Hashim Shah
ਹਾਸ਼ਮ ਸ਼ਾਹ

Punjabi Kavita
  

ਹਾਸ਼ਮ ਸ਼ਾਹ

ਸੱਯਦ ਮੁਹੰਮਦ ਹਾਸ਼ਮ ਸ਼ਾਹ (੧੭੩੫-੧੮੪੩), ਨੂੰ ਆਮਤੌਰ ਤੇ ਹਾਸ਼ਮ ਸ਼ਾਹ ਦੇ ਨਾਂ ਨਾਲ ਹੀ ਜਾਣਿਆ ਜਾਂਦਾ ਹੈ । ਉਨ੍ਹਾਂ ਦਾ ਜਨਮ ਅੰਮ੍ਰਿਤਸਰ ਜਿਲ੍ਹੇ ਦੀ ਅਜਨਾਲਾ ਤਹਿਸੀਲ ਦੇ ਮਸ਼ਹੂਰ ਪਿੰਡ ਜਗਦੇਉ ਕਲਾਂ ਵਿਖੇ ਹੋਇਆ ।ਉਨ੍ਹਾਂ ਨੇ ਪੰਜਾਬੀ, ਫਾਰਸੀ, ਹਿੰਦੀ ਅਤੇ ਉਰਦੂ ਵਿਚ ਕਾਵਿ ਰਚਨਾ ਕੀਤੀ । ਪੰਜਾਬੀ ਵਿਚ ਉਨ੍ਹਾਂ ਦੀ ਕਾਵਿ ਰਚਨਾ ਵਿਚ ਕਿੱਸੇ (ਸੱਸੀ-ਪੁੰਨੂੰ, ਸੋਹਣੀ-ਮਹੀਂਵਾਲ, ਹੀਰ-ਰਾਂਝਾ ਅਤੇ ਸ਼ੀਰੀਂ ਫ਼ਰਹਾਦ), ਦੋਹੜੇ, ਸੀਹਰਫ਼ੀਆਂ, ਮੁਨਾਜਾਤਾਂ, ਡਿਓਢਾਂ, ਮੰਜੇ- ਅਸਰਾਰ (ਸੀਹਰਫ਼ੀਆਂ) ਅਤੇ ਬਾਰਾਂਮਾਹ ਸ਼ਾਮਿਲ ਹਨ ।ਉਹ ਆਪਣਾ ਖਾਨਦਾਨੀ ਪੇਸ਼ਾ ਹਿਕਮਤ ਅਤੇ ਤਰਖਾਣਾ ਕੰਮ ਕਰਦੇ ਸਨ । ਮਹਾਰਾਜਾ ਰਣਜੀਤ ਸਿੰਘ ਅਤੇ ਹੋਰ ਸਿੱਖ ਸਰਦਾਰਾਂ ਦੀ ਸਰਪ੍ਰਸਤੀ ਤੋਂ ਬਾਅਦ ਉਨ੍ਹਾਂ ਨੇ ਤਰਖਾਣਾ ਕੰਮ ਛੱਡ ਦਿੱਤਾ ਅਤੇ ਆਪਣੀ ਬਾਕੀ ਦੀ ਜ਼ਿੰਦਗੀ ਧਾਰਮਿਕ ਕੰਮਾਂ ਅਤੇ ਸੂਫ਼ੀ ਕਵਿਤਾ ਲਿਖਣ ਦੇ ਲੇਖੇ ਲਾ ਦਿੱਤੀ ।

 

To veiw this site you must have Unicode fonts. Contact Us

punjabi-kavita.com