Bhagat Trilochan Ji
ਭਗਤ ਤ੍ਰਿਲੋਚਨ ਜੀ

ਭਗਤ ਤ੍ਰਿਲੋਚਨ ਜੀ (੧੨੬੭?-?) ਦਾ ਜਨਮ ਸ਼ੋਲਾਪੁਰ ਨੇੜੇ ਪਿੰਡ ਬਾਰਸੀ (ਮਹਾਰਾਸ਼ਟਰ) ਵਿਚ ਹੋਇਆ । ਕਈ ਵਿਦਵਾਨਾਂ ਅਨੁਸਾਰ ਉਹ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਸਨ ਅਤੇ ਸੰਤ ਗਿਆਨ ਦੇਵ ਨਾਲ ਮਹਾਰਾਸ਼ਟਰ ਚਲੇ ਗਏ, ਇਸ ਲਈ ਉਨ੍ਹਾਂ ਦੀ ਬੋਲੀ ਉੱਤੇ ਮਰਾਠੀ ਦਾ ਅਸਰ ਵਿਖਾਈ ਦਿੰਦਾ ਹੈ । ਉਹ ਸੰਤ ਨਾਮਦੇਵ ਜੀ ਸੇ ਸਮਕਾਲੀ ਅਤੇ ਦੋਸਤ ਸਨ । ਉਨ੍ਹਾਂ ਦੇ ਚਾਰ ਸ਼ਬਦ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹਨ ।

ਸ਼ਬਦ ਭਗਤ ਤ੍ਰਿਲੋਚਨ ਜੀ

1. ਸਿਰੀਰਾਗੁ ਤ੍ਰਿਲੋਚਨ ਕਾ

ਮਾਇਆ ਮੋਹੁ ਮਨਿ ਆਗਲੜਾ ਪ੍ਰਾਣੀ ਜਰਾ ਮਰਣੁ ਭਉ ਵਿਸਰਿ ਗਇਆ ॥
ਕੁਟੰਬੁ ਦੇਖਿ ਬਿਗਸਹਿ ਕਮਲਾ ਜਿਉ ਪਰ ਘਰਿ ਜੋਹਹਿ ਕਪਟ ਨਰਾ ॥੧॥
ਦੂੜਾ ਆਇਓਹਿ ਜਮਹਿ ਤਣਾ ॥
ਤਿਨ ਆਗਲੜੈ ਮੈ ਰਹਣੁ ਨ ਜਾਇ ॥
ਕੋਈ ਕੋਈ ਸਾਜਣੁ ਆਇ ਕਹੈ ॥
ਮਿਲੁ ਮੇਰੇ ਬੀਠੁਲਾ ਲੈ ਬਾਹੜੀ ਵਲਾਇ ॥
ਮਿਲੁ ਮੇਰੇ ਰਮਈਆ ਮੈ ਲੇਹਿ ਛਡਾਇ ॥੧॥ ਰਹਾਉ ॥
ਅਨਿਕ ਅਨਿਕ ਭੋਗ ਰਾਜ ਬਿਸਰੇ ਪ੍ਰਾਣੀ ਸੰਸਾਰ ਸਾਗਰ ਪੈ ਅਮਰੁ ਭਇਆ ॥
ਮਾਇਆ ਮੂਠਾ ਚੇਤਸਿ ਨਾਹੀ ਜਨਮੁ ਗਵਾਇਓ ਆਲਸੀਆ ॥੨॥
ਬਿਖਮ ਘੋਰ ਪੰਥਿ ਚਾਲਣਾ ਪ੍ਰਾਣੀ ਰਵਿ ਸਸਿ ਤਹ ਨ ਪ੍ਰਵੇਸੰ ॥
ਮਾਇਆ ਮੋਹੁ ਤਬ ਬਿਸਰਿ ਗਇਆ ਜਾਂ ਤਜੀਅਲੇ ਸੰਸਾਰੰ ॥੩॥
ਆਜੁ ਮੇਰੈ ਮਨਿ ਪ੍ਰਗਟੁ ਭਇਆ ਹੈ ਪੇਖੀਅਲੇ ਧਰਮਰਾਓ ॥
ਤਹ ਕਰ ਦਲ ਕਰਨਿ ਮਹਾਬਲੀ ਤਿਨ ਆਗਲੜੈ ਮੈ ਰਹਣੁ ਨ ਜਾਇ ॥੪॥
ਜੇ ਕੋ ਮੂੰ ਉਪਦੇਸੁ ਕਰਤੁ ਹੈ ਤਾ ਵਣਿ ਤ੍ਰਿਣਿ ਰਤੜਾ ਨਾਰਾਇਣਾ ॥
ਐ ਜੀ ਤੂੰ ਆਪੇ ਸਭ ਕਿਛੁ ਜਾਣਦਾ ਬਦਤਿ ਤ੍ਰਿਲੋਚਨੁ ਰਾਮਈਆ ॥੫॥੨॥92॥487॥

