Ashraf Gill
ਅਸ਼ਰਫ਼ ਗਿੱਲ

Punjabi Kavita
  

ਅਸ਼ਰਫ਼ ਗਿੱਲ

ਮੁਹੰਮਦ ਅਸ਼ਰਫ਼ ਗਿੱਲ (ਅਪ੍ਰੈਲ ੧੯੪੦-) ਉਰਦੂ ਅਤੇ ਪੰਜਾਬੀ ਦੇ ਕਵੀ ਹਨ । ਉਨ੍ਹਾਂ ਦਾ ਜਨਮ ਪਾਕਿਸਤਾਨ ਦੇ ਜ਼ਿਲ੍ਹਾ ਗੁਜਰਾਂਵਾਲਾ ਦੇ ਛੋਟੇ ਜਿਹੇ ਪਿੰਡ ਵਿਚ ਹੋਇਆ। ਪਿੰਡ ਦੇ ਸਕੂਲ ਵਿਚੋਂ ਪੰਜਵੀਂ ਪਾਸ ਕਰਕੇ ਉਸਨੇ ਇਸਲਾਮੀਆ ਹਾਈ ਸਕੂਲ, ਮਿੱਤਰਾਂਵਲੀ, ਜ਼ਿਲ੍ਹਾ ਸਿਆਲਕੋਟ ਤੋਂ ਫ਼ਾਜ਼ਿਲ-ਫ਼ਾਰਸੀ ਦਾ ਡਿਪਲੋਮਾ ਕੀਤਾ। ਬੀ.ਏ. ਪੰਜਾਬ ਯੂਨੀਵਰਸਿਟੀ ਲਾਹੌਰ ਤੋਂ ਕੀਤੀ ਅਤੇ ਅਕਾਊਂਟੈਂਟ ਦੀ ਡਿਗਰੀ, ਕੈਲੇਫੋਰਨੀਆ ਵਿਚ ਕੀਤੀ।੧੯੮੨ ਵਿਚ ਉਹ ਅਮਰੀਕਾ ਚਲੇ ਗਏ।ਅਸ਼ਰਫ਼ ਗਿੱਲ ਨੇ ਆਪਣੀਆਂ ਪ੍ਰਗੀਤਕ ਰਚਨਾਵਾਂ ਅਤੇ ਗ਼ਜ਼ਲਾਂ ਨੂੰ ਆਪਣੇ ਹੀ ਸੰਗੀਤ ਨਾਲ ਆਵਾਜ਼ ਵੀ ਦਿੱਤੀ ਹੈ। ਉਸਦੀਆਂ ਗ਼ਜ਼ਲਾਂ ਨੂੰ ਗ਼ੁਲਾਮ ਅਲੀ ਆਦਿ ਨੇ ਗਾਇਕਾਂ ਨੇ ਵੀ ਗਾਇਆ ਹੈ। ਉਨ੍ਹਾਂ ਦੇ ਉਰਦੂ ਕਾਵਿ ਸੰਗ੍ਰਿਹਾਂ ਵਿਚ 'ਵਫ਼ਾ ਕਿਉਂ ਨਹੀਂ ਮਿਲ਼ਤੀ', 'ਚਲੋ ਇਕ ਸਾਥ ਚਲੇਂ', 'ਵੋ ਮਿਲਾ ਕੇ ਹਾਥ ਜੁਦਾ ਹੁਆ' ਸ਼ਾਮਿਲ ਹਨ । ਉਨ੍ਹਾਂ ਦੇ ਪੰਜਾਬੀ ਗ਼ਜ਼ਲ ਸੰਗ੍ਰਿਹ ਹਨ: 'ਜੀਵਨ ਰੁੱਤ ਕੰਡਿਆਲੀ' (ਸ਼ਾਹਮੁਖੀ), 'ਕੁਰਲਾਂਦੀ ਤਾਨ', (ਗੁਰਮੁਖੀ), ਅਤੇ 'ਤੋਲਵੇਂ ਬੋਲ', (ਗੁਰਮੁਖੀ) ਹਨ ।ਉਨ੍ਹਾਂ ਦੀ ਉਰਦੂ ਗ਼ਜ਼ਲਾਂ 'ਸਾਜ਼ੋ-ਸੋਜ਼ੇ-ਸੁਖ਼ਨ' (ਗੁਰਮੁਖੀ) ਵਿੱਚ ਛਪੀਆਂ ਹਨ।


