਵੰਤ ਥਾਂ ਹੈ। ਉਪਰੋਕਤ ਕਲਾ ਸਮਰਾਟਾਂ ਦਾ ਨਾਂ ਲਏ ਬਿਨਾਂ ਮਾਨਵੀ ਸੁੰਦਰਤਾ ਬੋਧ ਦੀ ਗਾਥਾ ਸੰਪੂਰਣ ਹੋਣੀ ਅਸੰਭਵ ਹੈ।)

ਦੋ ਬੋਲ- ਪਟਿਆਲਾ

ਥਾਂ ਬਰਕਤ ਵਾਲੇ ਦੀ ਪੁੰਨਿਆ ਦਾ ਚੰਨ ਚੜ੍ਹਦਾ, ਧਰਤੀ ਪਟਿਆਲੇ ਦੀ ਪਟਿਆਲੇ ਦੇ ਨੌਂ ਦਰਵਾਜ਼ੇ, ਸੰਝ ਦੇ ਮੀਂਹ ਵਿੱਚ ਢਹਿ ਗਏ, ਇਕ ਅੱਥਰੂ, ਇਕ ਚੰਨ ਦੀ ਡੋਲੀ, ਸੀਨੇ ਦੇ ਵਿੱਚ ਲਹਿ ਗਏ ਸ਼ਹਿਰ ਬੜਾ ਬਦਨਾਮ ਹੈ ਸ਼ਹਿਰ ਤੇਰੇ ਦੀ ਚਾਨਣੀ ਨਹੀਓਂ ਮਾਨਣੀ ਕੋਈ ਪੁੱਗੀਆਂ ਸਦੀਆਂ ਗੈਰਾਂ ਵਾਂਗ ਪਛਾਣਦੇ ਮੇਰੇ ਹਾਣ ਦੇ ਕਰਦੇ ਦਿਲ ਲੱਗੀਆਂ ਹਾਣੀ ਪਾਣੀ ਪੁੱਛਦੇ ਨਾਲੇ ਰੁੱਸਦੇ ਪਏ ਮਾਰਨ ਠੱਗੀਆਂ ਸ਼ਹਿਰ ਤੇਰੇ ਵਿੱਚ ਰਾਠ ਨੇ ਬੜੇ ਠਾਠ ਨੇ ਕੀ ਜਾਣਨ ਲੱਗੀਆਂ ਨੈਣ ਨਸ਼ੀਲੇ ਹਾਣ ਦੇ ਸਭ ਜਾਣਦੇ ਅੱਗੇ ਦੀਆਂ ਲੱਗੀਆਂ ਵੈਰੀ ਮੇਰੀ ਜਾਨ ਦੇ ਦੁਖ ਜਾਣਦੇ ਨਿੱਤ ਕਰਦੇ ਬਦੀਆਂ ਭੱਠ ਮੇਲੇ ਦੀਆਂ ਯਾਰੀਆਂ ਨਿੱਤ ਖੁਆਰੀਆਂ ਕੀ ਜਾਣਨ ਲੱਗੀਆਂ ਬੋਲ ਨਾ ਬਿਖੜੇ ਬੋਲੀਏ ਜਿੰਦ ਰੋਲੀਏ ਕੋਈ ਬੁੱਝਦਾ ਲੱਗੀਆਂ ਨਗਰੀ ਧੂੰਏ ਧੁਖ ਪਏ ਸਾਨੂੰ ਦੁੱਖ ਪਏ ਅੱਖਾਂ ਭਰ ਭਰ ਵੱਗੀਆਂ ਸ਼ਹਿਰ ਬੜਾ ਬਦਨਾਮ ਹੈ ਹੱਥ ਜਾਮ ਹੈ ਰੂਹਾਂ ਜਗਮਗੀਆਂ ਨਾਂ ਚੰਨ ਬੁੱਝੀਆਂ ਤੇਰੀਆਂ ਨਾਂ ਮੇਰੀਆਂ ਤਕਦੀਰਾਂ ਵੱਗੀਆਂ ਵਸਦਾ ਰਹੇ ਗਿਰਾਂ ਰਾਹੀਆਂ ਖੈਰ ਮਨਾਵਾਂ ਕੋਇਲ ਬੋਲਦੀ ਛੱਡ ਪੀਆ ਦੀ ਬਾਂਹ ਮੈਂ ਵਣ ਵਣ ਡੋਲਦੀ ਸੰਗ ਆਥਣ ਅਲਬੇਲਾ ਮਨੂਆ ਸੁਹਲ ਜੀ ਛਾਂ ਪਰਬਤ ਦੀ ਉੱਘੇ ਡਾਵਾਂ ਡੋਲ ਜੀ ਲੰਘਿਆ ਜੋਬਨ ਸੇਕ ਬਰੂਹਾਂ ਕੋਲ ਦੀ ਮਾਣੀ ਨਾਂ ਰੰਗ ਦੀ ਛਾਂ ਕੂੜ ਨਾਂ ਬੋਲਦੀ ਬਾਜ਼ ਗਿਰਾਂ ਦਾ ਜ਼ਖਮੀ ਸਾਡਾ ਢੋਲ ਜੀ ਵੱਸਦਾ ਰਹੇ ਗਿਰਾਂ ਨਿਸ਼ਾਨੀ ਢੋਲ ਦੀ

