Dr. Jagtar
ਡਾਕਟਰ ਜਗਤਾਰ
 Punjabi Kavita
Punjabi Kavita
  

ਡਾਕਟਰ ਜਗਤਾਰ

ਡਾ. ਜਗਤਾਰ (੨੩ ਮਾਰਚ ੧੯੩੫-੩੦ ਮਾਰਚ ੨੦੧੦) ਦਾ ਜਨਮ ਜਲੰਧਰ ਜਿਲ੍ਹੇ ਦੇ ਇੱਕ ਪਿੰਡ ਰਾਜਗੋਮਾਲ ਵਿੱਚ ਮੱਧ-ਸ਼੍ਰੇਣੀ ਦੇ ਗ਼ਰੀਬ ਕਿਸਾਨੀ ਘਰਾਣੇ ਵਿੱਚ ਹੋਇਆ। ਉਹ ਫ਼ਾਰਸੀ, ਉਰਦੂ ਅਤੇ ਪੰਜਾਬੀ ਭਾਸ਼ਾਵਾਂ ਦਾ ਐੱਮ.ਏ. ਸਨ। ਉਹ ਪੰਜਾਬੀ ਦੇ ਉਘੇ ਕਵੀ ਸਨ ਅਤੇ ਉਨ੍ਹਾਂ ਨੇ ਖੋਜ ਤੇ ਅਨੁਵਾਦ ਦਾ ਕੰਮ ਵੀ ਕੀਤਾ । ਉਨ੍ਹਾਂ ਦੀ ਕਿਤਾਬ 'ਜੁਗਨੂੰ ਦੀਵਾ ਤੇ ਦਰਿਆ' ਨੂੰ ੧੯੯੬ ਵਿੱਚ ਵਿਚ ਸਾਹਿਤ ਅਕਾਦਮੀ ਦਾ ਪੁਰਸਕਾਰ ਮਿਲਿਆ। ਉਨ੍ਹਾਂ ਦੀਆਂ ਕਾਵਿ-ਰਚਨਾਵਾਂ ਹਨ: ਰੁੱਤਾਂ ਰਾਂਗਲੀਆਂ (੧੯੫੭), ਤਲਖ਼ੀਆਂ-ਰੰਗੀਨੀਆਂ (੧੯੬੦), ਦੁੱਧ ਪਥਰੀ (੧੯੬੧), ਅਧੂਰਾ ਆਦਮੀ (੧੯੬੭), ਲਹੂ ਦੇ ਨਕਸ਼ (੧੯੭੩), ਛਾਂਗਿਆ ਰੁੱਖ (੧੯੭੬), ਸ਼ੀਸ਼ੇ ਦਾ ਜੰਗਲ (੧੯੮੦), ਜਜ਼ੀਰਿਆਂ ਵਿੱਚ ਘਿਰਿਆ ਸਮੁੰਦਰ (੧੯੮੫), ਚਨੁਕਰੀ ਸ਼ਾਮ (੧੯੯੦), ਜੁਗਨੂੰ ਦੀਵਾ ਤੇ ਦਰਿਆ (੧੯੯੨), ਅੱਖਾਂ ਵਾਲੀਆਂ ਪੈੜਾਂ (੧੯੯੯), ਪ੍ਰਵੇਸ਼ ਦੁਆਰ (੨੦੦੩) ਅਤੇ ਮੋਮ ਦੇ ਲੋਕ (੨੦੦੬) ।

ਪੰਜਾਬੀ ਕਵਿਤਾ ਡਾਕਟਰ ਜਗਤਾਰ

ਉਡਾਂਗਾ ਪੈ ਗਿਆ ਉਡਣਾ ਕਦੇ ਜੇ ਪਰ ਜਲਾ ਕੇ
ਅਜਿੱਤ ਆਦਮੀ
ਅਜੇ ਤਾਈਂ ਤਾਂ ਮੇਰਾ ਸਿਰ ਕਿਤੇ ਵੀ ਖ਼ਮ ਨਹੀਂ ਹੋਇਆ
