Shery Karia
ਸ਼ੇਰੀ ਕਰੀਆ

Punjabi Kavita
  

ਸ਼ੇਰੀ ਕਰੀਆ

ਸ਼ੇਰੀ ਕਰੀਆ (੧ ਫਰਵਰੀ ੨੦੦੦-) ਦਾ ਜਨਮ ਪਿਤਾ ਸ. ਗੁਰਮੀਤ ਸਿੰਘ ਅਤੇ ਮਾਤਾ ਸ਼੍ਰੀਮਤੀ ਕੁਲਵਿੰਦਰ ਕੌਰ ਦੇ ਘਰ ਪਿੰਡ ਕਰੀ ਕਲਾਂ ਜਿਲ੍ਹਾ ਫ਼ਿਰੋਜ਼ਪੁਰ ਵਿੱਚ ਹੋਇਆ । ਇਨ੍ਹਾਂ ਨੂੰ ਪੰਜਾਬੀ ਕਵਿਤਾਵਾਂ ਲਿਖਣ ਦਾ ਸ਼ੌਕ ਹੈ ।

ਪੰਜਾਬੀ ਕਵਿਤਾ ਸ਼ੇਰੀ ਕਰੀਆ1. ਪਿੰਡ ਦੀ ਯਾਦ

ਬਚਪਨ ਵਾਲੇ ਬੇਲੀ ਓਹ ਸਾਈਕਲ ਤੇ ਸੀ ਗੇੜੇ ਕਦੇ ਨਹਿਰ ਕਦੇ ਪਿੰਡ ਦਿਲ ਵਿਚ ਵੱਸਦੇ ਸੀ ਮੇਰੇ ਦਿਲ ਦੀ ਆਖ ਸੁਣਾਈ ਆ ਯਾਦ ਕਰੀਆ ਦੀ ਆਈ ਆ ਨਾ ਤੇਰੇ ਸ਼ਹਿਰ 'ਚ ਕੋਈ ਬੁਰਾਈ ਆ ਮੈਨੂੰ ਯਾਦ ਪਿੰਡ ਦੀ ਆਈ ਆ ਗਰਮੀ ਦਾ ਓਹ ਸੀਜ਼ਨ ਬੇਰ ਲਾਹੁਣੇ ਬੇਰੀ ਤੋਂ ਏਥੇ ਸਾਹ ਵੀ ਆਵੇ ਨਾ ਪੁੱਛ ਨਾ ਸ਼ੇਰੀ ਤੋਂ ਜਾਨ ਸੂਲੀ ਅਟਕਾਈ ਆ ਨਾ ਤੇਰੇ ਸ਼ਹਿਰ 'ਚ ਕੋਈ ਬੁਰਾਈ ਆ ਮੈਨੂੰ ਯਾਦ ਪਿੰਡ ਦੀ ਆਈ ਆ ਫਿਰਨੀ, ਮੋੜ, ਸੜਕ ਰਹਿੰਦੇ ਬੈਠੇ ਸੀ ਦੂਰੀਆਂ ਬਹੁਤ ਅੱਜ ਪਹਿਲਾਂ ਰਹਿੰਦੇ ਇਕੱਠੇ ਸੀ ਵਧ ਗਈ ਮਹਿੰਗਾਈ ਆ ਨਾ ਤੇਰੇ ਸ਼ਹਿਰ 'ਚ ਕੋਈ ਬੁਰਾਈ ਆ ਮੈਨੂੰ ਯਾਦ ਪਿੰਡ ਦੀ ਆਈ ਆ ਦੁੱਧ, ਲੱਸੀ, ਟੋਕਾ ਪੱਕੇ ਬੇਲੀ ਸੀ ਫ਼ਲੈਟ, ਕੋਠੀ, ਗਰਾਜ ਨਾ ਕੁਲੀ ਹਵੇਲੀ ਸੀ ਦਿਨ ਓਹ ਮੁੜ ਆ ਜਾਣ ਰੱਬ ਮੂਹਰੇ ਦੁਹਾਈ ਆ ਨਾ ਤੇਰੇ ਸ਼ਹਿਰ 'ਚ ਕੋਈ ਬੁਰਾਈ ਆ ਮੈਨੂੰ ਯਾਦ ਪਿੰਡ ਦੀ ਆਈ ਆ

