Punjabi Kavita
  

ਭੂਸ਼ਨ ਧਿਆਨਪੁਰੀ

ਭੂਸ਼ਨ ਧਿਆਨਪੁਰੀ (2 ਅਪ੍ਰੈਲ 1945-4 ਜੁਲਾਈ 2009) ਪੰਜਾਬੀ ਦੇ ਪ੍ਰਸਿੱਧ ਕਵੀ ਅਤੇ ਲੇਖਕ ਹੋਏ ਹਨ । ਉਨ੍ਹਾਂ ਦਾ ਜਨਮ ਦਾ ਨਾਂ ਬੇਨਤੀ ਸਰੂਪ ਸ਼ਰਮਾ ਸੀ । ਉਨ੍ਹਾਂ ਦਾ ਜਨਮ ਪਿਤਾ ਸ਼੍ਰੀ ਅਮਰਨਾਥ ਸ਼ਾਦਾਬ ਅਤੇ ਮਾਤਾ ਸ਼੍ਰੀਮਤੀ ਰਾਮ ਪਿਆਰੀ ਦੇ ਘਰ ਰਸੀਂਹ ਵਾਲ, ਤਹਿਸੀਲ ਨਾਰੋਵਾਲ ਵਿਖੇ ਹੋਇਆ । ਉਨ੍ਹਾਂ ਦੀ ਪਤਨੀ ਦਾ ਨਾਂ ਸ਼੍ਰੀਮਤੀ ਸੁਰਿੰਦਰ ਕੌਰ ਹੈ। ਉਹ ਦੋ ਸਾਲ ਦੇ ਸਨ ਜਦ ਭਾਰਤ ਦੀ ਵੰਡ ਤੋਂ ਬਾਅਦ ਆਪਣੇ ਮਾਤਾ - ਪਿਤਾ ਨਾਲ ਧਿਆਨਪੁਰ ਆ ਗਏ ਤੇ ਫਿਰ ਸਿਵਲ ਸੈਕਟਰਿਏਟ, ਚੰਡੀਗੜ੍ਹ 'ਚ ਕੁਝ ਚਿਰ ਨੌਕਰੀ ਕਰਨ ਪਿੱਛੋਂ ਸਰਕਾਰੀ ਕਾਲਜ ਰੋਪੜ੍ਹ 'ਚ ਉਹ ਅਧਿਆਪਕ ਵਜੋਂ ਨੌਕਰੀ ਕਰਦੇ ੨੦੦੩ 'ਚ ਰਿਟਾਇਰ ਹੋਏ । ਉਹਨਾਂ ਦੇ ਲੜੀਵਾਰ ਕਾਲਮ ਪੰਜਾਬੀ ਦੇ ਹਰ ਵੱਡੇ ਰਸਾਲੇ ਅਤੇ ਅਖਬਾਰ ਵਿੱਚ ਬੜੀ ਸਫ਼ਲਤਾ ਪੂਰਵਕ ਛਪਦੇ ਰਹੇ ਹਨ । ਉਨ੍ਹਾਂ ਦੀਆਂ ਰਚਨਾਵਾਂ ਹਨ; ਇਕ ਮਸੀਹਾ ਹੋਰ, ਜਾਂਦੀ ਵਾਰ ਦਾ ਸੱਚ, ਸਿਰਜਣਧਾਰਾ, ਮੇਰੀ ਕਿਤਾਬ, ਉਦਾਸ ਸੂਰਜ, ਰਾਈਟਰਜ਼ ਕਾਲੋਨੀ, ਕਿਆ ਨੇੜੇ ਕਿਆ ਦੂਰ (ਵਾਰਤਕ) ।

