Gurbhajan Singh Gill
ਗੁਰਭਜਨ ਸਿੰਘ ਗਿੱਲ
 Punjabi Kavita
Punjabi Kavita
  

ਗੁਰਭਜਨ ਗਿੱਲ

ਗੁਰਭਜਨ ਸਿੰਘ ਗਿੱਲ (੨ ਮਈ ੧੯੫੩-) ਦਾ ਜਨਮ ਗੁਰਦਾਸਪੁਰ ਜ਼ਿਲ੍ਹੇ ਦੀ ਬਟਾਲਾ ਤਹਿਸੀਲ ਦੇ ਪਿੰਡ ਬਸੰਤ ਕੋਟ ਵਿਖੇ ਪਿਤਾ ਸਰਦਾਰ ਹਰਨਾਮ ਸਿੰਘ ਅਤੇ ਮਾਤਾ ਤੇਜ ਕੌਰ ਦੇ ਘਰ ਹੋਇਆ।ਉਹ ਪੰਜਾਬੀ ਕਵੀ, ਸਾਹਿਤਕ ਟਿੱਪਣੀਕਾਰ ਅਤੇ ਬਹੁਤ ਹੀ ਸਰਗਰਮ ਸਭਿਆਚਾਰਕ ਸਖਸ਼ੀਅਤ ਹਨ।ਉਨ੍ਹਾਂ ਦੀਆਂ ਮੁੱਖ ਰਚਨਾਵਾਂ ਹਨ: ਸ਼ੀਸ਼ਾ ਝੂਠ ਬੋਲਦਾ ਹੈ (ਕਾਵਿ ਸੰਗ੍ਰਹਿ), ਹਰ ਧੁਖਦਾ ਪਿੰਡ ਮੇਰਾ ਹੈ (ਗਜ਼ਲ ਸੰਗ੍ਰਹਿ), ਸੁਰਖ਼ ਸਮੁੰਦਰ (ਪਹਿਲੇ ਦੋ ਸੰਗ੍ਰਹਿ ਇੱਕ ਜਿਲਦ 'ਚ), ਦੋ ਹਰਫ਼ ਰਸੀਦੀ (ਗ਼ਜ਼ਲਾਂ), ਅਗਨ ਕਥਾ( ਕਾਵਿ ਸੰਗ੍ਰਹਿ), ਮਨ ਦੇ ਬੂਹੇ ਬਾਰੀਆਂ(ਗ਼ਜ਼ਲਾਂ), ਧਰਤੀ ਨਾਦ(ਕਾਵਿ ਸੰਗ੍ਰਹਿ), ਖ਼ੈਰ ਪੰਜਾਂ ਪਾਣੀਆਂ ਦੀ(ਹਿੰਦ ਪਾਕ ਰਿਸ਼ਤਿਆਂ ਬਾਰੇ ਕਵਿਤਾਵਾਂ), ਫੁੱਲਾਂ ਦੀ ਝਾਂਜਰ(ਗੀਤ ਸੰਗ੍ਰਹਿ), ਪਾਰਦਰਸ਼ੀ(ਕਾਵਿ ਸੰਗ੍ਰਹਿ), ਮੋਰਪੰਖ(ਗ਼ਜ਼ਲਾਂ), ਮਨ ਤੰਦੂਰ(ਕਾਵਿ ਸੰਗ੍ਰਹਿ), ਤਾਰਿਆਂ ਦੇ ਨਾਲ ਗੱਲਾਂ ਕਰਦਿਆਂ( ਗ਼ਜ਼ਲਾਂ), ਗੁਲਨਾਰ(ਗ਼ਜ਼ਲਾਂ), ਮਿਰਗਾਵਲੀ(ਗ਼ਜ਼ਲਾਂ) ਅਤੇ ਵਾਰਤਕ ਪੁਸਤਕ: ਕੈਮਰੇ ਦੀ ਅੱਖ ਬੋਲਦੀ ।