ਭਗਵਾਂ ਵਗੇ ਦਰਿਆ ਭਲਾ

ਭਗਵਾਂ ਵਗੇ ਦਰਿਆ ਭਲਾ ਤੂੰ ਵੇਖਣ ਦੇ ਲਈ ਆ ਭਲਾ ਕੰਢੇ ਤੇ ਰੁੱਖੜੇ ਝੂਮਦੇ ਕੁਝ ਸਿਸਕਦੇ ਕੁਝ ਊਂਘਦੇ ਅੰਬਰਾਂ ‘ਚ ਸਾਏ ਮੇਲ੍ਹਦੇ ਕੁਝ ਬੋਲਦੇ ਕੁਝ ਨਾ ਭਲਾ ਸਾਗਰ ਤੇ ਸ਼ੂਕੇ ਵਾਅ ਭਲਾ ਭਗਵਾਂ ਵਗੇ ਦਰਿਆ ਭਲਾ ਹੋਇਆ ਕੀ ਪੰਛੀ ਮਰ ਗਏ ਹੋਇਆ ਕੀ ਅੰਬਰ ਠਰ ਗਏ ਇਕ ਬੋਟ ਹੈ ਕਿ ਦਿਲ ਮੇਰਾ ਭਾਂਬੜ 'ਚ ਡਿੱਗਾ ਆ ਭਲਾ ਭਗਵਾਂ ਵਗੇ ਦਰਿਆ ਭਲਾ ਬਰਫ਼ੀਲਾ ਬੱਦਲ ਡੋਲਦਾ ਕੁਝ ਚੁੱਪ ਹੈ ਕੁਝ ਬੋਲਦਾ ਕੁਝ ਦੂਰ ਦਾ ਕੁਝ ਕੋਲ ਦਾ ਜ਼ਾਮਨ ਬਣੇ ਦਰਿਆ ਭਲਾ ਭਗਵਾਂ ਵਗੇ ਦਰਿਆ ਭਲਾ ਪਰਬਤ ਦੇ ਪੈਰੀਂ ਬਾਗ ਨੇ ਧਰਤੀ ਦੇ ਕੇਡੇ ਭਾਗ ਨੇ ਪੱਥਰਾਂ ਨੂੰ ਫੁੱਲ ਨਾ ਤੋੜਦਾ ਫੁੱਲ ਟੁੱਟੇ ਨਾ ਕੋਈ ਜੋੜਦਾ ਵਾਦੀ ਤੇ ਸੂਕੇ ਵਾ ਭਲਾ ਭਗਵਾਂ ਵਗੇ ਦਰਿਆ ਭਲਾ ਢਲੀਆਂ ਤਿਕਾਲਾਂ ਮੋੜ ਦੇ ਪੰਛੀ ਬਹਾਰਾਂ ਮੋੜ ਦੇ ਚੁੱਪ ਦੀਵਾ, ਰਾਤ ਪਹਾੜ ਦੀ ਕਿਉਂ ਅੱਖ ਬਦਲੀ ਏ ਯਾਰ ਦੀ ਸੁੰਨਾ ਵਗੇ ਦਰਿਆ ਭਲਾ ਪਰਦੇਸੀਆ ਤੇਰਾ ਸ਼ਹਿਰ ਹੈ ਕੁਝ ਤੈਨੂੰ ਸਾਡਾ ਵੈਰ ਹੈ ਬੁਲਬੁਲ ਨੂੰ ਡੰਗਿਆ ਨਾਗ ਨੇ ਇਕ ਚੰਨ ਲੱਖਾਂ ਦਾਗ਼ ਨੇ ਲੇਖਾਂ ਦੀ ਵੱਗੀ ਵਾਅ ਭਲਾ ਭਗਵਾਂ ਵਗੇ ਦਰਿਆ ਭਲਾ ਚੰਬੇ ਦਾ ਰਾਜਾ ਵਰਜਦਾ ਬਿਨ ਬੂੰਦ ਘਣਹਰ ਗਰਜਦਾ ਜੋਬਨ ਤਾਂ ਕੰਧੀ ਕੱਚੀਆਂ ਜੰਗਲਾਂ 'ਚ ਦਾਖਾਂ ਪੱਕੀਆਂ ਅੰਬਰ ਤਾਂ ਭਰਿਆ ਬੂਰ ਦਾ ਵੇਖੀਂ ਤਾਂ ਵੱਡਾ ਚਾਅ ਭਲਾ ਭਗਵਾਂ ਵਗੇ ਦਰਿਆ ਭਲਾ ਤੂੰ ਵੇਖਣ ਦੇ ਲਈ ਆ ਭਲਾ

