Punjabi Poetry : Qasim Ali

ਪੰਜਾਬੀ ਕਲਾਮ : ਕਾਸਿਮ ਅਲੀ


1. ਜਦੋਂ ਕਿਸਮਤ ਨਿਮਾਣੀ ਦੇ ਸਿਤਾਰੇ

ਜਦੋਂ ਕਿਸਮਤ ਨਿਮਾਣੀ ਦੇ ਸਿਤਾਰੇ ਠੀਕ ਨਈਂ ਹੁੰਦੇ ਤਦੋਂ ਔਖੀ ਗੁਜ਼ਰਦੀ ਏ ਗੁਜ਼ਾਰੇ ਠੀਕ ਨਈਂ ਹੁੰਦੇ ਗ਼ਰੀਬੀ ਵਿੱਚ ਪਤਾ ਲਗਦਾ ਸਦਾ ਖੋਟੇ ਤੇ ਖਰਿਆਂ ਦਾ ਮੁਕੱਦਰ ਠੀਕ ਹੋਵਣ ਤਾਂ ਨਿਤਾਰੇ ਠੀਕ ਨਈਂ ਹੁੰਦੇ ਛੁੱਡਾਕੇ ਉਂਗਲੀ ਬਚਪਨ ਵਿੱਚ ਇਹ ਮਾਂ ਮੇਰੀ ਨੇ ਦੱਸਿਆ ਸੀ ਤੂੰ ਖ਼ੁਦ ਪੈਰਾਂ ਤੇ ਤੁਰਿਆ ਕਰ ਸਹਾਰੇ ਠੀਕ ਨਈਂ ਹੁੰਦੇ ਮੇਰੀ ਅੱਖੀਆਂ ਦੇ ਸਾਵ੍ਹੇਂ ਤੂੰ ਨਾ ਮਿਲਿਆ ਕਰ ਰਕੀਬਾਂ ਨੂੰ ਜਨਾਜ਼ੇ ਕੋਲ ਗੈਰਾਂ ਦੇ ਬੁਲਾਰੇ ਠੀਕ ਨਈਂ ਹੁੰਦੇ ਜ਼ਮਾਨੇ ਵਿੱਚ ਮੁਹੱਬਤ ਦਾ ਭਰਮ ਰੱਖਣਾ ਜ਼ਰੂਰੀ ਏ ਸ਼ਰੀਕਾਂ ਨਾਲ ਸੱਜਣਾ ਦੇ ਉਸਾਰੇ ਠੀਕ ਨਈਂ ਹੁੰਦੇ

2. ਸੁੱਖ ਵੀ ਸਾਨੂੰ ਦੇ ਨਈਂ ਸਕਦਾ

ਸੁੱਖ ਵੀ ਸਾਨੂੰ ਦੇ ਨਈਂ ਸਕਦਾ ਦੁੱਖ ਵੀ ਹੱਸਕੇ ਸਹਿਣ ਨਈਂ ਦਿੰਦਾ ਹੱਥ ਨਾ ਲੱਗਣ ਜੁੱਤੀ ਉੱਤੇ ਪੈਰਾਂ ਵਿੱਚ ਵੀ ਬਹਿਣ ਨਈਂ ਦਿੰਦਾ ਭੁੱਖੀ ਭਾਣੀ ਨਗਰੀ ਸਾਡੀ ਜ਼ਾਲਮ ਇਹ ਸਰਦਾਰ ਅਸਾਡਾ ਉਏ ਕੰਮ ਕਰੀਏ ਤਾਂ ਕੰਮੀ ਆਖੇ ਨਾ ਕਰੀਏ ਤਾਂ ਰਹਿਣ ਨਈਂ ਦਿੰਦਾ

3. ਤੇਰੀਆਂ ਗੱਲਾਂ ਮੇਰੀਆਂ ਗੱਲਾਂ

ਤੇਰੀਆਂ ਗੱਲਾਂ ਮੇਰੀਆਂ ਗੱਲਾਂ ਜਾਣ ਕੇ ਲੋਕਾਂ ਫੇਰੀਆਂ ਗੱਲਾਂ ਸਾਡੀਆਂ ਗੱਲਾਂ ਕੱਠੀਆਂ ਗੱਲਾਂ ਕਰਿਆ ਕਰ ਕੁਝ ਮੱਠੀਆਂ ਗੱਲਾਂ ਜੀਭ ਦੇ ਹੇਠ ਲੁਕਾਈਆਂ ਗੱਲਾਂ ਗੱਲਾਂ ਨਾਲ ਰਲਾਈਆਂ ਗੱਲਾਂ ਓਹਨੂੰ ਸਭ ਸਮਝਾਈਆਂ ਗੱਲਾਂ ਫੇਰ ਵੀ ਕੰਮ ਨਾ ਆਈਆਂ ਗੱਲਾਂ ਹੰਝੂਆਂ ਨਾਲ ਰਲਾ ਨਾ ਗੱਲਾਂ ਕਰਕੇ ਹੁਣ ਪਰਤਾ ਨਾ ਗੱਲਾਂ ਤੇਰੇ ਨਾਲ ਨਾ ਕਰਦੇ ਗੱਲਾਂ ਹੋਵਣ ਆਸੇ ਪਾਸੇ ਗੱਲਾਂ 'ਕਾਸਿਮ' ਕਰ ਤੂੰ ਸੱਚੀਆਂ ਗੱਲਾਂ ਗਲ ਪੈ ਜਾਵਣ ਕੱਚੀਆਂ ਗੱਲਾਂ

