Kavi Saundha ਕਵੀ ਸੌਂਧਾ

ਸੌਂਧਾ ਸਿੰਘ (1750-1839) ਜੋ ਪੰਜਾਬੀ ਸਾਹਿਤ ਦੇ ਇਤਿਹਾਸ ਵਿੱਚ ਕਵੀ ਸੌਂਧਾ ਕਰ ਕੇ ਪ੍ਰਸਿੱਧ ਹਨ, ਪਿੰਡ ਕਾਲੇ, ਨਜ਼ਦੀਕ ਛੇਹਰਟਾ, ਜ਼ਿਲ੍ਹਾ ਅੰਮ੍ਰਿਤਸਰ ਦੇ ਵਸਨੀਕ ਸਨ । ਉਨ੍ਹਾਂ ਦਾ ਕਾਰਜਕਾਲ ਮਹਾਰਾਜਾ ਰਣਜੀਤ ਸਿੰਘ ਕਾਲ ਹੈ । ਕਵੀ ਸੌਂਧਾ ਨੇ ਪਹਿਲੀ ਉਮਰੇ ਅਮੀਰਾਂ ਵਜ਼ੀਰਾਂ ਦੀ ਉਸਤਤ ਕੀਤੀ ਪਰ ਮਗਰੋਂ ਸਭ ਕੁਝ ਛੱਡ-ਛਡਾਅ ਕੇ ਪਰਮਾਰਥ ਅਤੇ ਧਰਮ ਵਾਲੇ ਪਾਸੇ ਆ ਗਏ । ਉਨ੍ਹਾਂ ਦੀਆਂ ਰਚਨਾਵਾਂ ਹਨ: (੧) ਸ਼੍ਰੀ ਅੰਮ੍ਰਿਤਸਰ ਮਹਿਮਾ (੨) ਗੁਰ-ਉਸਤਤਿ (੩) ਗੁਰ-ਬੰਸਾਵਲੀ (੪) ਸਾਖੀਆਂ ਗਿਆਨ-ਉਪਦੇਸ਼ (੫) ਹਾਤਿਮ ਨਾਮਾ (੬) ਸਤਿਗੁਰ-ਉਸਤਤਿ (੭) ਗੁਰ ਰਾਮਦਾਸਪੁਰ ਉਸਤਤਿ (੮) ਸਿਖ ਇਤਿਹਾਸ ਤੇ ਮੁਗਲ (੯) ਗੁਰ-ਤੀਰਥ ਉਸਤਤਿ (੧੦) ਦਸ ਅਵਤਾਰ ਗੁਰ-ਉਸਤਤਿ (੧੧) ਬਾਬਾ ਬੁੱਢਾ ਬੰਸਾਵਲੀ (੧੨) ਮਹੀਕਾਰਜ ਪਰੀਖਯਾ ਅਤੇ (੧੩) ਮਿਠੜੇ ਕ੍ਰਿਸ਼ਨ-ਰਾਧਾ ਪ੍ਰੇਮ ਕੇ ।