Mahatama Buddha ਮਹਾਤਮਾ ਬੁੱਧ

Gautama Buddha ( 563 BCE to 483 BCE) is also known as Sidhartha, Shakyamuni and Mahatama Buddha. He was born in Lumbini near Kapilvastu. His father was King Suddhodana , leader of the Shakya clan. His mother was Queen Maya. He left his family to find the solution of the problems and pains of humanity.
ਗੌਤਮ ਬੁੱਧ (੫੬੩ ਈਸਾ ਪੂਰਵ-੪੮੩ ਈਸਾ ਪੂਰਵ) ਨੂੰ ਸਿੱਧਾਰਥ, ਸਾਕਯਮੁਨੀ ਅਤੇ ਮਹਾਤਮਾ ਬੁੱਧ ਦੇ ਨਾਂ ਨਾਲ ਵੀ ਯਾਦ ਕੀਤਾ ਜਾਂਦਾ ਹੈ । ਉਨ੍ਹਾਂ ਦਾ ਜਨਮ ਕਪਿਲਵਸਤੂ ਨੇੜੇ ਲੁੰਬਿਨੀ ਨਾਂ ਦੇ ਥਾਂ ਤੇ ਹੋਇਆ । ਉਨ੍ਹਾਂ ਦੇ ਪਿਤਾ ਰਾਜਾ ਸ਼ੁਧੋਦਨ ਸ਼ਾਕਯ ਕਬੀਲੇ ਦੇ ਸਰਦਾਰ ਸਨ । ਉਨ੍ਹਾਂ ਦੀ ਮਾਂ ਦਾ ਨਾਂ ਮਾਯਾ ਸੀ । ਜਵਾਨੀ ਦੀ ਉਮਰ ਵਿੱਚ ਹੀ ਉਹ ਸੰਸਾਰ ਦੇ ਦੁੱਖਾਂ ਅਤੇ ਸਮੱਸਿਆਵਾਂ ਦਾ ਹੱਲ ਲੱਭਣ ਲਈ ਘਰੋਂ ਚਲੇ ਗਏ । ਗਿਆਨ ਪ੍ਰਾਪਤੀ ਤੋਂ ਬਾਅਦ ਉਨ੍ਹਾਂ ਨੇ ਆਪਣੇ ਉਪਦੇਸ਼ਾਂ ਦਾ ਪ੍ਰਚਾਰ ਘੁੰਮ ਫਿਰ ਕੇ ਦੂਰ-ਦੂਰ ਤੱਕ ਕੀਤਾ ।