Diwan Singh Mehram ਦੀਵਾਨ ਸਿੰਘ ਮਹਿਰਮ

ਦੀਵਾਨ ਸਿੰਘ ਮਹਿਰਮ (1914-1972) ਦਾ ਜਨਮ ਪਿੰਡ ਨੰਗਲ ਸ਼ਾਹੂ ਤਹਿਸੀਲ ਨਾਰੋਵਾਲ, ਜਿਲਾ ਸਿਆਲ ਕੋਟ (ਪੰਜਾਬ) ਵਿੱਚ ਸ. ਰਾਮ ਸਿੰਘ ਦੇ ਘਰ ਹੋਇਆ । ਉਨ੍ਹਾਂ ਨੇ ਮੁੱਢਲੀ ਸਿਖਿਆ ਪਿੰਡ ਦੇ ਪ੍ਰਾਇਮਰੀ ਸਕੂਲ ਤੋਂ ਲਈ, ਮਿਡਲ ਪਾਸ ਪਸਰੂਰ ਤੋਂ ਅਤੇ ਮੈਟ੍ਰਿਕ ਲਾਹੌਰ ਤੋਂ ਕੀਤੀ । ਉਹ ਪੰਜਾਬੀ, ਉਰਦੂ, ਫਾਰਸੀ ਦੇ ਵਿਦਵਾਨ ਸਨ । ਉਹ ਗਜ਼ਲਕਾਰ ਤੇ ਗਜ਼ਲਗੋ ਵੀ ਸਨ । ਦੇਸ਼ ਦੀ ਵੰਡ ਤੋਂ ਬਾਅਦ ਉਹ ਪਿੰਡ ਭੈਣੀ ਪਸਵਾਲ ਤਹਿਸੀਲ ਗੁਰਦਾਸ ਪੁਰ ਵਿੱਚ ਆ ਗਏ। ਉਹ ਸਟੇਜੀ ਕਵੀ ਦਰਬਾਰਾਂ ਦੀ ਸ਼ਾਨ ਸਨ। ਉਨ੍ਹਾਂ ਦੀਆਂ ਰਚਨਾਵਾਂ ਹਨ: ਸਰਬੱਤ ਦਾ ਭਲਾ, ਤੱਤੀ ਤਵੀ, ਨਿਰੰਕਾਰੀ ਨੂਰ, ਕਲਗੀ ਵਾਲਾ, ਬੋਲਿਆ ਹਿਮਾਲੀਆ, ਜੀਵੇ ਦੇਸ਼ ਮਹਾਨ, ਦੁਸ਼ਟ ਦਮਨ, ਮਿਰਜਾ ਕਾਦੀਆਂ, ਰੁਬਾਈਆਂ, ਬਾਬਲ ਵਰ ਲੋੜੀਏ, ਪਾਣੀ ਤੇ ਲਕੀਰਾਂ (ਗ਼ਜ਼ਲ ਸੰਗ੍ਰਹਿ ) ਆਦਿ।