4. ਲਿਖਾਰੀ ਹਾਂ ਮੈਂ ਹੱਕ ਸੱਚ ਦਾ

ਲਿਖਾਰੀ ਹਾਂ ਮੈਂ ਹੱਕ ਸੱਚ ਦਾ ਸਜ਼ਾ ਹੋਸੀ ਤਾਂ ਕੀ ਹੋਸੀ? ਕੋਈ ਮਿਸਰਾ ਬਗਾਵਤ ਦਾ ਅਦਾ ਹੋਸੀ ਤਾਂ ਕੀ ਹੋਸੀ? ਮੇਰੇ ਸ਼ਿਅਰਾਂ ਤੇ ਕੋਈ ਜ਼ਾਲਮ ਖਫ਼ਾ ਹੋਸੀ ਤਾਂ ਕੀ ਹੋਸੀ? ਸਿਰ ਮੇਰਾ ਇਸ ਤਨ ਕੋਲੋਂ ਜੁਦਾ ਹੋਸੀ ਤਾਂ ਕੀ ਹੋਸੀ? ਗ਼ਰੀਬਾਂ ਦੇ ਮੈਂ ਦੁੱਖ ਲਿਖਨਾ ਸਿਤਮ ਲਿਖਨਾ ਮੈਂ ਸਾਹਵਾਂ ਦੇ ਹਯਾਤੀ ਵਿੱਚ ਮੈਂ ਲਿੱਖੇ ਨਈਂ ਕਸੀਦੇ ਬਾਦਸ਼ਾਹਾਂ ਦੇ ਅਣਖ ਨੂੰ ਸੇਰ ਲਿੱਖਿਆ ਏ ਅਣਖ ਨੂੰ ਭਾਰ ਨਈਂ ਲਿੱਖਿਆ ਗੁਲਾਮੀ ਵਿਚ ਹਯਾਤੀ ਦਾ ਕੋਈ ਕਿਰਦਾਰ ਨਈਂ ਲਿਖਿਆ ਵਡੇਰੇ ਠੱਗ ਦੇ ਡੇਰੇ ਨੂੰ ਕਦੇ ਦਰਬਾਰ ਨਈਂ ਲਿਖਿਆ ਕਿਸੇ ਹੋਛੇ ਉਚੱਕੇ ਨੂੰ ਕਦੇ ਸਰਦਾਰ ਨਈਂ ਲਿਖਿਆ ਜਦੋਂ ਮਜ਼ਦੂਰ ਭੁੱਖੇ ਦੀ ਅਨਾ ਵਿੱਕੇ ਤਾਂ ਕੀ ਲਿੱਖਾਂ? ਜਦੋ ਰੋਟੀ ਦੇ ਬਦਲੇ ਵਿੱਚ ਹਯਾ ਵਿਕੇ ਤਾਂ ਕੀ ਲਿੱਖਾਂ? ਕਿਸੇ ਮਜ਼ਬੂਰ ਔਰਤ ਦੀ ਅਦਾ ਵਿਕੇ ਤਾਂ ਕੀ ਲਿੱਖਾਂ? ਜਦੋਂ ਗਰਜ਼ਾਂ ਦੀ ਮੰਡੀ ਵਿੱਚ ਭਰਾ ਵਿਕੇ ਤਾਂ ਕੀ ਲਿੱਖਾਂ? ਤਦੋਂ ਨਗਰ ਦੇ ਵਾਲੀ ਦੀ ਕਮੀਨੀ ਗ਼ਰਜ਼ ਲਿਖਦਾ ਹਾਂ ਮੈਂ ਰੱਤ ਦੇ ਨਾਲ ਵਰਕੇ ਤੇ ਬਗਾਵਤ ਫਰਜ਼ ਲਿਖਦਾ ਹਾਂ ਲਿਖਾਰੀ ਹਾਂ ਮੈਂ ਹੱਕ ਸੱਚ ਦਾ ਸਜ਼ਾ ਹੋਸੀ ਤਾਂ ਕੀ ਹੋਸੀ? ਮੈਂ ਲਿਖਨਾ ਬੰਬ ਧਮਾਕੇ ਵਿੱਚ ਕਿਸੇ ਦੇ ਬਾਲ ਨਾ ਮਾਰੋ ਕਿਸੇ ਦਾ ਵੀਰ ਨਾ ਮਾਰੋ ਕਿਸੇ ਦਾ ਲਾਲ ਨਾ ਮਾਰੋ ਭਰਾ ਨੂੰ ਕੈਦ ਕਰਕੇ ਤਾਂ ਭਰਾ ਦੇ ਨਾਲ ਨਾ ਮਾਰੋ ਜ਼ਜੀਦੀ ਪੇਸ਼ਵਾ ਬਣਕੇ ਨੱਬੀ ਦੀ ਆਲ਼ ਨਾ ਮਾਰੋ ਮੈਂ ਛੰਦ ਲਿਖਦਾ ਹਾਂ ਭੈਣਾਂ ਦੇ ਮੈਂ ਲਿਖਨਾ ਵੈਣ ਮਾਵਾਂ ਦੇ ਬਹਾਰਾਂ ਵਿੱਚ ਵੀ ਲਿਖਦਾ ਹਾਂ ਹਮੇਸ਼ਾਂ ਡਰ ਫ਼ਿਜ਼ਾਵਾਂ ਦੇ ਲਿਖਾਰੀ ਹਾਂ ਮੈਂ ਹੱਕ ਸੱਚ ਦਾ ਸਜ਼ਾ ਹੋਸੀ ਤਾਂ ਕੀ ਹੋਸੀ?