ਇਸ ਤਰ੍ਹਾਂ ਦੇ ਦੋਸਤੋ ਸਾਨੂੰ ਸਦਾ ਰਹਿਬਰ ਮਿਲੇ
ਇਸ ਨਗਰ ਵਿਚ ਦੋਸਤੀ ਨਾ ਦੁਸ਼ਮਣੀ ਦੀ ਲੋੜ ਹੈ
ਸਾਡੀ ਜੂਹੀਂ ਮਿਰਗ ਜੋ ਆਏ
ਸੋਚਦਾਂ ਹਾਂ ਮਹਿਕ ਦੀ ਲਿੱਪੀ 'ਚ ਤੇਰਾ ਨਾਂ ਲਿਖਾਂ
ਹਨੇਰਾ ਹੀ ਹਨੇਰਾ ਸੀ ਕਿਤੇ ਚਾਨਣ ਜ਼ਰਾ ਨਾ ਸੀ
ਹਰ ਇਕ ਵਿਹੜੇ 'ਚ ਲੋਅ ਲੱਗੇ
ਹਰ ਮੋੜ 'ਤੇ ਸਲੀਬਾਂ, ਹਰ ਪੈਰ 'ਤੇ ਹਨੇਰਾ
ਹੁਣ ਕਿਸੇ ਆਉਣਾ ਨਹੀਂ ਪਾਗਲ ਨਾ ਹੋ
ਕਦੀਮਾਂ ਤੋਂ ਰਹੀ ਦੁਸ਼ਮਣ ਮੇਰੀ ਤਕਦੀਰ ਦੀ ਦਿੱਲੀ
ਕਦੇ ਇਹ ਬੇਵਸਾਹੀ ਨਾ ਨਗਰ ਵਿਚ ਨਾ ਗਰਾਂ ਵਿਚ ਸੀ
ਕਮਦਿਲਾਂ ਨੂੰ ਦਿਲ, ਨਪਰਿਆਂ ਪਰ ਦਈਂ
ਕੈਸਾ ਅਜਬ ਸੁਆਗਤ ਮੇਰਾ ਹੋਇਆ ਹੈ
ਕੋਈ ਮਜਬੂਰੀ ਨਹੀਂ ਜੇ ਦਿਲ ਕਰੇ ਤਾਂ ਖ਼ਤ ਲਿਖੀਂ
ਕੌਣ ਹੋਣੀ ਪੰਛੀਆਂ ਦੀ ਜਾਲ ਲਿਖ ਕੇ ਤੁਰ ਗਿਆ
ਖ਼ੂਨ ਲੋਕਾਂ ਦਾ ਹੈ ਇਹ ਪਾਣੀ ਨਹੀਂ
ਖ਼ੈਰ ਖ਼ਾਹੋ ! ਦੋਸਤੋ ! ਚਾਰਾਗਰੋ !
ਚੋਗਾ ਖਿਲਾਰ ਕੁਝ ਕੁ ਪਰਿੰਦੇ ਵੀ ਪਾਲ ਰਖ
ਜਦ ਵੀ ਡਿੱਗੀਆਂ ਛੱਤਾਂ , ਖ਼ਸਤਾ ਘਰ ਬਾਰਾਂ ਦੀ ਬਾਤ ਤੁਰੀ
ਜਦੋਂ ਮੂੰਹ-ਜ਼ੋਰ ਤੇ ਅੰਨ੍ਹੀ ਹਵਾ ਸੀ
ਜਿਸ 'ਤੇ ਛੱਡ ਆਇਆ ਸਾਂ ਦਿਲ, ਸੁਪਨੇ ਤੇ ਹਰ ਮੰਜ਼ਲ ਦੀ ਯਾਦ
ਜੇ ਘਰਾਂ ਤੋਂ ਤੁਰ ਪਏ ਹੋ ਦੋਸਤੋ
ਝੜਦੇ ਨਾ ਪੱਤ ਵੇਖ ਤੂੰ ਖਿੜਦੇ ਗੁਲਾਬ ਦੇਖ
ਤੂੰ ਤਾਂ ਬੈਠ ਗਈ ਹੈਂ ਸੂਰਜ ਘਰ ਲੈ ਕੇ