ਜਿਊਂਦੇ ਯਾਰਾਂ ਨੂੰ ਖ਼ਾਕ ਨਸੀਬ ਹੋਈ-ਇਕ ਮਨਬਚਨੀ*

ਬੁੱਤ ਸੇਕ ਜਾਂ, ਬੁੱਤਾਂ ਦੀ ਬਾਤ ਪਾ ਲੈ ਅੱਗ ਅੱਗ ਹੈ, ਸੇਕ ਜੁਦਾ ਨਾਹੀਂ ਗੁੱਝੀ ਅੱਗ ਤੋਂ ਅੱਖੀਆਂ ਫੇਰ ਬੈਠੇ ਬਾਹਰ ਮਿਲਾਂਗੇ ਸਾਨੂੰ ਸਜ਼ਾ ਨਾਹੀਂ ਨੈਣ ਹੁੰਦਿਆਂ ਨੈਣਾਂ ਤੋਂ ਭਟਕ ਜਾਣਾ ਸਾਡੀ ਸਿਫ਼ਤ ਹੈ ਸਾਡਾ ਗੁਨਾਹ ਨਾਹੀਂ ਕਾਜ਼ੀ ਵਾਂਗ ਜੋ ਆਪਣੇ ਬੋਲਦੇ ਨੇ ਨਿਰੀ ਮੌਤ ਨੇ ਕਿਤੇ ਪਨਾਹ ਨਾਹੀਂ ਬੁੱਝਣ ਵਾਸਤੇ ਭੇਦ ਮੁਹੱਬਤਾਂ ਦੇ ਸ਼ਾਹੀ ਗੈਰ ਹੈ, ਯਾਰਾਂ ਦੀ ਰਾਹ ਨਾਹੀਂ ਬੁੱਤ ਤਿੜਕਦੇ ਰੂਹਾਂ ਚੋਂ ਰੂਹ ਖ਼ਾਲੀ ਫੁੱਲਾਂ ਬੇਲਿਆਂ ਮਾਰਨੀ ਧਾਅ ਨਾਹੀਂ ਜੋ ਨਹੀਂ ਜਾਣਦੇ ਓਸੇ ਤੋਂ ਮੁਕਰ ਜਾਣਾ ਲੋਕਾ ਕੂੜ ਕਹਾਣੀਆਂ ਪਾ ਨਾਹੀਂ ਮੌਤ ਭੇਤ ਬਣਿਆ ਜ਼ਖਮੀ ਸੀਨਿਆ ਦਾ ਮੈਲੀ ਨਜ਼ਰ ਦੀ ਮਿਟੀ ਬਲਾ ਨਾਹੀਂ ਸ਼ਾਇਰ ਸੌਂ ਗਿਆ ਫੁੱਲਾਂ ਦੀ ਛਾਂ ਹੇਠਾਂ ਏਥੋਂ ਜਾਗ ਉਠੇ ਏਡੀ ਜਾਅ ਨਾਹੀਂ ਕੂੰਜਾਂ ਰੀਸ ਕੀਤੀ ਬਾਜ਼ਾਂ ਉਡਦਿਆਂ ਦੀ ਤੇਰੇ ਅੰਬਰੋਂ ਵੱਡੀ ਬਲਾ ਨਾਹੀਂ ਸੁੰਨ ਬੇਲਿਆਂ ਤੇ ਚਮਕੇ ਦੂਰ ਸੂਰਜ ਫੇਰ ਮਿਲਾਂਗੇ ਅਜੇ ਰਜ਼ਾ ਨਾਹੀਂ ਕੰਢੇ ਹੁਸਨ ਦੇ ਸਾਗਰੀਂ, ਨਕਸ਼ ਡੂੰਘੇ ਲਿਖਣ ਵਾਲਿਆ ਤੇਰਾ ਵਸਾਹ ਨਾਹੀਂ ਅਸੀਂ ਧੁੰਮਾਂਗੇ ਯਾਰ ਦੀ ਜੂਹ ਅੰਦਰ ਕਾਫ਼ਰ ਵੱਜਣਾ ਕੋਈ ਗੁਨਾਹ ਨਾਹੀਂ ਜਿਉਂਦੇ ਯਾਰਾਂ ਨੂੰ ਖ਼ਾਕ ਨਸੀਬ ਹੋਈ ਮੋਏ ਯਾਰਾਂ ਦਾ ਵਾਸਤਾ ਪਾ ਨਾਹੀਂ ਯਾਰ ਵਿਛੜੇ ਲਾਮ੍ਹ ਤੋਂ ਨਹੀਂ ਪਰਤੇ ਮਾਤਾ ਵੈਣ ਵਿਯੋਗ ਦੇ ਪਾ ਨਾਹੀਂ ਸ਼ਾਹੀ ਆਖਦੀ ਜਿਨ੍ਹਾਂ ਨੂੰ ਕੂੜ ਕੁੱਤੇ ਰੱਬ ਜਾਣਦਾ ਉਨ੍ਹਾਂ ਦੀ ਥਾਹ ਨਾਹੀਂ ਰੱਖਣ ਮੌਤ ਤੋਂ ਰੱਤਾ ਕੁ ਕਦਮ ਤਿਖੇ ਅੱਗੋਂ ਪੁੱਛ ਨਾ ਤੇਰਾ ਵਸਾਹ ਨਾਹੀਂ ਸੇਜ ਮਿੱਟੀ ਦੀ ਮਿੱਟੀ ਦਾ ਆਲ੍ਹਣਾ ਵੇ ਜੋਬਨ ਬਾਲਿਆ ਏਡਾ ਚਿਰਾਗ਼ ਨਾਹੀਂ ਫੁੱਲਾਂ-ਪੰਛੀਆਂ ਰੁੱਖਾਂ ਦੀਆਂ ਰਗਾਂ ਅੰਦਰ ਖਿੜਿਆ ਰਾਗ ਹੈ ਨਿਰਾ ਵੈਰਾਗ ਨਾਹੀਂ ਸੁੱਚਾ ਨੀਰ ਜੁਦਾਈ ਦੇ ਚਸ਼ਮਿਆਂ ਦਾ ਮੈਂ ਤਾਂ ਵੱਖਰਾ ਵੇਖਿਆ ਖ਼ਾਬ ਨਾਹੀਂ ਤੇਰੇ ਪੱਤਣਾਂ ਦੇ ਪਾਣੀ ਮੁੱਕਣੇ ਨਾ ਨੀਰ ਨੀਰ ਹੈ, ਬੰਨੇ ਦੀ ਢਾਬ ਨਾਹੀਂ ਤਾੜੀ ਮਾਰ ਉਡਾਣ ਜੋ ਪੰਛੀਆਂ ਨੂੰ ਉਜੜ ਜਾਣਗੇ ਵੱਸਣੇ ਬਾਗ਼ ਨਾਹੀਂ *ਇਹ ਕਵਿਤਾ ਪੰਜਾਬ ਦੇ ਵੱਡੇ ਗਾਇਕ ਆਂਜਹਾਨੀ ਮੇਰੇ ਪਿਆਰੇ ਅੰਗਪਾਲ ਸਰਦਾਰ ਜੋਗਿੰਦਰ ਸਿੰਘ ਹੀਰ ਦੀ ਮਿੱਠੀ ਯਾਦ ਦੇ ਨਾਂ ਹੈ-ਲੇਖਕ