5. ਤੇਰੀ ਅਖ ਵਿਚ ਰੱਤਾ ਡੋਰਾ

ਤੇਰੀ ਅਖ ਵਿਚ ਰੱਤਾ ਡੋਰਾ ਮੇਰੇ ਲਹੂ ਦਾ ਤੈਨੂੰ ਪਚ ਨਾ ਸਕਿਆ ਭੋਰਾ ਮੇਰੇ ਲਹੂ ਦਾ ਤੇਰੀ ਯਾਦ ਪਿਆਸੀ ਆਵੇ ਰਾਤ ਸਮੇਂ ਨੂ ਭਰ ਕੇ ਪੀਵੇ ਰੋਜ਼ ਕਟੋਰਾ ਮੇਰੇ ਲਹੂ ਦਾ ਆਪਣੀ ਚੌਧਰ ਦੀ ਆਕੜ ਵਿਚ ਕੁਝ ਨਾ ਬੋਲੀ ਤੂੰ ਨੀ ਝੱਲਣਾ ਇੱਕ ਹਟਕੋਰਾ ਮੇਰੇ ਲਹੂ ਦਾ ਮੈਂ ਪੁਤਰਾਂ ਨੂ ਮਿੱਠਾ ਬੋਲਣ ਸਮਝਾਯਾ ਏ ਹੋ ਨੀ ਸਕਦਾ ਲਹਿਜਾ ਕੋਰਾ ਮੇਰੇ ਲਹੂ ਦਾ