(ਮਨਿ=ਮਨ ਵਿਚ, ਆਗਲੜਾ=ਬਹੁਤਾ, ਜਰਾ=ਬੁਢੇਪਾ, ਬਿਗਸਹਿ=ਤੂੰ ਖਿੜਦਾ ਹੈਂ ।
ਕਮਲਾ ਜਿਉ=ਕਉਲ ਫੁੱਲ ਵਾਂਗ, ਜੋਹਹਿ=ਤਾੜਦਾ ਹੈਂ, ਦੂੜਾ ਆਇਓਹਿ=ਦੌੜੇ ਆ ਰਹੇ
ਹਨ, ਜਮਹਿ ਤਣਾ=ਜਮ ਦੇ ਪੁੱਤਰ,ਜਮਦੂਤ, ਤਿਨ ਆਗਲੜੈ=ਉਹਨਾਂ ਦੇ ਸਾਮ੍ਹਣੇ, ਸਾਜਣੁ=
ਸੰਤ ਜਨ, ਬਾਹੜੀ ਵਲਾਇ=ਗਲਵੱਕੜੀ ਪਾ ਕੇ, ਪੈ=ਵਿਚ, ਮੂਠਾ=ਠੱਗਿਆ ਹੋਇਆ, ਚੇਤਸਿ
ਨਾਹੀ=ਤੂੰ ਯਾਦ ਨਹੀਂ ਕਰਦਾ, ਬਿਖਮ ਘੋਰ ਪੰਥਿ=ਡਾਢੇ ਹਨੇਰੇ ਰਾਹ ਉਤੇ, ਰਵਿ=ਸੂਰਜ,
ਸਸਿ=ਚੰਦ, ਪ੍ਰਵੇਸੰ=ਦਖ਼ਲ, ਤਜੀਅਲੇ=ਛੱਡਿਆ, ਪੇਖੀਅਲੇ=ਵੇਖਿਆ ਹੈ, ਤਹ=ਉਥੇ, ਕਰ=
ਹੱਥਾਂ ਨਾਲ, ਦਲ ਕਰਨਿ=ਦਲ ਦੇਂਦੇ ਹਨ, ਜੇ ਕੋ=ਜਦੋਂ ਕੋਈ, ਮੂੰ=ਮੈਨੂੰ, ਵਣਿ=ਬਨ ਵਿਚ,
ਤ੍ਰਿਣਿ=ਤਿਨਕੇ ਵਿਚ, ਰਤੜਾ=ਰਵਿਆ ਹੋਇਆ ਹੈ,ਵਿਆਪਕ ਹੈ, ਐ ਜੀ ਰਾਮਈਆ=ਹੇ
ਸੋਹਣੇ ਰਾਮ ਜੀ!, ਬਦਤਿ=ਆਖਦਾ ਹੈ)