ਕੋਇਲ ਕੂਕੇ ਰਾਤ ਨੂੰ

ਕੋਇਲ ਕੂਕੇ ਰਾਤ ਨੂੰ ਬਹਿ ਬਾਗਾਂ ਦੇ ਛੋਰ ਮੈਂ ਜੁੱਗਾਂ ਤੋਂ ਗਾ ਰਹੀ ਦਮ ਦੀਆਂ ਤਾਂਘਾਂ ਹੋਰ ਅੰਬਰ ਛਾਂ ਹਰਿਆਲੀਆਂ ਮੇਰੇ ਖ਼ਾਸ ਨਸੀਬ ਕੱਖ ਕਾਨੇ ਪੱਤ ਮੋਹ ਭਰੇ ਵੱਸਣ ਬਹੁਤ ਕਰੀਬ ਫੁੱਲਾਂ ਅੰਦਰ ਧੜਕਦਾ ਮਿੱਟੀ ਦਾ ਸੁਰਤਾਲ ਗੀਤ ਗਗਨ ਦਾ ਮੁੜੇਗਾ ਅੱਗ ਦੇ ਜੰਗਲ ਭਾਲ ਕਿਣਕਾ ਪੁੱਛੇ ਖ਼ਾਕ ਨੂੰ ਤਾਰਾ ਕਦ ਚੜ੍ਹਿਆ ਘਰ ਬੇਨਾਮਾ ਉਜੜਿਆ ਅਜੇ ਨਹੀਂ ਮਰਿਆ ਸੱਚ ਦੀਆਂ ਕੂੜ ਕਹਾਣੀਆਂ ਅੱਖਰਾਂ ਦੇ ਵਾਪਾਰ ਪੌਣਾਂ ਵੀ ਨਾ ਝੱਲਿਆ ਖਿੜਦੇ ਫੁੱਲ ਦਾ ਭਾਰ ਦੁੱਖ ਮਿੱਟੀ ਦਾ ਬਰਸਦਾ ਬਰਸੇ ਰੰਗਲੀ ਲੀਕ ਕੋਇਲ ਗੀਤ ਉਚਾਰ ਕੇ ਆ ਪਹੁੰਚੀ ਗਗਨਾਂ ਤੀਕ ਨੌਂਹ ਨੌਂਹ ਅੰਬਰ ਘੁੰਮਦੇ ਕੀ ਉਚਿਆਂ ਦੀ ਜ਼ਾਤ ਲਿਖਿਆ ਗਾਇਆ ਭੁੱਲਿਆ ਸਾਂਵਲ ਤੇਰੀ ਦਾਤ ਨਗਰੀ ਪੈਸਾ ਗਾ ਰਿਹਾ ਦੇਹ ਵਿਕਦੀ ਜਾਂ ਦਾਦ ਖਾਰੇ ਸਾਗਰ ਪੱਛਿਆ ਸ਼ਹਿਰ ਕਰੇ ਫਰਿਆਦ ਮੁੜ ਗਾਉਣਾ ਇਸ ਧਰਤ ਨੇ ਛੱਡ ਦੰਮਾਂ ਦਾ ਮੋਹ ਜੋ ਸੁਰ ਪੌਣਾਂ ਡੰਗਿਆ ਅਜੇ ਨਾ ਮੁੜਿਆ ਉਹ ਰਾਹੀਆ ਰਾਹੇ ਜਾਂਦਿਆਂ ਰਤਾ ਕੁ ਕੋਲ ਖਲੋ ਮੈਂ ਥਲ ਕੰਢੇ ਕੂਕਦੀ ਮਤ ਕੋਈ ਸੁਣਦਾ ਹੋ ਕੀ ਬਚਿਆ ਇਸ ਸ਼ਹਿਰ ਦਾ ਖਾਰੇ ਖੂਹ ਦਾ ਛੰਭ ਤਿੱਖੀਆਂ ਚੁੰਝਾਂ ਕੱਟਿਆ ਦਿਲ ਦੀਵੇ ਦਾ ਖੰਭ ਕੋਇਲ ਕੂਕੇ ਬਾਗ ਦੀ ਗਾ ਹੋਈ ਦਿਲਗੀਰ ਮੈਂ ਜੁੱਗਾਂ ਤੋਂ ਗਾ ਰਹੀ ਸੁਰ ਦੀ ਨਹੀਂ ਅਖੀਰ