ਨਾ ਮੇਰੀ ਪੇਸ਼ ਹੀ ਜਾਏ, ਨਾ ਮੈਥੋਂ ਵੇਖਿਆ ਜਾਏ
ਨਿਸ ਦਿਨ ਗੁਜ਼ਰਨਾ ਪੈਂਦੈ, ਖ਼ੂਨੀ ਬਜ਼ਾਰ ਏਥੇ
ਨਿੱਕੇ ਵੱਡੇ ਡਰ
ਫ਼ਾਸਲਾ
ਬੜੇ ਸਾਲਾਂ ਤੋਂ ਉਹ ਮੈਨਾ ਨਹੀਂ ਮੇਰੇ ਗਰਾਂ ਆਈ
ਬਾਗ਼ ਅੰਦਰ ਸੜ ਰਹੀ ਹਰ ਡਾਲ ਹੈ
ਬਾਜ਼ਾਰ ਮਿਸਰ ਵਰਗੇ, ਕੂਫੇ ਜਿਹਾ ਨਗਰ ਹੈ
ਮਹਿਰਮ ਦਿਲਾਂ ਦੇ ਜਾਨ ਤੋਂ ਵੀ ਲਾਡਲੇ ਲਹੌਰ
ਮੈਂ ਸ਼ੀਸ਼ਾ ਹਾਂ ਜਦੋਂ ਵੀ ਮੁਸਕਰਾਵੇ ਮੁਸਕਰਾਵਾਂਗਾ
ਲਿਆਏ ਸਾਂ ਘਰਾਂ ਤੋਂ ਦੂਰੀਆਂ ਅਪਣੇ ਪਰਾਂ ਅੰਦਰ
ਵਸੀਅਤ
ਤੇਰਾ ਮਿਲਣਾ ਹਵਾ ਜਿਹਾ ਲਗਦੈ
ਇਸ ਪਹਾੜੀ ਸ਼ਹਿਰ ਵਿਚ 'ਜਗਤਾਰ' ਤੇਰਾ ਹੈ ਉਦਾਸ
ਤੇਰਿਆਂ ਨੈਣਾਂ 'ਚ ਸਰਘੀ ਮੇਰੀਆਂ ਅੱਖਾਂ 'ਚ ਸ਼ਾਮ
ਲੱਥੀ ਕਿਸੇ ਦੀ ਮਹਿੰਦੀ ਕੋਈ ਕਿਵੇਂ ਲਗਾਏ
ਜੇ ਬਦਨ ਤੇਰੇ 'ਚ ਹਾਲੇ ਪਿਆਸ ਦਾ ਬਾਕੀ ਸਮੁੰਦਰ
ਜੰਗਲ ਦੇ ਪੱਤੇ ਉਡ ਕੇ ਬਸਤੀ ਵਿਚ ਆਏ
ਜ਼ਿੰਦਗੀ ਕੁਛ ਗ਼ਮ ਨਾ ਕਰ, ਇਹ ਕੁਝ ਵੀ ਕਰ ਜਾਵਾਂਗਾ ਮੈਂ
ਜ਼ਿੰਦਗੀ ਦੇ ਵਰਕਿਆਂ ਵਿਚ ਪਰ ਨਾ ਖ਼ਾਬਾਂ ਦੇ ਸਜਾ
ਤਹਿਜ਼ੀਬ ਹੈ ਨਵੀਂ ਪਰ ਇਹ ਸ਼ਹਿਰ ਹੈ ਪੁਰਾਣਾ
ਹੋ ਜਾਏ ਮੇਰਾ ਦਰਦ ਨਾ ਮੇਰਾ ਹੀ ਆਸ਼ਨਾ
ਜਿਸ ਨੂੰ ਵੀ ਸ਼ਹਿਰ ਵਿਚ ਅਸੀਂ ਪੁੱਛਿਆ ਤਿਰਾ ਪਤਾ
ਦਿਸਦੈ ਨਾ ਕਿਤੇ ਸੂਰਜ ਤੇ ਠੰਢ ਬੜੀ ਹੈ
ਹਾਦਸੇ ਤੇ ਹਾਦਸਾ ਭਾਵੇਂ ਬਰਾਬਰ ਆਏਗਾ
ਸਿਖ਼ਰ ਦੁਪਹਿਰਾ, ਬਿਰਛ ਕੋਈ ਨਾ ਕਾਲੇ ਪਰਬਤ ਕਿੱਧਰ ਜਾਵਾਂ