ਪੰਜਾਬੀ ਕਲਾਮ/ਕਵਿਤਾ ਗੁਰਭਜਨ ਗਿੱਲ

ਉਸਲਵੱਟੇ ਲੈਂਦਿਆਂ ਰਾਤ ਗੁਜ਼ਾਰ ਲਈ ਹੈ
ਅੰਬਰਾਂ ਵਿਚ ਤਾਰੀ ਲੱਗਣੀ ਨਹੀਂ, ਜੇ ਖੰਭਾਂ ਵਿਚ ਪਰਵਾਜ਼ ਨਹੀਂ
ਆਸ ਬੇਗਾਨੀ ʼਤੇ ਜੇ ਰਹਿੰਦੇ, ਹੁਣ ਨੂੰ ਆਪਾਂ ਮਰ ਜਾਣਾ ਸੀ
ਆਟੇ ਦੀ ਇੱਕ ਲੱਪ ਦੇ ਬਦਲੇ ਵਿਕਦੇ ਰਹੀਏ
ਇਸ ਤਰ੍ਹਾਂ ਕਿਉਂ ਜਾਪਦਾ ਨੀਵਾਂ ਹੈ ਅੰਬਰ ਹੋ ਗਿਆ।
ਏਸ ਫ਼ਿਕਰ ਨੇ ਮਾਰ ਲਿਆ ਹੈ ,ਕਿਹੜਾ ਅੱਜ ਕੱਲ੍ਹ ਕੀ ਕਰਦਾ ਹੈ
ਸਿਆਸਤਦਾਨ ਜਿੱਤਣਗੇ ਤੂੰ ਵੇਖੀਂ ਲੋਕ ਹਾਰਨਗੇ
ਸੁਣ ਰਿਹਾ ਹਾਂ ਗੀਤ ਵੀ, ਸੁਰ ਤਾਲ ਤੇਰੇ
ਸੁੰਗੜੇ ਨੇ ਲੋਕ ਜਿਹੜੇ ਰਲ਼ੇ ਧਨਵਾਨਾਂ ਵਿੱਚ
ਹਨੇਰੀ ਰਾਤ ਅੰਦਰ ਵਸਤ ਦਾ ਸਾਇਆ ਨਹੀਂ ਹੁੰਦਾ
ਕਿਹੜੇ ਕੰਮ ਆਈਆਂ ਸਾਡੇ ਦੋਸਤੋ ਫ਼ਕੀਰੀਆਂ
ਕੁਤਰਿਆ ਉਸ ਇਸ ਤਰ੍ਹਾਂ ਸਾਡੇ ਪਰਾਂ ਨੂੰ
ਖ਼ੁਰ ਗਿਆ ਜੀ, ਭੁਰ ਗਿਆ ਜੀ, ਕੌਮ ਦਾ ਕਿਰਦਾਰ ਹੈ
ਛਾਂਗੇ ਰੁੱਖ ਦੀ ਟੀਸੀ ਬਹਿ ਕੇ ਸੁਣ ਲਉ ਕੀ ਕੁਝ ਮੋਰ ਬੋਲਦਾ
ਜਬਰ ਜ਼ੁਲਮ ਦਾ ਟੋਲਾ ਜਦ ਵੀ, ਹੱਲੇ ਕਰ ਕਰ ਆਉਂਦਾ ਹੈ
ਜਾਣ ਵਾਲਿਆ ਤੁਰ ਤਾਂ ਚੱਲਿਐਂ ਇਹ ਨਾ ਕਹਿਰ ਗੁਜ਼ਾਰ ਵੇ ਬੀਬਾ
ਜਿਸ ਦਿਨ ਤੂੰ ਨਜ਼ਰੀਂ ਆ ਜਾਵੇਂ ਓਹੀ ਦਿਵਸ ਗੁਲਾਬ ਦੇ ਵਰਗਾ
ਜੀਵੇ ਜਾਗੇ ਭਾਵੇਂ ਸਭ ਪਰਿਵਾਰ ਮਿਰਾ
ਜੇ ਤੁਰਿਐਂ ਆਪਣੇ ਤੋਂ ਪਾਰ ਜਾਵੀਂ
ਜ਼ਿੰਦਗੀ ਕਿਸ ਦੋਸ਼ ਬਦਲੇ ਦੇ ਗਈ ਕਰੜੀ ਸਜ਼ਾ
ਟੁੱਟਿਆ ਸੌ ਵਾਰ ਫਿਰ ਵੀ ਟਾਹਣੀਆਂ ’ਤੇ ਜੁੜ ਗਿਆ
ਤੁਰ ਰਿਹੈ, ਵੇਖੋ ਸਦਾ, ਮੇਰੇ ਬਰਾਬਰ ਦੋਸਤੋ
ਤੂੰ ਤੇ ਮੈਨੂੰ ਆਪ ਕਿਹਾ ਸੀ, ਧਰਤੀ ਧਰਮ ਨਿਭਾਈਏ ਰਲ਼ ਕੇ
ਤੂੰ ਮਿਲੀ ਮੁੱਦਤ ਪਿਛੋਂ ਅੱਜ ਮੈਨੂੰ
ਤੇਰੀ ਚੁੱਪ ਦਾ ਪਹਾੜ ਮੇਰੀ ਹਿੱਕ 'ਤੇ ਸਵਾਰ