ਚਾਨਣੀ ਪਹਾੜ ਦੀ

ਡਾਢੇ-ਟਿੱਬੇ ਦੀ ਚਾਨਣੀ, ਜਿੰਦੇ ਚਾਨਣੀ ਕਦ ਮਾਨਣੀ ! ਨਾ ਜਾਹ ਨਦੀਏ ਨਾ ਜਾਹ ਹਿੱਕਾਂ ਦੇ ਨਾਲ ਡੱਕੀਏ ਵੇਦਨ ਜੱਗ ਦਾ ਨਹੀਂ ਵਸਾਹ ਜਿੰਨ੍ਹੀ ਰਾਹੀਂ ਮੈਂ ਤੁਰ ਜਾਣਾ ਰਾਹ ਦਾ ਕੌਣ ਵਸਾਹ ਜਾਣਾ ਦੂਰ ਬੜਾ, ਨਾ ਸਹਿਲਾ ਜਰਨਾਂ ਕਹਿਰ ਬਲਾ ਮੁੜਨਾ ਵੈਰ, ਬਲਾ, ਹਾਅ ਹਾ ! ਜੇ ਜਾਣਾ ਤੂੰ ਵੀ ਰੁੱਸ ਜਾਣਾ , ਉਤਰੇ ਵਕਤ ਫ਼ਨਾਹ ਕਿਧਰ ਜਾਣਾ, ਪਾਰ ਟਿਕਾਣਾ ਮੇਲਾ ਦੂਰ ਬੜਾ ਨਾ ਜਾਹ ਨਦੀਏ ਨਾ ਜਾਹ ਉਤਰੇ ਵਕਤ ਫ਼ਨਾਹ ਜਦ ਆਪਣੇ ਵੈਰੀ ਬਣ ਜਾਣੇ ਜੱਗ ਦਾ ਕੌਣ ਵਸਾਹ ਨਾ ਜਾਹ ਨਦੀਏ ਨਾ ਜਾਹ ਹਿੱਕਾਂ ਦੇ ਨਾਲ ਡੱਕੀਏ ਵੇਦਨ ਜੱਗ ਦਾ ਨਹੀਂ ਵਸਾਹ (ਇਸ ਰਚਨਾ ਤੇ ਕੰਮ ਜਾਰੀ ਹੈ)

  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