ਕੁਰਲਾਂਦੀ ਤਾਨ ਅਸ਼ਰਫ਼ ਗਿੱਲ

ਹਮਦ-(ਰੱਬ ਦੀ ਸਿਫ਼ਤ)
ਨਆਤ-(ਪੈਗ਼ੰਬਰ ਦੀ ਸਿਫ਼ਤ)
ਮਾਂ ਉੱਤੇ-ਅਓਂਦੇ ਸਾਰ ਜਗ ਵਿਚ
ਤੂੰ ਛਡ ਦੇ ਦਿਲਾ ਏਹਨਾਂ ਹਾਵਾਂ ਦੀ ਰਾਖੀ
ਖਲੋਤਾ ਰਿਹਾ, ਓਹਦਾ ਦਰਵਾਜ਼ਾ ਮੱਲ ਕੇ
ਸਾਲ ਬੀਤੇ, ਹੰਝੂਆਂ ਨੂੰ ਪੀਂਦਿਆਂ
ਸਫ਼ਲਤਾ ਵਾਸਤੇ, ਕੁਝ ਹਸਰਤਾਂ ਨੂੰ ਮਾਰਨਾ ਪੈਣੈਂ
ਜ਼ਬਾਨਾਂ ਤੇ ਨੇ ਜ਼ੰਜੀਰਾਂ, ਤੇ ਮੂੰਹਾਂ ਉੱਤੇ ਤਾਲੇ ਨੇਂ
ਹੱਦ ਤੋਂ ਵੱਧ, ਦਿਲਬਰੀ ਨੂੰ ਰਹਿਣ ਦੇ
ਹਵਾਲੇ ਜਦ ਕਿਸੇ ਦੇ ਵੀ, ਕਿਸੇ ਕੀਤਾ ਸਵਾਲ ਅਪਣਾ
ਖ਼ੁਸ਼ੀ ਪਲ ਦੋ ਪਲ ਕੋਲ ਆਈ, ਗਈ
ਜਾਪਦਾ ਨਜ਼ਰਾਂ ਦਾ ਘੇਰਾ ਤੰਗ ਏ
ਮੇਰੀ ਉਸਦੀ ਦੋਸਤੀ, ਨਿਭਦੀ ਨਜ਼ਰ ਅਓਂਦੀ ਨਈਂ
ਹਜ਼ਾਰਾਂ ਬਖੇੜੇ, ਤੇ ਲੱਖਾਂ ਝਮੇਲੇ
ਯਾਰੀਆਂ ਨਵੀਆਂ ਵਧਾਕੇ, ਕੀਹ ਕਰਾਂ
ਉਤੋਂ ਹਸਦੇ ਦਿਸਦੇ ਲੋਕੀ, ਵਿਚੋਂ ਸੂਲ਼ੀ ਟੰਗੀ ਜਾਨ
ਜੀਵਨ ਇਕ ਕਿਤਾਬ ਜਿਵੇਂ
ਘਰ ਆਏ ਹੋਏ ਸਜਣਾਂ ਨੂੰ, ਮੈਂ ਟੋਰ ਗਵਾਇਆ, ਕੀਹ ਕੀਤਾ
ਖ਼ੁਸ਼ੀਆਂ ਦਾ ਰੰਗ ਖੁਰ ਗਿਐੈ, ਹੁੰਦਾ ਸੀ ਲਾਲ ਲਾਲ
ਵੱਜੀਆਂ ਨੇ ਮੇਰੇ ਪਿਆਰ ਦਵਾਲ਼ੇ, ਤੇ ਵਲਗਨਾਂ
ਜਦੋਂ ਮਿਲਦੈ, ਵਧਾ ਦੇਂਦੈ, ਮਿਰੇ ਅੰਦਰ ਗ਼ਲਤ-ਫ਼ਹਿਮੀ
ਆਸਾਂ ਦੇ ਸ਼ਹਿਰ ਅੰਦਰ, ਕੁਝ ਲੋਕ ਨੇਂ ਨਿਰਾਸੇ
ਮੁਸੀਬਤ ਦੇ ਟਾਲਣ ਨੂੰ, ਢਲਣਾ ਪਵੇਗਾ
ਕਰ ਕਰ ਕੰਨੀਂ ਗੱਲਾਂ ਲੋਕ
ਲੱਖਾਂ ਕੋਹ ਗੁਜ਼ਰਕੇ ਧਰਤੀ

ਅਸ਼ਰਫ਼ ਗਿੱਲ ਪੰਜਾਬੀ ਕਵਿਤਾ

ਬੂਹਾ ਬਾਰੀ ਖੋਲ੍ਹਣ ਤੇ ਹੀ, ਲੋ ਆਓਂਦੀ ਏ
ਮੁਹੱਬਤ ਬਾਅਦ ਕਦ ਰਹਿੰਦਾ ਏ ਬੰਦਾ, ਕੁਝ ਕਰਨ ਜੋਗਾ
ਜਗ ਕੋਲੋਂ ਕਿਉਂ ਪਾਸੇ ਰਹੀਏ
ਚੋਰੀ ਚੋਰੀ ਪੈਣੀਆਂ ਨੇ ਪਾਣੀਆਂ ਮੁਹੱਬਤਾਂ
ਤੇਰੇ ਨਾਲ ਪਿਆਰ ਮੇਰਾ ਬਦੋ ਬਦੋ ਪੈ ਗਿਆ
 

To veiw this site you must have Unicode fonts. Contact Us

punjabi-kavita.com