Punjabi Kavita
  

ਪ੍ਰੋਫ਼ੈਸਰ ਰਾਕੇਸ਼ ਰਮਨ

ਪ੍ਰੋਫ਼ੈਸਰ ਰਾਕੇਸ਼ ਰਮਨ ਪੰਜਾਬੀ ਕਵੀ, ਲੇਖਕ, ਆਲੋਚਕ ਅਤੇ ਚਿੰਤਕ ਸਨ । ਉਨ੍ਹਾਂ ਨੇ ਵਿਭਿੰਨ ਵਿਧਾਵਾਂ ਨੂੰ ਆਧਾਰ ਬਣਾ ਕੇ ਪੰਜਾਬੀ ਸਾਹਿਤ ਦੀ ਸਿਰਜਣਾ ਕੀਤੀ ਸੀ। ਉਨ੍ਹਾਂ ਨੇ ਚਾਰ ਕਾਵਿ ਸੰਗ੍ਰਹਿ, ਦੋ ਆਲੋਚਨਾਤਮਕ ਪੁਸਤਕਾਂ, ਇੱਕ ਨਿਬੰਧ ਸੰਗ੍ਰਹਿ ਅਤੇ ਇੱਕ ਪੁਸਤਕ ਡਾ. ਤੇਜਵੰਤ ਸਿੰਘ ਗਿੱਲ ਨਾਲ ਮਿਲ ਕੇ ਸਾਹਿਤ ਦੇ ਵਿਭਿੰਨ ਵਿਸ਼ਿਆਂ ਨੂੰ ਆਧਾਰ ਬਣਾ ਕੇ ਪੰਜਾਬੀ ਸਾਹਿਤ ਦੀ ਝੋਲੀ ਪਾਈਆਂ। ਉਨ੍ਹਾਂ ਦੇ ਲੇਖ ਪੰਜਾਬੀ ਦੇ ਪ੍ਰਮੁੱਖ ਅਖਬਾਰਾਂ ਵਿੱਚ ਅਕਸਰ ਹੀ ਛਪਦੇ ਰਹਿੰਦੇ ਸਨ। - ਪ੍ਰੋ: ਗੁਰਭਜਨ ਸਿੰਘ ਗਿੱਲ

ਪੰਜਾਬੀ ਗ਼ਜ਼ਲਾਂ ਪ੍ਰੋਫ਼ੈਸਰ ਰਾਕੇਸ਼ ਰਮਨ

ਨਾ ਕੁਦਰਤ, ਨਾ ਹੋਣੀ, ਨਾ ਰੱਬ ਦੀ ਮਰਜ਼ੀ ਹੈ
ਕੈਸੀ ਹੈ ਫਿਤਰਤ ਮਿਰੀ ਕੈਸੇ ਮੈਂ ਖ਼ਾਬ ਦੇਖਾਂ
ਹਰ ਦਮ ਤਾੜਦੀ ਰਹਿੰਦੀ ਜਦ ਕਿ ਤਿੱਖੀ ਇੱਕ ਨਜ਼ਰ ਸੀ
ਦੇਰ ਤਾਈਂ ਰਹਿੰਦਾ ਜਿਵੇਂ ਚੋਟ ਦਾ ਨਿਸ਼ਾਨ ਹੈ
ਸੱਚ ਹੋਣ ਲਈ ਕੱਟ ਮਰੇ ਸੁਪਨੇ ਦੇ ਸਿਦਕ ਦੀ ਬਾਤ ਸੁਣ