Jaswant Singh Neki ਜਸਵੰਤ ਸਿੰਘ ਨੇਕੀ

ਡਾ. ਜਸਵੰਤ ਸਿੰਘ ਨੇਕੀ (੨੭ ਅਗਸਤ ੧੯੨੫ -੧੧ ਸਤੰਬਰ ੨੦੧੫) ਪੰਜਾਬੀ ਅਤੇ ਅੰਗ੍ਰੇਜੀ ਦੇ ਲੇਖਕ, ਕਵੀ ਅਤੇ ਚਿੰਤਕ ਸਨ । ਉਹ ਪੀ ਜੀ ਆਈ ਦੇ ਡਾਇਰੈਕਟਰ ਅਤੇ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ, ਦਿੱਲੀ ਵਿਖੇ ਮਨੋਚਕਿਤਸਾ ਵਿਭਾਗ ਦੇ ਮੁੱਖੀ ਰਹੇ ਹਨ। ਉਨ੍ਹਾਂ ਨੂੰ ਉਨ੍ਹਾਂ ਦੀ ਰਚਨਾ 'ਕਰੁਣਾ ਦੀ ਛੋਹ ਤੋਂ ਮਗਰੋਂ' ਲਈ ਭਾਰਤੀ ਸਾਹਿਤ ਅਕਾਦਮੀ ਦਾ ਪੁਰਸਕਾਰ ਮਿਲਿਆ। ਉਨ੍ਹਾਂ ਦੀਆਂ ਰਚਨਾਵਾਂ ਹਨ: ਅਰਦਾਸ, ਅਸਲੇ ਤੇ ਉਹਲੇ, ਇਹ ਮੇਰੇ ਸੰਸੇ ਇਹ ਮੇਰੇ ਗੀਤ, ਗੀਤ ਮੇਰਾ ਸੋਹਿਲਾ ਤੇਰਾ, ਮੇਰੀ ਸਾਹਿਤਿਕ ਸ੍ਵੈ-ਜੀਵਨੀ, ਪਿਲਗਰਿਮੇਜ ਟੂ ਹੇਮਕੁੰਟ, ਸੁਗੰਧ ਆਬਨੂਸ ਦੀ, ਸਿਮਰਿਤੀ ਦੀ ਕਿਰਨ ਤੋਂ ਪਹਿਲਾਂ, ਪੰਜਾਬੀ ਹਾਸ-ਵਿਲਾਸ, ਸਦਾ ਵਿਗਾਸ, ਬਿਰਖੈ ਹੇਠ ਸਭ ਜੰਤ, ਕਰੁਣਾ ਦੀ ਛੋਹ ਤੋਂ ਮਗਰੋਂ, ਪ੍ਰਤਿਬਿੰਬਾਂ ਦੇ ਸਰੋਵਰ 'ਚੋਂ ਆਦਿ ।