Punjabi Poetry : Mann Kaur

ਪੰਜਾਬੀ ਕਵਿਤਾਵਾਂ : ਮਨ ਕੌਰ



1. ਇਸ਼ਕ ਦੀਆਂ ਕਮਾਈਆਂ

ਆਪੇ ਹੀ ਅਸੀਂ ਕੱਢ ਲਈਆਂ ਸੂਟਾਂ ਉੱਤੇ ਕਢਾਈਆਂ ਵੇ, ਧਾਗੇ ਭਰਕੇ ਤੇਰੇ ਨਾਂ ਦੇ, ਹੱਥੀਂ ਸੂਈਆਂ ਚੁਭਾਈਆਂ ਵੇ, ਲੋਕ-ਲਾਜ ਤੋਂ ਕੀ ਲੈਣਾ ? ਕਰਾਂਗੇ ਆਪ ਭਰਪਾਈਆਂ ਵੇ, ਚੁੰਨੀ ਕਿਰਨਾਂ ਵਾਲੀ ਦਿੰਦੀ ਪਿਆਰ ਦੀਆਂ ਦੁਹਾਈਆਂ ਵੇ, ਨਾਲ ਦੀਆਂ ਸਹੇਲੀਆਂ ਸਭੇ ਗਈਆਂ ਨੇ ਵਿਆਹੀਆਂ ਵੇ, ਸਾਨੂੰ ਬਹੁਤਾ ਚਾਅ ਪਰ ਤੂੰ ਰੁੱਸਿਆ ਫਿਰੇ ਮਾਹੀਆ ਵੇ, ਕਰਮਾਂ ਦੇ ਚਰਖ਼ੇ ਉੱਤੇ ਮੁਹੱਬਤ ਤੰਦਾਂ ਪਾਈਆਂ ਵੇ, ਤੇਰੀ ਖ਼ਾਤਰ ਮਰਜਾਂਗੇ, ਤੂੰ ਵਾਪਿਸ ਆ ਜਾ ਰਾਹੀਆ ਵੇ, ਕਿਸਮਤ ਦੀ ਮਾਰ ਚੌਕੜੀ ਕਰੇ ਬੇਪਰਵਾਹੀਆਂ ਵੇ ਤੇਰੀ ਕਰਕੇ ਛੱਡ ਆਈ ਮੈਂ ਰੀਝਾਂ ਵਾਲੀਆਂ ਵਾਹੀਆਂ ਵੇ, ਉਡੀਕ ਵਿਚ ਮੁੱਕ ਗਈਆਂ ਨੈਣਾਂ ਦੀਆਂ ਸਿਆਹੀਆਂ ਵੇ, ਹਾਲੇ ਵੀ ਤੂੰ ਮੈਥੋਂ ਪੁੱਛਦਾ "ਇਸ਼ਕ" ਦੀਆਂ ਕਮਾਈਆਂ ਵੇ ?

2. "ਹੁਣ"

ਮੈਂ ਜਿਵੇਂ ਵੀ ਹਾਂ ਉਵੇਂ ਹੀ ਹੁਣ ਖੁਸ਼ ਆ। ਮੰਨਿਆ "ਮੈਂ" "ਤੂੰ" ਨਹੀਂ ਹਾਂ ਪਰ "ਮੈਂ" "ਮੈਂ" ਵੀ ਨਹੀਂ ਆ।

3. ਸੋਨੇ ਦੀਆਂ ਵਾਲੀਆਂ

"ਤੂੰ" ਮੈਨੂੰ ਕਦੇ ਵੀ ਇਲਾਂਟੇ ਮਾਲ ਦੇ ਵਿੱਕਦੇ ਮਹਿੰਗੇ ਝੁਮਕਿਆਂ ਵਰਗਾ ਨਹੀਂ ਲਗਦਾ । "ਤੂੰ" ਮੈਨੂੰ ਜਨਮ ਦਿਨ ਤੇ ਮਿਲੀਆਂ ਸੋਨੇ ਦੀਆਂ ਵਾਲੀਆਂ ਵਰਗਾ ਲਗਦਾ। ਜਿਹਨਾਂ ਤੇ ਦਸਾਂ ਨਹੁੰਆਂ ਦੀ ਕਿਰਤ ਲੱਗੀ ਏ। ਦੱਸ ਉਹਨਾਂ ਅੱਗੇ ਕੀ ਮੁੱਲ ਰੱਖਣਗੇ ਇਲਾਂਟੇ ਦੇ ਝੁਮਕੇ?

4. ਤੂੰ ਮਿਲਿਆ

ਤੂੰ ਮਿਲਿਆ ਤਾਂ ਪਿਆਰ ਵਾਲਾ ਛੰਨਾ ਮੇਰਾ ਭਰਿਆ, ਤੂੰ ਮਿਲਿਆ ਤਾਂ ਵੰਗਾਂ ਨੇ ਨਾਪ ਵੀਣੀ ਦਾ ਮਿਣਿਆ। ਤੂੰ ਮਿਲਿਆ ਤਾਂ ਡਾਢਾ ਰੱਬ ਹੋਇਆ ਮੇਰੇ ਵੱਲ ਦਾ, ਤੂੰ ਮਿਲਿਆ ਤਾਂ ਅੱਸੂ ਵਾਲਾ ਕਾਜ ਜਿਵੇਂ ਹੈ ਚੱਲਦਾ। ਤੂੰ ਮਿਲਿਆ ਤਾਂ ਚਰਖੇ ਵਾਲੀ ਤੰਦ ਹੋ ਗਈ ਗੂੜ੍ਹੀ, ਤੂੰ ਮਿਲਿਆ ਤਾਂ ਜਾਪੇ ਮੈਨੂੰ ਜਿਵੇਂ ਮੈਂ ਹੋ ਗਈ ਪੂਰੀ।

5. ਤੇਰੀ ਉਡੀਕ

ਹਾਂ! ਸੱਚੀਉਂ ਮੈਂ ਤੇਰੀ ਭਾਲ ਨੀਂ ਕਰਦੀ ਦਰ-ਬ-ਦਰ ਨੀਂ ਤੁਰਦੀ। ਕਿਸੇ ਦੇ ਨੈਣਾਂ ਨਾਲ ਨੈਣ ਨੀਂ ਜੋੜਦੀ, ਸਪਰਸ਼ ਤਾਂ ਖੈਰ ਗੱਲ ਹੀ ਦੂਰ ਦੀ। ਮੈਂ ਤੇਰੀ "ਉਡੀਕ" ਕਰਦੀ ਹਾਂ ਤੇਰੀ ਕਲਪਨਾ ਨਾਲ ਰੱਜ ਕੇ ਇਸ਼ਕ ਕਰਦੀ ਹਾਂ। ਆਪਣੇ ਸੋਹਲੇ ਸੁਪਨੇ ਕਵਿਤਾਵਾਂ ਨੂੰ ਦੇ ਦਿੰਦੀ ਹਾਂ। ਤੂੰ ਕਿੱਥੇ ਤੇ ਕਦੋਂ ਜ਼ਿੰਦਗੀ 'ਚ ਆਵੇਂਗਾ ? ਇਹ ਸਭ "ਨਾਨਕ" ਤੇ ਛੱਡ ਦਿੰਦੀ ਆਂ।

6. ਰੇਤ

ਬੜੀ ਉਤਸੁਕਤਾ ਨਾਲ ਖੁਸ਼ੀਆਂ ਦੇ ਸਮੁੰਦਰ ਨੂੰ ਮੁੱਠੀ ਵਿੱਚ ਕੀਤਾ ਤੇ ਉਹ ਰੇਤ ਬਣ ਹੱਥੋਂ ਕਿਰ ਗਿਆ।