2. ਗੂਜਰੀ ਸ੍ਰੀ ਤ੍ਰਿਲੋਚਨ ਜੀਉ ਕੇ ਪਦੇ ਘਰੁ ੧ ੴ ਸਤਿਗੁਰ ਪ੍ਰਸਾਦਿ

ਅੰਤਰੁ ਮਲਿ ਨਿਰਮਲੁ ਨਹੀ ਕੀਨਾ ਬਾਹਰਿ ਭੇਖ ਉਦਾਸੀ ॥
ਹਿਰਦੈ ਕਮਲੁ ਘਟਿ ਬ੍ਰਹਮੁ ਨ ਚੀਨ੍ਹ੍ਹਾ ਕਾਹੇ ਭਇਆ ਸੰਨਿਆਸੀ ॥੧॥
ਭਰਮੇ ਭੂਲੀ ਰੇ ਜੈ ਚੰਦਾ ॥
ਨਹੀ ਨਹੀ ਚੀਨ੍ਹ੍ਹਿਆ ਪਰਮਾਨੰਦਾ ॥੧॥ ਰਹਾਉ ॥
ਘਰਿ ਘਰਿ ਖਾਇਆ ਪਿੰਡੁ ਬਧਾਇਆ ਖਿੰਥਾ ਮੁੰਦਾ ਮਾਇਆ ॥
ਭੂਮਿ ਮਸਾਣ ਕੀ ਭਸਮ ਲਗਾਈ ਗੁਰ ਬਿਨੁ ਤਤੁ ਨ ਪਾਇਆ ॥੨॥
ਕਾਇ ਜਪਹੁ ਰੇ ਕਾਇ ਤਪਹੁ ਰੇ ਕਾਇ ਬਿਲੋਵਹੁ ਪਾਣੀ ॥
ਲਖ ਚਉਰਾਸੀਹ ਜਿਨ੍ਹ੍ਹਿ ਉਪਾਈ ਸੋ ਸਿਮਰਹੁ ਨਿਰਬਾਣੀ ॥੩॥
ਕਾਇ ਕਮੰਡਲੁ ਕਾਪੜੀਆ ਰੇ ਅਠਸਠਿ ਕਾਇ ਫਿਰਾਹੀ ॥
ਬਦਤਿ ਤ੍ਰਿਲੋਚਨੁ ਸੁਨੁ ਰੇ ਪ੍ਰਾਣੀ ਕਣ ਬਿਨੁ ਗਾਹੁ ਕਿ ਪਾਹੀ ॥੪॥੧॥525-526॥

(ਅੰਤਰੁ=ਅੰਦਰਲਾ (ਮਨ), ਮਲਿ=ਮਲ ਵਾਲਾ, ਕੀਨਾ=ਕੀਤਾ, ਭੇਖ=ਧਾਰਮਿਕ
ਲਿਬਾਸ, ਉਦਾਸੀ=ਵਿਰਕਤ, ਹਿਰਦੈ ਕਮਲੁ ਨ ਚੀਨ੍ਹ੍ਹਾ=ਹਿਰਦੇ ਦਾ ਕਉਲ-ਫੁੱਲ
ਨਹੀਂ ਪਛਾਣਿਆ, ਘਟਿ=ਹਿਰਦੇ ਵਿਚ, ਚੀਨ੍ਹ੍ਹਿਆ=ਪਛਾਣਿਆ,ਪਰਮਾਨੰਦ=
ਸਭ ਤੋਂ ਸ੍ਰੇਸ਼ਟ ਆਨੰਦ ਦੇ ਮਾਲਕ ਪ੍ਰਭੂ ਨੂੰ, ਪਿੰਡੁ=ਸਰੀਰ, ਬਧਾਇਆ=ਮੋਟਾ ਕਰ
ਲਿਆ, ਖਿੰਥਾ=ਗੋਦੜੀ, ਮਸਾਣ ਭੂਮਿ=ਉਹ ਧਰਤੀ ਜਿਥੇ ਮੁਰਦੇ ਸਾੜੀਦੇ ਹਨ,
ਭਸਮ=ਸੁਆਹ, ਤਤੁ=ਅਸਲੀਅਤ, ਕਾਇ=ਕਾਹਦੇ ਲਈ? ਜਪਹੁ=ਜਪ ਕਰਦੇ ਹੋ,
ਬਿਲੋਵਹੁ=ਰਿੜਕਦੇ ਹੋ, ਜਿਨਿ=ਜਿਸ (ਪ੍ਰਭੂ) ਨੇ, ਨਿਰਬਾਣੀ=ਵਾਸ਼ਨਾ-ਰਹਿਤ ਪ੍ਰਭੂ,
ਕਮੰਡਲੁ=ਮਿੱਟੀ ਜਾਂ ਲੱਕੜ ਦਾ ਪਿਆਲਾ ਆਦਿਕ ਜੋ ਸਾਧੂ ਲੋਕ ਪਾਣੀ ਪੀਣ ਲਈ
ਪਾਸ ਰੱਖਦੇ ਹਨ,ਖੱਪਰ, ਕਾਪੜੀਆ=ਟਾਕੀਆਂ ਦੀ ਬਣੀ ਹੋਈ ਗੋਦੜੀ ਪਹਿਨਣ
ਵਾਲਾ, ਕਣ=ਅੰਨ ਦੇ ਦਾਣੇ, ਅਠਸਠਿ=ਅਠਾਹਠ ਤੀਰਥ, ਬਦਤਿ=ਆਖਦਾ ਹੈ)

