Deepak Jaitoi
ਦੀਪਕ ਜੈਤੋਈ


ਦੀਪਕ ਜੈਤੋਈ

ਦੀਪਕ ਜੈਤੋਈ (੧੮ ਅਪਰੈਲ,੧੯੨੫-੧੨ ਫ਼ਰਵਰੀ ੨੦੦੫) ਦਾ ਜਨਮ ਗੰਗਸਰ ਜੈਤੋ, ਜ਼ਿਲਾ ਫ਼ਰੀਦਕੋਟ ਵਿਖੇ ਮਾਤਾ ਵੀਰ ਕੌਰ ਦੀ ਕੁੱਖੋਂ ਪਿਤਾ ਇੰਦਰ ਸਿੰਘ ਦੇ ਘਰ ਹੋਇਆ। ਉਨ੍ਹਾਂ ਦਾ ਅਸਲ ਨਾਂ ਸ. ਗੁਰਚਰਨ ਸਿੰਘ ਸੀ, ਦੀਪਕ ਜੈਤੋਈ ਉਨ੍ਹਾਂ ਦਾ ਸਾਹਿਤਕ ਨਾਂ ਸੀ ।'ਮੁਜਰਮ ਦਸੂਹੀ' ਨੂੰ ਉਨ੍ਹਾਂ ਨੇ ਆਪਣਾ ਉਸਤਾਦ ਧਾਰਿਆ।ਉਹ ਉਸਤਾਦ ਕਵੀ ਸਨ ਤੇ ੩੫੦ ਦੇ ਕਰੀਬ ਉਨ੍ਹਾਂ ਦੇ ਸ਼ਾਗਿਰਦ ਹਨ ।ਉਨ੍ਹਾਂ ਨੇ ਗਰੀਬੀ ਝੱਲੀ ਪਰ ਕਿਸੇ ਅੱਗੇ ਹੱਥ ਨਹੀਂ ਅੱਡਿਆ ।ਉਨ੍ਹਾਂ ਦੇ ਕਾਵਿ ਸੰਗ੍ਰਹਿ ਹਨ: ਦੀਪਕ ਦੀ ਲੌ (ਗ਼ਜ਼ਲ ਸੰਗ੍ਰਹਿ), ਗ਼ਜ਼ਲ ਦੀ ਅਦਾ, ਗ਼ਜ਼ਲ ਦੀ ਖੁਸ਼ਬੂ, ਗ਼ਜ਼ਲ ਕੀ ਹੈ, ਗ਼ਜ਼ਲ ਦਾ ਬਾਂਕਪਨ, ਮਾਡਰਨ ਗ਼ਜ਼ਲ ਸੰਗ੍ਰਹਿ, ਮੇਰੀਆਂ ਚੋਣਵੀਆਂ ਗ਼ਜ਼ਲਾਂ, ਦੀਵਾਨੇ-ਦੀਪਕ, ਆਹ ਲੈ ਮਾਏ ਸਾਂਭ ਕੁੰਜੀਆਂ (ਗੀਤ), ਸਾਡਾ ਵਿਰਸਾ, ਸਾਡਾ ਦੇਸ਼, ਮਾਲਾ ਕਿਉਂ ਤਲਵਾਰ ਬਣੀ (ਮਹਾਂਕਾਵਿ ਬੰਦਾ ਸਿੰਘ ਬਹਾਦੁਰ ਜੀ), ਭਰਥਰੀ ਹਰੀ (ਕਾਵਿ ਨਾਟ), ਭੁਲੇਖਾ ਪੈ ਗਿਆ (ਕਹਾਣੀ ਸੰਗ੍ਰਹਿ), ਸਮਾਂ ਜ਼ਰੂਰ ਆਵੇਗਾ (ਨਾਟਕ ਸੰਗ੍ਰਹਿ), ਸਿਕੰਦ ਗੁਪਤ (ਸੰਸਕ੍ਰਿਤ ਤੋਂ ਅਨੁਵਾਦਿਤ), ਇਬਾਦਤ (ਸਾਰੀਆਂ ਗ਼ਜ਼ਲਾਂ ਦਾ ਗ਼ਜ਼ਲ-ਸੰਗ੍ਰਹਿ), ਪੱਖੀ ਘੁੰਗਰੂਆਂ ਵਾਲੀ (ਗੀਤ-ਸੰਗ੍ਰਹਿ) ।