6. ਮੇਰੇ ਕਾਤਿਲ ਹਕੀਕਤ ਨੂੰ ਸਮਝੇ ਤਾਂ ਸਈ

ਮੇਰੇ ਕਾਤਿਲ ਹਕੀਕਤ ਨੂੰ ਸਮਝੇ ਤਾਂ ਸਈ, ਜ਼ੁਰਮ ਇੰਝ ਦਾ ਹਯਾਤੀ ਮੈਂ ਕੀਤਾ ਹੀ ਨਈਂ, ਮੇਰਾ ਸੱਚ ਤਾਂ ਜ਼ਮਾਨੇ ਨੂੰ ਦਿਸਦਾ ਪਿਆ, ਕਿਸੇ ਅੱਖ ਤੋ ਹੋਇਆ ਕੰਡੀਤਾ ਵੀ ਨਈਂ, ਮੈਨੂੰ ਤੇਰੀ ਕਸਮ ਮੈਂ ਕਦੀ ਤੇਰੇ ਸਿਵਾ, ਜਾਮ ਕਿਸੇ ਦੇ ਹੱਥਾਂ ਤੋਂ ਪੀਤਾ ਵੀ ਨਈਂ, ਪਾਟੇ ਚੋਲੇ ਨੂੰ ਖ਼ੁਦ ਮੈਂ ਹਡਾਉੱਦਾ ਰਿਹਾਂ, ਮੈਂ ਵਿਖਾਇਆ ਵੀ ਨਈਂ, ਕਿਸੇ ਸੀਤਾ ਵੀ ਨਈਂ ਕਿਉਂ ਮੇਰੇ ਸ਼ਰੀਕਾਂ ਦੀ ਇਕ ਚਾਲ ਤੇ, ਹੱਥ ਮੇਰੇ ਲਹੂ ਵਿਚ ਰੰਗਦਾ ਪਿਆਂ? ਮੈਂ ਭਜਦਾ ਤਾਂ ਨਈਂ, ਪਰ ਇਤਨਾਂ ਤਾਂ ਦੱਸ, ਕਿਹੜੇ ਜ਼ੁਰਮ ਚ ਸੂਲ਼ੀ ਤੇ ਟੰਗਦਾ ਪਿਆਂ? ਸਾਰੀ ਜ਼ਿੰਦਗੀ ਮੈਂ ਸਾਵ੍ਹਾਂ ਦੀ ਤਸਵੀ ਉੱਤੇ, ਵਿਰਧ ਤੇਰਾ ਪਕਾਇਆ ਖ਼ੁਦਾ ਜਾਣਦੈ, ਗ਼ਿਰਵੀ ਰੱਖਕੇ ਮੈਂ ਸਧਰਾਂ ਤੇ ਆਸਾਂ ਦਾ ਘਰ, ਤੇਰਾਂ ਸਾਂਗਾ ਨਿਭਾਇਆ ਖ਼ੁਦਾ ਜਾਣਦੈ, ਹਮਕਲਾਮੀ ਦੇ ਸ਼ੌਕ ਚ ਮੈਂ ਫੁੱਲਾਂ ਉੱਤੇ, ਤੇਰਾ ਮਸਕਨ ਬਣਾਇਆ ਖ਼ੁਦਾ ਜਾਣਦੈ, ਜਿਹੜੇ ਪਾਸੇ ਤੋਂ ਤੇਰੀ ਖ਼ਬਰ ਮਿਲ ਗਈ, ਉਹੋ ਰਸਤਾ ਸਜਾਇਆ ਖ਼ੁਦਾ ਜਾਣਦੈ, ਅੱਜ ਜੋ ਆਇਆਂ, ਆਕੇ ਮੇਰਾ ਦਿੱਲ ਰੁਬਾ, ਬੋਲ ਇਡੇ ਕੁਰਾੜੇ ਕਿਉਂ ਲੈਦਾਂ ਪਿਆਂ, ਆਪਣੀ ਨਫਰਤ ਨੂੰ ਰੱਖਕੇ ਤਰਾਜ਼ੂ ਦੇ ਵਿੱਚ, ਮੇਰੀ ਜ਼ਿੰਦਗੀ ਦੇ ਸਾਹਵੇਂ ਤੁਲੇਂਦਾ ਪਿਆਂ, ਪੂਰੀ ਵਸਨੀਕ ਭਾਵੇਂ ਸ਼ਰੀਕਾਂ ਦੀ ਆਈ, ਭਰਮ ਤੇਰਾ ਵੰਝਾਇਆ ਤਾਂ ਹਾਜ਼ਿਰ ਹਾਂ ਮੈਂ, ਤੈਥੌਂ ਹਟਕੇ ਮੈਂ ਆਪਣੀ ਹਯਾਤੀ ਦਾ ਦੁੱਖ, ਜਾਕੇ ਕਿਸੇ ਨੂੰ ਸੁਣਾਇਆ ਤਾਂ ਹਾਜ਼ਿਰ ਹਾਂ ਮੈਂ, ਤੇਰੀ ਖ਼ਾਤਿਰ ਜ਼ਮਾਨੇ ਨੂੰ ਦੁਸ਼ਮਣ ਕੀਤਾ, ਕੋਈ ਸੱਜਣ ਬਣਾਇਆ ਤਾਂ ਹਾਜ਼ਿਰ ਹਾਂ ਮੈ, ਤੂੰ ਤਾਂ ਤੂੰ ਏ, ਤੇਰਾ ਕੋਈ ਲੱਗਦਾ ਵੀ ਦੱਸ, ਜੇ ਕਦੀ ਮੈਂ ਰੁਸਾਇਆ ਤਾਂ ਹਾਜ਼ਿਰ ਹਾਂ ਮੈਂ, ਮੇਰਾ ਚੇਤੇ ਦਿਵਾਵਣ ਦਾ ਮਕਸਦ ਏ ਬਸ, ਤੇਨੂੰ ਸਾਂਗਾ ਬਚਾਵਣ ਦੀ ਸੋਚ ਆ ਵੰਝੇ, ਭਾਰ ਖ਼ੰਜ਼ਰ ਦਾ ਭਾਰਾ ਤੂੰ ਚੁੱਕੇ ਕਿਵੇਂ, ਤੇਰੀ ਵੀਣੀ ਚ ਕਿਤੇ ਨਾ ਮੋਚ ਆ ਵੰਝੇ, ਅੱਛਾ ਠੀਕ ਏ ਜੇ ਟਲਦਾ ਨਈਂ ਤੂੰ ਕਾਤਲਾ, ਦਿਲ ਮੇਰਾ ਵੀ ਧੜਕੇ ਤਾਂ ਕਾਫਿਰ ਹਾਂ ਮੈਂ, ਜਾਨ ਤੇਰੀ ਹਥੇਲੀ ਤੇ ਰੱਖਦਾ ਪਿਆਂ, ਡਰ ਅੱਖ ਚ ਵੀ ਰੜਕੇ ਤਾਂ ਕਾਫਿਰ ਹਾਂ ਮੈਂ, ਜਿਥੋਂ ਜਿਥੋਂ ਤੂੰ ਚਾਹੁਨਾਂ ਏ ਮਣਕਾ ਮੇਰਾ, ਓਥੋਂ ਓਥੋਂ ਨਾ ਕੜਕੇ ਤਾਂ ਕਾਫਿਰ ਹਾਂ ਮੈਂ ਲਾਸ਼ਾਂ ਮੇਰਾ ਬਿਸਮਿਲ ਕਬੂਤਰ ਵਾਂਗੂ, ਤੇਰੇ ਪੈਰਾਂ ਚ ਨਾ ਫੜਕੇ ਤਾਂ ਕਾਫਿਰ ਹਾਂ ਮੈਂ, ਸੁੱਟਦੇ ਖ਼ੰਜ਼ਰ ਦੀ 'ਕਾਸਿਮ' ਨੂੰ ਕੋਈ ਲੋੜ ਨਈਂ, ਸੋਹਣੇ ਮੁੱਖੜੇ ਦਾ ਦੇ ਜਾ ਨਜ਼ਾਰਾ ਸਨਮ, ਐਸਾ ਮਕਤੂਲ ਤੇਰੀ ਮਕਤਲ ਦੇ ਵਿੱਚ, ਕਦੇ ਨਾ ਆਵੇਗਾ ਮੁੜਕੇ ਦੁਬਾਰਾ ਸਨਮ,

