Bari Nizami
ਬਰੀ ਨਿਜ਼ਾਮੀ

Punjabi Kavita
  

ਬਰੀ ਨਿਜ਼ਾਮੀ

ਬਰੀ ਨਿਜ਼ਾਮੀ (੨੬ ਦਿਸੰਬਰ ੧੯੩੭-੧੪ ਮਈ ੧੯੯੮) ਦਾ ਜਨਮ ਪਿੰਡ ਗੋਜਰਾ (ਬਰਤਾਨਵੀ ਪੰਜਾਬ), ਹੁਣ ਜ਼ਿਲਾ ਟੋਬਾ ਟੇਕ ਸਿੰਘ (ਪਾਕਿਸਤਾਨ), ਵਿੱਚ ਹੋਇਆ । ਉਨ੍ਹਾਂ ਦਾ ਬਚਪਨ ਦਾ ਨਾਂ ਸ਼ੇਖ ਮੁਹੰਮਦ ਸਘੀਰ ਸੀ । ਉਨ੍ਹਾਂ ਦੇ ਪਿਤਾ ਜੀ ਸ਼ੇਖ ਗ਼ੁਲਾਮ ਮੁਹੰਮਦ ਸਨ । ਉਨ੍ਹਾਂ ਦੀਆਂ ਰਚਨਾਵਾਂ ਨੁਸਰਤ ਫ਼ਤੇਹ ਅਲੀ ਖ਼ਾਨ, ਅਤਾਉੱਲਾ ਖ਼ਾਨ ਈਸਾਖੇਲਵੀ, ਨੂਰ ਜਹਾਂ ਅਤੇ ਗ਼ੁਲਾਮ ਅਲੀ ਹੋਰਾਂ ਨੇ ਗਾਈਆਂ । ਨੁਸਰਤ ਫ਼ਤੇਹ ਅਲੀ ਖ਼ਾਨ ਨਾਲ ਉਨ੍ਹਾਂ ਦੀ ਗੂੜ੍ਹੀ ਦੋਸਤੀ ਸੀ । ਉਨ੍ਹਾਂ ਦੀ ਮੌਤ ਅੱਤ ਦੀ ਗ਼ਰੀਬੀ ਵਿਚ ਇਲਾਜ ਦੀ ਘਾਟ ਕਾਰਣ ਹੋਈ । ਉਨ੍ਹਾਂ ਦੀ ਕਵਿਤਾ ਜਨਾਬ ਜਮੀਲ ਸਿਰਾਜ ਨੇ 'ਕਦਰਾਂ' ਨਾਂ ਹੇਠ ਛਪਵਾਈ ਹੈ ।

ਪੰਜਾਬੀ ਕਲਾਮ/ਕਵਿਤਾ ਬਰੀ ਨਿਜ਼ਾਮੀ

ਗੱਲ ਕਰ ਕੋਈ ਪੀਣ ਪਿਲਾਵਣ ਦੀ
ਵਿਗੜ ਗਈ ਏ ਥੋੜ੍ਹੇ ਦਿਨਾਂ ਤੋਂ
ਨੀ ਇਸ਼ਕ ਦੇ ਪਿੱਛੇ ਨਾ ਪਓ ਸੱਸੀਏ
 

To veiw this site you must have Unicode fonts. Contact Us

punjabi-kavita.com