Sudama Pandey Dhoomil
ਸੁਦਾਮਾ ਪਾਂਡੇ "ਧੂਮਿਲ"

ਸੁਦਾਮਾ ਪਾਂਡੇ "ਧੂਮਿਲ" (9 ਨਵੰਬਰ 1936 - 10 ਫਰਵਰੀ 1975), ਜਿਸਨੂੰ ਆਮ ਤੌਰ 'ਤੇ ਧੂਮਿਲ ਕਿਹਾ ਜਾਂਦਾ ਹੈ, ਵਾਰਾਣਸੀ ਦਾ ਇੱਕ ਪ੍ਰਸਿੱਧ ਹਿੰਦੀ ਕਵੀ ਸੀ, ਜੋ ਆਪਣੀਆਂ ਇਨਕਲਾਬੀ ਲਿਖਤਾਂ ਅਤੇ "ਵਿਰੋਧ-ਕਾਵਿ" ਲਈ ਜਾਣਿਆ ਜਾਂਦਾ ਹੈ। ਆਪਣੀ ਬਗਾਵਤ ਲਿਖਤਾਂ ਕਾਰਨ ਹਿੰਦੀ ਕਵਿਤਾ ਦੇ ਨਾਰਾਜ਼ ਨੌਜਵਾਨ ਵਜੋਂ ਜਾਣੇ ਜਾਂਦੇ ਧੂਮਿਲ ਨੇ ਆਪਣੇ ਜੀਵਨ ਕਾਲ ਦੌਰਾਨ, ਸੰਸਦ ਸੇ ਸੜਕ ਤਕ, ਕਵਿਤਾਵਾਂ ਦਾ ਇੱਕੋ ਇੱਕ ਸੰਗ੍ਰਹਿ ਪ੍ਰਕਾਸ਼ਤ ਕੀਤਾ, ਪਰੰਤੂ ਉਸ ਦੀ ਰਚਨਾ ਦਾ ਇੱਕ ਹੋਰ ਸੰਗ੍ਰਹਿ, 'ਕਲ ਸੁਨਨਾ ਮੁਝੇ' ਮਰਨ ਉਪਰੰਤ ਪ੍ਰਕਾਸ਼ਤ ਕੀਤਾ ਗਿਆ ਅਤੇ ਇਸ ਨੂੰ 1979 ਵਿੱਚ ਹਿੰਦੀ ਸਾਹਿਤ ਵਿੱਚ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ।