Paul Kaur
ਪਾਲ ਕੌਰ

Punjabi Kavita
  

ਪਾਲ ਕੌਰ

ਡਾ. ਪਾਲ ਕੌਰ (15 ਮਈ 1957-) ਨਾਰੀਵਾਦੀ ਦ੍ਰਿਸ਼ਟੀਕੋਣ ਦੀ ਧਾਰਨੀ ਪੰਜਾਬੀ ਕਵਿਤਰੀ ਹੈ। ਉਨ੍ਹਾਂ ਦਾ ਜਨਮ ਪਿੰਡ ਕਾਲੌਮਾਜਰਾ ਜਿਲਾ ਪਟਿਆਲਾ ਵਿਖੇ ਪਿਤਾ ਸੁਰੈਣ ਸਿੰਘ ਅਤੇ ਮਾਤਾ ਸੁਰਜੀਤ ਕੌਰ ਦੇ ਘਰ ਹੋਇਆ। ਉਨ੍ਹਾਂ ਨੇ ਚੰਡੀਗੜ੍ਹ ਵਿੱਚ ਐਮ ਸੀ ਐਮ ਡੀ.ਏ.ਵੀ. ਕਾਲਜ ਤੋਂ ਬੀ ਏ ਤੱਕ ਪੜ੍ਹਾਈ ਕੀਤੀ ਅਤੇ ਫਿਰ ਕੁਰੂਕਸ਼ੇਤਰ ਯੂਨੀਵਰਸਿਟੀ ਤੋਂ ਪੋਸਟ ਗਰੈਜੂਏਸ਼ਨ ਅਤੇ ਡਾਕਟਰੇਟ। ਪਾਲ ਕੌਰ ਐਸ ਏ ਜੈਨ ਕਾਲਜ, ਅੰਬਾਲਾ ਸ਼ਹਿਰ ਵਿੱਚ ਪੰਜਾਬੀ ਦੀ ਅਧਿਆਪਕਾ ਰਹੀ ਹੈ। ਉਨ੍ਹਾਂ ਨੇ ਕਵਿਤਾ ਅਤੇ ਆਲੋਚਨਾ ਦੇ ਕਈ ਸੰਗ੍ਰਹਿ ਪ੍ਰਕਾਸ਼ਿਤ ਕੀਤੇ ਹਨ। ਉਨ੍ਹਾਂ ਨੂੰ ਭਾਸ਼ਾ ਵਿਭਾਗ, ਪੰਜਾਬ ਵਲੋਂ ਉਸ ਦੀ ਨਵੀਨਤਮ ਕਾਵਿ-ਕਿਤਾਬ ਬਾਰਿਸ਼ ਅੰਦਰੇ-ਅੰਦਰ ਲਈ ਪੁਰਸਕਾਰ ਦਿੱਤਾ ਗਿਆ ਸੀ। ਪਾਲ ਕੌਰ ਨਾਰੀ ਦੇ ਮਨੋਭਾਵਾਂ ਨੂੰ ਪੇਸ਼ ਹੀ ਨਹੀਂ ਕਰਦੀ ਸਗੋਂ ਉਸ ਨੂੰ ਆਸ਼ਾਵਾਦੀ ਦਿਸ਼ਾ ਵੀ ਪ੍ਰਦਾਨ ਕਰਦੀ ਹੈ। ਉਨ੍ਹਾਂ ਦੀਆਂ ਰਚਨਾਵਾਂ ਹਨ; ਕਾਵਿ ਸੰਗ੍ਰਹਿ: ਖ਼ਲਾਅ ਵਾਸੀ, ਮੈਂ ਮੁਖ਼ਾਤਿਬ ਹਾਂ, ਸਵੀਕਾਰ ਤੋਂ ਬਾਦ, ਇੰਜ ਨਾ ਮਿਲੀਂ, ਬਾਰਿਸ਼ ਅੰਦਰੇ-ਅੰਦਰ; ਸੰਪਾਦਨ: ਬਲਦੇ ਖ਼ਤਾਂ ਦੇ ਸਿਰਨਾਵੇਂ, ਪਰਿੰਦੇ ਕਲਪਨਾ ਦੇ ਦੇਸ਼ ਦੇ, ਪਾਸ਼ : ਜਿੱਥੇ ਕਵਿਤਾ ਖਤਮ ਨਹੀਂ ਹੁੰਦੀ (ਸਹਿ-ਸੰਪਾਦਕ)।

ਪਾਲ ਕੌਰ ਪੰਜਾਬੀ ਕਵਿਤਾ

ਨਾਪ-ਅਨਾਪ
ਖੱਬਲ
ਹਾਸਿਲ
ਡੁਹਾਗਣ
ਵੰਡ
ਰਾਜ ਤਿਲਕ
ਜੰਗਲ ਦੀ ਚੀਕ
ਕੁਝ ਚੁਭਦਾ ਹੈ
ਫੋਕਸ
ਕੁੜੀ ਕਰਦੀ ਏ ਸਵਾਲ
ਕਬਰਿਸਤਾਨ
ਉਡਾਣ
ਦਹਿਲੀਜ਼ ਦੇ ਇਸ ਪਾਰ
ਤੀਲ੍ਹਾ ਤੀਲ੍ਹਾ
ਪਛਾਣ-ਪੱਤਰ
ਮੌਲ
 

To veiw this site you must have Unicode fonts. Contact Us

punjabi-kavita.com