Masud Ahmad Chaudhry ਮਸਊਦ ਅਹਿਮਦ ਚੌਧਰੀ

ਮਸਊਦ ਚੌਧਰੀ (10 ਫ਼ਰਵਰੀ 1945-) ਲਹਿੰਦੇ ਪੰਜਾਬ ਦੇ ਮਸ਼ਹੂਰ ਸ਼ਾਇਰ, ਕਹਾਣੀਕਾਰ ਅਤੇ ਅਦੀਬ ਹਨ । ਉਨ੍ਹਾਂ ਦੀਆਂ ਨਜ਼ਮਾਂ ਅਤੇ ਗ਼ਜ਼ਲਾਂ ਦੀਆਂ ਕਈ ਕਿਤਬਾਂ ਛਪ ਚੁੱਕੀਆਂ ਹਨ । ਉਨ੍ਹਾਂ ਦੀ ਗੀਤਾਂ ਦੀ ਕਿਤਾਬ 'ਦੁੱਖਾਂ ਭਰੀ ਪਰਾਤ' ਉਨ੍ਹਾਂ ਨੇ ਮਸ਼ਹੂਰ ਗੀਤਕਾਰ 'ਇੰਦਰਜੀਤ ਹਸਨਪੁਰੀ' ਨੂੰ ਅਰਪਣ ਕੀਤੀ ਹੈ । ਉਨ੍ਹਾਂ ਦੀਆਂ ਛਪੀਆਂ ਕਿਤਾਬਾਂ ਹਨ-ਧਰਤੀ ਦੁੱਖ ਅਤੇ ਮੈਂ (ਪੰਜਾਬੀ ਸ਼ਾਇਰੀ), ਰਾਣੀ ਓਸ ਬਾਜ਼ਾਰ ਦੀ (ਪੰਜਾਬੀ ਕਹਾਣੀਆਂ), ਦੁੱਖਾਂ ਦੀ ਬਰਸਾਤ (ਪੰਜਾਬੀ ਨਜ਼ਮਾਂ), ਸਾਂਝ ਦੁਖਾਂ ਦੀ (ਪੰਜਾਬੀ ਨਜ਼ਮਾਂ), ਦੁਖਾਂ ਭਰੀ ਪਰਾਤ, (ਪੰਜਾਬੀ ਗੀਤ), ਲਹਿੰਦੇ ਚੜ੍ਹਦੇ ਦੁਖ (ਪੰਜਾਬੀ, ਕਹਾਣੀਆਂ), ਦੁਖ ਦਰਿਆ ਔਰ ਦੁਨੀਆ (ਉਰਦੂ ਸ਼ਾਇਰੀ)।