ਪੰਜਾਬੀ ਕਵਿਤਾਵਾਂ ਦੀਪਕ ਜੈਤੋਈ

ਉਸ ਹੁਸਨ ਦਾ ਜਦੋਂ ਵੀ ਮੈਂ ਮਾਣਿਆ ਨਜ਼ਾਰਾ
ਉਨ੍ਹਾਂ ਦੇ ਵਾਅਦੇ ਤਾਂ ਲੱਗਦੇ ਸੀ ਲਾਰਿਆਂ ਦੀ ਤਰ੍ਹਾਂ
ਆਹ ਲੈ ਮਾਏ ਸਾਂਭ ਕੁੰਜੀਆਂ
ਐ ਦਿਲ ! ਖੁਸ਼ੀ ਮਨਾ ਤੂੰ, ਹੋਣੀ ਤਾਂ ਟਲ ਗਈ ਹੈ
ਇਸ਼ਕ ਦੀ ਬਾਤ ਸੁਣਾਉਂਦੇ ਭੀ ਹਯਾ ਆਉਂਦੀ ਹੈ
ਇਸ਼ਕ ਵਾਲੇ ਇਸ਼ਕ ਫ਼ਰਮਾਂਦੇ ਨੇ ਹਸਦੇ-ਖੇਡਦੇ
ਇਹ ਹੱਕ ਦਿਲ ਵਾਲਿਆਂ ਦਾ ਬਣਦੈ
ਇਹ ਦਿਲ ਹੀ ਜਾਣਦੈ ਦਿਲ ਤੇ ਜੋ ਯਾਰ ਗੁਜ਼ਰੀ ਹੈ
ਇਹ ਦੁਨੀਆਂ ਅਸੀਂ ਕਰਨ ਆਬਾਦ ਨਿਕਲੇ
ਇੱਲਤ ਬੁਰੀ ਹੈ ਇਸ਼ਕ ਦਾ ਜਜ਼ਬਾ ਬੁਰਾ ਨਹੀਂ
ਸਜਨੀ-ਮੇਰੀ ਸਜਨੀ ਦੁਖੀ ਨਾ ਹੋ
ਸੁਹਣੇ ਯਾਰ ਮੇਰੇ ਆ ਜਾ ਤੋੜ ਘੇਰੇ
ਸੁਣ ਕੇ ਮਜ਼ਾ ਨਾ ਆਵੇ; ਉਸਨੂੰ ਗ਼ਜ਼ਲ ਨਾ ਆਖੋ
ਸੱਚ ਦਾ ਆਸ਼ਿਕ ਹਾਂ ਸੱਚ ਤੇ ਮਰਦਾ ਹਾਂ
ਹਵਾ ʼਚ ਦੁਰਗੰਧ ਘੁਲ ਗਈ ਹੈ
ਹੋ ਗਈ ਭੁੱਲ ਕਰ ਲਿਆ ਵਾਅਦਾ
ਹੌਸਲਾ ਕਰਕੇ ਜ਼ਰਾ ਦੀਵਾਰ ਟੱਪ ਕੇ ਵੇਖਣਾ ਸੀ
ਕੜਕਦੀ ਧੁੱਪ ਨੇ ਬਸਤੀ ਤੇ ਕਹਿਰ ਢਾਇਆ ਹੈ
ਕੁਝ ਕੁ ਹੱਥਾਂ ਵਿੱਚ ਸਿਮਟ ਕੇ ਰਹਿ ਗਈ ਦੌਲਤ ਤਮਾਮ
ਕੁਝ ਜ਼ਬਤ ਕਰੋ ਯਾਰੋ! ਇਹ ਸਦਮਾ ਵੀ ਜਰ ਦੇਖੋ
ਕੰਡੇ ਚਮਨ 'ਚ ਖਿੱਲਰੇ ਮੁੜ ਇੰਤਸ਼ਾਰ ਦੇ
