Bhai Bhagtu
ਭਾਈ ਭਗਤੂ

Punjabi Kavita
  

ਪੰਜਾਬੀ ਕਵਿਤਾ ਭਾਈ ਭਗਤੂ

ਭਾਈ ਭਗਤੂ

ਸਿਖ ਇਤਿਹਾਸ ਵਿਚ ਇਕ ਭਾਈ ਭਗਤੂ ਗੁਰੂ ਅਰਜਨ ਦੇਵ ਜੀ
ਵੇਲੇ ਹੋਏ ਹਨ । ਦੂਜੇ ਭਾਈ ਭਗਤੂ ਜੀ ਨੇ ਲੱਖੀ ਜੰਗਲ ਵਾਲੇ
ਦਰਬਾਰ ਵਿਚ ਆਪਣੀ ਕਵਿਤਾ ਸੁਣਾਈ ਸੀ ।

ਮਾਝਾਂਬੇਫਿਕਰਾਂ ਨੂੰ ਫਿਕਰ ਨ ਕੋਈ, ਸਦਾ ਰਹਹਿੰ ਮਤਵਾਲੇ
ਅਠੇ ਪਹਿਰ ਰਹਿਣ ਵਿਚ ਗਿਣਤੀ, ਬਹੁਤੀ ਮਾਇਆ ਵਾਲੇ
ਇਸ ਮਾਇਆ ਦੇ ਦੂਰ ਖੜੋਤੇ, ਕੋਈ ਵਿਰਲੇ ਸਾਧ ਸੁਖਾਲੇ
ਕੰਮ ਸੁਖਾਲਾ ਤੇ ਬੇੜੇ ਭਗਤੂ, ਮੈਂਡਾ ਸਤਿਗੁਰ ਆਪਿ ਸਮਾਲੇ ।੧।ਸਤਿਜੁਗ, ਤ੍ਰੇਤਾ, ਦੁਆਪੁਰ ਵਰਤੇ, ਵਰਤਣਗੇ ਜੁਗ ਚਾਰੇ
ਦਇਆ ਬਰਾਬਰਿ ਤੀਰਥ ਨਾਹੀ, ਬ੍ਰਹਿਮਾ ਬਿਸਨੁ ਪੁਕਾਰੇ
ਤੀਰਥ ਨ੍ਹਾਤਿਆਂ ਇਕੁ ਫਲ ਪਾਇਆ, ਸਾਧ ਮਿਲਿਆਂ ਫਲ ਚਾਰੇ
ਸਤਿਗੁਰ ਮਿਲਿਆਂ ਪੂਰਾ ਨ੍ਹਾਵਣ, ਨਦਰਿ ਕਰੇ ਨਿਸਤਾਰੇ ।੨।ਸੰਜੋਗੀ ਮਿਲਿਆ, ਏਹ ਮਾਤ ਪਿਤਾ ਸੁਤ ਭਾਈ
ਕਿਥਹੁ ਆਇਆ ਕਿਥੈ ਜਾਸੀ, ਕਹਿਣਾ ਕਛੂ ਨ ਜਾਈ
ਰੋਵਣ ਪਿੱਟਣ ਛਾਰ ਉਡਾਵਣ, ਏਹੁ ਮੂਰਖ ਦੀ ਮੂਰਖਾਈ ।੩।ਪੈਂਡੇ ਉਪਰਿ ਪਵਨਿ ਬਟਾਊ, ਕੋਈ ਬੰਨ੍ਹ ਨ ਬੈਠੋ ਢੇਰੀ
ਆਇਆ ਹਰਖ ਨ ਗਇਆਂ ਦਿਲਗੀਰੀ, ਏਹਾ ਗੱਲ ਚੰਗੇਰੀ
ਰਾਤਿ ਅੰਧੇਰੀ ਹਾਕਮ ਕਰੜਾ, ਗਾਫਲ ਚੇਤੁ ਸਵੇਰੀ
ਕੂਚ ਨਗਾਰਾ ਥੀਆ ਭਗਤੂ, ਵਤਿ ਨ ਆਵਣ ਵੇਰੀ ।੪।

 

To veiw this site you must have Unicode fonts. Contact Us

punjabi-kavita.com