Garry Algon ਗੈਰੀ ਅਲਗੋਂ
ਗੈਰੀ ਅਲਗੋਂ ਦਾ ਜਨਮ ਦਫਥੁਹੀਆ ਪਰਿਵਾਰ ਅੰਦਰ ਪਿੰਡ ਅਲਗੋਂ ਵਿਖੇ ਹੋਇਆ, ਜੋ ਕਿ ਜ਼ਿਲ੍ਹਾ ਤਰਨ ਤਾਰਨ ਅੰਦਰ ਮੌਜੂਦ ਹੈ। ਜ਼ਿੰਦਗੀ ਦੇ ਪਹਿਲੇ ਭਾਗ ਅੰਦਰ ਗੁਰਮਤਿ ਸਿੱਖਿਆ ਅਤੇ ਹੋਰਨਾਂ ਧਰਮਾਂ ਦਾ ਅਧਿਐਨ ਕੀਤਾ। ਅੱਜਕੱਲ੍ਹ ਦਰਸ਼ਨ ਸ਼ਾਸਤਰ ਅੰਦਰ ਰੁਚੀ ਹੋਣ ਕਰਕੇ ਫ਼ਲਸਫ਼ੇ ਦਾ ਅਧਿਐਨ ਜਾਰੀ ਹੈ। ਇਸ ਦੇ ਨਾਲ ਪਹਿਲੀ ਪੁਸਤਕ ਵੀ ਜਲਦ ਹੀ ਸਰੋਤਿਆਂ ਨੂੰ ਭੇਟ ਹੋਣ ਜਾ ਰਹੀ ਹੈ, ਜਿਸ ਦਾ ਨਾਂ 'ਤੌਹੀਨ' ਰੱਖਿਆ ਗਿਆ ਹੈ। ਉਹ ਕਹਿੰਦੇ ਹਨ ਕਿ ਲਿਖਤ ਕਦੇ ਲਿਖੀ ਨਹੀਂ ਜਾ ਸਕਦੀ, ਜਦੋਂ ਤੀਕ ਇਹ ਆਪਣੇ ਆਪ ਉਤਪੰਨ ਨਹੀਂ ਹੁੰਦੀ।