ਰਾਤ ਦਿਨ ਮੈਨੂੰ ਹੈ ਭਾਵੇਂ ਉਹ ਪਈ ਸੁਲਗਾ ਰਹੀ
ਗਿਰਝ ਕੋਈ ਆ ਬੈਠੇ ਜੀਕੂੰ ਖੰਡਰ 'ਤੇ
ਲਗਦਾ ਹੈ ਸੰਝ ਨੂੰ ਰਵੀ ਇੰਜ ਆਸਮਾਨ 'ਤੇ
ਡੁਬ ਗਿਆ ਜਾ ਕੇ ਜੰਗਲ 'ਚ ਸੂਰਜ ਜਦੋਂ
ਸ਼ਾਮ ਦਾ ਘੁਸਮੁਸਾ ਸੁਰਮਈ ਸੁਰਮਈ
ਛਾਂ ਨੂੰ ਮਿਲਣ ਦੀ ਖ਼ਾਤਿਰ ਹਰ ਹਾਲ ਚਲ ਰਿਹਾ ਹਾਂ
ਸ਼ਹਿਰ ਦੇ ਓੁੱਚੇ ਘਰ ਵਿਚ ਰੌਸ਼ਨੀ ਚੁੰਧਿਆ ਰਹੀ
ਗੱਡੀ ਦੇ ਵਿਚ ਫੜ ਲਈ, ਘਰ ਭੁਲ ਆਈ ਪਾਸ
ਇਹ ਦਿਲ ਜਗਦਾ ਕਦੀ ਬੁਝਦਾ ਹੈ ਮੇਰਾ
ਜਿਸ ਦਿਨ ਦਾ ਲਿਖਵਾ ਬੈਠੇ ਹਾਂ ਅਪਣੀ ਬ੍ਹਾਂ 'ਤੇ ਤੇਰਾ ਨਾਂ
ਇਸ ਸ਼ਾਮ ਘਣੀ ਕਹਿਰ ਬਣੀ, ਡਸ ਰਹੇ ਸਾਏ
ਪੱਤਾ ਪੱਤਾ ਹੋ ਕੇ ਪੀਲਾ ਰੁੱਖ ਹੈ ਝੜਦਾ ਰਿਹਾ
ਦਿਨ ਢਲੇ ਮਹਿਕੀ ਹੋਈ ਵਣ ਦੀ ਹਵਾ ਵਾਂਗੂੰ ਨਾ ਮਿਲ
ਕੋਈ ਤਾਂ ਹੈ ਜ਼ਰੂਰ ਬਦਨ ਦੇ ਮਕਾਨ ਵਿਚ
ਸੁਣਨਾ ਨਹੀਂ ਗਵਾਰਾ ਜਿਨਹਾਂ ਨੂੰ ਨਾਮ ਤੇਰਾ
ਮੈਂ ਤਿਰੇ ਦਿਲ ਤੋਂ ਹਾਂ ਭਾਵੇਂ ਗਰਦ ਵਾਗੂੰ ਲਹਿ ਗਿਆ
ਮੇਰੇ ਅੰਦਰ ਵਗ ਰਿਹਾ ਇਕ ਕਾਲਾ ਦਰਿਆ
ਏਸ ਰੁਤ ਦੇ ਜਿਸਮ ਤੇ ਬੀਤੀ ਦਾ ਹਾਲੇ ਡੰਗ ਹੈ
ਕੀ ਵਰਖਾ 'ਤੇ ਆਸਾਂ ਰੱਖੀਏ, ਬੱਦਲ ਫੁੱਟੀ ਫੁੱਟੀ
ਮੈਂ ਸਦਾ ਚਾਹੁਨਾਂ ਫੜਾਂ ਕੁਝ ਸੁਹਲ ਅੰਗੀਆਂ ਤਿਤਲੀਆਂ
ਰੰਗ ਕਾਲਾ ਹੈ ਕਿ ਪੀਲਾ ਦਰਦ ਦਾ
ਚਿੱਟਾ ਘ੍ਹਾ, ਧੁਆਖੀਆਂ ਧੁੱਪਾਂ, ਪੀਲੇ ਪੱਤਰ ਰੁੱਖਾਂ ਦੇ