7. ਚੰਨਾਂ

ਪਤਾਸਿਆਂ ਦੇ ਵਰਗਾ ਤੇਰੇ ਏ ਰੰਗ ਤੇ ਚਾਸ਼ਨੀ ਦੇ ਵਾਂਗੂੰ ਤੇਰੇ ਬੋਲ ਵੇ ਜਦੋਂ ਕਦੀ ਜਲਸਾ ਤੂੰ ਪਾ ਕੇ ਕੋਲੋਂ ਲੰਘੇ ਸਾਨੂੰ ਭੁੱਲ ਜਾਂਦੀ ਚਰਖੇ ਦੀ ਤੰਦ ਵੇ। ਹਾਣ ਦਾ ਲੋੜੀਂਦਾ ਤੇਰੇ ਵਰਗਾ ਅਸਾਂ ਨੂੰ ਉਂਝ ਦੁਨੀਆਂਦਾਰੀ ਤੋਂ ਲੱਗੇ ਸੰਗ ਵੇ ਨਿੱਤ ਤੇਰਾ ਨਾਂ ਚੰਨਾਂ ਇਵੇਂ ਫਿਰਾਂ ਜੱਪਦੀ ਜਿਵੇਂ ਮੋਮਨ ਨਮਾਜ਼ ਲਈ ਪਾਬੰਦ ਵੇ।

8. ਗੱਲਾਂ

ਰੱਬ ਦੇ ਨਾਂ ਤੋਂ ਸ਼ੁਰੂ ਹੋ ਕੇ ਤੇਰੇ ਤੇ ਆ ਖ਼ਤਮ ਹੋ ਜਾਂਦੀਆਂ ਇਹ ਮੇਰੀਆਂ ਗੱਲਾਂ ਵੀ ਪਤਾ ਨਹੀਂ ਕਿਹੜੇ ਰਾਹ ਤੁਰ ਪੈਂਦੀਆਂ।

9. ਕਮਬਖ਼ਤ !

ਤਬ ਹਮਨੇ ਵੀ ਖੇਲ ਖੇਲੇ, ਏਕ ਨਹੀਂ ਅਨੇਕ ਖੇਲੇ। ਹਮ ਥੇ ਜਿਸਕੇ ਯਾਰ, ਵੋ ਦੁਸ਼ਮਨ ਹੋਕਰ ਏਕ ਖੇਲੇ। ਵੋ ਥੇ ਵੈਸੇ ਮਾਸੂਸ ਸੱਚ ਮੇਂ, ਉਨਸੇ ਬਾਰ-ਬਾਰ ਖੇਲੇ। ਅੱਛੇ ਦਿਨੋਂ ਮੇਂ ਭੀ ਏਕ ਸਾਥ, ਕਮਾਨ ਸੇ ਤੀਰ ਚਾਰ ਖੇਲੇ। ਆਇਤੋਂ ਸੇ ਖਿਲਵਾੜ ਕੀਆ, ਪੰਨੇ ਉਸਕੇ ਫਾੜ ਖੇਲੇ। ਦੋਸਤੋਂ ਸੇ ਬੇਖਬਰ ਹਮ, ਲੇਕਿਨ ਦੁਸ਼ਮਨ ਤਾੜ ਖੇਲੇ। ਕੈਸੇ ਕਹੇਂ ਦਿਲ ਸੇ ਨਹੀਂ ਖੇਲਾ, ਵੈਸੇ ਦਿਲ ਕੇ ਸਾਥ ਖੇਲੇ। ਇਸ਼ਕ ਮੇਂ ਹੋਕਰ ਫਨਾ, ਪੂਛ ਕੇ ਇਸ਼ਕ ਕੀ ਜਾਤ ਖੇਲੇ। ਕਾਦਰ ਕੀ ਕੁਦਰਤ ਕਾ, ਆਸਮਾਨ ਕਰਕੇ ਚੀਰ ਖੇਲੇ। ਖੁਦੀ ਕੇ ਬਨਕੇ ਪੀਰ ਹਮ, ਪੀਰ ਕੋ ਕਰਕੇ ਲੀਰ ਖੇਲੇ। ਉਫ਼! ਚਿਹਰਾ ਥਾ ਏਕ, ਲੇਕਿਨ ਪਹਿਨ ਨਕਾਬ ਖੇਲੇ। ਵੋ ਜੀ-ਜੀ ਕਰਤੇ ਰਹੇ, ਲੇਕਿਨ ਹਮ ਬੇਨਕਾਬ ਖੇਲੇ।

10. ਬਾਤ

ਹਮ ਬਾਤੇਂ ਕਿਆ ਤੁਝਸੇ ਕਰਨੇ ਲੱਗੇ, ਕਿਸੀ ਔਰ ਸੇ ਕਰਨੇ ਕੋ ਬਾਤ ਨਾ ਰਹੀ।

  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