2. ਸ਼ੇਖ਼ ਦੁਬੱਈ ਦਾ

ਕਿਆ ਹਸੀਨ ਜ਼ਿੰਦਗੀ ਹੁੰਦੀ ਨਾ ਕਰਨੀ ਬੰਦਗੀ ਹੁੰਦੀ ਬਹੁਤ ਨੌਕਰ ਚਾਕਰ ਹੁੰਦੇ ਨਾ ਕਰਦਾ ਕੰਮ ਕਈ ਦਾ । ਜੇ ਮੈਂ ਹੁੰਦਾ ਸ਼ੇਖ਼ ਦੁਬਈ ਦਾ ਨਾ ਕਿਸੇ ਤੋਂ ਸੀ ਲਈਦਾ। ਸਾਰੇ ਪਿੰਡ ’ਚ ਬੱਲੇ ਹੁੰਦੀ ਸਿਆਸਤ ਜੁੱਤੀ ਥੱਲੇ ਹੁੰਦੀ ਮੇਰੀ ਹਰ ਗੱਲ ਮੰਨਦੇ ਲੋਕੀ ਨਾ ਰੱਬ ਤੋਂ ਕੁਝ ਸੀ ਚੲ੍ਹੀਦਾ । ਜੇ ਮੈਂ ਹੁੰਦਾ ਸ਼ੇਖ਼ ਦੁਬਈ ਦਾ ਨਾ ਕਿਸੇ ਤੋਂ ਸੀ ਲਈਦਾ। ਵੱਡਾ ਸਾਰਾ ਘਰ ਹੁੰਦਾ ਕਿਸੇ ਅੱਜ ਦੇ ਸਾਧ ਵਾਂਗੂੰ ਕਾਫ਼ਲਾ ਮੇਰਾ ਗਰ ਹੁੰਦਾ ਲਗਜਰੀ ਗੱਡੀਆਂ ਕੋਲ ਮੇਰੇ ਫਿਰ ਟਿਕ ਕੇ ਨਾ ਸੀ ਬੲ੍ਹੀਦਾ। ਜੇ ਮੈਂ ਹੁੰਦਾ ਸ਼ੇਖ਼ ਦੁਬਈ ਦਾ ਨਾ ਕਿਸੇ ਤੋਂ ਸੀ ਲਈਦਾ।

3. ਜਵਾਨੀ

ਇਹਨੂੰ ਸਾਂਭ ਲੈ ਬੜੇ ਚੋਰ ਨੇ ਇਹ ਜੱਗ ਦੇ ਵਿੱਚ ਬੜੇ ਕੋੜ ਨੇ ਨਾ ਮਾੜੇ ਰਾਹ ਤੇ ਜਾ ਨਾ ਕਿਤੇ ਖੱਟ ਲਵੀਂ ਬਦਨਾਮੀ ਉਮਰ ਆ ਇਹ ਲਾਸਾਨੀ ਚਾਰ ਦਿਨਾ ਦੀ ਜਵਾਨੀ ਹੁਣ ਕਰਲੈ ਮਿਹਨਤ ਤਹਿ ਨਾ ਹੁਣ ਟਿਕ ਕੇ ਕਾਕਾ ਬਹਿ ਬਸ ਆਹੀ ਉਮਰ ਆ ਕਰਲੈ ਨਈਂ ਤਾਂ ਪੱਲੇ ਨਈਂ ਰਹਿਣੀ ਚਵਾਨੀ। ਉਮਰ ਅ ਇਹ ਲਾਸਾਨੀ ਚਾਰ ਦਿਨਾਂ ਦੀ ਜਵਾਨੀ ਹੰਕਾਰ ਦਾ ਮੈਨੂੰ ਪਤਾ ਨਈਂ ਸੱਚੀ ਦੱਸਾਂ ਰੱਤਾ ਨਈਂ ਮੈ ਤਾਂ ਕੱਖ ਆਂ ਮਹਾਰਾਜ ਤੁਸੀਂ ਹੋ ਵੱਡੇ ਗਿਆਨੀ ਉਮਰ ਆ ਇਹ ਲਾਸਾਨੀ ਚਾਰ ਦਿਨਾਂ ਦੀ ਜਵਾਨੀ

4. ਚਿੱਟਾ ਦੀਵਾ

ਅੱਜ ਇਕ ਬੈਠੇ ਬੈਠੇ ਆਇਆ ਖਿਆਲ ਕਰਾ ਮੈਂ ਕੁਝ ਅਪਣੇ ਆਪ ਨੂੰ ਸਵਾਲ । ਕੀ ਮੈ ਨਸ਼ੇ ਦਾ ਆਦੀ ਤਾਂ ਨਹੀਂ ? ਕੀ ਮੈ ਨਸ਼ੇ ਦਾ ਸਪੋਰਟ ਤਾਂ ਨਹੀਂ ? ਕਈ ਵਾਰੀ ਮੈ ਮੂੰਹ ਫੇਰ ਕੇ ਲੰਘਿਆ ਹਾਂ । ਆ ਤਾਂ ਗੱਲ ਸੱਚੀ ਆ ਹੱਥ ਦੀਆਂ ਮੁੱਠੀਆਂ ਮੀਚ ਕੇ ਜੁਬਾਨ ਨੂੰ ਦੰਦਾਂ ਵਿੱਚ ਪੀਸ ਕੇ ਅਸਲ ਵਿਚ ਮੈਂ ਗੂੰਗਾ ਹੋ ਜਾਣਾ ਬੱਸ ਨੈਟ ਤੇ ਮੈਂ ਜਿੰਮੇਵਾਰ ਇਨਸਾਨ ਹਾਂ ਮੈਂ ਚਿੱਟਾ (ਡਰੱਗ) ਹੋ ਗਿਆ ਚਾਰੇ ਪਾਸੇ ਚਿੱਟੇ ਦੰਦਾਂ ਵਿਚੋਂ ਖਾਰੇ ਹਾਸੇ । ਤੋਟ ਜਦ ਲਗਦੀ ਯਾਰਾ ਚਿੱਟਾ ਨਾ ਲਾਵੀ ਸਰਦਾਰਾ ਹੋਰ ਬਹੁਤ ਨੇ ਖ਼ਾਲਾ ਮਰਲਾ ਚਿੱਟਾ ਨਾ ਲਾਵੀ ਸਰਦਾਰਾ ੫ ਇੰਚ ਦੀ ਸਰਿੰਜ ਵਿਚ ੫੦੦ ਦੀ ਜਦ ਮੌਤ ਪੈਂਦੀ ਨਸਾਂ ਮਰਦੀਆਂ ਜਮੀਰ ਮਰਦੀ ਮਾਂ ਦਾ ਪੁੱਤ ਮਰਦਾ ਭੈਣ ਦਾ ਵੀਰ ਮਰਦਾ ਹਜੇ ਵੀ ਕਾਹਦੇ ਆਹ ਦਰਦ ਨਾ ਦਿੰਦੀ । ਕਈ ਸਿਲਵਰ ਤੇ ਨੇ ਲੌਂਦੇ ਆਪਣੇ ਆਪ ਨੂੰ ਆਪ ਹੀ ਸਿਆਣਾ ਕਹੌਂਦੇ ਵੇਚਣ ਵਾਲੇ ਨੋਟ ਕਮੌਂਦੇ ਓਹਦੇ ਲਈ ਇਕ ਬੋਲ ਆ ਚਿੱਟੇ ਦਾ ਧੰਦਾ ਬਹੁਤਾ ਗੰਦਾ ਬਣਦਾ ਤੂੰ ਕਮਾਊ ਫਿਕਰ ਨਾ ਕਰ ਲਿਖ ਕੇ ਲੈ ਲਾ ਪੁੱਤ ਤੇਰਾ ਵੀ ਇਸੇ ਰਸਤੇ ਜਾਓ ।

