Sant Wali Ram ਸੰਤ ਵਲੀ ਰਾਮ

ਸੰਤ ਵਲੀ ਰਾਮ (ਸਤਾਰਵੀਂ ਸਦੀ) ਪੰਜਾਬੀ ਦੇ ਸੂਫ਼ੀ ਕਵੀ ਹੋਏ ਹਨ । ਉਹ ਸ਼ਾਹਜਹਾਂ ਦੇ ਪੁੱਤਰ ਦਾਰਾ ਸ਼ਕੋਹ ਦੇ ਅਹਿਲਕਾਰ ਸਨ । ਉਨ੍ਹਾਂ ਨੇ ਫਾਰਸੀ, ਹਿੰਦੀ, ਰੇਖਤਾ ਅਤੇ ਪੰਜਾਬੀ ਵਿਚ ਕਾਵਿ ਰਚਨਾ ਕੀਤੀ ।ਉਨ੍ਹਾਂ ਨੇ ਦੀਵਾਨ ਵਲੀ ਰਾਮ ਦੇ ਤੌਰ ਤੇ ਵੀਹ ਸਾਲ ਤਕ ਬਾਦਸ਼ਾਹ ਔਰੰਗਜ਼ੇਬ ਦੇ ਵੇਲੇ ਵੀ ਨੌਕਰੀ ਕੀਤੀ । ਉਹ ਨੌਕਰੀ ਛੱਡ ਕੇ ਬੇਪਰਵਾਹ ਫ਼ਕੀਰ ਹੋ ਗਏ । ਉਨ੍ਹਾਂ ਦੇ ਪੁੱਤਰ ਨੰਦ ਰਾਮ ਵੀ ਕਵੀ ਹੋਏ ਹਨ ਜੋ ਗੁਰੂ ਗੋਬਿੰਦ ਸਿੰਘ ਜੀ ਕੋਲ ਸੇਵਾ ਕਰਦੇ ਰਹੇ ।