3. ਗੂਜਰੀ

ਅੰਤਿ ਕਾਲਿ ਜੋ ਲਛਮੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥
ਸਰਪ ਜੋਨਿ ਵਲਿ ਵਲਿ ਅਉਤਰੈ ॥੧॥
ਅਰੀ ਬਾਈ ਗੋਬਿਦ ਨਾਮੁ ਮਤਿ ਬੀਸਰੈ ॥ ਰਹਾਉ ॥
ਅੰਤਿ ਕਾਲਿ ਜੋ ਇਸਤ੍ਰੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥
ਬੇਸਵਾ ਜੋਨਿ ਵਲਿ ਵਲਿ ਅਉਤਰੈ ॥੨॥
ਅੰਤਿ ਕਾਲਿ ਜੋ ਲੜਿਕੇ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥
ਸੂਕਰ ਜੋਨਿ ਵਲਿ ਵਲਿ ਅਉਤਰੈ ॥੩॥
ਅੰਤਿ ਕਾਲਿ ਜੋ ਮੰਦਰ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥
ਪ੍ਰੇਤ ਜੋਨਿ ਵਲਿ ਵਲਿ ਅਉਤਰੈ ॥੪॥
ਅੰਤਿ ਕਾਲਿ ਨਾਰਾਇਣੁ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥
ਬਦਤਿ ਤਿਲੋਚਨੁ ਤੇ ਨਰ ਮੁਕਤਾ ਪੀਤੰਬਰੁ ਵਾ ਕੇ ਰਿਦੈ ਬਸੈ ॥੫॥੨॥526॥

(ਅੰਤਿ ਕਾਲਿ=ਅੰਤ ਦੇ ਵੇਲੇ, ਲਛਮੀ=ਮਾਇਆ, ਧਨ,
ਸਿਮਰੈ=ਚੇਤੇ ਕਰਦਾ ਹੈ, ਵਲਿ ਵਲਿ=ਮੁੜ ਮੁੜ,
ਅਉਤਰੈ=ਜੰਮਦਾ ਹੈ, ਅਰੀ ਬਾਈ=ਹੇ ਭੈਣ!, ਮਤਿ=
ਮਤਾਂ, ਸੂਕਰ=ਸੂਰ, ਬਦਤਿ=ਆਖਦਾ ਹੈ। ਮੁਕਤਾ=
ਮਾਇਆ ਦੇ ਬੰਧਨਾਂ ਤੋਂ ਆਜ਼ਾਦ, ਪੀਤੰਬਰੁ=
(ਪੀਤ+ਅੰਬਰ) ਪੀਲੇ ਕੱਪੜਿਆਂ ਵਾਲਾ ਕ੍ਰਿਸ਼ਨ,
ਪਰਮਾਤਮਾ, ਵਾ ਕੇ=ਉਸ ਦੇ)