ਦਿੱਲੀ ਵਿੱਚ ਦਰਬਾਰੀ ਵੇਖੋ ਦੁੱਧ ਵਿੱਚ ਕਾਂਜੀ ਘੋਲ ਰਹੇ ਨੇ।
ਦੀਵੇ ਨਾਲ ਤੂਫ਼ਾਨ ਲੜਾਈ ਕਰਦਾ ਕਰਦਾ ਹਾਰ ਗਿਆ ਹੈ
ਧਰਤ ਬੇਗਾਨੀ, ਕੋਈ ਨਾ ਮੈਨੂੰ, ਲੈ ਕੇ ਨਾਮ ਬੁਲਾਵੇ
ਨਜ਼ਰ ਭਰ ਤੂੰ ਵੇਖਿਆ ਇਹ ਦਿਲ ਦੀਵਾਨਾ ਹੋ ਗਿਆ
ਨਦੀ ਤੂਫ਼ਾਨੀ ਉੱਛਲੀ ਸੀ ਹੁਣ ਟਿਕ ਕੇ ਬਹਿ ਗਈ ਏ
ਨੰਗੇ ਪੈਰ ਤਾਂ ਰੱਦੀ ਚੁਗਦੇ ਰੱਜਿਆਂ ਮੋਢੇ ਬਸਤੇ ਨੇ
ਪੰਜ ਦਰਿਆ ਪੰਜਾਬ ਬਣ ਗਿਆ ਢਾਈ ਦਰਿਆ ਢਾਬ
ਪਾਣੀ ਪਹਿਰੇਦਾਰ ਚੁਫ਼ੇਰੇ, ਬਿਰਖ਼ ਇਕੱਲਾ ਨਹੀਂ ਘਬਰਾਉਂਦਾ
ਪਿੰਡ ਗਏ ਨੂੰ ਘੂਰਦੀਆਂ ਨੇ ਧੂੜਾਂ ਅੱਟੀਆਂ ਰਾਹਵਾਂ
ਬੰਸਰੀ ਵਿਚ ਫੂਕ ਮਾਰੀਂ, ਦੇ ਤੂੰ ਇਸਨੂੰ ਜ਼ਿੰਦਗੀ
ਮਾਂ ਦੇ ਪੈਰਾਂ ਥੱਲੇ ਜੰਨਤ ਸੁਣੀਂ ਨਹੀਂ, ਮੈਂ ਜਾਣ ਲਈ ਹੈ
ਮਿੱਟੀ ਦਾ ਭਗਵਾਨ ਬਣਾ ਕੇ ਡਰੀ ਗਏ
ਮੇਰੀ ਹਿੱਕ ਵਿਚ ਮਾਰਨ ਖਾਤਰ ਉਸ ਦੇ ਹੱਥ ਵਿਚ ਖੰਜਰ ਹੈ
ਯਤਨ ਕਰਾਂਗਾ ਮੱਥੇ ਵਿਚਲੀ ਬਲਦੀ ਅੱਗ ਨੂੰ ਠਾਰ ਦਿਆਂ
ਯਾਰੀ ਪਾਉਂਦੇ ਨਾ ਜੇ ਰੰਗਲੇ ਚੁਬਾਰਿਆਂ ਦੇ ਨਾਲ਼
ਰੰਗ ਕਿਉਂ ਨਹੀਂ ਭਰਿਆ ਮਿੱਤਰਾ, ਮੱਥੇ ਲੀਕਾਂ ਵਾਹੀਆਂ ਲਈ
ਰਾਮ ਦਾਸ ਗੁਰ ਮੋਹੜੀ ਗੱਡੀ ਜਿਹੜੀ ਥਾਂ ਸਿਫ਼ਤੀ ਦਾ ਘਰ ਹੈ
ਵਕਤ ਮਿਲੇ ਤਾਂ ਹਿੰਮਤ ਕਰਕੇ ਬੰਦ ਬੂਹਿਆਂ ਨੂੰ ਖੋਲ੍ਹ ਦਿਆ ਕਰ
ਵੇਖ ਲਵੋ ਜੀ, ਸਾਡੇ ਹੁੰਦਿਆਂ, ਸੱਚ ਨੂੰ ਏਥੇ ਡੰਨ ਹੁੰਦੇ ਨੇ
ਰੁਬਾਈ-ਕੁਰਬਾਨੀ ਦੇ ਨਾਲ ਸਿਰੀਂ
ਲੋਰੀ-ਮਾਏ ਨੀ ਅਣਜੰਮੀ ਧੀ ਨੂੰ
ਮਾਏ ਅਟੇਰਨ ਟੇਰਦੀਏ
ਇਹ ਕੇਹੀ ਰੁੱਤ ਆਈ ਨੀ ਮਾਂ
ਬੱਚੇ ਨਹੀਂ ਜਾਣਦੇ
ਆਖ ਰਿਹਾ ਇਤਿਹਾਸ
ਮੇਰੀ ਸੋਚ ਮੁਤਾਬਕ ਔਰਤ
 

To veiw this site you must have Unicode fonts. Contact Us

punjabi-kavita.com