Bhai Vir Singh
ਭਾਈ ਵੀਰ ਸਿੰਘ

ਭਾਈ ਵੀਰ ਸਿੰਘ (੫ ਦਿਸੰਬਰ ੧੮੭੨-੧੦ ਜੂਨ ੧੯੫੭) ਦਾ ਜਨਮ ਅੰਮ੍ਰਿਤਸਰ ਵਿਚ ਡਾਕਟਰ ਚਰਨ ਸਿੰਘ ਦੇ ਘਰ ਹੋਇਆ । ਉਨ੍ਹਾਂ ਦੇ ਪਿਤਾ ਜੀ ਬ੍ਰਿਜ ਭਾਸ਼ਾ ਦੇ ਕਵੀ, ਪੰਜਾਬੀ ਗੱਦ ਲੇਖਕ ਅਤੇ ਸੰਗੀਤ ਵਿਚ ਰੁਚੀ ਰੱਖਣ ਵਾਲੇ ਇਨਸਾਨ ਸਨ । ਭਾਈ ਵੀਰ ਸਿੰਘ ਨੇ ਕਈ ਨਾਵਲ, ਇਤਿਹਾਸਕ ਕਿਤਾਬਾਂ, ਟ੍ਰੈਕਟ ਅਤੇ ਕਾਵਿ ਪੁਸਤਕਾਂ ਦੀ ਰਚਨਾ ਕੀਤੀ । ਉਨ੍ਹਾਂ ਦੀਆਂ ਕਾਵਿ ਰਚਨਾਵਾਂ ਰਾਣਾ ਸੂਰਤ ਸਿੰਘ (੧੯੧੯), ਦਿਲ ਤਰੰਗ (੧੯੨੦), ਤ੍ਰੇਲ ਤੁਪਕੇ (੧੯੨੧), ਲਹਿਰਾਂ ਦੇ ਹਾਰ (੧੯੨੧), ਮਟਕ ਹੁਲਾਰੇ (੧੯੨੨), ਬਿਜਲੀਆਂ ਦੇ ਹਾਰ (੧੯੨੭) ਅਤੇ ਮੇਰੇ ਸਾਈਆਂ ਜੀਓ (੧੯੫੩) ਹਨ ।