Punjabi Kavita
  

Punjabi Poetry : Parveen Rainu

ਪੰਜਾਬੀ ਕਵਿਤਾਵਾਂ ਪ੍ਰਵੀਨ ਰੈਣੂ1. ਧਰਤੀ ਹਾਂ ਮੈਂ

ਧਰਤੀ ਹਾਂ ਮੈਂ ਉਪਜਾਊ ਝੱਲਾਂ ਹਰੇਕ ਮੌਸਮ ਆਪਣੇ ਜਰਖੇਜ਼ ਪਿੰਡੇ ਸਮੋ ਲਵਾਂ ਆਪਣੇ ਅੰਦਰ ਸ਼ਾਂਤ ਅਡੋਲ ਕਰਾਂ ਪਰਿਕਰਮਾ ਸਮੇਂ ਦੇ ਸੂਰਜ ਦੀ ਬੇਰੋਕ ਚੱਲਾਂ ਆਪਣੇ ਧਰਮ ਤੇ ਜਵਾਲਾਮੁਖੀ ਫੁੱਟਦੇ ਡੂੰਘੇ ਮੇਰੇ ਅੰਦਰ ਵਹਿਣ ਦਰਿਆ ਵੀ ਜਰ ਲਵਾਂ ਸਭ ਕੁਝ ਆਪਣੇ ਪਿੰਡੇ ਧਰਤੀ ਜੋ ਜਰਖੇਜ਼ ਹੋਈ

2. ਦੱਸ ਖਾਂ ਭਲਾ

ਜਦੋਂ ਤੇਰੇ ਸਾਹਵੇਂ ਮੇਰਾ ਆਪਾ ਰੌਸ਼ਨ ਰੌਸ਼ਨ ਹੋ ਜਾਂਦੈ ਦੱਸ ਖਾਂ ਨੂਰ ਓਹੀਉ ਹੁੰਦੈ ਭਲਾ ਅੱਖਾਂ ਖੁੱਲ੍ਹੀਆਂ ਤੇ ਭਾਵੇਂ ਬੰਦ ਹੋਣ ਨੈਣ ਹੱਸਦੇ ਤੇ ਭਾਵੇਂ ਰੌਂਦੇ ਹੋਣ ਖ਼ਿਆਲ ਤੇਰਾ ਮੇਰੀ ਰੂਹ ਦਾ ਸਕੂਨ ਦੱਸ ਖਾਂ ਸਰੂਰ ਓਹੀਓ ਹੁੰਦੈ ਭਲਾ ਸਾਰੀ ਕਾਇਨਾਤ ਚੋਂ ਆਪਣਾਪਨ ਦਿਸਣਾ ਤੇਰੀ ਮੁੱਹਬਤ ਤੇ ਹਰ ਥਾਵੇਂ ਸਿਰਫ ਤੇਰਾ ਦਿਸਣਾ ਦੱਸ ਖਾਂ ਗਰੂਰ ਓਹੀਓ ਹੁੰਦੇ ਭਲਾ

3. ਮਾਂ

ਮਾਂ ਭਰ ਜਾਂਦਾ ਮਮਤਾ ਨਾਲ਼ ਮੂੰਹ ਲੈਂਦੇ ਈ ਤੇਰਾ ਨਾਂ ਓ ਮੇਰੀ ਮਾਂ ਬਾਝ ਤੇਰੇ ਮੇਰੀ ਸੁੰਨੀ ਦੁਨੀਆ ਤੇ ਖਾਲੀ ਕੁੱਲ ਜਹਾਂ ਓ ਮੇਰੀ ਮਾਂ ਜਿੱਥੇ ਰਹਿਣ ਬਸੇਰਾ ਤੇਰਾ ਜੰਨਤ ਓਹੀਓ ਥਾਂ ਓ ਮੇਰੀ ਮਾਂ ਮਾਣ ਤਾਣ ਤੂੰ ਮੇਰਾ ਅੰਮੀਏ ਤੈਨੂੰ ਹਰ ਪਲ ਸਿੱਜਦਾਂ ਕਰਾਂ ਓ ਮੇਰੀ ਮਾਂ

4. ਜਾਣਦੈ..??