ਪੰਜਾਬੀ ਕਵਿਤਾ ਭੂਸ਼ਨ ਧਿਆਨਪੁਰੀ

ਮਿੱਟੀ ਕਿਸੇ ਦੀ ਲੱਭੀ, ਦੱਬੀ ਸੋਨੇ 'ਚੋਂ
ਸਾਹਾਂ ਦੇ ਸੰਗਮ 'ਤੇ ਹੋਇਆ ਹਾਦਸਾ
ਜਾਗ ਉੱਠੀ ਰੀਝ ਯੁਗ ਪਲਟਾਣ ਦੀ
ਅੱਜ ਬਲਵਾਨ ਕਲਪਣਾ ਦੇ ਪਰ ਮੈਨੂੰ ਭਾਰੇ ਭਾਰੇ ਲੱਗੇ
ਮੈਂ ਕਵਿਤਾ ਕੋਲ ਰੁਕਣਾ ਹੈ, ਜੇ ਜਾਂਦੀ ਹੈ ਬਹਿਰ ਜਾਏ
ਲੇਖਕ ਦਾ ਕਿਰਦਾਰ ਕਿਤਾਬਾਂ ਪਿੱਛੇ ਹੈ
ਅਖੰਡ - ਕਾਵਿ
ਦੋਸਤਾ,ਤੇਰੀ ਸਿਆਹੀ ਦਾ ਕਿਹਾ ਦਸਤੂਰ ਹੈ
ਔਹ ਦੁਮਾਹਲਾ ਖੂਹ ਜੋ ਗਿੜਦਾ ਦਰਦ ਦਾ
ਸਰਸਾਮ - ਨਜ਼ਮ
ਜਿੰਨਾ ਸੂਰਜ ਚੀਰ ਲਿਆ ਉਹ ਤੇਰਾ ਹੈ
ਵਾਦ - ਵਿਵਾਦ ਤੋਂ ਵਿਹਲੇ ਹੋ ਕੇ ਜੇ ਕਿਧਰੇ ਸੰਵਾਦ ਕਰਨਗੇ
ਬੰਦਾ ਬੇਰੁਜ਼ਗਾਰ ਹੈ, ਜੋ ਹੱਸ ਨਹੀਂ ਸਕਦਾ
ਬਹੁਤ ਪਹਿਲਾਂ ਗਤੀ ਨਾਲੋਂ, ਅਵਾਜ਼ਾਂ ‘ਤੋਂ ਬਹੁਤ ਪਹਿਲਾਂ
ਪੰਡਿਤੋ ਵੇ ਹੁਣ ਡੁੱਬਿਆ ਤਾਰਾ ਕਦ ਚੜ੍ਹਨਾਂ ਏਂ
ਪਰ ਫਿਰ ਵੀ ਸੰਪੂਰਨ
ਕਾਰਾ ਕੀਤਾ ਹੈ ਬਾਜ਼ਾਂ ਅਚਿੰਤਿਆਂ ਨੇ
ਮੈਨੀਫੈਸਟੋ ਆਪਣਾ ਡੰਕੇ ਉੱਤੇ ਚੋਟ
ਇੱਕ ਬਾਬੂ ਦਾ ਕੌਮੀ ਤਰਾਨਾ
ਤੁਰ ਗਿਆ ਗਿਰਧਰ ਨੀ ਸਾਨੂੰ ਛੱਡ ਗਿਆ ਕੱਲ-ਮਕੱਲੇ
ਗਲੀ ਗਲੀ ਵਣਜਾਰਾ ਫਿਰਦਾ
ਕਿਰਣੋਂ ਨੀ ਕਰਿਓ ਫੈਸਲਾ
ਔਰਤ ਨੂੰ
ਕਤਲੇਆਮ
ਸ਼ਹਿਰ ਨੂੰ ਹੱਸਦਾ ਤੱਕਣੈ
ਇੰਜਣ ਲੱਖ ਚਾਹੇ, ਨਹੀਉਂ ਖਿੱਚ ਸਕਦਾ
ਏਸ ਗਰਾਂ ਦੀ ਪੌਣ ਕਿਉਂ ਜ਼ਹਿਰੀਲੀ ਹੈ
ਆਤਮ-ਸੰਵਾਦ
ਸੱਚ ਦੇ ਬਿਰਤਾਂਤ ਨਾਲ
ਤੂੰ ਮੇਰਾ ਮੈਂ ਤੇਰਾ ਓਹਲਾ
ਉੱਨ੍ਹੀ ਸੌ ਕੱਤੀ ਈਸਵੀ
ਕਾਲੀਆਂ ਇੱਟਾਂ, ਰੋੜ ਵੀ ਕਾਲੇ
ਨ੍ਹੇਰੇ ਵਿੱਚ ਹੀ ਦੂਰ ਦੀ ਸੁੱਝਦੀ ਏ
ਮੈਂ ਸ਼ਬਦਾਂ ਦੇ ਘਰ ਜਾਇਆ ਹਾਂ
ਜਿਸ ‘ਸ਼ਖ਼ਸ’ ਨੇ ਪਹਿਲੀ ਵਾਰੀ
ਜਿਸਦੇ ਜਿਸਮ ਦਾ ਜਿੰਨਾਂ ਹਿੱਸਾ ਨੰਗਾ ਹੈ
ਬਾਹਰੋਂ ਡਰ ਕੇ ਆ ਵੜਦੇ ਹਾਂ ਘਰ ਦੇ ਵਿੱਚ
ਭੂਸ਼ਨ ਦੀ ਬਰਸੀ
ਮੈਂ ਕਿਸੇ ਫੈਸ਼ਨ ਕਿਸੇ ਪੋਸ਼ਾਕ ਦਾ ਨਿੰਦਕ ਨਹੀਂ
ਏਸ ਗਰਾਂ ਦੀ ਪੌਣ ਬੜੀ ਜ਼ਹਿਰੀਲੀ ਹੈ
ਗਲੀਏ ਗਲੀਏ ਫਿਰਦੇ ਪੰਜ ਹਜ਼ਾਰੀ ਹੁਣ
ਜ਼ਿਕਰ ਤੇਰਾ ਹੈ ਜਦੋਂ ਰੂਹ ਛੇੜਦੀ
ਤੇਰੇ ਨੂਰੀ ਨਕਸ਼ਾਂ ਵਰਗਾ
ਬਹੁਤ ਤਕਲੀਫ਼-ਦੇਹ ਹੁੰਦਾ ਹੈ