Majrooh Sultanpuri ਮਜਰੂਹ ਸੁਲਤਾਨਪੁਰੀ

ਮਜਰੂਹ ਸੁਲਤਾਨਪੁਰੀ (੧ ਅਕਤੂਬਰ ੧੯੧੯-੨੪ ਮਈ ੨੦੦੦) ਉੱਤਰ ਪ੍ਰਦੇਸ਼ ਦੇ ਨਿਜ਼ਾਮਾਬਾਦ (ਆਜ਼ਮਗੜ੍ਹ) ਵਿੱਚ ਪੈਦਾ ਹੋਏ ।ਉਨ੍ਹਾਂ ਦਾ ਬਚਪਨ ਦਾ ਨਾਂ ਅਸਰਾਰ ਉਲ ਹਸਨ ਖ਼ਾਨ ਸੀ ।ਉਨ੍ਹਾਂ ਦੇ ਪਿਤਾ ਜੀ ਪੁਲਸ ਮਹਿਕਮੇ ਵਿੱਚ ਸਨ । ਉਨ੍ਹਾਂ ਦੇ ਪਰਿਵਾਰ ਦਾ ਸੰਬੰਧ ਸੁਲਤਾਨਪੁਰ ਨਾਲ ਸੀ ।ਉਹ ਉਰਦੂ ਦੇ ਕਵੀ ਸਨ, ਜਿਨ੍ਹਾਂ ਨੇ ਫ਼ਿਲਮੀ ਗੀਤਾਂ ਦੀ ਰਚਨਾ ਵੀ ਕੀਤੀ ।ਉਨ੍ਹਾਂ ਨੂੰ ੧੯੪੯ ਵਿੱਚ ਆਪਣੀ ਖੱਬੇ-ਪੱਖੀ ਵਿਚਾਰਧਾਰਾ ਕਰਕੇ ਦੋ ਸਾਲ ਕੈਦ ਵੀ ਕੱਟਣੀ ਪਈ ।