ਤੇਰਾ ਮੇਰਾ ਇਕ ਰਿਸ਼ਤਾ ਹੈ, ਪਰ ਇਹ ਰਿਸ਼ਤਾ, ਕੀ ਰਿਸ਼ਤਾ
ਪੱਤੇ ਉਡ ਉਡ ਕੇ ਜਾ ਮਿਲੇ, ਹਵਾਵਾਂ ਵਿਚ
ਸ਼ੀਸ਼ਿਆਂ ਵਾਲੇ ਘਰਾਂ ਵਿਚ ਰੌਸ਼ਨੀ ਜੋ ਦਿਸ ਰਹੀ
ਹੋਠ ਕਚ ਦੇ ਤੇ ਅੱਖਾਂ ਸੀ ਪੱਥਰ ਦੀਆਂ
'ਨ੍ਹੇਰੇ 'ਚ ਰਲ ਗਏ ਕਦੇ ਚਾਨਣ 'ਚ ਰਲ ਗਏ
ਕਿਉਂ ਰਾਤ ਦੀ ਇਲ ਬੈਠੇ, ਮੇਰੇ ਹੀ ਬਨੇਰੇ
ਬਸਤੀ ਅੰਦਰ ਮਹਿਕਿਆ ਜਦੋਂ ਕਰੁੱਤਾ ਅੰਬ
ਪੀਲੇ ਰੁੱਖ 'ਤੇ ਕਾਲਾ ਸੂਰਜ ਬੈਠਾ ਹੈ
ਥੋਰ੍ਹਾਂ ਦੀ ਵਲਗਣ ਵਿਚ ਤਕ ਕੇ
ਅਜਨਬੀ ਚਿਹਰੇ ਮਿਲੇ ਕੋਈ ਆਸ਼ਨਾ ਚਿਹਰਾ ਨਾ ਸੀ
ਘਰ ਦੀ ਮੌਲਸਰੀ ਵਿਹੜੇ ਵਿਚ, ਤਰਿਹਾਈ ਤੇ ਮੁਰਝਾਈ
ਵੇਖ ਕੇ ਤੇ ਚੀਕਦੀ ਫਿਰਦੀ ਹਵਾ ਜੰਗਲ ਦੇ ਅੰਦਰ
ਅਰਗ਼ਵਾਨੀ, ਚਿੱਟੀਆਂ, ਹਰੀਆਂ, ਸੁਨਹਿਰੀ ਬਦਲੀਆਂ
ਭਾਵੇਂ ਅੱਖਾਂ ਨੂਟ ਲੈ, ਭਾਵੇਂ ਸੀ ਲੈ ਹੋਟ
ਮੰਜ਼ਿਲ 'ਤੇ ਜੋ ਨਾ ਪਹੁੰਚੇ, ਪਰਤੇ ਨਾ ਜੋ ਘਰਾਂ ਨੂੰ
ਤਾਕਾਂ 'ਚ ਦੀਪ ਜਲ ਰਹੇ ਭਾਵੇਂ ਦੁਪਹਿਰ ਨੂੰ
ਲੋਕ ਗੁੰਬਦ ਦੇ ਵਾਂਗੂੰ ਨੇ ਖਾਮੋਸ਼ ਕਿਉਂ
ਪੈਰਾਂ ਨੂੰ ਬੇੜੀਆਂ 'ਚ ਵੀ ਨਚਣਾ ਸਿਖਾ ਸਕਾਂ
ਕਰ ਰਿਹੈ 'ਜਗਤਾਰ' ਪਥਰਾਂ ਦੇ ਨਗਰ ਸ਼ੀਸ਼ਾ ਗਰੀ
ਜ਼ੁਲਫ਼ ਤੋਂ ਜ਼ੰਜੀਰ ਤਕ ਦਾ ਫ਼ਾਸਲਾ
ਰਾਤ ਦਾ ਅੰਤਲਾ ਪਹਿਰ ਹੈ ਦੋਸਤੋ
 

To veiw this site you must have Unicode fonts. Contact Us

punjabi-kavita.com