4. ਧਨਾਸਰੀ ਬਾਣੀ ਭਗਤਾਂ ਕੀ ਤ੍ਰਿਲੋਚਨ ੴ ਸਤਿਗੁਰ ਪ੍ਰਸਾਦਿ

ਨਾਰਾਇਣ ਨਿੰਦਸਿ ਕਾਇ ਭੂਲੀ ਗਵਾਰੀ ॥
ਦੁਕ੍ਰਿਤੁ ਸੁਕ੍ਰਿਤੁ ਥਾਰੋ ਕਰਮੁ ਰੀ ॥੧॥ ਰਹਾਉ ॥
ਸੰਕਰਾ ਮਸਤਕਿ ਬਸਤਾ ਸੁਰਸਰੀ ਇਸਨਾਨ ਰੇ ॥
ਕੁਲ ਜਨ ਮਧੇ ਮਿਲ੍ਯ੍ਯਿੋ ਸਾਰਗ ਪਾਨ ਰੇ ॥
ਕਰਮ ਕਰਿ ਕਲੰਕੁ ਮਫੀਟਸਿ ਰੀ ॥੧॥
ਬਿਸ੍ਵ ਕਾ ਦੀਪਕੁ ਸ੍ਵਾਮੀ ਤਾ ਚੇ ਰੇ ਸੁਆਰਥੀ ਪੰਖੀ ਰਾਇ ਗਰੁੜ ਤਾ ਚੇ ਬਾਧਵਾ ॥
ਕਰਮ ਕਰਿ ਅਰੁਣ ਪਿੰਗੁਲਾ ਰੀ ॥੨॥
ਅਨਿਕ ਪਾਤਿਕ ਹਰਤਾ ਤ੍ਰਿਭਵਣ ਨਾਥੁ ਰੀ ਤੀਰਥਿ ਤੀਰਥਿ ਭ੍ਰਮਤਾ ਲਹੈ ਨ ਪਾਰੁ ਰੀ ॥
ਕਰਮ ਕਰਿ ਕਪਾਲੁ ਮਫੀਟਸਿ ਰੀ ॥੩॥
ਅੰਮ੍ਰਿਤ ਸਸੀਅ ਧੇਨ ਲਛਿਮੀ ਕਲਪਤਰ ਸਿਖਰਿ ਸੁਨਾਗਰ ਨਦੀ ਚੇ ਨਾਥੰ ॥
ਕਰਮ ਕਰਿ ਖਾਰੁ ਮਫੀਟਸਿ ਰੀ ॥੪॥
ਦਾਧੀਲੇ ਲੰਕਾ ਗੜੁ ਉਪਾੜੀਲੇ ਰਾਵਣ ਬਣੁ ਸਲਿ ਬਿਸਲਿ ਆਣਿ ਤੋਖੀਲੇ ਹਰੀ ॥
ਕਰਮ ਕਰਿ ਕਛਉਟੀ ਮਫੀਟਸਿ ਰੀ ॥੫॥
ਪੂਰਬਲੋ ਕ੍ਰਿਤ ਕਰਮੁ ਨ ਮਿਟੈ ਰੀ ਘਰ ਗੇਹਣਿ ਤਾ ਚੇ ਮੋਹਿ ਜਾਪੀਅਲੇ ਰਾਮ ਚੇ ਨਾਮੰ ॥
ਬਦਤਿ ਤ੍ਰਿਲੋਚਨ ਰਾਮ ਜੀ ॥੬॥੧॥695॥