5. ਰੱਬ ਦਾ ਰੂਪ ਮੇਰਾ ਬਾਪੂ

ਰੱਬ ਦਾ ਰੂਪ ਮੇਰਾ ਬਾਪੂ ਹਰ ਗੱਲ ਮੇਰੀ ਮੰਨਦਾ ਬਾਪੂ । ਓਹਦੀ ਮੇਰੇ ਵਿੱਚ ਅੰਸ਼ ਆ ਹੈਗੀ । ਦਿਖਦਾ ਮੇਰੇ ਵਿੱਚ ਓਹਦਾ ਪਰਛਾਵਾਂ । ਸੱਚੀ ਗੱਲ ਸ਼ੇਰੀ ਆਖੂ ਰੱਬ ਦਾ ਰੂਪ ਮੇਰਾ ਬਾਪੂ ਕਦੇ ਸੂਰਜ ਵਾਂਗੂੰ ਗਰਮ ਹੋ ਜਾਂਦਾ ਕਦੇ ਬੋਹੜ ਦੀ ਛਾਂ ਵਾਂਗੂੰ ਮੈਨੂੰ ਛਾਂ ਕਰਦਾ ਮਾੜਾ ਚੰਗਾ ਮੈਨੂੰ ਸਮਝਾਵੇ ਮਾੜੀ ਗੱਲ ਤੇ ਮੈਨੂੰ ਕਰਲਾਵੇ ਚੰਗੀ ਤੇ ਸਾਬਾਸ਼ ਦਿੰਦਾ ਰੱਬ ਦਾ ਰੂਪ ਮੇਰਾ ਬਾਪੂ ਨਸ਼ੇ ਤੋਂ ਮੈਨੂੰ ਹਰ ਪਲ ਉਹ ਵਰਜੇ ਮੇਰੀ ਜਿੰਦ ਤੇ ਸਭ ਓਹਦੇ ਕਰਜੇ ਓਹ ਪੁੱਤ ਕਦੇ ਭੁੱਖਾ ਨਹੀ ਮਾਰਦਾ ਜਿਹਦੇ ਸਿਰ ਤੇ ਹੋਵੇ ਬਾਪੂ ਰੱਬ ਦਾ ਰੂਪ ਮੇਰਾ ਬਾਪੂ ਮੇਰੀ ਹਰ ਖ਼ਵਾਹਿਸ਼ ਸਿਰ ਮੱਥੇ ਪਰਵਾਨ ਓਹਦੀ ਮੇਰੇ ਵਿਚ ਵਸਦੀ ਜਾਨ ਰੱਬਾ ਕਿਸੇ ਦਾ ਕਦੇ ਵੀ ਨਾ ਮਰੇ ਬੇਬੇ ਬਾਪੂ ਰੱਬ ਦਾ ਰੂਪ ਮੇਰਾ ਬਾਪੂ

5. ਆਦਮਬੋ

ਆਦਮਬੋ ਆਦਮਬੋ ਆਦਮਬੋ ਆਦਮਬੋ ਬੰਦੇ ਨੂੰ ਖਾਂਦੇ ਬੰਦੇ ਹੋ ਆਦਮਬੋ ਆਦਮਬੋ ਆਦਮਬੋ ਆਦਮਬੋ ਭਰੂਣ ਦੇ ਤਾਰੇ ਦੀ ਹੋਵੇ ਸਫ਼ਾਈ ਰੱਬ ਦੇ ਘਰ ਦੀ ਕਰੇ ਪਾਪੀ ਅਗਵਾਈ । ਫੁੱਲ ਦੀ ਲੁਟੀ ਭੰਵਰੇ ਖੁਸ਼ਬੋ ਆਦਮਬੋ ਆਦਮਬੋ ਆਦਮਬੋ ਆਦਮਬੋ ਚੋਰਾਂ ਨਾਲ ਮਿਲ ਗਏ ਤਾਲੇ ਭੁਖਿਆਂ ਦੇ ਨੰਗ ਨੇ ਸਾਲੇ ਇੱਕ ਬੰਦੇ ਦੀਆਂ ਬੁੜ੍ਹੀਆਂ ੧੦੦ ਆਦਮਬੋ ਆਦਮਬੋ ਆਦਮਬੋ ਆਦਮਬੋ