ਫੁਟਕਲ

1. ਸਾਡੀ ਜੀਭ ਤੇ ਚੁੱਪ ਦੇ ਜਿੰਦਰੇ ਨੇ, ਜਾਂ ਜਿੰਦਰੇ ਪੱਟ ਜਾਂ ਰੋਵਣ ਦੇ। ਇਸ ਦਿਲ ਮਜ਼ਬੂਰ ਦੇ ਜ਼ਖਮਾਂ ਤੇ, ਜਾਂ ਲੂਣ ਨਾ ਸੱਟ ਜਾਂ ਰੋਵਣ ਦੇ। ਨਫ਼ਰਤ ਦੀਆਂ ਤਿੱਖੀਆਂ ਸੀਖਾਂ ਨਾਲ, ਜਾਂ ਛਿੱਲ ਨਾਂ ਫੱਟ ਜਾਂ ਰੋਵਣ ਦੇ। ਗਲ ਕਰਕੇ 'ਕਾਸਿਮ' ਮੁੱਕਰ ਗਿਆਂ, ਜਾਂ ਗਲ ਤੇ ਹੱਟ ਜਾਂ ਰੋਵਣ ਦੇ। 2. ਔਖੀ ਸੌਖੀ ਟਲ ਜਾਂਦੀ ਏ ਕਾਲ਼ੀ ਕੋਝੀ ਭੁੱਖ, ਕੌਣ ਕਿਸੇ ਨੂੰ 'ਕਾਸਿਮ' ਦੇਵੇ ਰੋਜ਼ ਉਧਾਰੇ ਸੁੱਖ। ਏਸ ਤੋਂ ਵੱਡਾ ਧਰਤੀ ਉੱਤੇ ਹੋਰ ਕੀ ਹੋਵੇ ਦੁੱਖ, ਰੁੱਖ ਬਨਾਵਣ ਤੀਲੀਆਂ ਤੇ ਤੀਲੀ ਸਾੜੇ ਰੁੱਖ। 3. ਕਾਤਿਲ ਨੂੰ ਵੀ ਹਾਣੀ ਲਿਖਣਾ ਸੌਖਾ ਨਈਂ ਸੱਚ ਨੂੰ ਕੂੜ ਕਹਾਣੀ ਲਿਖਣਾ ਸੌਖਾ ਨਈਂ ਉਹ ਕਹਿੰਦਾ ਏ ਲਿਖ ਤੂੰ ਮੈਨੂੰ ਹੰਝੂਆਂ ਤੇ ਯਾਰ ਪਾਣੀ ਉੱਤੇ ਪਾਣੀ ਲਿਖਣਾ ਸੌਖਾ ਨਈਂ 4. ਇਸ਼ਕ ਚ ਮਾਰੀ ਮੱਤ ਜਾਂਦੀ ਏ ਦੀਨ ਧਰਮ ਤੇ ਪੱਤ ਜਾਂਦੀ ਏ ਕੱਦ ਉੱਚਾ ਤੇ ਕੁੱਲੀ ਨੀਵੀਂ ਸਿਰ ਚੁੱਕਾਂ ਤੇ ਛੱਤ ਜਾਂਦੀ ਏ 5. ਅਣਖ ਦੇ ਸ਼ੇਅਰ ਲਿਖਦਾ ਹਾਂ ਅਣਖ ਨੂੰ ਭਾਰ ਨਈਂ ਲਿਖਿਆ ਗੁਲਾਮੀ ਵਿੱਚ ਹਯਾਤੀ ਦਾ ਕੋਈ ਕਿਰਦਾਰ ਨਈਂ ਲਿਖਿਆ ਕਿਸੇ ਵਡੇਰੇ ਠੱਗ ਦੇ ਡੇਰੇ ਨੂੰ ਕਤਈਂ ਦਰਬਾਰ ਨਈਂ ਲਿਖਿਆ ਕਿਸੇ ਹੋਸ਼ੇ ਉਚੱਕੇ ਨੂੰ ਕਦੇ ਸਿਰਦਾਰ ਨਈਂ ਲਿਖਿਆ 6 ਡਾਕੂ, ਚੋਰ ਤੇ ਮੁਜਰਮ ਲੁਕ ਨਈਂ ਸਕਦੇ ਜੇ ਹੋਵੇ ਜਜ਼ਬਾ ਨੇਕ ਸਿਪਾਹੀ ਵਿਚ ਚੰਗੀ ਨਸਲ ਦਾ ਕੁੱਤਾ ਵੀ ਵੜਨ ਨੀ ਦੇਂਦਾ ਕਿਸੇ ਓਪਰੀ ਸ਼ੈਅ ਨੂੰ ਵਾਹੀ ਵਿੱਚ ਇੰਜ ਗੁਰਬਤ 'ਕਾਸਿਮ' ਮੁੰਜ ਕਰ ਸੱਟਿਆ ਏ ਤੇਰੀ ਹਾਕਮ ਬੇਪਰਵਾਹੀ ਵਿੱਚ ਬੰਦੇ ਗੁਰਦੇ ਵੇਚ ਕੇ ਆਟਾ ਲੈਂਦੇ ਨੇ ਤੇਰੇ ਠੱਗ ਸੁਲਤਾਨ ਦੀ ਸ਼ਾਹੀ ਵਿੱਚ 7 ਕਿਸੇ ਕਰ ਛੱਡਿਆ ਯਾਂ ਵਾਕੇਈ ਕਮਲਾ ਏ, ਕਦੇ ਸੁਰਤ ਸੰਭਾਲ ਕੇ ਵੇਖੀਂ, ਇਸ ਕੂੜ ਦੀ 'ਕਾਸਿਮ' ਕਾਲ਼ੀ ਰਾਤ ਚ, ਦੀਵਾ ਸੱਚ ਦਾ ਬਾਲ਼ ਕੇ ਵੇਖੀਂ, ਜੇ ਪਰਖ਼ ਵਫਾ ਦੀ ਕਰਨਾਂ ਚਾਹਨਾਂ ਏ, ਮੇਰੀ ਗੱਲ ਨੂੰ ਭਾਲ ਕੇ ਵੇਖੀਂ, ਸਾਰੀ ਜ਼ਿੰਦਗੀ ਪੈਰ ਚਟੇਂਦਾ ਰਹੂ, ਕੋਈ ਕੁੱਤਾ ਨਸਲੀ ਪਾਲ ਕੇ ਵੇਖੀ।

  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