ਜਾਣਦੈ..?? ਫੁੱਲਾਂ ਦਾ ਖਿੜਨਾ ਚੰਦ, ਸੂਰਜ ਦਾ ਨਿਕਲਣਾ... ਨਦੀਆਂ ਦਾ ਵਹਿਣਾ.. ਪੰਛੀਆਂ ਦਾ ਚਹਿਕਣਾ... ਹਵਾਵਾਂ ਦਾ ਰੁਮਕਣਾ... ਤੇ ਮੇਰਾ ਤੈਨੂੰ ਚੇਤੇ ਕਰਨਾ... ਸਭ ਇੱਕੋ ਜਿਹਾ ਪ੍ਰਤੀਤ ਹੁੰਦੈ...!

5. ਸੁਣ

ਖੁੱਲ੍ਹੇ ਅੰਬਰ ਨੂੰ ਵੇਖਦੀ ਆਂ ਜਾਪਦੈ ਹੋਰ ਵਿਸ਼ਾਲ ਹੋ ਗਿਐ ਧਰਤਿ ਨੂੰ ਵੇਖਦੀ ਆਂ ਕਣ ਕਣ ਖਿੜ ਗਿਐ ਲਗਦੈ ਹਵਾਵਾਂ ਨੂੰ ਮਹਿਸੂਸ ਦੀ ਆਂ ਕਲਾਵੇਂ ਚ ਲੈਂਦਿਆਂ ਲੱਗਦੀਆਂ ਲਗਦੈ ਜਿਵੇਂ ਬੰਦੇ ਨੂੰ ਬੰਦ ਕਰ ਸਾਰੀ ਕਾਇਨਾਤ ਵਿੱਚ ਕੁਦਰਤ ਮੌਲਣ ਲੱਗੀ ਐ।

6. ਰੰਗੀ ਤੇਰੇ ਰੰਗ ਵਿਚ

ਰੰਗੀ ਤੇਰੇ ਰੰਗ ਵਿਚ ਸੰਗਾਂ ਤੇਰੀ ਸੰਗ ਵਿੱਚ ਭਰਿਆ ਪਿਆਰ ਤੇਰਾ ਮੇਰੀ ਹਰ ਵੰਗ ਵਿੱਚ ਤੇਰੇ ਨਾਲ਼ ਸ਼ਿੰਗਾਰ ਤੂੰ ਮੇਰਾ ਸੰਸਾਰ ਤੇਰੇ ਨਾਲ਼ ਹੀ ਚੰਨਾਂ ਖਿੜੀ ਮੇਰੀ ਗੁਲਜਾਰ ਮੇਰੀ ਖੁਸ਼ੀ ਦਾ ਰਾਜ਼ ਤੇਰੇ ਨਾਲ਼ ਆਗਾਜ਼ ਦਿੱਤਾ ਖੁੱਲ੍ਹਾ ਅੰਬਰ ਭਰਨੇ ਨੂੰ ਪਰਵਾਜ ਮੰਗਾਂ ਤੇਰੀ ਖੈਰ ਹਰ ਘੜੀ ਹਰ ਪਹਿਰ ਹਾਸੇ ,ਖੇਡੇ ਤੇਰੇ ਜਿੰਦਗੀ ਦੀ ਲਹਿਰ।

7. ਤੈਨੂੰ ਪਤੈ...??

ਤੈਨੂੰ ਪਤੈ...?? ਹੁਣ ਮੈਨੂੰ ਸੁਣਾਈ ਨਹੀਂ ਦਿੰਦੇ ਕੋਈ ਵੀ ਬੋਲ.... ਜੋ ਮੇਰੇ ਆਸ ਪਾਸ ਗੂੰਜਦੇ ਨੇ.... ਕਿਉਂਕਿ ਮੈਂ ਰਹਿੰਦੀ ਹਾਂ ਬੇਚੈਨ ਹੀ ਹਰ ਪਲ ਤੇਰੀ ਚੁੱਪ ਦੇ ਸ਼ੋਰ ਤੋਂ..!!!!!!

8. ਕਿੰਨਾ ਕੁਝ ਰੋਕਦੀ ਆਂ

ਕਿੰਨਾ ਕੁਝ ਰੋਕਦੀ ਆਂ ਬੇਤਰਤੀਬ ਹੋਣ ਤੋਂ ਆਪਣੇ ਆਪ ਨੂੰ ਬੇਤਰਤੀਬ ਕਰ ਕੇ ਥੋੜ੍ਹਾ ਬਹੁਤਾ ਅੰਦਰ ਜਰ ਕੇ ਤਰਤੀਬ ਫਿਰ ਵੀ ਬੇਤਰਤੀਬ ਕਿਉਂ ਜਾਪਦੀ ਭਲਾ