Jado Rai
ਜਾਦੋ ਰਾਇ

Punjabi Kavita
  

ਪੰਜਾਬੀ ਕਵਿਤਾ ਜਾਦੋ ਰਾਇ

ਜਾਦੋ ਰਾਇ

ਜਾਦੋ ਰਾਇ ਉਦਾਸੀ ਸਾਧੂ ਬਾਲੂ ਹਸਨੇ ਦਾ ਚੇਲਾ ਸੀ ।
ਇਹ ਲੱਖੀ ਜੰਗਲ ਦੇ ਦਰਬਾਰ ਵਿਚ ਸ਼ਾਮਿਲ ਸੀ ਅਤੇ
ਉੱਥੋਂ ਦੱਖਣ ਵੱਲ ਗੁਰੂ ਜੀ ਦੇ ਨਾਲ ਹੀ ਗਿਆ ।

ਮਾਝ

ਜ਼ਰਾ ਨ ਡਰਾਂ ਜੇ ਸਿਟਿ ਘਤੀਵਾਂ, ਕੋਈ ਹਾ ਹੂ ਦੋਜ਼ਕ ਤਪੈ
ਜ਼ਰਾ ਨ ਡਰਾਂ ਜੇ ਸਿਟਿ ਘਤੀਵਾਂ, ਕੋਈ ਮਾਤੇ ਹਾਥੀ ਅਗੈ
ਜ਼ਰਾ ਨ ਡਰਾਂ ਬਿਧਾਤਾ ਕੋਲਹੁੰ, ਜਿਨਿ ਸੱਚੇ ਅੱਖਰ ਲਿਖੇ
'ਜਾਦੋ' ਡਰਾਂ ਵਿਛੋੜੇ ਕੰਨਹੁੰ, ਮਤ ਰਬ ਵਿਛੋੜਾ ਘੱਤੇ ।

ਕਾਫ਼ੀ

ਭਗਤ ਭਗਤ ਨਾਮ ਪਰਿਓ, ਰਾਖਹੁ ਲਾਜ ਮੋਰੀ
ਪਤਿਤ ਪਾਵਨ ਪ੍ਰਾਨ ਨਾਥ, ਚਰਨ ਸਰਣ ਤੋਰੀ ।੧।ਰਹਾਉ।

ਜਬ ਕਾ ਜਨਮ ਲੀਓ, ਸੁਕ੍ਰਿਤ ਨ ਕਛੂ ਕੀਓ ਮਾਨਸ ਦੇਹਿ ਧਾਰੀ
ਤਬ ਤੇ ਪਾਪ ਅਘ ਕੀਏ, ਕਛੁ ਸੁਰਤਿ ਨ ਸੰਮਾਰੀ ।੧।

ਬਾਲ ਬੁਧਿ ਬਾਲ ਖੋਇਓ, ਅਬ ਚਢਿਓ ਜੁਆਨੀ
ਜਬ ਕਿਛੂ ਪ੍ਰਤਾਪ ਬਢਿਓ, ਤਬ ਭਏ ਅਭਿਮਾਨੀ ।੨।

ਕਾਮ ਕ੍ਰੋਧ ਲੋਭ ਮੋਹ ਅਹੰਕਾਰ ਕੀਨਾ
ਸੇਵਾ ਤੁਮਰੀ ਕਰ ਨ ਸਾਕਉਂ, ਨਿਪਟ ਭਗਤਿ ਹੀਨਾ ।੩।

ਕ੍ਰਿਪਾ ਕੀਜੈ ਦਰਸ ਦੀਜੈ, ਗਿਰਵਰ ਗਿਰਧਾਰੀ
ਜਾਦੋ ਜਨ ਦੁਆਰ ਠਾਂਢੇ, ਨਾਮ ਕੇ ਭਿਖਾਰੀ ।੪।
(ਰਾਗ ਕਲਿਆਣ)

 

To veiw this site you must have Unicode fonts. Contact Us

punjabi-kavita.com