Dr. Gurnam Singh Teer ਡਾ: ਗੁਰਨਾਮ ਸਿੰਘ ਤੀਰ

ਡਾ: ਗੁਰਨਾਮ ਸਿੰਘ ਤੀਰ ਪੰਜਾਬ ਦੇ ਮਸ਼ਹੂਰ ਹਾਸਰਸ ਲੇਖਕ ਸਨ, ਜਿਹਨਾਂ ਨੇ ਚਾਚਾ ਚੰਡੀਗੜ੍ਹੀਆ ਦੇ ਨਾਂ ਹੇਠ ਵੀ ਹਫਤਾਵਾਰ ਕਾਲਮ ਲਿਖੇ ।ਉਨ੍ਹਾਂ ਦੀ ਲਿਖਤ ਸਮਾਜਿਕ, ਆਰਥਿਕ, ਸਿਆਸੀ ਅਤੇ ਧਾਰਮਿਕ ਕੁਰੀਤੀਆਂ ਤੇ ਚੋਟ ਕਰਦੀ ਹੈ । ਉਹ ਹਰ ਵਰਗ ਦੇ ਪਾਠਕ ਨੂੰ ਆਪਣੇ ਨਾਲ ਜੋੜਦੀ ਹੈ । ਉਹ ਕਹਿੰਦੇ ਹਨ, "ਸੋਚ ਨੂੰ ਉੱਚੀ ਥਾਂ 'ਤੇ ਰਹਿਣ ਦਾ ਆਦੀ ਬਣਾਓ, ਇਹ ਤੁਹਾਨੂੰ ਤੁਹਾਡਾ ਸਮਾਜਿਕ ਰੁਤਬਾ ਬਖਸ਼ੇਗੀ" । ਉਹ ਉੱਚ-ਕੋਟੀ ਦੇ ਵਕੀਲ, ਲੇਖਕ, ਪੱਤਰਕਾਰ ਅਤੇ ਸੀਨੀਅਰ ਅਕਾਲੀ ਲੀਡਰ ਦੇ ਰੂਪ ਵਿੱਚ ਵਿਚਰੇ ਅਤੇ ੧੫ ਅਪ੍ਰੈਲ, ੧੯੯੧ ਨੂੰ ਅਕਾਲ ਚਲਾਣਾ ਗਏ । ਉਨ੍ਹਾਂ ਦੀਆਂ ਰਚਨਾਵਾਂ ਵਿੱਚ ਅਕਲ ਜਾੜ੍ਹ, ਗੁੜ੍ਹਤੀ, ਅਧੀ ਰਾਤ ਦੀਆਂ ਹਾਕਾਂ, ਆਰਟਿਸਟ ਬੋਲਿਆ, ਮੈਨੂੰ ਮੈਥੋਂ ਬਚਾਓ, ਚਾਚਾ ਚੰਡੀਗੜ੍ਹੀਆ, ਮਿੱਠੀਆਂ ਪੀੜਾਂ, ਦਿੱਲੀ ਦੀ ਵਕੀਲ ਕੁੜੀ, ਗੁੰਝਲਾਂ, ਛੁਹ-ਮੰਤਰ, ਨਿਰੀ ਫੜ੍ਹ, ਹੱਸਦਾ ਪੰਜਾਬ, ਹੱਸਦੀ ਦੁਨੀਆਂ, ਵਾਹ ਪਿਆ ਜਾਣੀਏ ਆਦਿ ਸ਼ਾਮਿਲ ਹਨ ।

***

***

***

***

***