Master Amrik Singh
ਮਾ: ਅਮਰੀਕ ਸਿੰਘ

ਮਾ: ਅਮਰੀਕ ਸਿੰਘ ਜੀ (30.1.1929-) ਦਾ ਜਨਮ ਪਿਤਾ; ਸੰਤ ਕਰਤਾਰ ਸਿੰਘ ਅਤੇ ਮਾਤਾ ਲਾਭ ਕੌਰ ਜੀ ਦੇ ਘਰ ਪਿੰਡ ਲਾਲੇਪੁਰ, ਜ਼ਿਲਾ ਗੁਜ਼ਰਾਂਵਾਲਾ (ਪਾਕਿਸਤਾਨ), ਵਿਚ ਹੋਇਆ । ਉਹ ਅੱਜਕਲ ਐਲਨਾਬਾਦ, ਸਿਰਸਾ (ਹਰਿਆਣਾ) ਵਿਚ ਰਹਿ ਰਹੇ ਹਨ । ਉਨ੍ਹਾਂ ਦੀ ਵਿੱਦਿਆ ਮੈਟਰਿਕ, ਬੁਧੀਮਾਨੀ ਅਤੇ ਗਿਆਨੀ ਹੈ । ਉਨ੍ਹਾਂ ਨੂੰ ਸਾਹਿਤਕ ਲਗਨ ਸੰਤ ਤਰਨ ਸਿੰਘ ਜੀ ਵਹਿਮੀ (ਮਾਸਟਰ ਜੀ ਦੇ ਮਾਮਾ ਜੀ) ਤੋਂ ਲੱਗੀ । ਉਹ 1947 ਤੋਂ 1968 ਤੱਕ ਅਧਿਆਪਕ ਵਜੋਂ ਸ੍ਰੀ ਸਤਿਗੁਰੂ ਹਰੀ ਸਿੰਘ ਮਹਾਂ ਵਿਦਿਆਲਾ ਸ੍ਰੀ ਜੀਵਨ ਨਗਰ ਵਿਚ ਸੇਵਾ ਕਰਦੇ ਰਹੇ ।1985 ਤੋਂ 1995 ਤੱਕ ਮੈਨੇਜ਼ਰ ਸ੍ਰੀ ਸਤਿਗੁਰੂ ਹਰੀ ਸਿੰਘ ਵਿਦਿਅਕ ਸੁਸਾਇਟੀ ਰਹੇ । 1996 ਤੋਂ ਅਨੂਪਮ ਪਬਲਿਕ ਸਕੂਲ ਐਲਨਾਬਾਦ ਮੈਨੇਜ਼ਰ ਦੇ ਤੌਰ ਤੇ ਕੰਮ ਕੀਤਾ । ਨਾਮਧਾਰੀ ਸਾਹਿਤ ਸਭਾ ਸ੍ਰੀ ਜੀਵਨ ਨਗਰ ਦੇ ਸਰਪ੍ਰਸਤ ਹਨ ।
ਉਨ੍ਹਾਂ ਨੂੰ ਸੰਤ ਤਰਨ ਸਿੰਘ ਵਹਿਮੀ ਪੁਰਸਕਾਰ ਸੰਨ 2007, ਕਾਵਿ ਭਾਸ਼ਨ ਸਨਮਾਨ, ਹਰਿਆਣਾ ਪੰਜਾਬੀ ਗੌਰਵ ਪੁਰਸਕਾਰ ਸੰਨ 2010 (ਹਰਿਆਣਾ ਪੰਜਾਬੀ ਸਾਹਿਤ ਅਕਾਦਮੀ ਪੰਚਕੂਲਾ ਵਲੋਂ) ਮਿਲੇ । ਮਾਸਟਰ ਜੀ ਦਾ ਸਾਰਾ ਜੀਵਨ ਸਾਹਿਤ ਨੂੰ ਸਮਰਪਿਤ ਹੈ। ਦਿਲ ਦੀਆਂ ਗੱਲਾਂ ਗ਼ਜ਼ਲਾਂ ਬਣੀਆਂ, ਦੋ ਵਾਰ ਵਾਹਗਿਓ ਪਾਰ, ਬਹਾਰ ਏ ਗ਼ਜ਼ਲ, ਸੱਚੀ ਤੇਰੀ ਸਿਫਤ, ਰਤਨਾਂ ਦੀ ਖ਼ਾਨ, ਸ਼ੇਅਰਾਂ ਦਾ ਵਿਰਾਜ਼, ਦੋਹਾਂ ਦਾ ਜਾਮ ਨੇਤਾਵਾਂ ਦੇ ਨਾਮ, ਖਟਮਿਠੀਆਂ ਮੁਸਕਾਨਾਂ, ਗੁਰੂ ਗੀਤਾਂਜਲੀ, ਸੁੱਚੇ ਮੋਤੀ ਆਦਿ ਦੋ ਦਰਜ਼ਨ ਕਿਤਾਬਾਂ ਲਿਖ ਕੇ ਮਾਂ ਬੋਲੀ ਨੂੰ ਹੋਰ ਅਮੀਰ ਬਣਾਇਆ। ਪ੍ਰਸਿੱਧ ਗਜ਼ਲਕਾਰ ਗੀਤਕਾਰੀ ਵਿੱਚ ਆਪ ਜੀ ਨੂੰ ਕਾਫ਼ੀ ਮੁਹਾਰਿਤ ਹਾਸਲ ਹੈ। ਊਰਦੂ ਅਤੇ ਹਿੰਦੀ ਵਿੱਚ ਵੀ ਤਿੰਨ ਕਿਤਾਬਾਂ ਲਿਖਕੇ ਕਾਫ਼ੀ ਨਾਮਣਾ ਖਟਿਆ ਹੈ। ਆਪ ਬਹੁਤ ਵਧੀਆ ਲੇਖਕ ਹਨ। 92 ਸਾਲ ਦੀ ਉਮਰ ਵਿੱਚ ਵੀ ਕਲਮ ਜੋਰ ਜੋਰ ਨਾਲ ਚੱਲ ਰਹੀ ਹੈ। ਦੋ-ਤਿੰਨ ਕਿਤਾਬਾਂ ਦਾ ਖਰੜਾ ਤਿਆਰ ਹੈ। ਅਕਾਲ ਪੁਰਖ ਇਹਨਾਂ ਨੂੰ ਲੰਮੀ ਆਯੂ ਬਖਸ਼ੇ, ਮਾਂ ਬੋਲੀ ਦੀ ਸੇਵਾ ਕਰਦੇ ਰਹਿਣ।-ਰਘੁਬੀਰ ਸਿੰਘ ‘ਬਾਜਵਾ’।