(ਨਿੰਦਸਿ ਕਾਇ=ਤੂੰ ਕਿਉਂ ਨਿੰਦਦੀ ਹੈਂ, ਭੂਲੀ ਗਵਾਰੀ=ਹੇ ਭੁੱਲੀ ਹੋਈ ਮੂਰਖ
ਜੀਵ-ਇਸਤ੍ਰੀ, ਦੁਕ੍ਰਿਤੁ=ਪਾਪ, ਸੁਕ੍ਰਿਤੁ=ਕੀਤਾ ਹੋਇਆ ਭਲਾ ਕੰਮ, ਥਾਰੋ=ਤੇਰਾ,
ਸੰਕਰਾ ਮਸਤਕਿ=ਸ਼ਿਵ ਦੇ ਮੱਥੇ ਉਤੇ, ਸੁਰਸਰੀ=ਗੰਗਾ, ਮਧੇ=ਵਿਚ, ਮਿਲ੍ਯ੍ਯਿੋ=
ਆ ਕੇ ਮਿਲਿਆ,ਜੰਮਿਆ, ਸਾਰਗਪਾਨ=ਵਿਸ਼ਨੂੰ, ਕਰਮ ਕਰਿ=ਕੀਤੇ ਕਰਮਾਂ ਦੇ
ਕਾਰਨ, ਮਫੀਟਸਿ=ਨਾਹ ਫਿੱਟਿਆ,ਨਾਹ ਹਟਿਆ, ਬਿਸ੍ਵ=ਸਾਰਾ ਜਗਤ,
ਸੁਆਰਥੀ=ਸਾਰਥੀ,ਰਥਵਾਹੀ, ਪੰਖੀ ਰਾਇ=ਪੰਛੀਆਂ ਦਾ ਰਾਜਾ, ਚੇ=ਦੇ,
ਬਾਧਵਾ=ਰਿਸ਼ਤੇਦਾਰ, ਅਰੁਣ=ਪ੍ਰਭਾਤ,ਪਹੁ-ਫੁਟਾਲਾ, ਪੁਰਾਣਕ ਕਥਾ
ਅਨੁਸਾਰ 'ਅਰੁਣ' ਗਰੁੜ ਦਾ ਵੱਡਾ ਭਰਾ ਸੀ, ਸੂਰਜ ਦਾ ਰਥਵਾਹੀ
ਮਿਥਿਆ ਗਿਆ ਹੈ। ਇਹ ਜਮਾਂਦਰੂ ਹੀ ਪਿੰਗਲਾ ਸੀ, ਪਾਤਿਕ=ਪਾਪ,
ਹਰਤਾ=ਨਾਸ ਕਰਨ ਵਾਲਾ, ਕਪਾਲੁ=ਖੋਪਰੀ, ਪੁਰਾਣਕ ਕਥਾ ਅਨੁਸਾਰ
ਬ੍ਰਹਮਾ ਆਪਣੀ ਲੜਕੀ ਸਰਸ੍ਵਤੀ ਉਤੇ ਮੋਹਿਤ ਹੋ ਗਿਆ, ਸ਼ਿਵ ਜੀ ਨੇ
ਉਸ ਦਾ ਪੰਜਵਾਂ ਸਿਰ ਕੱਟ ਦਿੱਤਾ; ਸ਼ਿਵ ਜੀ ਤੋਂ ਇਹ ਬ੍ਰਹਮ-ਹੱਤਿਆ ਹੋ ਗਈ,
ਉਹ ਖੋਪਰੀ ਹੱਥ ਦੇ ਨਾਲ ਚੰਬੜ ਗਈ; ਕਈ ਤੀਰਥਾਂ ਤੇ ਗਏ, ਆਖ਼ਰ ਕਪਾਲ=
ਮੋਚਨ ਤੀਰਥ ਉਤੇ ਜਾ ਕੇ ਲੱਥੀ, ਸਸੀਅ=ਚੰਦ੍ਰਮਾ, ਧੇਨ=ਗਾਂ, ਕਲਪ ਤਰ=ਕਲਪ
ਰੁੱਖ,ਮਨੋ-ਕਾਮਨਾ ਪੂਰੀ ਕਰਨ ਵਾਲਾ ਰੁੱਖ, ਸਿਖਰਿ=ਲੰਮੇ ਕੰਨਾਂ ਵਾਲਾ ਸਤ-ਮੂੰਹਾ
ਘੋੜਾ, ਜੋ ਸਮੁੰਦਰ ਵਿਚੋਂ ਨਿਕਲਿਆ, ਜਦੋਂ ਸਮੁੰਦਰ ਨੂੰ ਦੇਵਤਿਆਂ ਨੇ ਰਿੜਕਿਆ,
ਸੁਨਾਗਰ=ਬੜਾ ਸਿਆਣਾ ਧਨੰਤਰ ਵੈਦ, ਨਦੀ ਚੇ=ਨਦੀਆਂ ਦੇ, ਖਾਰੁ=ਖਾਰਾ-ਪਨ,
ਦਾਧੀਲੇ=ਸਾੜ ਦਿੱਤਾ, ਉਪਾੜੀਲੇ=ਪੁੱਟ ਦਿੱਤਾ, ਬਣੁ=ਬਾਗ਼, ਸਲਿ ਬਿਸਲਿ=ਸਲਿ=
ਸੱਲ,ਪੀੜ, ਬਿਸਲਿ=ਵਿਸ਼ੱਲ,ਦੂਰ ਕਰਨ ਵਾਲੀ, ਆਣਿ=ਲਿਆ ਕੇ, ਤੋਖੀਲੇ=ਖ਼ੁਸ਼
ਕੀਤਾ, ਕ੍ਰਿਤ=ਕੀਤਾ ਹੋਇਆ, ਪੂਰਬਲੇ=ਪਹਿਲੇ ਜਨਮ ਦਾ, ਘਰ ਗੇਹਣਿ=ਹੇ ਮੇਰੀ
ਜਿੰਦੇ! ਤਾ ਚੇ=ਤਾਂ ਤੇ, ਮੋਹਿ=ਮੈਂ)