ਗਲੀਏਂ ਚਿੱਕੜ ਯਾਰ, ਕਮੇਟੀ ਜਿੰਦਾਬਾਦ
ਗੱਲਾਂ ਕਰੀਏ ਭਾਵੇਂ ਰੋਜ਼ ਹਜ਼ਾਰਾਂ ਨਾਲ
ਚਮਨ ਵਾਲੇ; ਚਮਨ ਖ਼ੁਦ ਹੀ ਉਜਾੜਣਗੇ-ਨਜ਼ਰ ਆਉਂਦੈ
ਚਿੱਟੀਆ -ਸੁਰਖ਼ -ਕਾਲੀਆਂ -ਅੱਖਾਂ
ਜੋ ਭੀ ਸਾਜਿਸ਼ ਦਾ ਜਾਲ ਬੁਣਦਾ ਹੈ
ਜ਼ਖਮ ਹਨ ਦਿਲ ਤੇ ਬਹੁਤ
ਜ਼ਿੰਦਗੀ ਕੀ ਹੈ ਹਸੀਂ ਧੋਖਾ ਹੈ
ਤੇਰੀ ਦੀਦ ਬਾਝੋਂ ਅੱਖੀਆਂ ਤਿਹਾਈਆਂ ਰਾਂਝਣਾਂ
ਦਿਲ ਇੱਕ ਹੈ ਅਰਮਾਨ ਬਹੁਤ ਨੇ
ਦਿਲ 'ਚ ਸੂਰਤ ਵੱਸੀ ਹੈ ਪਿਆਰੇ ਦੀ
ਦਿਲ ਦਾ ਸ਼ੀਸ਼ਾ ਤਾਂ ਕਹੀ ਜਾਂਦੀ ਏ ਅੱਖ
ਦਿਲਾ ਇਹ ਇਸ਼ਕ ਬਰਬਾਦੀ ਕਰਾਊਗਾ
ਨਜ਼ਰ ਚਲੇ ਜਾਣ ਤੋਂ ਬਾਦ ਰੱਬ ਨਾਲ ਗਿਲਾ
ਬਰਖ਼ਾ ਬਹਾਰ
ਮਿਟੀ ਖ਼ਲਿਸ਼ ਨਾ ਨਮਾਣੇਂ ਦਿਲ ਦੀ
ਮਿਰੇ ਦਿਲ ਤੇ ਤੂੰ ਕਿਓਂ ਖੰਜਰ ਚਲਾਉਨੈਂ
ਮੁੱਦਤ ਤੋਂ ਬਾਦ ਪੈਦਾ ਦਿਲ ਵਿੱਚ ਸ਼ਊਰ ਹੋਇਐ
ਮੈਂ ਵਫ਼ਾ ਕਰਦਾ ਰਿਹਾ ਪਰ ਉਹ ਦਗ਼ਾ ਕਹਿੰਦੇ ਰਹੇ
ਮੋਮ ਦਾ ਪੁਤਲਾ ਜਿਹਾ, ਪੱਥਰ ਨਹੀਂ
ਰਹਿਣੀਆਂ ਹਨ ਮਹਿਫ਼ਿਲਾਂ ਸਭ ਨੇਰ੍ਹੀਆਂ
ਰਾਹੀਆ ਤੂੰ ਰੁਕ ਨਾ
ਵਿਗੜਣੋਂ, ਝਗੜਣੋਂ, ਉਲਝਣੋਂ ਰਿਹਾ
 
 
Punjabi Kavita
  

To veiw this site you must have Unicode fonts. Contact Us

punjabi-kavita.com