Hussain Majrooh
ਹੁਸੈਨ ਮਜਰੂਹ

Punjabi Kavita
  

Punjabi Poetry Hussain Majrooh

ਪੰਜਾਬੀ ਕਲਾਮ/ਗ਼ਜ਼ਲਾਂ ਹੁਸੈਨ ਮਜਰੂਹ

1. ਲੁਕ ਬਹਿੰਦਾ ਏ ਰੁਕਦਾ ਨਈਂ

ਲੁਕ ਬਹਿੰਦਾ ਏ ਰੁਕਦਾ ਨਈਂ
ਸੂਰਜ ਕਦੀ ਵੀ ਮੁਕਦਾ ਨਈਂ

ਨੀਅਤੋਂ ਵੀ ਗੱਲ ਹਰ ਜਾਂਦੀ ਏ
ਰੌਲਾ 'ਕੱਲੀ ਭੁੱਖ ਦਾ ਨਈਂ

ਨਿਉਂ ਦਾ ਥੁੱਕਿਆ ਹੋਇਆ ਮੁੜ੍ਹਕਾ
ਧੁੱਪਾਂ ਨਾਲ ਵੀ ਸੁੱਕਦਾ ਨਈਂ

ਨੀਂਦਰ ਭਾਵੇਂ ਆ ਵੀ ਜਾਵੇ
ਜਗਰਾਤਾ ਤੇ ਮੁੱਕਦਾ ਨਈਂ

ਜੇਕਰ ਅੱਗ ਦਾ ਹੇਜ ਨਾ ਹੋਵੇ
ਬਾਲਣ ਆਪੇ ਧੁੱਖਦਾ ਨਈਂ

ਲੋਭ, ਹੰਕਾਰ ਤੇ ਵੈਰ ਦਾ ਲੇਖਾ
ਕਬਰਾਂ ਤੀਕਰ ਮੁੱਕਦਾ ਨਈਂ

ਖਤਰੇ ਅੰਦਰ ਬਾਗ ਏ ਸਾਰਾ
ਮਸਲਾ 'ਕੱਲੇ ਰੁੱਖ ਦਾ ਨਈਂ

 

To veiw this site you must have Unicode fonts. Contact Us

punjabi-kavita.com